AGTF ਦੇ ਹੱਥ ਲੱਗੀ ਵੱਡੀ ਸਫਲਤਾ: ਗੈਂਗਸਟਰ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਦੇ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ

0
732

ਪੰਜਾਬ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (AGTF) ​​ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਨ੍ਹਾਂ ਨੇ ਬਠਿੰਡਾ ਤੋਂ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਕੋਲੋਂ ਚਾਰ ਪਿਸਤੌਲ, 20 ਜਿੰਦਾ ਕਾਰਤੂਸ ਅਤੇ ਇੱਕ ਆਈ20 ਕਾਰ ਬਰਾਮਦ ਕੀਤੀ ਗਈ ਹੈ। ਫੜੇ ਗਏ ਤਿੰਨ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਸਚਿਨ, ਹਿੰਮਤਵੀਰ ਸਿੰਘ ਗਿੱਲ ਅਤੇ ਬਲਕਰਨ ਉਰਫ ਵਿੱਕੀ ਮੁਕਤਸਰ ਦੇ ਰਹਿਣ ਵਾਲੇ ਹਨ।

ਏਜੀਟੀਐਫ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਤਿੰਨਾਂ ਨੂੰ ਬਠਿੰਡਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਤਿੰਨੋਂ ਮਾਲਵੇ ਦੇ ਇੱਕ ਵੱਡੇ ਵਪਾਰੀ ‘ਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਵਪਾਰੀ ਤੋਂ ਫਿਰੌਤੀ ਵਸੂਲੀ ਜਾਣੀ ਸੀ।

ਡੀਜੀਆਈ ਦਾ ਕਹਿਣਾ ਹੈ ਕਿ ਫੜੇ ਗਏ ਤਿੰਨਾਂ ਦੋਸ਼ੀਆਂ ਦਾ ਕ੍ਰਿਮੀਨਲ ਬੈਕਗਰਾਊਂਡ ਹੈ।ਸਚਿਨ ਅਤੇ ਹਿੰਮਤਵੀਰ ਡਰੱਗ ਸਮੱਗਲਿੰਗ ਅਤੇ ਨਜਾਇਜ਼ ਹਥਿਆਰਾਂ ਦੀ ਤਸਕਰੀ ‘ਚ ਸ਼ਾਮਿਲ ਹਨ।ਉਹ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ‘ਚ ਇਹ ਰੈਕੇਟ ਚਲਾਉਂਦੇ ਹਨ।ਇਨ੍ਹਾਂ ਦੋਸ਼ੀਆਂ ਤੋਂ ਜੋ ਹਥਿਆਰ ਬਰਾਮਦ ਹੋਏ, ਉਹ ਟਾਰਗੇਟ ਕਿਲਿੰਗ ਦੇ ਲਈ ਆਪਣੇ ਸਾਥੀਆਂ ਨੂੰ ਡਿਲੀਵਰ ਕੀਤੇ ਜਾਣੇ ਸਨ।

ਉਨਾਂ੍ਹ ਨੇ ਕਿਹਾ ਕਿ ਕਨੈਡਾ ਬੇਸਡ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ ‘ਚ ਬੰਦ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਕਹਿਣ ‘ਤੇ ਇਹ ਐੱਨਸੀਆਰ ਦੇ ਗੈਂਗਸਟਰਾਂ ਨੂੰ ਛੁਪਾਉਣ ਲਈ ਠਿਕਾਣਾ ਮੁਹੱਈਆ ਕਰਵਾਉਂਦੇ ਸਨ।ਹਾਲ ਹੀ ‘ਚ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਯੂਨਿਟ ਕਾਉਂਟਰ ਇੰਟੈਲੀਜੈਂਸ ਨੇ ਵਾਂਟੇਡ ਗੈਂਗਸਟਰ ਸ਼ਾਹਰੁਖ ਨੂੰ ਫੜਿਆ ਸੀ।ਉਸ ਤੋਂ ਪਤਾ ਲੱਗਿਆ ਕਿ ਸਚਿਨ ਅਤੇ ਉਸਦੇ ਸਾਥੀਆਂ ਨੇ ਹੀ ਪੰਜਾਬ ‘ਚ ਛੁਪਾਉਣ ਲਈ ਥਾਂ ਦਿੱਤੀ ਸੀ।ਇਨ੍ਹਾਂ ਸਾਰਿਆਂ ‘ਤੇ ਬਠਿੰਡਾ ਦੇ ਸਿਵਿਲ ਲਾਈਨ ਪੁਲਿਸ ਥਾਣੇ ‘ਚ ਅਸਲਾ ਐਕਟ ਦਾ ਕੇਸ ਦਰਜ ਕਰ ਲਿਆ ਹੈ।