Home / ਰਾਸ਼ਟਰੀ / ਜੇ ਤੁਸੀਂ ਬੁਰਕੇ ਤੇ ਬੈਨ ਚਾਹੁੰਦੇ ਹੋ ਤਾਂ ਘੁੰਡ ਤੇ ਵੀ ਲਾਉ – ਜਾਵੇਦ ਅਖ਼ਤਰ

ਜੇ ਤੁਸੀਂ ਬੁਰਕੇ ਤੇ ਬੈਨ ਚਾਹੁੰਦੇ ਹੋ ਤਾਂ ਘੁੰਡ ਤੇ ਵੀ ਲਾਉ – ਜਾਵੇਦ ਅਖ਼ਤਰ

ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ ਮੁਸਲਿਮ ਔਰਤਾਂ ਦੇ ਬੁਰਕਾ ਪਹਿਨਣ ਉੱਤੇ ਪਾਬੰਦੀ ਲਾਏ ਜਾਣ ਉੱਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਕੇਂਦਰ ਸਰਕਾਰ ਰਾਜਸਥਾਨ ਵਿੱਚ 6 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਘੁੰਡ ਕੱਢਣ ਦੀ ਰੀਤ ਉੱਤੇ ਵੀ ਪਾਬੰਦੀ ਜ਼ਰੂਰ ਲੱਗਣੀ ਚਾਹੀਦੀ ਹੈ।

ਸ਼ਿਵ ਸੈਨਾ ਵੱਲੋਂ ਦੇਸ਼ ਵਿੱਚ ਬੁਰਕੇ ਉੱਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਪੁੱਛੇ ਗਏ ਸੁਆਲ ਉੱਤੇ ਜਾਵੇਦ ਅਖ਼ਤਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,‘ਬੁਰਕੇ ਬਾਰੇ ਮੇਰਾ ਗਿਆਨ ਬਹੁਤ ਘੱਟ ਹੈ। ਇਸ ਦਾ ਕਾਰਨ ਇਹੋ ਹੈ ਕਿ ਜਿਸ ਘਰ ਵਿੱਚ ਮੈਂ ਰਹਿੰਦਾ ਹਾਂ, ਉੱਥੇ ਕੰਮਕਾਜ ਵਾਲੀਆਂ ਔਰਤਾਂ ਸਨ। ਇਸ ਲਈ ਮੈਂ ਤਾਂ ਆਪਣੇ ਘਰ ਵਿੱਚ ਬੁਰਕਾ ਕਦੇ ਵੇਖਿਆ ਨਹੀਂ।’ਉਨ੍ਹਾਂ ਕਿਹਾ ਕਿ ਇਰਾਕ ਬਹੁਤ ਕੱਟੜ ਮੁਸਲਿਮ ਦੇਸ਼ ਹੈ ਪਰ ਉੱਥੋਂ ਦੀਆਂ ਔਰਤਾਂ ਚਿਹਰਾ ਨਹੀਂ ਢਕਦੀਆਂ। ਸ੍ਰੀ ਲੰਕਾ ਵਿੱਚ ਵੀ ਜੋ ਕਾਨੂੰਨ ਆਇਆ ਹੈ, ਉਸ ਵਿੱਚ ਕੋਈ ਆਪਣਾ ਚਿਹਰਾ ਨਹੀਂ ਢਕ ਸਕਦਾ।

ਸ਼ਿਵ ਸੈਨਾ ਨੇ ਇਕ ਖ਼ਾਸ ਫ਼ਿਰਕੇ ਦੀਆਂ ਔਰਤਾਂ ਦੇ ਜਨਤਕ ਥਾਵਾਂ ’ਤੇ ਬੁਰਕਾ ਪਹਿਨਣ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਸੈਨਾ ਨੇ ਸ੍ਰੀਲੰਕਾ ਵੱਲੋਂ ਈਸਟਰ ਧਮਾਕਿਆਂ ਤੋਂ ਬਾਅਦ ਅਜਿਹੀ ਕਵਾਇਦ ਆਰੰਭਣ ਦਾ ਹਵਾਲਾ ਦਿੱਤਾ ਹੈ। ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਰਾਹੀਂ ਕਿਹਾ ਹੈ ਕਿ ਮੂੰਹ ਤੇ ਨਕਾਬ ਪਾਉਣ ਵਾਲੇ ਤੇ ਬੁਰਕਾ ਪਹਿਨਣ ਵਾਲੇ ਕੌਮੀ ਸੁਰੱਖਿਆ ਲਈ ਖ਼ਤਰਾ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੂੰ ਬੁਰਕੇ ਕਾਰਨ ਵਿਅਕਤੀ ਦੀ ਪਛਾਣ ਕਰਨ ਵਿਚ ਮੁਸ਼ਕਲ ਆਉਂਦੀ ਹੈ। ਦੱਸਣਯੋਗ ਹੈ ਕਿ ਸ੍ਰੀਲੰਕਾ ਸਰਕਾਰ ਉੱਥੋਂ ਦੀਆਂ ਮਸਜਿਦਾਂ ਦੇ ਨੁਮਾਇੰਦਿਆਂ ਨਾਲ ਇਸ ਬਾਰੇ ਗੱਲਬਾਤ ਕਰ ਰਹੀ ਹੈ। ਸ੍ਰੀਲੰਕਾ ਵਿਚ ਫ਼ਿਦਾਈਨਾਂ ਦੀਆਂ ਸਹਿਯੋਗੀ ਕਈ ਔਰਤਾਂ ਬੁਰਕਾ ਪਾ ਕੇ ਬਚ ਨਿਕਲੀਆਂ ਸਨ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: