Home / ਰਾਸ਼ਟਰੀ / ਹੁਣ ਏਅਰ ਇੰਡੀਆ ਦੇ ਮਾੜੇ ਦਿਨ – ਜ਼ਹਾਜ਼ ਠੀਕ ਕਰਾਉਣ ਨੂੰ ਪੈਸੇ ਹੈਨੀ

ਹੁਣ ਏਅਰ ਇੰਡੀਆ ਦੇ ਮਾੜੇ ਦਿਨ – ਜ਼ਹਾਜ਼ ਠੀਕ ਕਰਾਉਣ ਨੂੰ ਪੈਸੇ ਹੈਨੀ

ਭਾਰਤ ਦੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਨੂੰ ਆਪਣੇ ਕੁੱਲ 127 ਹਵਾਈ ਜਹਾਜ਼ਾਂ ਦੇ ਬੇੜੇ ਵਿੱਚੋਂ ਮਜਬੂਰਨ 20 ਹਵਾਈ ਜਹਾਜ਼ ਖੜ੍ਹੇ ਕਰਨੇ ਪੈ ਰਹੇ ਹਨ। ਦਰਅਸਲ ਏਅਰਲਾਈਨਜ਼ ਕੋਲ ਇਨ੍ਹਾਂ ਹਵਾਈ ਜਹਾਜ਼ਾਂ ਦੇ ਇੰਜਣ ਬਦਲਵਾਉਣ ਜੋਗਾ ਧਨ ਨਹੀਂ ਹੈ। ਇਨ੍ਹਾਂ ਵਿੱਚੋਂ ਦੋ ਚੌੜੇ ਹਵਾਈ ਜਹਾਜ਼ ਤੇ ਇੱਕ ਇਕਹਿਰਾ ਹਵਾਈ ਜਹਾ਼ਜ ਸ਼ਾਮਲ ਹਨ।

ਇੱਕ ਅਧਿਕਾਰੀ ਨੇ ਦੱਸਿਆ ਕਿ ਕਰਜ਼ੇ ’ਚ ਡੁੱਬੀ ਏਅਰ ਇੰਡੀਆ ਇਸ ਵੇਲੇ ਭਾਰਤ ਸਰਕਾਰ ਤੋਂ ਮਿਲ ਰਹੀ ਮਦਦ ਨਾਲ ਚੱਲ ਰਹੀ ਹੈ। ਉਸ ਨੂੰ ਇਨ੍ਹਾਂ ਹਵਾਈ ਜਹਾਜ਼ਾਂ ਦੇ ਇੰਜਣਾਂ ਲਈ ਘੱਟੋ–ਘੱਟ 1,500 ਕਰੋੜ ਰੁਪਏ ਦੀ ਜ਼ਰੂਰਤ ਹੈ। ਹਾਲੇ ਫ਼ਿਲਹਾਲ ਉਸ ਕੋਲ ਕਿਸੇ ਪਾਸਿਓਂ ਧਨ ਆਉਂਦਾ ਨਹੀਂ ਦਿਸ ਰਿਹਾ, ਤਦ ਇਨ੍ਹਾਂ ਹਵਾਈ ਜਹਾਜ਼ਾਂ ਦੇ ਨੇੜ ਭਵਿੱਖ ਵਿੱਚ ਉਡਾਣ ਭਰਨ ਦੀ ਸੰਭਾਵਨਾ ਬਹੁਤ ਘੱਟ ਹੈ।

ਘਾਟੇ ਵਿੱਚ ਚੱਲ ਰਹੀ ਏਅਰਲਾਈਨਜ਼ ਦੇ ਬੇੜੇ ਵਿੱਚ 127 ਹਵਾਈ ਜਹਾਜ਼ ਹਨ। ਇਨ੍ਹਾਂ ਵਿੱਚ 45 ਵੱਡੇ ਹਵਾਈ ਜਹਾਜ਼ ਹਨ, ਜਦ ਕਿ ਬਾਕੀ ਇੱਕ ਏਅਰਬੱਸ ਏ 320 ਹੈ।

ਇਨ੍ਹਾਂ ਹਵਾਈ ਜਹਾਜ਼ਾਂ ਵਿੱਚ 14 ਏ 3230, ਚਾਰ ਬੀ 787–800 (ਡ੍ਰੀਮਲਾਈਨਰ) ਤੇ ਬਾਕੀ ਦੋ ਬੀ 777 ਹਨ। ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨ ਵੱਲੋਂ ਪਿਛਲੇ ਵਰ੍ਹੇ ਤੋਂ ਨਵੇਂ ਇੰਜਣ ਨਾਲ ਉਨ੍ਹਾਂ ਹਵਾਈ ਜਹਾਜ਼ਾਂ ਨੂੰ ਕਿਸੇ ਤਰ੍ਹਾਂ ਚਲਾਉਣ ਦੇ ਜਤਨ ਕੀਤੇ ਜਾ ਰਹੇ ਹਨ ਪਰ ਧਨ ਦੀ ਘਾਟ ਕਾਰਨ ਅਜਿਹਾ ਸੰਭਵ ਹੀ ਨਹੀਂ ਹੋ ਸਕ ਰਿਹਾ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: