ਬਦਲਾਉ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਕਿਹਾ ਹੈ ਕਿ ਚੰਡੀਗੜ ‘ਤੇ ਹਰਿਆਣਾ ਦਾ ਪੂਰਾ ਹੱਕ ਹੈ

0
1067

ਆਪ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਮੁਤਾਬਕ ਆਮ ਆਦਮੀ ਪਾਰਟੀ 2025 ਤੱਕ ਸਤਲੁਜ ਯਮੁਨਾ ਲਿੰਕ ਨਹਿਰ ਅਤੇ ਚੰਡੀਗੜ੍ਹ ਦਾ ਮਸਲਾ ਹੱਲ ਕਰ ਦੇਵੇਗੀ।ਗੁਪਤਾ ਨੂੰ ਹਰਿਆਣਾ ਦਾ ਇਨਚਾਰਜ ਬਣਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ‘ਤੇ ਹਰਿਆਣੇ ਦਾ ਵੀ ਹੱਕ ਹੈ, ਅੱਧਾ ਚੰਡੀਗੜ੍ਹ ਹਰਿਆਣੇ ਦਾ ਹੈ ਤੇ ਅੱਧਾ ਪੰਜਾਬ ਦਾ। ਜਿਸ ਪਾਰਟੀ ਨੇ ਪੰਜਾਬ ਜਿੱਤ ਲਿਆ ਹੈ ਤੇ ਹਰਿਆਣੇ ‘ਚ ਹਾਲੇ ਚੋਣ ਲੜਨੀ ਹੈ, ਜ਼ਾਹਰ ਹੈ ਕਿ ਉਹ ਹਰਿਆਣੇ ਦੇ ਵੋਟਰਾਂ ਨੂੰ ਭਰਮਾਉਣ ਲਈ ਅਜਿਹਾ ਹੀ ਕਹੇਗੀ ਤੇ ਕਰੇਗੀ। ਪਰ ਸੋਚਣਾ ਪੰਜਾਬ ਨੂੰ ਬਣਦਾ ਕਿ ਉਹ ਕਿੱਥੇ ਖੜ੍ਹਾ। ਕੀ ਪੰਜਾਬ ਵਿਧਾਨ ਸਭਾ ‘ਚ ਚੰਡੀਗੜ੍ਹ ‘ਤੇ ਪੰਜਾਬ ਦੇ ਹੱਕ ਬਾਬਤ ਸ਼ਲਾਘਾਯੋਗ ਮਤਾ ਪਾਸ ਕਰਵਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਇਸ ਸੁਸ਼ੀਲ ਗੁਪਤਾ ਨੂੰ ਠੋਕਵਾਂ ਜਵਾਬ ਦੇਣਗੇ? ਉਡੀਕ ਕਰਾਂਗੇ।
ਨਾਲੇ ਦੇਖਦੇ ਆਂ ਕਿ ਜਿਹੜੇ ਪੰਜਾਬ ਦੇ ਕੋਟੇ ‘ਚੋਂ ਕੇਜਰੀਵਾਲ ਨੇ ਰਾਜ ਸਭਾ ਮੈਂਬਰ ਚੁਣੇ ਹਨ, ਉਹ ਹੁਣ ਗੁਪਤਾ ਦੇ ਇਸ ਬਿਆਨ ਬਾਰੇ ਕੀ ਬੋਲਦੇ ਹਨ!
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਇਹ ਤਾਂ ਨੰਗੇ ਚਿੱਟੇ ਹੀ ਚੱਲ ਪਏ!
ਆਮ ਆਦਮੀ ਪਾਰਟੀ ਦੇ ਵਿਰੋਧੀਆਂ ਦੇ ਪਹਿਲੇ ਦਿਨੋਂ ਹੀ ਸ਼ੰਕੇ ਰਹੇ ਹਨ ਕਿ ਇਸ ਪਾਰਟੀ ਦੀ ਦਿੱਲੀ ਲੀਡਰਸ਼ਿਪ ਦੇ ਢਿੱਡ ‘ਚ ਪੰਜਾਬ ਵਾਸਤੇ ਕੋਈ ਮੋਹ ਨਹੀਂ। ਵਿਰੋਧੀਆਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੁਕਵੀਂ ਸੱਟ ਮਾਰੇਗੀ।ਪਰ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਤਾਂ ਨੰਗੀ ਚਿੱਟੀ ਹੋ ਕੇ ਹੀ ਪੰਜਾਬ ਦੇ ਉਲਟ ਫੈਸਲੇ ਲੈ ਰਹੀ ਹੈ। ਪੰਜਾਬ ਤੋਂ ਆਮ ਆਦਮੀ ਪਾਰਟੀ ਵਲੋਂ ਚੁਣ ਕੇ ਭੇਜੇ ਗਏ ਰਾਜ ਸਭਾ ਮੈਂਬਰਾਂ ‘ਚ ਇਕ ਵੀ ਪੰਜਾਬੀ ਸਿਆਸਤਦਾਨ ਨਹੀਂ। ਪੰਜੇ ਦੇ ਪੰਜੇ ਚੰਡੀਗੜ ਦੇ ਮਸਲੇ ‘ਤੇ ਚੁੱਪ ਰਹੇ। ਪੰਜਾਂ ‘ਚੋਂ ਕਿਸੇ ਨੇ ਵੀ ਰਸਮੀ ਬਿਆਨ ਨਹੀਂ ਦਿੱਤਾ। ਹੁਣ ਪਾਰਟੀ ਦੇ ਦਿੱਲੀ ਤੋਂ ਰਾਜ ਸਭਾ ਮੈਂਬਰ ਸ਼ੁਸ਼ੀਲ ਗੁਪਤਾ ਨੇ ਕਿਹਾ ਹੈ ਕਿ ਹਰਿਆਣੇ ਦਾ ਚੰਡੀਗੜ ‘ਤੇ ਪੂਰਾ ਹੱਕ ਹੈ ਤੇ ਪਾਰਟੀ ਹਰਿਆਣੇ ਨੂੰ ਬਣਦਾ ਹੱਕ ਲੈ ਕੇ ਦੇਵੇਗੀ। ਹਰਿਆਣੇ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਦਾ ਕੋਈ ਐਮ ਐਲ ਏ ਹੈ ਅਤੇ ਨਾ ਹੀ ਐਮਪੀ। ਫੇਰ ਵੀ ਹਰਿਆਣੇ ਨਾਲ ਐਨਾ ਮੋਹ?ਦੂਜੇ ਪਾਸੇ ਪੰਜਾਬ ਨੇ ਆਮ ਆਦਮੀ ਪਾਰਟੀ ਦੀਆਂ ਝੋਲੀਆਂ ਭਰ ਦਿੱਤੀਆਂ। ਫੇਰ ਵੀ ਪੰਜਾਬ ਵਾਸਤੇ ਐਨੀ ਖੋਟ !
ਹੁਣ ਪੰਜਾਬ ਦੇ ਅਖੌਤੀ ਨਿਰਪੱਖ ਤਪਸਰਾ ਪੱਤਰਕਾਰ ਇਹ ਸਾਬਤ ਕਰਨਗੇ ਕਿ ਸੁਸ਼ੀਲ ਗੁਪਤਾ ਨੇ ਕੋਈ ਪੰਜਾਬ ਵਿਰੋਧੀ ਬਿਆਨ ਨਹੀਂ ਦਿੱਤਾ।
#ਮਹਿਕਮਾ_ਪੰਜਾਬੀ