Home / ਰਾਸ਼ਟਰੀ / ਭਾਜਪਾ ਨੂੰ ਜਾਅਲੀ ਵੋਟਾ ਪਵਾਉਂਦੇ ਫੌਜੀਆਂ ਦੀ ਵੀਡੀਉ ਵਾਇਰਲ

ਭਾਜਪਾ ਨੂੰ ਜਾਅਲੀ ਵੋਟਾ ਪਵਾਉਂਦੇ ਫੌਜੀਆਂ ਦੀ ਵੀਡੀਉ ਵਾਇਰਲ

ਭਾਜਪਾ ਦੇ ਹੱਕ ਵਿਚ ਜਾਅਲੀ ਵੋਟਾ ਭਗਤਾਉਂਦੇ ਫੋਜੀਆਂ ਦੀ ਵੀਡੀਉ ਵਾਇਰਲ ਹੋ ਗਈ ਹੈ। ਉਧਰ ਰਾਹੁਲ ਗਾਂਧੀ ਨੇ ਫਾਇਲਾਂ ਦੇ ਮੁੱਦੇ ਤੇ ਮੋਦੀ ਨੂੰ ਘੇਰਿਆ ਹੈ।
ਦਿੱਲੀ ਦੇ ਸ਼ਾਸਤਰੀ ਭਵਨ ਜਿੱਥੇ ਕਿ ਕਾਨੂੰਨ ਮੰਤਰਾਲੇ, ਸੂਚਨਾ ਤੇ ਪ੍ਰਸਾਰਨ ਮੰਤਰਾਲੇ, ਕਾਰੋਬਾਰੀ ਮਾਮਲਿਆਂ, ਰਸਾਇਣਾਂ ਤੇ ਤੇਲ ਰਸਾਇਣਾਂ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਦਫ਼ਤਰ ਹੈ, ਦੀ ਛੇਵੀਂ ਮੰਜ਼ਿਲ ’ਤੇ ਮੰਗਲਵਾਰ ਦੁਪਹਿਰੇ ਅੱਗ ਲੱਗ ਗਈ।

ਅੱਗ ਬੁਝਾਊ ਅਮਲੇ ਮੁਤਾਬਕ ਉਨ੍ਹਾਂ ਨੂੰ ਕਰੀਬ 2.15 ਵਜੇ ਇਸ ਸਬੰਧੀ ਸੂਚਿਤ ਕੀਤਾ ਗਿਆ ਤੇ 2.55 ਤੱਕ ਆਗੂ ’ਤੇ ਕਾਬੂ ਪਾਇਆ ਗਿਆ। ਇਕ ਸੀਨੀਅਰ ਅਧਿਕਾਰੀ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
[su_dailymotion url=”https://www.dailymotion.com/video/x774x1y” quality=”240″]

ਸ਼ਾਸਤਰੀ ਭਵਨ ਵਿੱਚ ਅੱਜ ਅਚਾਨਕ ਅੱਗ ਲੱਗਣ ਦੀ ਘਟਨਾ ਸਿਆਸੀ ਚਰਚਾ ਦਾ ਵਿਸ਼ਾ ਬਣ ਗਈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਅੱਗ ਦੀ ਘਟਨਾ ਨੂੰ ਲੈ ਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਲਿਆ ਤੇ ਉਨ੍ਹਾਂ ਕਿਹਾ ਕਿ ਫਾਈਲਾਂ ਦੇ ਸੜਨ ਨਾਲ ਵੀ ਉਹ ਬਚ ਨਹੀਂ ਸਕਣਗੇ। ਸ੍ਰੀ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਮੋਦੀ ਜੀ ਜਲਦੀਆਂ ਹੋਈਆਂ ਫਾਈਲਾਂ ਤੁਹਾਨੂੰ ਨਹੀਂ ਬਚਾਉਣ ਵਾਲੀਆਂ। ਤੁਹਾਡੇ ਫ਼ੈਸਲੇ ਦਾ ਦਿਨ ਆ ਰਿਹਾ ਹੈ’ ਅੱਜ ਦਿਨ ਵੇਲੇ ਇਸ ਇਮਾਰਤ ਦੀ ਛੇਵੀਂ ਮੰਜ਼ਿਲ ਵਿੱਚ ਪਏ ਕਬਾੜੇ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਦਿੱਲੀ ਫਾਇਰ ਸਰਵਿਸ ਵੱਲੋਂ ਅੱਧੀ ਦਰਜਨ ਦੇ ਕਰੀਬ ਫਾਇਰ ਟੈਂਡਰ ਭੇਜੇ ਗਏ। ਹਾਲਾਂਕਿ ਅੱਗ ’ਤੇ ਕਾਬੂ ਪਾ ਲਿਆ ਤੇ ਇਸ ਅੱਗ ਦੇ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਸੀ
[su_youtube_advanced url=”https://www.youtube.com/watch?v=kCZF6YlLkk0″]

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: