ਸ਼ਿਵ ਸੈਨਾ ਵਾਲਿਆਂ ਨੂੰ ਸਕਿਉਰਟੀ ਦੇਣ ਤੇ ਪੰਜਾਬ ਸਰਕਾਰ ਖਰਚਦੀ ਹੈ 20 ਕਰੋੜ

0
824

ਪੰਜਾਬ ਚ ਇਸ ਵੇਲੇ ਸ਼ਿਵ ਸੈਨਾ ਦੇ ਛੋਟੇ-ਵੱਡੇ ਘੱਟੋ-ਘੱਟ 30 ‘ਕ ਧੜੇ ਸਰਗਰਮ ਹਨ ਤੇ ਇੰਨਾ 30 ਧੜਿਆ ਨਾਲ ਸਬੰਧਤ ਕਈ ਦਰਜਨਾ ਆਗੂਆ ਨੂੰ ਪੁਲਿਸ ਸਕਿਊਰਟੀ ,ਗੰਨਮੈਨ ਅਤੇ ਗੱਡੀਆ ਤੱਕ ਸਰਕਾਰ ਵੱਲੋ ਮੁਹੱਈਆ ਕਰਵਾਈਆਂ ਗਈਆ ਹਨ। ਇਸ ਸਕਿਊਰਟੀ ਅਤੇ ਗੱਡੀਆ ਉਤੇ ਅਨੁਮਾਨਤ ਘੱਟੋ-ਘੱਟ 15-20 ਕਰੋੜ ਜਾਂ ਇਸਤੋਂ ਵੱਧ ਤੱਕ ਦਾ ਸਾਲਾਨਾ ਖਰਚਾ ਪੰਜਾਬ ਸਰਕਾਰ ਅਤੇ ਆਮ ਲੋਕਾ ਦੀ ਟੈਕਸ ਮਨੀ ਤੇ ਪੈ ਰਿਹਾ ਹੈ। ਇੰਨਾ ਚ ਤਕਰੀਬਨ ਸਾਰੇ ਹੀ ਧੜਿਆ ਦਾ ਮਹਾਰਾਸ਼ਟਰ ਦੀ ਅਸਲ ਸ਼ਿਵ ਸੈਨਾ ਜੋ ਮਰਾਠਾ ਯੋਧੇ ਸ਼ਿਵਾ ਜੀ ਮਹਾਰਾਜ ਦੇ ਨਾਮ ਉਤੇ 19 ਜੂਨ 1966 ਚ ਬਾਲ ਠਾਕਰੇ ਵੱਲੋ ਬਣਾਈ ਗਈ ਸੀ ਨਾਲ ਕੋਈ ਸਿੱਧਾ ਸਬੰਧ ਨਹੀ ਹੈ ਬਲਿਕ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀਆਂ ਲੱਗਭਗ ਸਾਰੀਆਂ ਹੀ ਸ਼ਿਵ ਸੈਨਾਵਾ ਸਿਰਫ ਅਸਲ ਸ਼ਿਵ ਸੈਨਾ (ਬਾਲ ਠਾਕਰੇ) ਦਾ ਨਾਮ ਹੀ ਵਰਤਦੀਆਂ ਹਨ। ਪੰਜਾਬ ਚ ਪਿਛਲੇ ਸਮੇਂ ਦੌਰਾਨ ਭਾਈਚਾਰਕ ਟਕਰਾਅ ਖੜਾ ਕਰਨ ਚ ਸ਼ਿਵ ਸੈਨਾ ਦੇ ਜਿਆਦਾਤਰ ਧੜੇ ਪ੍ਰਮੁੱਖ ਤੌਰ ਤੇ ਮੋਹਰੀ ਵੀ ਰਹੇ ਹਨ ਅਤੇ ਇੰਨਾ ਨਾਲ ਸਬੰਧਤ ਬਹੁਤ ਸਾਰੇ ਆਗੂਆ ੳਪਰ ਸਕਿਊਰਟੀ ਲੈਣ ਖਾਤਰ ਖੁਦ ਤੇ ਹਮਲੇ ਕਰਵਾਉਣ ਤੱਕ ਦੇ ਵੀ ਦੋਸ਼ ਲੱਗਦੇ ਰਹੇ ਹਨ। ਜੇਕਰ ਸਰਕਾਰ ਵੱਲੋ ਇੰਨਾ ੳਤੇ ਸਮੇਂ-ਸਮੇਂ ਕਾਨੂੰਨ ਮੁਤਾਬਕ ਕਾਰਵਾਈ ਹੁੰਦੀ ਰਹੇ ਤਾਂ ਪੰਜਾਬ ਚ ਅਮਨ ਭਾਈਚਾਰਕ ਸਾਂਝ ਬਣਾਉਣੀ ਸੌਖਾਲਾ ਕੰਮ ਹੋ ਸਕਦਾ ਹੈ !!

ਕੁਲਤਰਨ ਸਿੰਘ ਪਧਿਆਣਾ

29 ਅਪ੍ਰੈਲ ਨੂੰ ਖਾਲਿਸਤਾਨ ਵਿਰੋਧੀ ਮਾਰਚ ਦਾ ਸੱਦਾ ਦੇਣ ਵਾਲੇ ਸ਼ਿਵ ਸੈਨਾ ਦੇ ਹਰੀਸ਼ ਸਿੰਗਲਾ ਨੂੰ ਸ਼ੁੱਕਰਵਾਰ ਨੂੰ ਹੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।ਤਕਰੀਬਨ 55 ਸਾਲ ਦੇ ਸਿੰਗਲਾ ਪੇਸ਼ੇ ਵਜੋਂ ਪ੍ਰਾਪਰਟੀ ਡੀਲਰ ਹਨ ਅਤੇ ਸ਼ਹਿਰ ਵਿੱਚ ਕਈ ਵਾਰ ਦੁਸਹਿਰੇ ਮੇਲੇ ਦਾ ਆਯੋਜਨ ਕਰਦੇ ਰਹੇ ਹਨ।ਪਟਿਆਲਾ ਦੀ ਅਦਾਲਤ ਬਾਜ਼ਾਰ ਵਿਖੇ ਪਹਿਲਾਂ ਉਨ੍ਹਾਂ ਦੀ ਦੁਕਾਨ ਸੀ ਪਰ 90 ਦੇ ਦਹਾਕੇ ਵਿਚ ਉਨ੍ਹਾਂ ਇਸ ਨੂੰ ਨੇ ਬੰਦ ਕਰ ਦਿੱਤਾ। ਇਸ ਤੋਂ ਬਾਅਦ ਹੀ ਉਹ ਪ੍ਰਾਪਰਟੀ ਦੇ ਵਪਾਰ ਵਿੱਚ ਆਏ ਸਨ।

ਸਿੰਗਲਾ ਦੀਆਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਉਹ ਗਊ ਰੱਖਿਆ ਦੇ ਕੰਮਾਂ ਅਤੇ ਸਮਾਗਮ ‘ਚ ਹਿੱਸਾ ਲੈਂਦੇ ਵੀ ਨਜ਼ਰ ਆ ਰਹੇ ਹਨ।ਕਈ ਸੁਰੱਖਿਆ ਕਰਮੀਆਂ ਵਿਚਾਲੇ ਘਿਰੇ ਰਹਿਣ ਵਾਲੇ ਸਿੰਗਲਾ ਖੁਦ ਨੂੰ ਸ਼ਿਵ ਸੈਨਾ (ਬਾਲ ਠਾਕਰੇ ) ਦੇ ਸੂਬਾ ਕਾਰਜਕਾਰੀ ਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦੱਸਦੇ ਰਹੇ ਹਨ..ਸ਼ਿਵ ਸੈਨਾ ਬਾਲੇ ਠਾਕਰੇ ਦੇ ਪੰਜਾਬ ਪ੍ਰਧਾਨ ਯੋਗ ਰਾਜ ਸ਼ਰਮਾ ਮੁਤਾਬਕ ਸਿੰਗਲਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਹਿਲਾਂ ਹੀ ਪਾਰਟੀ ਵਿਚੋਂ ਕੱਢਿਆ ਜਾ ਚੁੱਕਾ ਹੈ।