ਰਾਮਦੇਵ ਤੇਲ ਦੀਆਂ ਕੀਮਤਾਂ ਦੇ ਸਵਾਲ ‘ਤੇ ਪੱਤਰਕਾਰ ਉੱਤੇ ਭੜਕੇ-‘ਤੇਰੇ ਸਵਾਲ ਦਾ ਜਵਾਬ ਦੇਣ ਦਾ ਮੈਂ ਠੇਕਾ ਨਹੀਂ ਲਿਆ’

0
336

ਪੱਤਰਕਾਰ ਨਾਲ ਉਲਝੇ ਬਾਬਾ ਰਾਮਦੇਵ..’ਤੇਰੇ ਸਵਾਲ ਦਾ ਜਵਾਬ ਦੇਣ ਦਾ ਮੈਂ ਠੇਕਾ ਨਹੀਂ ਲਿਆ’–ਤੇਲ ਦੀਆਂ ਕੀਮਤਾਂ ‘ਤੇ ਦਿੱਤਾ ਬੇਤੁਕਾ ਜਵਾਬ

ਪੱਤਰਕਾਰ ਨੇ ਬਾਬਾ ਰਾਮਦੇਵ ਤੋਂ ਉਨ੍ਹਾਂ ਦੀ ਉਸ ਟਿੱਪਣੀ ਬਾਰੇ ਸਵਾਲ ਕੀਤਾ ਸੀ, ਜੋ ਉਨ੍ਹਾਂ ਨੇ 2014 ਤੋਂ ਪਹਿਲਾਂ ਮੋਦੀ ਸਰਕਾਰ ਦੇ ਸਮਰਥਨ ‘ਚ ਦਿੱਤੀ ਸੀ। ਬਾਬਾ ਰਾਮਦੇਵ ਸਵਾਲ ਪੁੱਛਣ ਉੱਤੇ ਆਪਣਾ ਆਪਾ ਗੁਆ ਬੈਠੇ ਤੇ ਤੈਸ਼ ਵਿੱਚ ਆ ਕੇ ਹੈਰਾਨਕੁਨ ਜਵਾਬਾ ਦਿੱਤਾ।

ਕਰਨਾਲ : ਹਰਿਆਣਾ ਦੇ ਕਰਨਾਲ ਜ਼ਿਲੇ ‘ਚ ਪਹੁੰਚੇ ਯੋਗ ਗੁਰੂ ਬਾਬਾ ਰਾਮਦੇਵ (Baba Ramdev) ਪੱਤਰਕਾਰ ਦੇ ਇਕ ਸਵਾਲ ‘ਤੇ ਭੜਕ ਗਏ। ਜਦੋਂ ਪੱਤਰਕਾਰ ਨੇ ਰਾਮਦੇਵ ਨੂੰ ਪੈਟਰੋਲ ਅਤੇ ਡੀਜ਼ਲ (Petrol Diesel) ਦੀਆਂ ਵਧਦੀਆਂ ਕੀਮਤਾਂ ‘ਤੇ ਸਵਾਲ ਪੁੱਛਿਆ ਤਾਂ ਉਹ ਭੜਕ ਗਏ। ਰਾਮਦੇਵ ਨੇ ਪੱਤਰਕਾਰ ਨੂੰ ਕਿਹਾ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਨਹੀਂ ਦਿੰਦਾ, ਪੂਛ ਫਾੜੇਗਾ ਮੇਰੀ। ਦਰਅਸਲ ਇਕ ਪੱਤਰਕਾਰ ਨੇ ਬਾਬਾ ਰਾਮਦੇਵ ਤੋਂ ਉਨ੍ਹਾਂ ਦੀ ਉਸ ਟਿੱਪਣੀ ‘ਤੇ ਸਵਾਲ ਕੀਤਾ ਸੀ, ਜੋ ਉਨ੍ਹਾਂ ਨੇ 2014 ਤੋਂ ਪਹਿਲਾਂ ਮੋਦੀ ਸਰਕਾਰ ਦੇ ਸਮਰਥਨ ‘ਚ ਦਿੱਤੀ ਸੀ। ਬਾਬਾ ਰਾਮਦੇਵ ਦੀ ਇਸ ਟਿੱਪਣੀ ਨੂੰ ਲੈ ਕੇ ਹੀ ਉਨ੍ਹਾਂ ਨੂੰ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ, ਜਿਸ ਦੇ ਜਵਾਬ ‘ਚ ਉਨ੍ਹਾਂ ਨੇ ਉਸੇ ਪੱਤਰਕਾਰ ਨੂੰ ਕਿਹਾ, ”ਤੁਹਾਡੇ ਸਵਾਲ ਹੀ ਕਾਫੀ ਹਨ, ਤੁਸੀਂ ਹੁਣ ਚੁੱਪ ਹੋ ਜਾਓ ਅਤੇ ਹਾਂ ਮੈਂ ਤਾਂ ਕਿਹਾ ਸੀ, ਹੁਣ ਕੀ ਤੂੰ ਮੇਰੀ ਪੂਛ ਫਾੜੇਗਾ?

ਰਾਮਦੇਵ: ਤੁਹਾਡੇ ਢਿੱਡ ਵਿੱਚ ਦਰਦ ਕਿਉਂ ਹੋਵੇ…. ਆਲੇ-ਦੁਆਲੇ ਬੈਠੇ ਲੋਕ ਤਾੜੀਆਂ ਵਜਾ ਕੇ ਹੱਸ ਪਏ।

ਸਵਾਲ: ਤੁਸੀਂ ਜਨਤਾ ਨੂੰ ਦੱਸਿਆ, ਸਾਨੂੰ 40 ਰੁਪਏ ਦਾ ਪੈਟਰੋਲ ਅਤੇ 300 ਰੁਪਏ ਦਾ ਸਿਲੰਡਰ ਵਾਲੀ ਸਰਕਾਰ ਚਾਹੀਦੀ ਹੈ?

ਰਾਮਦੇਵ: ਕੁਝ ਚੰਗੇ ਸਵਾਲ ਪੁੱਛੋ। ਦੁਬਾਰਾ ਪੁੱਛਣ ‘ਤੇ ਰਾਮਦੇਵ ਤੈਸ਼ ਵਿਚ ਆ ਗਿਆ ਅਤੇ ਆਪਣੇ ਆਪ ਨੂੰ ਅੱਗੇ ਝੁਕਾਇਆ ਅਤੇ ਕਿਹਾ – ਮੈਂ ਕਿਹਾ ਸੀ, ਪੂਛ ਫਾੜੇਗਾ ਮੇਰੀ।

ਸਵਾਲ: ਤੁਹਾਡੀ ਕੰਪਨੀ ਪਤੰਜਲੀ ਵਿਸ਼ਵ ਪ੍ਰਸਿੱਧ ਹੈ।

ਰਾਮਦੇਵ: ਵਿਚਕਾਰੋਂ ਬੋਲਦੇ ਹੋਏ ਰਾਮਦੇਵ ਨੇ ਕਿਹਾ-ਉਹ ਮੈਨੂੰ ਅਜਿਹੇ ਸਵਾਲ ਨਾ ਕਰੋ। ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਠੇਕੇਦਾਰ ਨਹੀਂ ਹਾਂ। ਥੋੜਾ ਸੱਭਿਅਕ ਬਣਨਾ ਸਿੱਖੋ।

ਸਵਾਲ: ਕੀ ਤੁਸੀਂ ਬਾਈਟ ਦਿੱਤੀ ਸੀ?

ਰਾਮਦੇਵ: ਮੈਂ ਦਿੱਤੀ ਸੀ, ਹੁਣ ਨਹੀਂ ਦੇਵਾਂਗਾ। ਕੀ ਤੁਸੀਂ ਇਹ ਕਰ ਸਕਦੇ ਹੋ? ਚੁਪ ਹੋ ਜਾਓ। ਹੁਣ ਹੋਰ ਪੁੱਛੋਗੇ ਤਾਂ ਠੀਕ ਨਹੀਂ ਹੋਵੇਗਾ।