Home / ਰਾਸ਼ਟਰੀ / ਰੁੱਖ ਵੱਢਣ ਕਰਕੇ ਦਲੇਰ ਮਹਿੰਦੀ ਨੂੰ ਜ਼ੁਰਮਾਨਾ

ਰੁੱਖ ਵੱਢਣ ਕਰਕੇ ਦਲੇਰ ਮਹਿੰਦੀ ਨੂੰ ਜ਼ੁਰਮਾਨਾ

ਅਰਾਵਲੀ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡ ਸਾਂਪ ਕੀ ਨੰਗਲੀ ਵਿੱਚ ਸਥਿਤ ਉੱਘੇ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਵਿੱਚ ਬਿਨਾਂ ਆਗਿਆ ਦੇ 190 ਤੋਂ ਵੱਧ ਰੁੱਖ ਵੱਢ ਦਿੱਤੇ ਗਏ। ਜੰਗਲਾਤ ਵਿਭਾਗ ਨੇ ਜਾਂਚ ਤੋਂ ਬਾਅਦ ਤੋਂ 88,840 ਰੁਪਏ ਜੁਰਮਾਨਾ ਵਸੂਲਿਆ ਹੈ। ਮਹਿੰਦੀ ਵੱਲੋਂ ਵਾਤਾਵਰਨ ਨੂੰ ਪਾਏ ਇਸ ਘਾਟੇ ਬਦਲੇ 10,000 ਪੌਦੇ ਵੀ ਲਾਉਣੇ ਪੈਣਗੇ।

ਜੰਗਲਾਤ ਵਿਭਾਗ ਨੂੰ 20 ਜੂਨ ਨੂੰ ਸੂਚਨਾ ਪੁੱਜੀ ਸੀ ਕਿ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਵਿੱਚ ਕਾਫੀ ਗਿਣਤੀ ‘ਚ ਬਿਨਾਂ ਇਜਾਜ਼ਤ ਦੇ ਰੁੱਖ ਕੱਟ ਦਿੱਤੇ ਗਏ ਹਨ। ਅਧਿਕਾਰੀਆਂ ਨੇ ਉਸੇ ਦਿਨ ਟੀਮ ਬਣਾ ਕੇ ਮੌਕੇ ‘ਤੇ ਭੇਜੀ। ਫਾਰਮ ਹਾਊਸ ਵਿਚ ਕਈ ਰੁੱਖ ਵੱਢੇ ਮਿਲੇ ਸਨ। ਇਸ ਤੋਂ ਬਾਅਦ ਵਿਭਾਗ ਨੇ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ (PLPA) ਤਹਿਤ ਕਾਰਵਾਈ ਕੀਤੀ ਅਤੇ ਜ਼ੁਰਮਾਨੇ ਦੀ ਰਾਸ਼ੀ ਤੈਅ ਕਰ ਦਿੱਤੀ।ਗੁਰੂਗ੍ਰਾਮ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਦੀਪਕ ਨੰਦਾ ਦਾ ਕਹਿਣਾ ਹੈ ਕਿ ਇੱਥੇ 196 ਰੁੱਖ ਕੱਟਣ ਦੀ ਖ਼ਬਰ ਮਿਲੀ ਸੀ। ਉਨ੍ਹਾਂ ਦੱਸਿਆ ਕਿ ਜ਼ਮੀਨ ਦੇ ਮਾਲਕ ਨੂੰ ਘੱਟੋ-ਘੱਟ 10,000 ਬੂਟੇ ਲਾਉਣ ਦੀ ਹਦਾਇਤ ਵੀ ਕੀਤੀ ਹੈ। ਹੁਣ ਰੁੱਖ ਲਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਦਲੇਰ ਮਹਿੰਦੀ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟਾਂ ਵੀ ਪਾਉਂਦੇ ਵਿਖਾਈ ਦੇ ਰਹੇ ਹਨ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: