‘Hindi Will Never be Our National Language’: Siddaramaiah Responds to Ajay Devgn, Says ‘Proud to be a Kannadiga’
ਆਪਣੀ ਮਾਂ ਬੋਲੀ ਕੰਨੜ ‘ਚ ਫਿਲਮੀ ਜ਼ਿੰਦਗੀ ਸ਼ੁਰੂ ਕਰਨ ਵਾਲੇ ਦਰਾਵਿੜ ਮੂਲ ਦੇ ਅਦਾਕਾਰ ਕਿੱਚਾ ਸੁਦੀਪ ਨੂੰ ਸੰਘੀਆਂ ਦੇ ਵਾਜੇ ਅਜੈ ਦੇਵਗਨ ਨੇ “ਹਿੰਦੀ ਕੌਮੀ ਬੋਲੀ ਹੈ” ਵਾਲਾ ਭਾਸ਼ਣ ਹਿੰਦੀ ‘ਚ ਟਵੀਟ ਕਰਕੇ ਦੇਣਾ ਸ਼ੁਰੂ ਕੀਤਾ ਤਾਂ ਉਸਨੇ ਅੱਗਿਓਂ ਇਹ ਕਹਿ ਕੇ ਅਜੈ ਦੇਵਗਨ ਦੀ ਲੱਸੀ ਕਰ ਦਿੱਤੀ ਕਿ ਮੈਨੂੰ ਨੀ ਸਮਝ ਲਗਦਾ ਕਿ ਤੁਸੀਂ ਹਿੰਦੀ ‘ਚ ਕੀ ਲਿਖ ਰਹੇ ਹੋ। ਬਾਅਦ ‘ਚ ਮਾਂ ਬੋਲੀ ਦੇ ਸਾਰੇ ਸਮਰਥਕ ਉਸਦੇ ਹੱਕ ‘ਚ ਆਣ ਖੜ੍ਹੇ ਹੋਏ। ਇੱਥੋਂ ਤੱਕ ਕਿ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਵੀ।
ਜਿੱਥੇ ਇੱਕ ਪਾਸੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੇ ਬਹੁਤੇ ਮੰਤਰੀ ਹਿੰਦੀ ਸਿਰ ‘ਤੇ ਬਿਠਾਈ ਫਿਰਦੇ, ਹਿੰਦੀ ‘ਚ ਲਿਖਦੇ ਬੋਲਦੇ, ਉੱਥੇ ਸਿੱਧਾਰਮੱਈਆ ਨੇ ਅਜੈ ਦੇਵਗਨ ਅਤੇ ਹੋਰ ਹਿੰਦੀ ਥੋਪਣ ਵਾਲਿਆਂ ਨੂੰ ਸੰਬੋਧਨ ਹੁੰਦਿਆਂ ਟਵੀਟ ਕੀਤਾ ਕਿ ਹਿੰਦੀ ਨਾ ਕਦੇ ਕੌਮੀ ਬੋਲੀ ਸੀ ਤੇ ਨਾ ਹੋਣੀ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਕੰਨੜੀ ਹੋਣ ‘ਤੇ ਮਾਣ ਹੈ।
Hindi was never & will never be our National Language.
It is the duty of every Indian to respect linguistic diversity of our Country.
Each language has its own rich history for its people to be proud of.
I am proud to be a Kannadiga!! https://t.co/SmT2gsfkgO
— Siddaramaiah (@siddaramaiah) April 27, 2022
ਹਾਲਾਂਕਿ ਅਜੈ ਦੇਵਗਨ ਦੀਆਂ ਰਗਾਂ ‘ਚ ਵੀਰੂ ਦੇਵਗਨ ਦਾ ਪੰਜਾਬੀ ਖੂਨ ਦੌੜਦਾ ਪਰ ਧਰਮਿੰਦਰ ਕੇ ਟੱਬਰ ਵਾਂਗ ਇਹ ਵੀ ਹਮੇਸ਼ਾ ਸੰਘੀਆਂ ਪਾਸੇ ਖੜ੍ਹਾ ਨਜ਼ਰ ਆਇਆ, ਕਿਸਾਨ ਮੋਰਚੇ ਦੌਰਾਨ ਵੀ। ਕੁੱਲ ਮਿਲਾ ਕੇ ਲਾਹਣਤੀ ਹੀ ਹੈ ਜੀ, ਹੁਣ ਦੱਖਣੀਆਂ ਤੋਂ ਖੁੰਬ ਠਪਵਾ ਕੇ ਬੈਠਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ