ਕਨੇਡਾ ਇੱਕ ਬਹੁ ਨਸਲੀ ਦੇਸ਼ ਹੈ ਜਿੱਥੇ ਹਰੇਕ ਤਰ੍ਹਾਂ ਦੇ ਲੋਕ ਵਸਦੇ ਹਨ। ਪਰ ਜਦੋਂ ਦਾ ਭਾਰਤੀ ਲੋਕਾਂ ਦਾ ਸਿਆਸਤ ਅਤੇ ਸਰਕਾਰੀ ਮਹਿਕਮਿਆਂ ਚ ਅਸਰ ਰਸੂਖ਼ ਵਧਿਆ ਹੈ ਓਦੋਂ ਤੋਂ ਕਨੇਡਾ ਦੇ ਸਰਕਾਰੀ ਮਹਿਕਮਿਆਂ ਦਾ ਹਾਲ ਭਾਰਤ ਵਾਲਾ ਹੋਣਾ ਸ਼ੁਰੂ ਹੋ ਗਿਆ ਸੀ । ਹੁਣ covid ਦੀ ਬਿਮਾਰੀ ਕਰਕੇ ਇਹਨਾਂ ਸਰਕਾਰੀ/ ਅਰਧਸਰਕਾਰੀ ਮਹਿਕਮਿਆਂ ਦੀ ਪੋਲ ਚੰਗੀ ਤਰ੍ਹਾਂ ਖੁੱਲ੍ਹ ਚੁੱਕੀ ਹੈ ਕਿ ਇਹਨਾਂ ਚ ਸਮੇਂ ਸਿਰ ਕੰਮ ਕਰਨ ਦੀ ਸਮਰੱਥਾ ਨਹੀਂ ਹੈ। ਜਿਥੇ ਹੁਣ ਕਨੇਡਾ ਚ ਆਮ ਜਨਜੀਵਨ ਤਕਰੀਬਨ ਆਮ ਵਾਂਗ ਹੋ ਚੁੱਕਾ ਹੈ ਓਥੇ ਸਰਕਾਰੀ ਮਹਿਕਮੇ ਹਾਲੇ ਤੱਕ ਵੀ ਓਹੀ ਕੋਵਿਡ ਦਾ ਰਾਗ ਅਲਾਪ ਕੇ ਆਪਣੀਆਂ ਕਮੀਆਂ ਲੁਕਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ।
ਸਰਕਾਰੀ ਮਹਿਕਮਿਆਂ ਤੋਂ ਦੁਖੀ ਹੋਏ ਲੋਕਾਂ ਨੇ ਸਾਡੇ ਪੱਤਰਕਾਰ ਜਤਿੰਦਰ ਸਿੰਘ ਨਾਲ਼ ਮੁਲਾਕਾਤ ਦੌਰਾਨ ਆਪਣਾ ਦੁਖੜਾ ਰੋਂਦਿਆਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਓਹਨਾਂ ਨੂੰ ਮੀਂਹ ਧੁੱਪ ਹਨ੍ਹੇਰੀ ਚ ਵੀ ਲੰਬੀਆਂ ਲੰਬੀਆਂ ਕਤਾਰਾਂ ਚ ਲੱਗਣਾ ਪੈ ਰਿਹਾ ਹੈ ਤੇ ਕਈ ਵਾਰ ਚਾਰ ਚਾਰ ਘੰਟੇ ਬਾਅਦ ਵਾਰੀ ਆਉਣ ਤੋਂ ਬਾਅਦ ਦਫਤਰ ਵਾਲ਼ੇ ਕਹਿ ਦਿੰਦੇ ਹਨ ਕਿ ਇਹ ਕੰਮ ਸਾਡੇ ਕੋਲ ਨਹੀਂ ਹੋਣਾਂ ਕਿਸੇ ਹੋਰ ਦਫਤਰ ਜਾਓ।
ਕਾਰ ਇੰਸਟਰਕਟਰ ਦਾ ਕੋਰਸ ਕਰ ਚੁੱਕੇ ਮਿਸੀਸਾਗਾ ਦੇ ਵਸਨੀਕ ਦਵਿੰਦਰ ਸਿੰਘ ਨੇ ਦੱਸਿਆ ਕਿ ਓਹਨਾ ਹਾਲ ਹੀ ਵਿਚ ਕਾਰ ਸਿਖਾਉਣ ਲਈ ਕੋਰਸ ਪਾਸ ਕੀਤਾ ਹੈ ਅਤੇ ਉਹ ਕਤਾਰ ਵਿੱਚ ਲੰਬੇ ਇੰਤਜ਼ਾਰ ਤੋਂ ਬਾਅਦ ਜਦੋਂ ਦਫ਼ਤਰ ਅੰਦਰ ਗਏ ਤਾਂ ਅੰਦਰ ਕੰਮ ਕਰਦੇ ਕਿਸੇ ਵੀ ਕਰਮਚਾਰੀ ਨੂੰ ਕਾਰ ਇੰਸਟਰਕਟਰ ਦਾ ਲਾਇਸੈਂਸ ਨਹੀਂ ਬਣਾਉਣਾ ਆਇਆ ਅਤੇ ਓਹਨਾ ਕਿਹਾ ਕਿ ਕਿਸੇ ਹੋਰ ਡ੍ਰਾਈਵਿੰਗ ਟੈਸਟ ਦੇ ਦਫ਼ਤਰ ਚ ਜਾਓ। ਉਸ ਤੋਂ ਬਾਅਦ ਓਹ Orangeville ਵਿਖੇ ਅਪਲਾਈ ਕਰਨ ਗਏ ਤਾਂ ਤਿੰਨ ਘੰਟੇ ਦੀ ਖ਼ੱਜਲ ਖ਼ੁਆਰੀ ਪਿੱਛੋਂ ਓਹਨਾਂ ਵੀ ਜੁਆਬ ਦੇ ਦਿੱਤਾ ਕਿ ਓਹਨਾਂ ਨੂੰ ਇਹ ਲਾਇਸੈਂਸ ਨਹੀਂ ਬਣਾਉਣਾ ਆਉਂਦਾ। ਡ੍ਰਾਈਵਿੰਗ ਟੈਸਟ ਸੈਂਟਰਾਂ ਦੇ ਬਾਹਰ ਕਾਰ ਦਾ ਲਾਇਸੈਂਸ ਬਣਵਾਉਣ ਵਾਲੇ ਵਿਦਿਆਰਥੀਆਂ ਚੋਂ ਕੁਝ ਇੱਕ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਚ ਦੱਸਿਆ ਕਿ ਜੇਕਰ ਸਾਨੂੰ 11 ਵਜੇ ਦਾ ਟੈਸਟ ਦਾ ਸਮਾਂ ਦਿੱਤਾ ਜਾਂਦਾ ਹੈ ਤਾਂ ਕਈ ਵਾਰ ਟੈਸਟ ਲੈਣ ਵਾਲਾ ਇੰਸਟ੍ਰਕਟਰ ਦੋ ਢਾਈ ਘੰਟੇ ਦੀ ਦੇਰੀ ਨਾਲ਼ ਓਹਨਾ ਦਾ ਟੈਸਟ ਲੈਂਦਾ ਹੈ। ਸਾਡੇ ਪੱਤਰਕਾਰ ਨੇ ਜਦੋਂ ਕੁਛ ਇੱਕ ਟੈਸਟ ਸੈਂਟਰਾਂ ਦਾ ਦੌਰਾ ਕੀਤਾ ਅਤੇ ਓਹਨਾ ਕੋਲੋਂ ਸ਼ਿਕਾਇਤ ਦਰਜ਼ ਕਰਨ ਲਈ ਸ਼ਿਕਾਇਤ ਬੁੱਕ ਮੰਗੀ ਤਾਂ ਕਿਸੇ ਵੀ ਦਫ਼ਤਰ ਚ ਸ਼ਿਕਾਇਤ ਬੁੱਕ ਉਪਲਭਧ ਨਹੀਂ ਕਰਵਾਈ ਗਈ ਸਗੋਂ ਇੱਕ ਫ਼ੋਨ ਨੰਬਰ ਦੇ ਦਿੱਤਾ ਗਿਆ ਕਿ ਇਸ ਫ਼ੋਨ ਦੇ ਸ਼ਿਕਾਇਤ ਕਰ ਸਕਦੇ ਹੋ. ਜਦੋਂ ਦਿੱਤੇ ਹੋਏ ਨੰਬਰ ਤੇ ਫ਼ੋਨ ਕੀਤਾ ਤਾਂ 15-20 ਮਿੰਟ ਦੇ ਇੰਤਜ਼ਾਰ ਤੋਂ ਬਾਅਦ ਗੱਲ ਕਰਨ ਤੇ ਓਹਨਾਂ ਦਾ ਇੱਕੋ ਜੁਆਬ ਸੀ ਕਿ ਸਬੰਧਿਤ ਦਫ਼ਤਰ ਦੀ ਸ਼ਿਕਾਇਤ ਓਸੇ ਦਫ਼ਤਰ ਅੰਦਰ ਕਰੋ ਨਾ ਕਿ ਸਾਡੇ ਕੋਲ।
ਦੂਜੇ ਪਾਸੇ ਕੈਨੇਡਾ ਚ PR ਹੋ ਚੁੱਕੇ ਤਿੰਨ ਵਿਅਕਤੀਆਂ ਨੇ ਸਾਡੇ ਪੱਤਰਕਾਰ ਕੋਲ ਪਹੁੰਚ ਕੀਤੀ ਹੈ ਕਿ ਓਹਨਾ ਦੇ PR ਕਾਰਡ ਅਪਲਾਈ ਕੀਤਿਆਂ ਨੂੰ 150 ਦਿਨ ਤੋਂ ਵੀ ਉੱਪਰ ਹੋ ਚੁੱਕੇ ਹਨ ਪਰ ਫ਼ਿਲਹਾਲ ਨਾ ਤਾਂ ਓਹਨਾਂ ਦਾ PR ਕਾਰਡ ਪਹੁੰਚਿਆ ਹੈ ਅਤੇ ਨਾ ਹੀ immigration ਦੀ ਕਿਸੇ ਸਾਈਟ ਤੇ PR ਕਾਰਡ ਬਾਰੇ ਕੋਈ online Inquiry ਕੀਤੀ ਜਾ ਸਕਦੀ ਹੈ। ਸਾਡੇ ਪੱਤਰਕਾਰ ਵਲ਼ੋਂ immigration ਵੈੱਬਸਾਈਟ ਤੇ ਦਿੱਤੇ ਹੋਏ ਨੰਬਰ ਤੇ ਕਾਲ ਕਰਨ ਤੇ ਤਕਰੀਬਨ 25 ਮਿੰਟ ਬਾਅਦ ਓਹਨਾ ਫ਼ੋਨ ਚੁੱਕਿਆ ਅਤੇ ਕਿਹਾ ਕਿ ਸਾਡੇ ਕੋਲ ਕਿਸੇ ਵੀ PR ਕਾਰਡ ਬਾਰੇ ਕੋਈ ਜਾਣਕਾਰੀ ਮੌਜੂਦ ਨਹੀਂ ਹੁੰਦੀ ,ਅਸੀਂ ਸਿਰਫ਼ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਤੁਸੀਂ ਚੁੱਪ ਚਾਪ ਆਪਣੇ ਕਾਰਡ ਦਾ ਇੰਤਜ਼ਾਰ ਕਰੋ। ਓਸ ਤੋਂ ਬਾਅਦ immigration ਨੂੰ ਈ-ਮੇਲ ਕਰਨ ਤੇ ਕਈ ਦਿਨਾਂ ਬਾਅਦ ਜੁਆਬ ਆਉਂਦਾ ਹੈ ਕਿ ਅਸੀਂ ਸਿਰਫ਼ ਤੇ ਸਿਰਫ਼ ਐਮੇਰਜੇਂਸੀ ਕੇਸ ਵਿੱਚ ਹੀ ਤੁਹਾਡੀ Inquiryਦਾ ਜੁਆਬ ਦੇਵਾਂਗੇ, ਜੇਕਰ ਤੁਹਾਨੂੰ ਕੋਈ ਐਮੇਰਜੇਂਸੀ ਨਹੀਂ ਹੈ ਤਾਂ ਤੁਹਾਡੀ Inquiry ਦਾ ਜੁਆਬ ਨਹੀਂ ਦਿੱਤਾ ਜਾਵੇਗਾ।
ਬਰੈਂਮਪਟਨ ਤੋਂ ਨਰੇਸ਼ ਕੁਮਾਰ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਓਹਨਾਂ ਨੂੰ ਵਰਕ ਪਰਮਿਟ ਤੋਂ ਬਾਅਦ PR ਮਿਲੀ ਹੈ ਤੇ ਓਹਨਾ ਨੂੰ ਆਪਣੇ ਹੈਲਥ ਕਾਰਡ ਦਾ ਸਟੇਟਸ ਬਦਲਾਉਣ ਲਈ ਚਾਰ ਦਿਨ ਵੱਖ ਵੱਖ ਦਫ਼ਤਰਾਂ ਚ ਧੱਕੇ ਖਾਣੇ ਪਏ। ਇੱਕ ਦਫ਼ਤਰ ਵਾਲੇ ਦੂਜੇ ਪਾਸੇ ਭੇਜ ਦਿੰਦੇ ਸਨ ਤੇ ਦੂਜੇ ਵਾਲੇ ਤੀਜੇ ਪਾਸੇ। ਓਹਨਾ ਕਿਹਾ ਕਿ ਇੱਕ ਘੰਟੇ ਦੇ ਕੰਮ ਪਿੱਛੇ ਓਹਨਾ ਨੂੰ ਚਾਰ ਦਿਹਾੜੀਆਂ ਖ਼ਰਾਬ ਕਰਨੀਆਂ ਪਈਆਂ ਅਤੇ ਪ੍ਰੇਸ਼ਾਨੀ ਵੱਖ ਝੱਲਣੀ ਪਈ।
ਕੁਛ ਵਿਅਕਤੀਆਂ ਵਲੋਂ ਇਹ ਵੀ ਕਿਹਾ ਗਿਆ ਕਿ ਸਰਕਾਰੀ ਬੰਦਿਆਂ ਨਾਲ ਮੇਲਜੋਲ ਰੱਖਣ ਵਾਲੇ ਕੁਛ ਪੰਜਾਬੀ ਪਤੱਰਕਾਰਾਂ ਤੱਕ ਪਹਿਲਾਂ ਵੀ ਪਹੁੰਚ ਕੀਤੀ ਗਈ ਸੀ ਪਰ ਓਹਨਾਂ ” ਮਾਹੌਲ ਠੀਕ ਹੈ ” ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਸਾਡੇ ਕੰਮ ਤਾਂ ਕਦੇ ਲੇਟ ਨਹੀਂ ਹੁੰਦੇ ਹੋ ਸਕਦਾ ਤੁਹਾਡੇ ਕਾਗ਼ਜ਼ਾਂ ਚ ਹੀ ਕੋਈ ਨੁਕਸ ਹੋਵੇ।
ਫ਼ੋਟੋ : Drive Test Centre, ਬਰੈਂਮਪਟਨ