ਪਟਿਆਲੇ ਵਾਲੇ ਕਾਂਡ ਤੋਂ ਬਾਅਦ ਹਿੰਦੂਆਂ ਦੇ ਅਲੱਗ-ਅਲੱਗ ਪ੍ਰਤੀਕਰਮ ਸੁਣਨ ਨੂੰ ਮਿਲ ਰਹੇ ਹਨ। ਇੱਕ ਪੱਤਰਕਾਰ ਨੂੰ ਲੁਧਿਆਣੇ ਦਾ ਕੋਈ ਹਿੰਦੂ ਕਹਿ ਰਿਹਾ ਸੀ ਕਿ ਪੰਜਾਬ ਕਿਸੇ ਦੇ ਪਿਉ ਦਾ ਨਹੀਂ ? ਇੱਕ ਹਿੰਦੂ ਬੀਬੀ ਆਖ ਰਹੀ ਸੀ ਕਿ ਸਿੱਖ ਕਹਿੰਦੇ ਹਨ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਹੈ; ਉਸ ਬੀਬੀ ਨੂੰ ਗੁਰੂਆਂ ਦੇ ਨਾਮ ਤੇ ਇਤਰਾਜ਼ ਸੀ ਕਿ ਕੇਵਲ ਗੁਰੂਆਂ ਦੇ ਨਾਮ ਤੇ ਨਹੀਂ ਕਿਉਕਿ ਕੁਰੂਕਸ਼ੇਤਰ ਨਾਲ ਹਿੰਦੂਆਂ ਦਾ ਵੀ ਸਬੰਧ ਹੈ ਜਿਹੜਾ ਉਦੋਂ ਪੰਜਾਬ ਦਾ ਹਿੱਸਾ।
ਇਹਨਾਂ ਵੀਰਾਂ ਨੂੰ ਸਾਡਾ ਦੱਸਣਾ ਬਣਦਾ ਕਿ ਪੰਜਾਬ ਬਿਲਕੁਲ ਕਿਸੇ ਭਾਰਤੀ, ਸ਼ਿਵ ਸੈਨਕ, ਰਾਸ਼ਟਰਵਾਦੀ, ਸੈਕੂਲਰ, ਕਾਮਰੇਡ ਵਗੈਰਾ ਦੇ ਪਿਉ ਦਾ ਨਹੀੰ। ਪਰ ਹਾਂ ਇਹ ਸਿੱਖਾਂ ਦੇ ਪਿਉ ਦਾ ਜ਼ਰੂਰ ਹੈ। ਇਸ ਧਰਤੀ’ਤੇ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ। ਇਸ ਧਰਤੀ ਤੇ ਸਾਡੇ ਧਰਮ ਦੀ ਨੀਂਹ ਰੱਖੀ ਗਈ। ਇਸ ਧਰਤੀ ਨੂੰ ਦਸ ਗੁਰੂ ਸਾਹਿਬਾਨ ਨੇ ਆਪਣੀ ਕਰਮ ਭੂਮੀ ਬਣਾਇਆ। ਇਸ ਧਰਤੀ ਤੇ ਸਾਡੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਸੇ ਧਰਤੀ’ਤੇ ਅੰਮ੍ਰਿਤ ਦੀ ਦਾਤ ਬਖਸ਼ੀ। ਇਸੇ ਧਰਤੀ’ਤੇ ਗੁਰੂ ਸਾਹਿਬਾਨ ਨੇ ਆਪਣਾ ਪਰਿਵਾਰ ਵਾਰਿਆ। ਇਸੇ ਧਰਤੀ’ਤੇ ਸਾਡੇ ਪਿਉ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪਾਤਸ਼ਾਹੀ ਬਖ਼ਸ਼ੀ ਅਤੇ ਰਾਜ ਭਾਗ ਦੇ ਅਧਿਕਾਰੀ ਬਣਾਇਆ। ਇਸ ਗੱਲ ਦਾ ਕੋਈ ਭਲੇਖਾ ਨਾ ਰੱਖੇ ਪੰਜਾਬ ਸਿੱਖਾਂ ਦੇ ਪਿਉ ਦਾ ਹੀ ਹੈ।
ਪੰਜਾਬ’ਚ ਗੁਰੂਆਂ ਤੋੰ ਪਹਿਲਾਂ ਵੀ ਲੋਕ ਰਹਿੰਦੇ ਸੀ। ਜੇਕਰ ਇਸ ਧਰਤੀ ਨਾਲ ਹਿੰਦੂਆਂ ਜਾਂ ਕਿਸੇ ਹੋਰ ਨਾਲ ਸਬੰਧ ਹੈ। ਤਾਂ ਉਹ ਕੇਵਲ ਵਕਤੀ ਸਬੰਧ ਸੀ। ਉਹਨਾਂ ਨੇ ਇਸ ਧਰਤੀ ਅਤੇ ਲੋਕਾਂ’ਚ ਸਿਫ਼ਤੀ ਤਬਦੀਲੀ ਨਹੀੰ ਲਿਆਂਦੀ। ਗੁਰੂਆਂ ਦੇ ਵਰਾਂ ਦੇ ਨਾਲ ਇੱਥੇ ਟਿੱਬਿਆਂ’ਚ ਬਾਗ਼ ਆਬਾਦ ਹੋਏ। ਗੁਰੂ ਵੱਲੋੰ ਸਾਜੇ ਖਾਲਸਾ ਪੰਥ ਨੇ ਪੰਜਾਬ ਦੀ ਸਦੀਆਂ ਦੀ ਗੁਲਾਮੀ ਕੱਟ ਦਿੱਤੀ ਅਤੇ ਧਾੜਵੀਆਂ ਦੇ ਰਾਸਤੇ ਬੰਦ ਕਰ ਦਿੱਤੇ। ਗੁਰੂ ਨੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟੇ ਪੱਟ ਕੇ ਬਚਨ ਕਹੇ ਸਨ ਕਿ ਇਸ ਧਰਤੀ ਤੋੰ ਮੁਗਲਾਂ ਦੀ ਜੜ੍ਹ ਪੱਟੀ ਜਾਵੇਗੀ। ਸਿੱਖਾਂ ਨੇ ਇੱਕ ਸਦੀ ਚਰਖੜੀਆਂ’ਤੇ ਚੜ ਕੇ, ਖੋਪੜ ਲਹਾ ਕੇ, ਬੰਦ-ਬੰਦ ਕਟਵਾ ਕੇ, ਘੋੜਿਆਂ ਦੀ ਕਾਠੀਆਂ’ਤੇ ਦਰਖ਼ਤਾਂ ਦੇ ਪੱਤੇ ਖਾ ਕੇ, ਦੋ ਘੱਲੂਘਾਰੇ ਹੰਢਾ ਕੇ ਇਸ ਧਰਤੀ’ਤੇ ਆਪਣਾ ਰਾਜ ਕਾਇਮ ਕੀਤਾ ਸੀ। ਜਦੋਂ ਲੜਨ ਦਾ ਸਮਾਂ ਸੀ, ਜਦੋਂ ਕੁਰਬਾਨੀਆਂ ਦਾ ਸਮਾਂ ਉਦੋਂ ਪੰਜਾਬ ਖ਼ਾਤਰ ਕੋਈ ਹੋਰ ਨਾਲ ਬਹੁੜਿਆ। ਸਿੱਖਾਂ ਨੇ ਗੁਰੂ ਦੇ ਨਾਮ ਤੇ ਹੀ ਖੰਡਾ ਵਾਹ ਕੇ ਰਾਜ ਕਾਇਮ ਕੀਤਾ ਸੀ। ਉਦੋਂ ਪੰਜਾਬ ਨੂੰ ਵਸਾਉਣ ਨਾ ਕੋਈ ਹਿੰਦੂ ਆਇਆ ਅਤੇ ਨਾ ਮੁਸਲਮਾਨ ਸਿੱਖਾਂ ਨੇ ਗੁਰੂ ਦੇ ਨਾਮ ਤੇ ਸਿਰ ਦੇ-ਦੇ ਪੰਜਾਬ ਨੂੰ ਵਸਾਇਆ ਹੈ। ਤਾਂਹੀ ਕਿਹਾ ਜਾਂਦਾ ਪੰਜਾਬ ਵੱਸਦਾ ਗੁਰਾਂ ਦੇ ਨਾਮ’ਤੇ। ਇਹ ਗੁਰਾਂ ਦੇ ਨਾਮ ਤੇ ਹੀ ਵੱਸੇਗਾ, ਗੁਰਾਂ ਵੱਲ ਪਿੱਠ ਕਰਕੇ ਉਜਾੜ ਹੀ ਉਜਾੜ ਹੈ।
– ਸਤਵੰਤ ਸਿੰਘ