Home / ਰਾਸ਼ਟਰੀ / ਪ੍ਰਿਅੰਕਾ ਗਾਂਧੀ ਨੇ ਹੱਥ ‘ਚ ਫੜਿਆ ਸੱਪ

ਪ੍ਰਿਅੰਕਾ ਗਾਂਧੀ ਨੇ ਹੱਥ ‘ਚ ਫੜਿਆ ਸੱਪ

ਅਮੇਠੀ: ਕਾਂਗਰਸ ਦੀ ਜਨਰਲ ਸਕਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਪ੍ਰਧਾਨ ਪ੍ਰਿਅੰਕਾ ਗਾਂਧੀ ਇਨ੍ਹੀਂ ਦਿਨੀਂ ਲਗਾਤਾਰ ਅਮੇਠੀ ਤੇ ਰਾਏਬਰੇਲੀ ਦਾ ਦੌਰਾ ਕਰ ਰਹੀ ਹੈ। ਉਹ ਛੋਟੀਆਂ-ਛੋਟੀਆਂ ਨੁੱਕੜ ਸਭਾਵਾਂ ਤੇ ਪਿੰਡਾਂ ‘ਚ ਪ੍ਰਚਾਰ ਕਰ ਰਹੀ ਹੈ। ਇਸ ਕਾਰਨ ਲੋਕ ਉਸ ਦੀ ਇਸ ਅਦਾ ਦੇ ਮੁਰੀਦ ਬਣ ਰਹੇ ਹਨ।
ਇਸੇ ਦੌਰਾਨ ਪ੍ਰਿਅੰਕਾ ਗਾਂਧੀ ਰਾਏਬਰੇਲੀ ‘ਚ ਕੁਝ ਸਪੇਰਿਆਂ ਨੂੰ ਮਿਲੀ ਤੇ ਉਨ੍ਹਾਂ ਨੂੰ ਮਿਲ ਪ੍ਰਿਅੰਕਾ ਨੇ ਸੱਪਾਂ ਨੂੰ ਆਪਣੇ ਹੱਥ ‘ਚ ਚੁੱਕ ਲਿਆ। ਇਸ ਨਾਲ ਨੇੜੇ ਖੜ੍ਹੇ ਲੋਕ ਵੀ ਹੈਰਾਨ ਹੋ ਗਏ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਕਿਹਾ ਸੱਪ ਕੁਝ ਨਹੀਂ ਕਹੇਗਾ। ਇਸ ਸਮੇਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

ਪ੍ਰਚਾਰ ਦੌਰਾਨ ਸਪੇਰਿਆਂ ਨਾਲ ਗੱਲ ਕਰਦੇ ਹੋਏ ਪ੍ਰਿਅੰਕਾ ਨੇ ਸੱਪ ਨੂੰ ਨਾ ਸਿਰਫ ਹੱਥ ‘ਚ ਫੜਿਆ ਸਗੋਂ ਉਹ ਕੁਝ ਦੇਰ ਸੱਪ ਨਾਲ ਖੇਡਦੀ ਵੀ ਨਜ਼ਰ ਆਈ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਇੱਥੇ ਆਪਣੀ ਮਾਂ ਲਈ ਵੋਟਾਂ ਮੰਗੀਆਂ ਤੇ ਸੋਨੀਆ ਗਾਂਧੀ ਨੂੰ ਜਿੱਤਾਉਣ ਦੀ ਅਪੀਲ ਕੀਤੀ।
ਭਾਜਪਾ ਉਮੀਦਵਾਰ ‘ਤੇ ਤਨਜ਼ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਨਾ ਤਾਂ ਕੋਈ ਐਮਐਲਸੀ ਅਹੁਦਾ ਤੇ ਨਾ ਹੀ ਜ਼ਿਲ੍ਹਾ ਪੰਚਾਇਤ ਪ੍ਰਧਾਨ ਅਹੁਦਾ। ਰਾਏਬਰੇਲੀ ‘ਚ ਸੋਨੀਆ ਗਾਂਧੀ ਦਾ ਸਿੱਧਾ ਮੁਕਾਬਲਾ ਭਾਜਪਾ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨਾਲ ਹੈ, ਜੋ ਹਾਲ ਹੀ ‘ਚ ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਏ ਹਨ।

ਉਤਰ ਪ੍ਰਦੇਸ਼ ਦੇ ਰਾਏਬਰੇਲੀ ‘ਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦਾ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ। ਆਪਣੀ ਮਾਂ ਸੋਨੀਆ ਗਾਂਧੀ ਲਈ ਰਾਏਬਰੇਲੀ ਤੋਂ ਪ੍ਰਚਾਰ ਕਰਨ ਲਈ ਪਹੁੰਚੀ ਪ੍ਰਿਅੰਕਾ ਗਾਂਧੀ ਸੱਪਾਂ ਨਾਲ ਖੇਡਦੀ ਹੋਈ ਨਜ਼ਰ ਆਈ। ਪ੍ਰਿਅੰਕਾ ਗਾਂਧੀ ਪਿਛਲੇ ਕਈ ਦਿਨਾਂ ਤੋਂ ਰਾਏਬਰੇਲੀ ਤੇ ਅਮੇਠੀ ‘ਚ ਪ੍ਰਚਾਰ ਕਰ ਰਹੀ ਹੈ। ਰਾਏਬਰੇਲੀ ਦੇ ਦੂਸਰੇ ਦਿਨ ਦੇ ਦੌਰੇ ‘ਤੇ ਪ੍ਰਿਅੰਕਾ ਗਾਂਧੀ ਵਾਡਰਾ ਪੁਰਵਾ ਪਿੰਡ ਪਹੁੰਚੀ। ਜਿੱਥੇ ਉਨ੍ਹਾਂ ਨੇ ਸਪੇਰਿਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਸੱਪਾਂ ਨੂੰ ਪ੍ਰਿਅੰਕਾ ਨੇ ਆਪਣੇ ਹੱਥਾਂ ਵਿਚ ਚੁੱਕ ਲਿਆ। ਜਿਸ ‘ਤੇ ਸਮਰਥਕਾਂ ਤੇ ਸੁਰੱਖਿਆ ਕਰਮਚਾਰੀਆਂ ਨੇ ਪ੍ਰਿਅੰਕਾ ਨੂੰ ਸੱਪਾਂ ਨਾਲ ਨਾ ਖੇਡਣ ਦੀ ਹਿਦਾਇਤ ਕੀਤੀ। ਜਿਸ ‘ਤੇ ਪ੍ਰਿਅੰਕਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਉਹ ਕੁੱਝ ਨਹੀਂ ਕਰਨਗੇ, ਤੁਸੀਂ ਇਨ੍ਹਾਂ ਕਿਉਂ ਘਬਰਾ ਰਹੇ ਹੋ। ਪ੍ਰਿਅੰਕਾ ਨੇ ਹੱਸ ਕੇ ਸੁਰੱਖਿਆ ਕਰਮਚਾਰੀ ਨੂੰ ਪੁੱਛਿਆ ਕਿ ਉਸ (ਸੁਰੱਖਿਆ ਕਰਮਚਾਰੀ) ਨੂੰ ਡਰ ਲੱਗ ਰਿਹਾ ਹੈ ? ਪਰੰਤੂ ਸੁਰੱਖਿਆ ਕਰਮਚਾਰੀਆਂ ਨੇ ਪ੍ਰਿਅੰਕਾ ਦੀ ਸੁਰੱਖਿਆ ਦੇ ਮੱਦੇਨਜ਼ਰ ਸੱਪਾਂ ਨੂੰ ਟੋਕਰੀ ਵਿਚ ਬੰਦ ਕਰਵਾ ਦਿੱਤਾ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: