ਮੋਦੀ ਵਲੋਂ ਕਮਲਾ ਹੈਰਿਸ ਨਾਲ ਮੁਲਾਕਾਤ

0
342

ਇਹਨੂੰ ਆਂਹਦੇ ਕੋਲ ਖੜ੍ਹਾ ਕੇ ਕਲਾਸ ਲਾਉਣੀ। …..ਹੋਰ ਹੁਣ ਡਾਂਗ ਮਾਰ ਦਵੇ!
ਪਰ ਜਨਾਬ ਨੂੰ ਨਾ ਕੁਝ ਸਮਝ ਆਇਆ ਹੋਣਾ, ਜੇ ਆ ਵੀ ਗਿਆ ਤਾਂ ਕਹਿਣਾ; ਨਹੀਂ ਨਹੀਂ, ਉਹ ਤਾਂ ਸਾਡੀ ਡੈਮੋਕਰੇਸੀ ਦੀਆਂ ਸਿਫਤਾਂ ਕਰਦੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਈਟ ਹਾਊਸ ‘ਚ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਵੇਂ ਆਗੂਆਂ ਨੇ ਦੋਵੇਂ ਦੇਸ਼ਾਂ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਦੁਵੱਲੇ ਤੇ ਵਿਸ਼ਵ ਪੱਧਰੀ ਮੁੱਦਿਆਂ ‘ਤੇ ਗੱਲਬਾਤ ਕੀਤੀ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਅਤੇ ਤੁਹਾਡੀ ਅਗਵਾਈ ‘ਚ ਸਾਡੇ ਦੁਵੱਲੇ ਸਬੰਧ ਨਵੀਆਂ ਉਚਾਈਆਂ ਨੂੰ ਛੂਹਣਗੇ | ਉਨ੍ਹਾਂ ਭਾਰਤ ‘ਚ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਕੀਤੀ ਮਦਦ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਨੇ ਇਕ ਸੱਚੇ ਮਿੱਤਰ ਦੀ ਤਰ੍ਹਾਂ ਮਦਦ ਕੀਤੀ ਹੈ |

ਕੋਰੋਨਾ, ਜਲਵਾਯੂ, ਕਵਾਡ ‘ਤੇ ਅਮਰੀਕਾ ਨੇ ਅਹਿਮ ਪਹਿਲ ਕੀਤੀ ਹੈ | ਵਿਸ਼ਵ ਦੇ ਸਭ ਤੋਂ ਵੱਡੇ ਅਤੇ ਪੁਰਾਣੇ ਲੋਕਤੰਤਰ ਦੇ ਰੂਪ ‘ਚ ਭਾਰਤ ਅਤੇ ਅਮਰੀਕਾ ਕੁਦਰਤੀ ਭਾਈਵਾਲ ਹਨ | ਸਾਡਾ ਤਾਲਮੇਲ ਅਤੇ ਸਹਿਯੋਗ ਵੀ ਲਗਾਤਾਰ ਵਧਦਾ ਜਾ ਰਿਹਾ ਹੈ | ਭਾਰਤੀ ਮੂਲ ਦੇ 40 ਲੱਖ ਲੋਕ ਦੋਵੇਂ ਦੇਸ਼ਾਂ ਦਰਮਿਆਨ ਮਿੱਤਰਤਾ ਦੇ ਪੁਲ ਦਾ ਕੰਮ ਕਰ ਰਹੇ ਹਨ | ਪ੍ਰਧਾਨ ਮੰਤਰੀ ਨੇ ਕਮਲਾ ਹੈਰਿਸ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਅਤੇ ਗਰਮਜੋਸ਼ੀ ਨਾਲ ਕੀਤੇ ਸਵਾਗਤ ਲਈ ਧੰਨਵਾਦ ਕੀਤਾ | ਇਸ ਮੌਕੇ ਕਮਲਾ ਹੈਰਿਸ ਨੇ ਭਾਰਤ ਨੂੰ ਅਮਰੀਕਾ ਦਾ ‘ਬਹੁਤ ਮਹੱਤਵਪੂਰਨ ਭਾਈਵਾਲ’ ਦੱਸਿਆ ਅਤੇ ਨਵੀਂ ਦਿੱਲੀ ਦੇ ਐਲਾਨ ਦਾ ਸਵਾਗਤ ਕੀਤਾ ਕਿ ਉਹ ਜਲਦ ਹੀ ਵੈਕਸੀਨ ਨਿਰਯਾਤ ਮੁੜ ਸ਼ੁਰੂ ਕਰ ਕਰੇਗਾ | ਵਾਤਾਵਰਨ ਤਬਦੀਲੀ ਦੇ ਮੁੱਦੇ ‘ਤੇ ਉਨ੍ਹਾਂ ਮੋਦੀ ਨੂੰ ਕਿਹਾ ਕਿ ਭਾਰਤ ਨਾਲ ਮਿਲ ਕੇ ਕੰਮ ਕਰਨ ਵਾਲਾ ਅਮਰੀਕਾ ਨਾ ਕੇਵਲ ਦੋਵੇਂ ਦੇਸ਼ਾਂ ਦੇ ਲੋਕਾਂ ‘ਤੇ ਬਲਕਿ ਦੁਨੀਆ ਭਰ ਦੇ ਲੋਕਾਂ ‘ਤੇ ਡੂੰਘਾ ਪ੍ਰਭਾਵ ਪਾ ਸਕਦਾ ਹੈ |