Breaking News
Home / ਪੰਜਾਬ / ਨਵਵਿਆਹੁਤਾ ਲਾਪਤਾ ਹੋਣ ਪਿੱਛੇ ਭਾਜਪਾ ਆਗੂ, ਸੁਖਬੀਰ ਕਰਕੇ ਮਾਮਲਾ ਦਬਾਇਆ

ਨਵਵਿਆਹੁਤਾ ਲਾਪਤਾ ਹੋਣ ਪਿੱਛੇ ਭਾਜਪਾ ਆਗੂ, ਸੁਖਬੀਰ ਕਰਕੇ ਮਾਮਲਾ ਦਬਾਇਆ

ਫ਼ਿਰੋਜ਼ਪੁਰ-ਜ਼ਿਲ੍ਹੇ ਦੇ ਇੱਕ ਪਿੰਡ ਵਿਚੋਂ ਕਰੀਬ ਤਿੰਨ ਦਿਨ ਪਹਿਲਾਂ ਲਾਪਤਾ ਹੋਈ ਨਵਵਿਆਹੁਤਾ ਦੀਆਂ ਤਾਰਾਂ ਭਾਜਪਾ ਦੇ ਇੱਕ ਵੱਡੇ ਆਗੂ ਨਾਲ ਜੁੜ ਰਹੀਆਂ ਹਨ। ਇਹ ਆਗੂ ਸ਼ਨਿਚਰਵਾਰ ਰਾਤ ਤੋਂ ਆਪਣੇ ਘਰੋਂ ਗਾਇਬ ਦੱਸਿਆ ਜਾ ਰਿਹਾ ਹੈ ਤੇ ਉਸ ਦਾ ਮੋਬਾਈਲ ਫ਼ੋਨ ਵੀ ਕਵਰੇਜ ਖੇਤਰ ਤੋਂ ਬਾਹਰ ਆ ਰਿਹਾ ਹੈ। ਪੀੜਤ ਲੜਕੀ ਦੇ ਪਰਿਵਾਰ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਗਵਾ ਕਰਨ ਦਾ ਕੇਸ ਦਰਜ ਕਰਵਾਇਆ ਗਿਆ ਹੈ, ਜਿਸ ਦੀ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।

ਨਜ਼ਦੀਕੀ ਸੂਤਰਾਂ ਦੇ ਦੱਸਣ ਮੁਤਾਬਕ ਅਗਵਾ ਹੋਈ ਨਵਵਿਆਹੁਤਾ ਦੇ ਫ਼ੋਨ ਤੋਂ ਆਖਰੀ ਕਾਲ ਭਾਜਪਾ ਆਗੂ ਦੇ ਫ਼ੋਨ ’ਤੇ ਹੋਈ ਹੈ। ਸ਼ਨਿਚਰਵਾਰ ਨੂੰ ਦਿਨ ਵੇਲੇ ਇਹ ਆਗੂ ਆਪਣੇ ਘਰ ਵਿੱਚ ਮੌਜੂਦ ਸੀ, ਪਰ ਰਾਤ ਨੂੰ ਗਾਇਬ ਹੋ ਗਿਆ। ਜਾਣਕਾਰ ਦੱਸਦੇ ਹਨ ਕਿ ਇਸ ਆਗੂ ਦੇ ਘਰ ਪੁਲੀਸ ਨੇ ਦੇਰ ਰਾਤ ਦਬਿਸ਼ ਦਿੱਤੀ, ਪਰ ਉਹ ਘਰ ਨਹੀਂ ਮਿਲਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਚੋਣ ’ਤੇ ਇਸ ਘਟਨਾ ਦਾ ਕੋਈ ਅਸਰ ਨਾ ਪਵੇ ਇਸ ਕਰਕੇ ਇਹ ਮਾਮਲਾ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਦੱਸਿਆ ਜਾਂਦਾ ਹੈ ਕਿ ਇਸ ਭਾਜਪਾ ਆਗੂ ਦੇ ਵਿਰੋਧੀ ਖੇਮੇ ਵੱਲੋਂ ਇਹ ਮਾਮਲਾ ਸੁਖਬੀਰ ਬਾਦਲ ਤੇ ਭਾਜਪਾ ਦੇ ਹੋਰਨਾਂ ਵੱਡੇ ਆਗੂਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਸੁਖਬੀਰ ਬਾਦਲ ਦੇ ਚੋਣ ਬੋਰਡਾਂ ਵਿੱਚ ਇਸ ਆਗੂ ਦੀ ਤਸਵੀਰ ਨਾ ਲਾਉਣ ਦੇ ਜ਼ੁਬਾਨੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਆਗੂ ਦੇ ਚਰਿੱਤਰ ’ਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਉਂਗਲੀਆਂ ਉਠਦੀਆਂ ਰਹੀਆਂ ਹਨ। ਪੁਲੀਸ ਮਹਿਕਮੇ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ, ਜੇਕਰ ਅਜਿਹੀ ਕੋਈ ਗੱਲ ਸਾਹਮਣੇ ਆਈ ਤਾਂ ਮੁਲਜ਼ਮ ਭਾਵੇਂ ਕੋਈ ਵੀ ਹੋਵੇ, ਉਹ ਬਖ਼ਸ਼ਿਆ ਨਹੀਂ ਜਾਵੇਗਾ।

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: