ਦਸਮੇਸ਼ ਪਿਤਾ ਦੇ ਸਮਕਾਲੀ ਕਵੀ ਸੈਨਾਪਤਿ ਦੀ ਲਿਖਤ ਬਿਆਨ ਕਰਦੀ ਹੈ …

0
669

ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟਿ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਜੁਗ ਮੈ ਸਾਖੀ।
ਸਗਲ ਸ੍ਰਿਸਟਿ ਜਾ ਕਾ ਜਸ ਭਯੋ। ਜਿਹ ਤੇ ਸਰਬ ਧਰਮ ਬੰਚਯੋ।
ਤੀਨ ਲੋਕ ਮੈ ਜੈ ਜੈ ਭਈ। ਸਤਿਗੁਰੂ ਪੈਜ ਰਾਖਿ ਇਮ ਲਈ।

ਸਾਰੇ ਸੰਸਾਰ ਦੇ ਭਲੇ ਲਈ ਜੀਵਨ ਲੇਖੇ ਲਾਉਣ ਵਾਲੇ ਗੁਰੂ ਸਾਹਿਬਾਨ ਨੂੰ ਅੱਜਕੱਲ ਜਾਣੇ-ਅਨਜਾਣੇ ਸਰਹੱਦਾਂ ਅਤੇ ਵਲ਼ਗਣਾਂ ‘ਚ ਕੈਦ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਸ੍ਰਿਸਟਿ ਦੀ ਚਾਦਰ ਨੂੰ “ਹਿੰਦ ਦੀ ਚਾਦਰ” ਦੱਸਿਆ ਜਾ ਰਿਹਾ ਤੇ ਦਸਮ ਪਿਤਾ ਨੂੰ “ਦੇਸ਼ ਭਗਤ” ਸਿੱਧ ਕੀਤਾ ਜਾ ਰਿਹਾ। ਸਾਨੂੰ ਜਜ਼ਬ ਕਰਕੇ ਮੁਕਾਉਣ ਵਾਲੀਆਂ ਤਾਕਤਾਂ ਵਲੋਂ ਘੜੇ ਸ਼ਬਦ-ਜਾਲ ‘ਚ ਸਾਡੇ ‘ਚੋਂ ਬਹੁਤੇ ਫਸ ਰਹੇ ਹਨ।
ਗੁਰੂ ਸਾਹਿਬਾਨ ਦਾ ਜੀਵਨ ਤੇ ਗੁਰਬਾਣੀ ਪੜ੍ਹ ਕੇ ਪਤਾ ਲਗਦਾ ਕਿ ਉਹ ਹਮੇਸ਼ਾ ਮਜ਼ਲੂਮ ਨਾਲ ਖੜ੍ਹੇ ਤੇ ਸਮੇਂ ਦੇ ਜ਼ਾਲਮ ਦਾ ਮੁਕਾਬਲਾ ਕੀਤਾ। ਅੱਜ ਗੁਰੂ ਸਾਹਿਬ ਸਰੀਰਕ ਤੌਰ ‘ਤੇ ਮੌਜੂਦ ਹੁੰਦੇ ਤਾਂ ਉਹ ਸਾਨੂੰ ਜਜ਼ਬ ਕਰਨ ਵਾਲੀਆਂ ਤਾਕਤਾਂ ਨਾਲ ਲਾਲ ਕਿਲ੍ਹੇ ‘ਤੇ ਬਗਲਗੀਰ ਹੋਣ ਦੀ ਬਜਾਇ ਜਹਾਂਗੀਰਪੁਰੀ (ਦਿੱਲੀ) ‘ਚ ਜ਼ੁਲਮ ਝੱਲ ਰਹੇ ਮਜ਼ਲੂਮਾਂ ਦੀ ਬਾਂਹ ਫੜਦੇ।
ਚਾਰ ਸੌ ਸਾਲਾ ਪ੍ਰਕਾਸ਼ ਦਿਹਾੜੇ ‘ਤੇ ਉਨ੍ਹਾਂ ਦੇ ਬਚਨ ਵਾਰ ਵਾਰ ਮਨ ‘ਚ ਦ੍ਰਿੜ ਕਰਨ ਦੀ ਲੋੜ ਹੈ।

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
ਅੰਗ 1427

ਜੋ ਕਿਸੇ ਨੂੰ ਡਰਾਵੇ ਨਹੀਂ ਦਿੰਦਾ ਅਤੇ ਨਾ ਹੀ ਹੋਰਨਾਂ ਦੇ ਡਰਾਵੇ ਮੰਨਦਾ ਹੈ, ਭਾਵ, ਜੋ ਮਨੁਖ ਨਿਰਵੈਰ ਅਤੇ ਨਿਰਭਉ ਹੈ; ਨਾਨਕ ਦਾ ਕਥਨ ਹੈ ਕਿ ਹੇ ਮਨ! ਸੁਣ – ਉਸੇ ਮਨੁਖ ਨੂੰ ਤੂੰ ਗਿਆਨਵਾਨ ਆਖ।
One who does not frighten anyone, and nor has any fear of others; Nanak says, listen, O mind! Call that person only wise. -Guru Teg Bahadar, Guru Granth Sahib, 1427
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ