Home / ਰਾਸ਼ਟਰੀ / ਫਾਨੀ ਤੂਫਾਨ ਦਾ ਕਹਿਰ ਦੇਖੋ- ਇਹ ਵੀਡੀਉ ਹੋਈ ਵਾਇਰਲ

ਫਾਨੀ ਤੂਫਾਨ ਦਾ ਕਹਿਰ ਦੇਖੋ- ਇਹ ਵੀਡੀਉ ਹੋਈ ਵਾਇਰਲ

ਚੱਕਰਵਾਤੀ ਤੂਫ਼ਾਨ ‘ਫ਼ੇਨੀ’ ਦੇ ਓਡੀਸ਼ਾ ਦੇ ਪੁਰੀ ਤਟ ਨਾਲ ਟਕਰਾਉਣ ਤੋਂ ਬਾਅਦ ਇਸ ਦੇ ਪੱਛਮੀ ਬੰਗਾਲ ਵੱਲ ਵਧਣ ਦੇ ਆਸਾਰ ਲੱਗ ਰਹੇ ਹਨ। ਇਸ ਤੂਫ਼ਾਨ ਦੇ ਚੱਲਦਿਆਂ ਓੜੀਸ਼ਾ ‘ਚ ਤੇਜ਼ ਹਵਾਵਾਂ ਦੇ ਨਾਲ ਹੀ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ। ਇਸ ਕਾਰਨ ਹੀ ਸੂਬੇ ਦੇ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ ‘ਤੇ ਵੀ ਭਾਰੀ ਨੁਕਸਾਨ ਹੋਇਆ ਹੈ।

ਖਤਰਨਾਕ ਚੱਕਰਵਾਤੀ ਤੂਫਾਨ ‘ਫਾਨੀ’ ਉੜੀਸਾ ’ਚ 10 ਹਜ਼ਾਰ ਪਿੰਡਾਂ ਤੇ 52 ਸ਼ਹਿਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਇਸ ਤੂਫਾਨ ਦੇ 3 ਮਈ ਨੂੰ ਸਵੇਰੇ 9.30 ਵਜੇ ਦੱਖਣ ਸਥਿਤ ਪੁਰੀ ਪਹੁੰਚਣ ਦੀ ਸੰਭਾਵਨਾ ਹੈ। ਤੂਫਾਨ ਦੇ ਮੱਦੇਨਜ਼ਰ ਲੋਕਾਂ ਨੂੰ ਭਲਕੇ ਘਰਾਂ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।ਉੜੀਸਾ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਨੂੰ ਅਸਰਅੰਦਾਜ਼ ਕਰਨ ਤੂਫ਼ਾਨ ‘ਫਾਨੀ’ ਨਾਲ ਨਜਿੱਠਣ ਲਈ ਕੌਮੀ ਆਫ਼ਤ ਰਿਸਪੌਂਸ ਫੋਰਸ (ਐਨਡੀਆਰਐਫ਼) ਦੀਆਂ 81 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ’ਚ ਚਾਰ ਹਜ਼ਾਰ ਤੋਂ ਵੱਧ ਵਿਸ਼ੇਸ਼ ਸਿਖਲਾਈ ਪ੍ਰਾਪਤ ਅਮਲੇ ਦੇ ਮੈਂਬਰ ਸ਼ਾਮਲ ਹੋਣਗੇ। ‘ਫਾਨੀ’ ਦੇ ਭਲਕੇ ਸ਼ੁੱਕਰਵਾਰ ਨੂੰ ਇਨ੍ਹਾਂ ਰਾਜਾਂ ’ਚ ਦਸਤਕ ਦੇਣ ਦਾ ਅਨੁਮਾਨ ਹੈ। ਇਸ ਦੌਰਾਨ ਸੂਬਾ ਸਰਕਾਰ ਨੇ 3.31 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਹੈ।

ਚਕਰਵਾਤੀ ਤੂਫਾਨ ਫਾਨੀ ਦੇ ਮੱਦੇਨਜ਼ਰ ਭੁਵਨੇਸ਼ਵਰ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ 3 ਮਈ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਕੋਲਕਾਤਾ ਹਵਾਈ ਅੱਡੇ ’ਤੇ 3 ਮਈ ਨੂੰ ਰਾਤ 9.30 ਵਜੇ ਤੋਂ ਲੈ ਕੇ 4 ਮਈ ਸ਼ਾਮ 6 ਵਜੇ ਤੱਕ ਨਾ ਕੋਈ ਉਡਾਣ ਜਾਵੇਗੀ ਤੇ ਨਾ ਹੀ ਉੱਤਰੇਗੀ।


Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: