ਇਕ ਪਾਸੇ ਸਿੱਖਾਂ ਦੇ ਘਰਾਂ ‘ਤੇ ਛਾਪੇ ਵੱਜ ਰਹੇ ਹਨ। ਸਿਖ ਬੀਬੀਆਂ ਨੂੰ ਥਾਣਿਆਂ ‘ਚ ਲਜਾਇਆ ਜਾ ਰਿਹਾ। ਦੂਜੇ ਪਾਸੇ ਨਿਸ਼ਾਤ ਸ਼ਰਮਾ ਤੇ ਘਨੌਲੀ ਵਰਗੇ ਸ਼ਰੇਆਮ ਪ੍ਰੈਸ ਕਾਨਫਰੰਸਾਂ ਕਰਕੇ ਸਿੱਖਾਂ ਖਿਲਾਫ ਕੂੜ ਪ੍ਰਚਾਰ ਕਰ ਰਹੇ ਨੇ। ਸਿੱਖ ਜਥੇਬੰਦੀਆਂ ਦੇ ਲੀਡਰਾਂ ਨੂੰ ਚੁਣ ਚੁਣ ਕੇ ਪਰਚਿਆਂ ਵਿੱਚ ਨੋਮੀਨੇਟ ਕੀਤਾ ਜਾ ਰਿਹਾ। ਉਧਰ ਸ਼ਿਵ ਸੈਨਾ ਆਲਿਆਂ ਨੂੰ ਖੁੱਲਾ ਖੇਡਨ ਦਾ ਮੈਦਾਨ ਦਿੱਤਾ ਹੋਇਆ। ਕਾਮਰੇਡ ਤੇ ਧਰਮ ਨਿਰਪੱਖ ਹਾਲੇ ਵੀ ਭੁਲੇਖੇ ‘ਚ ਹਨ ਕਿ ਸਿੱਖਾਂ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਤਿ ਨਹੀਂ ਕਰ ਰਹੀ। ਯਾਦ ਰਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਲੇ ਤੱਕ ਹਰੀਸ਼ ਸਿੰਗਲਾ ਦੀ ਸੁਰੱਖਿਆ ਵੀ ਵਾਪਸ ਨਹੀਂ ਲਈ ।
#ਮਹਿਕਮਾ_ਪੰਜਾਬੀ
ਹਰੀਸ਼ ਸਿੰਗਲਾ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਭਾਈ ਪਰਵਾਨਾ ਨੂੰ 5 ਦਿਨ ਦਾ। ਦੀਪ ਦੀ ਗੱਲ ਸੱਚੀ ਹੋਗੀ। ਅਗਲਾ ਬੇਅੰਤ ਸਿੰਘ ਆ ਗਿਆ।
ਮੁਸਲਮਾਨਾਂ ਖਿਲਾਫ ਹਿੰਦੂਤਵੀ ਹਿੰਸਾ ਨਜਾਇਜ ਅਤੇ ਸਿੱਖਾਂ ਖਿਲਾਫ ਹਿੰਦੂਤਵੀ ਹਿੰਸਾ ਜਾਇਜ ਕਿਵੇੰ ?
ਸ਼ਾਰਜੀਲ ਇਮਾਮ, ਉਮਰ ਖਾਲਿਦ ਤੇ ਏਦਾਂ ਦੇ ਕਈ ਹੋਰ ਮੁਸਲਮਾਨ ਕਾਰਕੁੰਨ ਮੁਸਲਮਾਨਾਂ ਸਣੇ ਭਾਰਤੀ ਕਾਂਗਰਸੀਆਂ/ ਲਿਬਰਲ ਹਿੰਦੂਆਂ, ਸਿੱਖਾਂ ਲਈ ਤਰਸ ਦੇ ਪਾਤਰ ਹਨ। ਕਿਉੰਕਿ ਉਹ ਮੰਨਦੇ ਹਨ ਕਿ ਹਿੰਦੂ ਫਾਸ਼ੀਵਾਦੀਆਂ ਦੇ ਨਿਸ਼ਾਨੇ ਤੇ ਭਾਰਤ ਵਿਚ ਮੁਸਲਮਾਨ ਹਨ।
ਸ਼ਹੀਨ ਬਾਗ ਤੋੰ ਜਾਮੀਆ ਤੱਕ ਮੁਸਲਮਾਨਾਂ ਦੇ ਹੱਕ ‘ਚ ਕਾਂਗਰਸੀ, ਕਾਮਰੇਡ ਤੇ ਰਾਸ਼ਟਰਵਾਦੀ ਸਿੱਖ ਵਿਤੋੰ ਵੱਧ ਕੇ ਲੜਦੇ ਰਹੇ।
ਮੁਸਲਮਾਨਾਂ ਲਈ ਲੜਨ ਵਾਲੇ ਲੋਕ ਭਾਰਤ ਦੇ ਮੁਸਲਮਾਨਾਂ ਸਣੇ ਕਾਂਗਰਸੀਆਂ ਕਾਮਰੇਡਾ ਤੇ ਰਾਸ਼ਟਰਵਾਦੀ ਸਿੱਖਾਂ ‘ਚ ਹੀਰੋੰ ਵਾਂਗ ਮਕਬੂਲ ਹੁੰਦੇ ਨੇ। ਜੇ ਸਟੇਟ ਉਨਾਂ ਨੂੰ ਮੁੱਖ ਸ਼ਾਜਿਸ਼ਕਰਤਾ ਐਲਾਨ ਵੀ ਦਵੇ ਤਾਂ ਇਕ ਵੀ ਮੁਸਲਮਾਨ, ਕਾਂਗਰਸੀ ਕਾਮਰੇਡ ਤੇ ਰਾਸ਼ਟਰਵਾਦੀ ਸਿੱਖ ਦਾ ਦਿਲ ਨਹੀੰ ਮੰਨਦਾ ਕਿ ਉਹ ਸ਼ਾਜਿਸ਼ਕਰਤਾ ਹੋਵੇਗਾ। ਸਗੋੰ ਐਲਾਨੀਆਂ ਸਰਕਾਰ ਤੇ ਦੋਸ਼ ਲਾਉੰਦੇ ਨੇ ਕਿ ਉਹ ਮੁਸਲਮਾਨਾਂ ਨਾਲ ਧੱਕਾ ਕਰ ਰਹੀ ਹੈ।
ਦੂਜੇ ਪਾਸੇ ਹਿੰਦੂਤਵੀ ਹਮਲੇ ਖਿਲਾਫ ਬੋਲਣ ਵਾਲੇ ਬਲਜਿੰਦਰ ਸਿੰਘ ਪਰਵਾਨਾ ਹੋਵੇ ਜਾਂ ਦੀਪ ਸਿੰਘ ਸਿੱਧੂ। ਕਾਂਗਰਸੀ/ਕਾਮਰੇਡ ਰਾਸ਼ਟਰਵਾਦੀ ਸਿੱਖ ਹਿੰਦੂਤਵੀਆਂ ਤੋੰ ਇਕ ਕਦਮ ਅੱਗੇ ਜਾਕੇ ਫਾਂਸੀ ਦੀ ਮੰਗ ਕਰਦੇ ਹਨ, ਦਿਨ ਰਾਤ ਜ਼ਹਿਰ ਗਲੱਛਦੇ ਹਨ। ਹਿੰਦੂਤਵੀ ਕਾਰਕੁੰਨ, ਸਰਕਾਰ ਤੇ ਪੁਲਿਸ ਸੱਚੀ ਲੱਗਣ ਲੱਗਦੀ ਹੈ। ਕਿਉੰਕਿ ਨਿਸ਼ਾਨੇ ਤੇ ਸਿੱਖ ਹੁੰਦਾ।
ਮੁਸਲਮਾਨਾਂ ਵਾਂਗ ਸਿੱਖਾਂ ਦੇ ਹੱਕ ‘ਚ ਇਕ ਵੀ ਅਵਾਜ ਨਹੀੰ ਉਠਦੀ। ਦਿੱਲੀ ‘ਚ ਕਬਜ਼ੇ ਤੋੜਨ ਦੀ ਕਾਰਵਾਈ ‘ਤੇ ਅਲ ਜਜੀਰਾ ਤੇ ਮਹਿੰਦੀ ਹਸਨ ਵਰਗੇ ਵੱਡੇ ਸੰਸਾਰ ਪ੍ਰਸਿਧ ਪੱਤਰਕਾਰ ਹਿੰਦੂਤਵਾ ਦਾ ਗੁੱਡਾ ਬੰਨਦੇ ਨੇ।
ਪਰ ਸਿੱਖਾਂ ਦੇ ਸਬੰਧ ‘ਚ ਸਪੋਕਸਮੈਨ ਵਰਗੇ ਸਿੱਖਾਂ ਦੇ ਪੈਸੇ ਤੋੰ ਬਣੇ ਅਖਬਾਰ ਤੇ ਗੈਰਕਾਨੂੰਨੀ ਢੰਗ ਨਾਲ ਗੁਰਬਾਣੀ ਵੇਚਣ ਵਾਲੇ ਸੁਖਬੀਰ ਬਾਦਲ ਦੇ ਨਿੱਜੀ ਚੈਨਲ ਵੀ ਸਿੱਖਾਂ ਖਿਲਾਫ ਚੱਲਦੇ ਨੇ। ਵੈਬ ਚੈਨਲਾਂ ਦਾ ਤੇ ਕਹਿਣਾ ਹੀ ਕੀ ? ਸਭ ਨਿੱਕੀ ਜਿਹੀ ਬੁਰਕੀ ਤੇ ਘੁਰਕੀ ਦੀ ਮਾਰ ਨੇ।
ਸਿੱਖਾਂ ਦੇ ਹੱਕ ‘ਚ ਗੱਲ ਕਰਨੀ ਬਹੁਤ ਜੋਖਮ ਦਾ ਕੰਮ ਹੈ। ਉਹ ਧੰਨ ਨੇ ਜੋ ਸ਼ਹੀਦਾਂ ਦੇ ਸਤਿਕਾਰ ਲਈ ਸੜਕ ਤੇ ਆ ਜਾਂਦੇ ਨੇ, ਬਹੁਤੇ ਸਿੱਖ ਪੱਖੀ ਵਿਦਵਾਨਾਂ ਤੇ ਗਿਆਨੀਆਂ ਕੋਲ ਤਾਂ ਸਿੱਖਾਂ ਨਾਲ ਹੋ ਰਹੇ ਧੱਕੇ ਖਿਲਾਫ ਇੱਕ ਸਟੇਟਸ ਤੱਕ ਵੀ ਨਹੀੰ ਪੈੰਦਾ।
#ਮਹਿਕਮਾ_ਪੰਜਾਬੀ
ਪੁਲਿਸ ਲਈ ਮਾਹੌਲ ਬਣਾਉਣ ਵਾਸਤੇ ਝੂਠ ਦਾ ਸਹਾਰਾ!
ਐਸ ਐਸ ਪੀ ਬਦਲ ਕੇ ਸਿੱਖਾਂ ਨੂੰ ਮੁੱਖ ਸਾਜਿਸ਼ਕਰਤਾ ਬਣਾਉਣ ਤੋਂ ਪਹਿਲਾਂ ਮਾਹੌਲ ਬਣਾਇਆ ਗਿਆ।
ਭਗਵੰਤ ਮਾਨ ਦੀ ਪੂਛ ਬਲਤੇਜ ਪਨੂੰ ਸ਼ਰੇਆਮ ਝੂਠ ਬੋਲਿਆ। ਉਹੀ ਕੰਮ ਜੋ ਗੋਦੀ ਮੀਡੀਆ ਕਰਦਾ। ਇਹ ਗੱਲ ਸਾਰਿਆਂ ਨੂੰ ਪਤਾ ਕਿ ਨਿਹੰਗ ਕਾਲੀ ਮਾਤਾ ਮੰਦਰ ਅੱਗੋਂ ਲੰਘ ਕੇ ਫੁਹਾਰਾ ਚੌਂਕ ਵੱਲ ਜਾ ਰਹੇ ਸਨ। ਸ਼ਿਵ ਸੈਨਾ ਵਾਲਿਆਂ ਨੇ ਮੰਦਰ ਦੀ ਛੱਤ ਤੋਂ ਪਥਰਾਅ ਕੀਤਾ। ਇਸ ਤੋਂ ਬਾਅਦ ਦੋਹਾਂ ਧਿਰਾਂ ‘ਚ ਮੀਡੀਏ ਦੀ ਮੌਜੂਦਗੀ ‘ਚ ਝੜਪ ਹੋਈ। ਪਰ ਇਹ ਗੱਲ ਸਾਫ ਹੈ ਕਿ ਕਿਸੇ ਨੇ ਮੰਦਰ ਨੂੰ ਨਿਸ਼ਾਨੇ ‘ਤੇ ਨਹੀਂ ਲਿਆ। ਸ਼ਿਵ ਸੈਨਾ ਵਾਲੇ ਤਾਂ ਖੁਡਾਂ ‘ਚ ਵੜ ਗਏ ਸਨ। ਸਿੱਖ ਮੰਦਰ ਨੂੰ ਜਿੰਨਾ ਮਰਜੀ ਨੁਕਸਾਨ ਪਹੁੰਚਾ ਦਿੰਦੇ। ਪਰ ਸਿੱਖ ਪ੍ਰਦਰਸ਼ਨਕਾਰੀਆਂ ਦਾ ਨਿਸ਼ਾਨਾ ਮੰਦਰ ਬਿਲਕੁਲ ਨਹੀਂ ਸੀ ਤੇ ਨਾ ਹੀ ਨਿਸ਼ਾਨਾਂ ਬਣਾਇਆ ਗਿਆ। ਕੋਈ ਅਜਿਹੀ ਘਟਨਾ ਨਹੀਂ ਹੋਈ।
ਪਰ ਫੇਰ ਵੀ ਸਰਕਾਰ ਦੇ ਫੀਲਿਆਂ ਨੇ ਪਹਿਲਾਂ ਝੂਠ ਬੋਲ ਕੇ ਸਿੱਖਾਂ ਖਿਲਾਫ ਮਾਹੌਲ ਬਣਾਇਆ। ਫੇਰ ਸਿੱਖ ਨੂੰ ਮੁੱਖ ਸਾਜਿਸ਼ਕਰਤਾ ਬਣਾਇਆ।
ਇਸੇ ਤਰਾਂ ਹੀ ਆਮ ਆਦਮੀ ਪਾਰਟੀ ਨੇ ਜਹਾਂਗੀਰਪੁਰੀ ਵਿੱਚ ਮੁਸਲਮਾਨਾਂ ਨੂੰ ਦੰਗਿਆਂ ਦਾ ਦੋਸ਼ੀ ਗਰਦਾਨ ਕੇ ਮਾਹੌਲ ਬਣਾਇਆ ਸੀ ਤੇ ਫੇਰ ਪੁਲਿਸ ਨੇ ਮੁਸਲਮਾਨਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕੀਤੀਆਂ ਸਨ।
#ਮਹਿਕਮਾ_ਪੰਜਾਬੀ
ਹੋਰ ਗੁਲਾਮੀ ਕਿਸ ਨੂੰ ਕਹਿੰਦੇ ਆ ?
ਸਿੱਖਸ ਫਾਰ ਜਸਟਿਸ ਅਤੇ ਗੁਰਪਤਵੰਤ ਪੰਨੂੰ ਮਗਰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਡੀਆਂ ਤੋਂ ਵੱਡੀਆਂ ਏਜੰਸੀਆਂ ਪਈਆਂ ਹੋਈਆਂ। ਸਾਰਾ ਭਾਰਤੀ ਮੀਡੀਆ ਉਸਦੇ ਮਗਰ ਪਿਆ ਹੋਇਆ। ਫੇਰ ਸ਼ਿਵ ਸੈਨਾ ਦੇ ਹਰੀਸ਼ ਸਿੰਗਲੇ ਵਲੋਂ ਪੁਤਲਾ ਸਾੜਨ ਨਾਲ ਪਨੂੰ ਦਾ ਕੀ ਵਿਗੜਨਾ ਸੀ ? ਇਹ ਗੱਲ ਸਿੰਗਲੇ ਨੂੰ ਵੀ ਪਤਾ ਸੀ।
ਕੇਂਦਰ ਅਤੇ ਪੰਜਾਬ ਸਰਕਾਰ ਦੀ ਸੁਰੱਖਿਆ ਪ੍ਰਾਪਤ ਹਰੀਸ਼ ਸਿੰਗਲਾ ਦਾ ਅਸਲ ਮਕਸਦ ਸਿੱਖਾਂ ਨੂੰ ਚਿੜਾਉਣਾ ਸੀ। ਇਹ ਕੋਈ ਪਹਿਲੀ ਵਾਰ ਵੀ ਨਹੀਂ ਹੋ ਰਿਹਾ ਸੀ। ਸਿੱਖਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ। ਇਸ ਕਰਕੇ ਸਿੱਖ ਦਸ ਦਿਨ ਤੋਂ ਰੌਲਾ ਪਾ ਰਹੇ ਸੀ। ਪੁਲਿਸ ਨੂੰ ਕਹਿ ਰਹੇ ਸੀ ਕਿ ਇਸ ਨੂੰ ਰੋਕੋ।
ਪਰ ਪੁਲਿਸ ਫੇਲ ਹੋਈ, ਸਿੱਖਾਂ ਦਾ ਇਕੱਠ ਹੋਇਆ, ਸਿੱਖਾਂ ‘ਤੇ ਪਥਰਾਉ ਹੋਇਆ, ਸਿੱਖਾਂ ਦੇ ਗੋਲੀਆਂ ਲੱਗੀਆਂ ਤੇ ਰਾਘਵ ਚੱਡਾ ਸਰਕਾਰ ਕਰਦੇ ਨੇ ਸਿੱਖਾਂ ਨੂੰ ਹੀ ਮੁੱਖ ਸਾਜਿਸ਼ਕਰਤਾ ਐਲਾਨ ਦਿੱਤਾ। ਇਹ ਗੁਲਾਮੀ ਨਹੀ!
ਗੁਲਾਮੀ ਇਹ ਹੈ ਕਿ ਸਿੱਖ ਖੁੱਦ ਹੀ ਸਾਰੇ ਤੱਥਾਂ ਨੂੰ ਨਜਰ ਅੰਦਾਜ ਕਰਕੇ, ਸਿਰਫ ਨੰਬਰ ਕੁੱਟਣ ਵਾਸਤੇ ਆਪਣੇ ਬੰਦੇ ਨੂੰ ਫਾਂਸੀ ਚੜਾਉਣ ਲਈ ਰਾਜੀ ਹੋ ਗਏ ਨੇ।
#ਮਹਿਕਮਾ_ਪੰਜਾਬੀ
ਕੀ ਸਿਂਗਲੇ ਜਾਂ ਕਿਸੇ ਹੋਰ ਸ਼ਿਵ ਸੈਨਾ ਵਾਲੇ ਦੀ ਪਤਨੀ ਵੀ ਹਿਰਾਸਤ ‘ਚ ਲਈ ਗਈ? ਜਾਂ ਇਹ ਸਾਰੇ ਵਿਸ਼ੇਸ਼ ਹੱਕ ਸਿੱਖਾਂ ਲਈ ਰਾਖਵੇਂ ਹਨ? ਇਹ ਬੀਬੀ ਵੀ ਗਈ ਹੋਣੀ ਪਟਿਆਲ਼ੇ ਭਿੜਨ ਜਾਂ ਇਸਨੇ ਸਾਜ਼ਿਸ਼ ਘੜੀ ਹੋਣੀ ਇਸ ਸਾਰੇ ਵਰਤਾਰੇ ਦੀ? ਦੇਖੀਏ ਸਿੱਖਾਂ ਘਰ ਜੰਮੇ ਸਾਡੇ ਆਪਣੇ, ਹੁਣ ਇਸ ‘ਤੇ ਕੀ ਰਫੂ ਲਾਉਂਦੇ!
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
-Gurpreet Singh Sahota
ਆਪਾਂ ਛੋਟੇ ਹੁੰਦਿਆਂ ਭੇੜੀਏ ਤੇ ਲੇਲੇ ਦੀ ਕਹਾਣੀ ਪੜ੍ਹੀ-ਸੁਣੀ ਹੈ। ਭੇੜੀਆਂ ਦੇ ਰਾਜ ‘ਚ ਲੇਲੇ ਹੀ ”ਮਾਸਟਰਮਾਈਂਡ” ਹੁੰਦੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਸ਼ਿਵ ਸੈਨਾ ਵਾਲਿਆਂ ’ਤੇ ਝਗੜੇ ਦਾ ਮੁਕੱਦਮਾ ਤੇ ਸਿੰਘਾਂ ‘ਤੇ ਇਰਾਦਾ ਕਤਲ। ਸੀਨੀਅਰ ਪੱਤਰਕਾਰ ਸਰਦਾਰ Sukhdev Singh ਜੀ ਤਾਂ ਬੀਤੇ ਚਾਲੀ ਸਾਲ ਤੋਂ ਇਹੀ ਦੇਖ ਤੇ ਰਿਪੋਰਟ ਕਰ ਰਹੇ ਹਨ।
ਸਮੱਸਿਆ ਬੱਸ ਇੱਕੋ ਹੈਃ ਬਿਨਾ ਚੂੰਅ-ਚਾਅ ਕੀਤਿਆਂ ਅਧੀਨਗੀ ਕਬੂਲੋ। ਸਰਕਾਰਾਂ ਬਦਲ ਜਾਂਦੀਆਂ ਪਰ ਸਿੱਖਾਂ ਲਈ ਭਾਰਤ ‘ਚ ਮਾਪਦੰਡ ਨਹੀਂ ਬਦਲਦੇ।
‘ਸ਼ਾਦ ਲਖਨਵੀ’ ਨੇ ਕਦੇ ਇਹ ਫ਼ਰਮਾਇਆ ਸੀ:ਨਾ ਤੜਪਨੇ ਕੀ ਇਜਾਜ਼ਤ ਹੈ ਨਾ ਫ਼ਰਿਆਦ ਕੀ ਹੈ। ਘੁਟ ਕੇ ਮਰ ਜਾਊਂ ਯੇਹ ਮਰਜ਼ੀ ਮੇਰੇ ਸੱਯਾਦ ਕੀ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ