Breaking News
Home / ਮੁੱਖ ਖਬਰਾਂ / ਮਹਿਕਮਾ ਪੰਜਾਬੀ ਨੇ ਕੀਤਾ ਪ੍ਰਨੀਤ ਕੌਰ ਦੀ ਇੰਟਰਵਿਊ ਲੈਣ ਵਾਲੇ ਕੇ.ਪੀ ਗਿੱਲ ਦੇ ਖਾਸ ਜਤਿੰਦਰ ਪੰਨੂ ਦਾ ਪਰਦਾਫਾਸ਼

ਮਹਿਕਮਾ ਪੰਜਾਬੀ ਨੇ ਕੀਤਾ ਪ੍ਰਨੀਤ ਕੌਰ ਦੀ ਇੰਟਰਵਿਊ ਲੈਣ ਵਾਲੇ ਕੇ.ਪੀ ਗਿੱਲ ਦੇ ਖਾਸ ਜਤਿੰਦਰ ਪੰਨੂ ਦਾ ਪਰਦਾਫਾਸ਼

ਪੱਤਰਕਾਰੀ ਦੇ ਵਿਦਿਆਰਥੀਆਂ ਅਤੇ ਸ਼ੌਕੀਆ ਤੌਰ ਤੇ ਪੱਤਰਕਾਰੀ ਕਰਨ ਵਾਲੇ ਵੀਰਾਂ ਲਈ ਇਹ ਵੀਡੀਓ ਵੇਖਣੀ ਬੇਹੱਦ ਜ਼ਰੂਰੀ ਹੈ । ਪਟਿਆਲੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਘਰਵਾਲੀ ਪ੍ਰਨੀਤ ਕੌਰ ਦੀ ਪ੍ਰਾਇਮ ਏਸ਼ੀਆ ‘ਤੇ ੩੦ ਮਿੰਟ ਦੀ ਇੰਟਰਵਿਊ ਵਿੱਚ 13 ਮਿੰਟ ਪੱਤਰਕਾਰ ਪ੍ਰਨੀਤ ਕੌਰ ਵਾਲੀ ਸਕਰਿਪਟ ਹੀ ਪੜ੍ਹਦਾ ਰਿਹਾ। ਅਸੀਂ ਤੁਹਾਡੀ ਸਹੂਲਤ ਲਈ ਪੁਛੇ ਗਏ ਅਹਿਮ ਸਵਾਲਾਂ ਨੂੰ ਅੱਡ ਕਰ ਲਿਆ ਹੈ ਤਾਂ ਕਿ ਪੰਜਾਬ ਦਾ ਭੱਠਾ ਬਿਠਾਉਣ ਵਾਲੀ ਦਰਬਾਰੀ ਪੱਤਰਕਾਰੀ ਦਾ ਸਬਕ ਤਿਆਰ ਕੀਤਾ ਜਾ ਸਕੇ ।

ਜਤਿੰਦਰ ਪਨੂੰ ਕੋਲ ਕੋਈ ਜਵਾਬ ਹੈ?ਕਾਮਰੇਡਾਂ ਦੇ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਜਤਿੰਦਰ ਪੰਨੂ ਨੇ , ਸਿੱਖ ਕਤਲੇ ਅਾਮ ਵਿਚ ਜਿਸ ਤਰਾਂ ਦੀ ਬਦਕਾਰ ਭੂਮਿਕਾ ਨਿਭਾਈ ਹੈ , ਉਸ ਬਾਰੇ ਮੈਂ (ਰਾਹੀਂ)ਪਿਛਲੇ ਸਮੇਂ ਤੋਂ ਲਿਖਦਾ ਵੀ ਅਾ ਰਿਹਾ ਹਾਂ ਤੇ ਕਨੇਡਾ ਦੇ ਇੱਕ ਦੋ ਰੇਡੀਓ ਸਟੇਸ਼ਨਾਂ ਤੇ ਵੀ ਗੱਲਬਾਤ ਹੋਈ ਹੈ! ਮੈਂ ਦੋ ਕੁ ਮਹੀਨੇ ਪਹਿਲਾਂ ਇਸ ਬਾਰੇ ਇੱਕ ਲੇਖ ਲਿਖਿਅਾ ਸੀ ਪਰ ਕੁਛ ਕੰਮਾਂ ਦੇ ਰੁਝੇਵਿਆਂ ਕਾਰਨ ਮੈਂ ਉਹ ਛਪਵਾਉਣੋਂ ਹੀ ਭੁੱਲ ਗਿਅਾ ਸੀ ! ਪਰ ਪੰਨੂ ਬਾਰੇ ਤਾਜ਼ਾ ਚਰਚਾ ਛਿੜੀ ਤੋਂ ਗੱਲ ਫਿਰ ਯਾਦ ਅਾ ਗਈ ਹੈ। ਮੈਂ ਉਸ ਲੇਖ ਵਿਚ ਦੱਸਿਅਾ ਹੈ ਕਿ ਕਿਵੇਂ ਤਰਨ ਤਾਰਨ ਨੇੜਲੇ ਸਖੀਰੇ ਪਿੰਡ ਦਾ ਪੰਨੂ ਭਾਰਤੀ ਕਮਿਉਨਿਸਟ ਪਾਰਟੀ ( ਸੀ.ਪੀ.ਅਾਈ) ਦਾ ਮੈਂਬਰ ਬਣਕੇ ਸੱਤਪਾਲ ਡਾਂਗ ਨਾਲ ਖਾੜਕੂ ਸਿੰਘਾਂ ਵਿਰੁਧ ਸਰਗਰਮ ਹੋਇਆ ਤੇ ਬਾਦ ਵਿਚ ਨਵਾਂ ਜ਼ਮਾਨਾਂ ਦਾ ਸੰਪਾਦਕ ਜਗਜੀਤ ਸਿੰਘ ਅਨੰਦ ਇਸ ਦੀ ਯੋਗਤਾ ਦੇਖ ਕੇ ਇਸ ਨੂੰ ਅਖਬਾਰ ਵਿਚ ਲੈ ਅਆਇਆ! ਉਦੋਂ ਤੋਂ ਹੀ ਸਿੱਖਾਂ ਦੀਆਂ ਹੱਕੀ ਮੰਗਾਂ ਵਿਰੁਧ ਅੱਗ ਉਗਲਦੇ ਪੰਨੂ ਦੇ ਲੇਖ ਜੱਗ ਬਾਣੀ ਅਤੇ ਨਵਾਂ ਜ਼ਮਾਨਾ ਵਿਚ ਛਪਣ ਲੱਗੇ। ਚੰਗਾ ਬੁਲਾਰਾ ਤੇ ਦਿਮਾਗੀ ਤੌਰ ਤੇ ਚੰਟ ਹੋਣ ਕਰਕੇ ਪੰਨੂ ਜਲਦੀ ਹੀ ਭਾਰਤੀ ਏਜੰਸੀਆਂ ਤੇ ਪੁਲਸ ਅਫਸਰਾਂ ਦਾ ਚਹੇਤਾ ਬਣ ਗਿਅਾ !

ਸਿੱਖ ਨੌਜੁਅਾਨਾ ਨੂੰ ਖਪਾਉਣ ਤੋਂ ਬਾਦ ਪੁਲਸ ਅਫਸਰਾਂ ਦੀ ਹਰ ਮਹਿਫਲ ਪੰਨੂੰ ਦੇ ਲੁੱਚੇ ਚੁਟਕਲਿਆਂ ਬਗੈਰ ਫਿੱਕੀ ਸਮਝੀ ਜਾਂਦੀ ਸੀ! ਉਹਨਾਂ ਮਹਿਫਲਾਂ ਵਿਚ ਹੀ ਸਿੱਖ ਨੌਜੁਅਾਨਾਂ ਦੇ ਵਿਉਂਤਬੱਧ ਕਤਲੇਅਾਮ ਦੀਆਂ ਸਕੀਮਾਂ ਬਣਦੀਆਂ ਸਨ। ਸੁਮੇਧ ਸੈਣੀ, ਅਜੀਤ ਸਿੰਘ ਸੰਧੂ , ਪਰਮਰਾਜ ਸਿੰਘ ਉਮਰਾ ਨੰਗਲ ਅਾਦਿ ਪੰਨੂ ਦੇ ਖਾਸ ਯਾਰ ਸਨ। ਇਹਨਾਂ ਮਹਿਫਲਾਂ ਦੀ ਪੌੜੀ ਚੜਦਾ ਹੋਇਆ ਪੰਨੂ ਪੰਜਾਬ ਦੇ ਬੁੱਚੜ ਕੇ.ਪੀ.ਅੈਸ ਗਿੱਲ ਦਾ ਸਲਾਹਕਾਰ ਬਣ ਗਿਅਾ! ਜੋ ਲਵਾਰਸ ਲਾਸਾਂ ਪਿੱਛੇ ਜਸਵੰਤ ਸਿੰਘ ਖਾਲੜਾ ਨੇ ਜਾਨ ਗੁਅਾਈ ਹੈ , ਉਹਨਾਂ ਬਾਰੇ ਪੰਨੂ ਨੂੰ ਸਭ ਪਤਾ ਹੈ ਕਿ ਕਿਹੜੇ ਮੁੰਡੇ ਨੂੰ ਕਿਹੜੇ ਪੁਲਸ ਅਫਸਰ ਨੇ ਕਿੱਥੇ ਮਾਰ ਕੇ ਖਪਾਇਆ ਹੈ।ਜਦ ੧੯੯੮ ਵਿਚ ਕੁਛ ਸਿੱਖ ਜਥੇਬੰਦੀਆਂ ਨੇ ਸਿੱਖ Genocide ਦੀ ਪੜਤਾਲ ਕਰਵਾਉਣ ਲਈ ਪੀਪਲਜ ਕਮਿਸਨ ਦਾ ਗਠਨ ਕਰਵਾਇਆ ਤਾਂ ਪੰਨੂ ਨੇ ਹਾਈਕੋਰਟ ਵਿਚ ਪਟੀਸਨ ਪਾ ਕੇ ਉਸ ਕਮਿਸਨ ਦੇ ਕੰਮ ਕਰਨ ਤੇ ਰੋਕ ਲਗਵਾਈ ਤਾਂ ਕਿ ਸੱਚ ਸਾਹਮਣੇ ਨਾ ਅਾ ਸਕੇ! ਪੰਨੂ ਇੱਥੇ ਹੀ ਨਹੀਂ ਖੜਿਅਾ ਜਦ ਪੀਪਲਜ ਕਮਿਸਨ ਅਤੇ ਅੰਤਰ ਰਾਸ਼ਟਰੀ ਦਬਾਓ ਤਹਿਤ ਸੀ.ਬੀ.ਅਾਈ ਨੇ ਚਾਰ ਸੌ ਪੁਲਸ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਤਾਂ ਪੰਨੂ ਨੇ ਉਹਨਾਂ ਦੀ ਜ਼ਿੰਦਾ ਸ਼ਹੀਦ ਪੁਲਸ ਐਸੋਸੀਏਸ਼ਨ ਬਣਾ ਕੇ , ਉਹਨਾਂ ਦੇ ਕੇਸ ਖਤਮ ਕਰਵਾਉਣ ਲਈ ਜਗਜੀਤ ਸਿੰਘ ਅਨੰਦ ਨੂੰ ਨਾਲ ਲੈ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਗ੍ਰਹਿ ਮੰਤਰੀ ਅਡਵਾਨੀ ਨਾਲ ਮੁਲਾਕਾਤਾਂ ਕੀਤੀਆਂ।

ਹੁਣ ਭਾਰਤੀ ਏਜੰਸੀਆਂ ਨੇ ਕਥਿਤ ਤੌਰ ਤੇ ਪੰਨੂ ਨੂੰ ਸਿੱਖਾਂ ਚ ਘੁਸਪੈਂਠ ਕਰਨ ਲਈ ਕਨੇਡਾ ਚ ਤਾਇਨਾਤ ਕੀਤਾ ਹੈ! ਭਾਂਵੇ ਨਵਾਂ ਜ਼ਮਾਨਾ ਅਖਬਾਰ ਤੇ ਸੰਪਾਦਕ ਵਜੋਂ ਉਸੇ ਦਾ ਨਾਂ ਛਪਦਾ ਹੈ ਪਰ ਉਹ ਬਿਨ ਤਨਖਾਹੋਂ ਪਿਛਲੇ ਇਕ ਸਾਲ ਤੋਂ ਛੁੱਟੀ ਤੇ ਹੈ।ਹੁਣ ਮਹਾਰਾਣੀ ਪਰਨੀਤ ਕੌਰ ਨਾਲ ਇੰਟਰਵਿਊ ਕਰਨ ਕਰਕੇ ਜਤਿੰਦਰ ਪੰਨੂ ਫਿਰ ਚਰਚਾ ਵਿਚ ਆਇਆ ਹੈ! ਜਿਸ ਦੀ ਉਸ ਦੇ ਪ੍ਰਸ਼ੰਸਕਾਂ ਵਲੋਂ ਵੀ ਥੂਹ ਥੂਹ ਹੋ ਰਹੀ ਹੈ। ਧਰਮਬੀਰ ਗਾਂਧੀ ਨੂੰ ਠਿੱਬੀ ਲਾਉਣ ਲਈ ਪੰਨੂ ਵਲੋਂ ਇਹ ਇੰਟਰਵਿਊ ਜਾਣ ਬੁੱਝ ਕੇ ਖੁਦ ਕੀਤੀ ਗਈ ਹੈ , ਜਦਕਿ ਇਹ ਉਹਦਾ ਪੇਸ਼ਾ ਨਹੀਂ!ਮੈਂ ਪਿਛਲੇ ਸਮੇਂ ਤੋਂ ਕਨੇਡਾ- ਅਮਰੀਕਾਂ ਵਾਲੇ ਵੀਰਾਂ ਨੂੰ ਬੇਨਤੀ ਕਰਦਾਂ ਅਾ ਰਿਹਾਂ ਹਾਂ ਕਿ ਪੰਨੂ ਵਿਰੁਧ ਅੰਤਰਰਾਸ਼ਟਰੀ ਮੰਚ ਤੇ Genocide Crime ਤਹਿਤ ਪਟੀਸਨਾਂ ਪਾਈਆਂ ਜਾਣ ਤਾਂ ਕਿ ਇਸ ਦੀ ਇਨਵੈਸਟੀਗੇਸ਼ਨ ਹੋ ਸਕੇ ਤੇ ਹਜ਼ਾਰਾਂ ਲਾਵਾਰਸ ਲਾਸਾਂ ਦਾ ਸੱਚ ਸਾਹਮਣੇ ਅਾ ਸਕੇ। ਤਾਂ ਕਿ ਉਹ ਹਜ਼ਾਰਾਂ ਮਾਵਾਂ ਨੂੰ ਵੀ ਸਬਰ ਅਾ ਜਾਵੇ ਜੋ ਅੱਜ ਵੀ ਅੱਧੀ ਰਾਤੀਂ ਬੂਹਾ ਖੜਕਣ ਤੇ ਤਰਭਕ ਕੇ ਉੱਠ ਖੜਦੀਆਂ ਨੇ ਕਿ ਸ਼ਾਇਦ ਮੇਰਾ ਲਾਲ ਕਿਧਰੋਂ ਅਾ ਗਿਅਾ ਹੋਵੇ!-ਰਾਜਵਿੰਦਰ ਸਿੰਘ ਰਾਹੀ

Check Also

ਭਾਰਤੀ ਮੀਡੀਆ ਦੇ ਪੇਸ਼ਕਾਰੀ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਗੁੱਸਾ ਵੀ।

ਭਾਰਤੀ ਮੀਡੀਆ ਨੇ ਕਿਸਾਨ ਮੋਰਚੇ ਨੂੰ ਲੈ ਕੇ ਟਵਿਟਰ ਖਿਲਾਫ ਉਗਲਿਆ ਜਹਿਰ, ਕਿਹਾ ਭਾਰਤ ਖਿਲਾਫ …

%d bloggers like this: