ਭਗਵੰਤ ਮਾਨ ਨੇ ਕੇਵਲ ਢਿਲੋਂ ਦੀਆਂ ਅਰੂਸਾ ਨਾਲ ਫੋੇਟੋ ਵਾਇਰਲ ਕੀਤੀਆ ਹਨ।ਭਗਵੰਤ ਮਾਨ ਫੇਸਬੁੱਕ ਤੇ ਲਿਖਿਆ ਕਿ ਦੋਸਤੋ ਕੇਵਲ ਸਿੰਘ ਢਿੱਲੋਂ ਦੀਆਂ ਅਰੂਸਾ ਨਾਲ ਇਹ ਫੋਟੋਆਂ ਵਾਇਰਲ ਨਾ ਕਰੋ.. ਫੇਰ ਕੀ ਹੋਇਆ ਜੇ ਕੇਵਲ ਸਿੰਘ ਢਿੱਲੋਂ ਦੇ ਹੱਥ ਚ ਗਲਾਸ ਫੜਿਆ ਹੋਇਆ.. ਇਹ ਗਲਾਸ ਭਗਵੰਤ ਮਾਨ ਦੇ ਹੱਥ ਚ ਪਾਪ ਐ.. ਪਰ ਇਹਨਾਂ ਨੂੰ ਮਾਫ ਐ..
ਭਗਵੰਤ ਮਾਨ ਦੇ ਕਹਿਣ ਦਾ ਮਤਲਬ ਕਿ ਦਾਰੂ ਵਾਲੀਆ ਤਸਵੀਰਾ ਉਸ ਦੀਆ ਹੋਣ ਤਾਂ ਲੋਕ ਮੁੱਦਾ ਬਣਾ ਦਿੰਦੇ ਹਨ ਪਰ ਕੇਵਲ ਢਿੱਲੋਂ ਹੁਣਾ ਨੂੰ ਸੱਭ ਮਾਫ ਹੈ।
ਕੇਵਲ ਢਿੱਲੋਂ ਦੇ ਹੱਥ ਵਿਚ ਬੋਤਲ ਵੀ ਨਜ਼ਰ ਆ ਰਹੀ ਹੈ।
ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨਿਰਾਸ਼ ਹਨ ਅਤੇ ਨਿਰਾਸ਼ਾ ਦੀ ਹਾਲਤ ਵਿਚ ਉਹ ਬਿਆਨਬਾਜ਼ੀ ਕਾਂਗਰਸ ਦੇ ਖਿਲਾਫ ਕਰ ਰਹੇ ਹਨ ਕਿਉਂਕਿ ਮਾਨ ਦੇ ਚੁਟਕਲੇ ਵੀ ਹੁਣ ਜਨਤਾ ਨੂੰ ਰਾਸ ਨਹੀਂ ਆ ਰਹੇ। ਐਤਵਾਰ ਨੂੰ ਧੂਰੀ ਵਿਧਾਨ ਸਭਾ ਖੇਤਰ ਵਿਚ ਕੇਵਲ ਢਿੱਲੋਂ ਨੇ ਕਿਹਾ ਕਿ ਲੋਕਾਂ ਨੂੰ ਭਗਵੰਤ ਮਾਨ ਦੇ ਚੁਟਕਲੇ ਨਹੀਂ ਚਾਹੀਦੇ, ਨੌਜਵਾਨਾਂ ਨੂੰ ਨੌਕਰੀਆਂ ਚਾਹੀਦੀਆਂ ਹਨ। ਮਾਨ ਦੀ ਕਾਰਗੁਜ਼ਾਰੀ ਜਨਤਾ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ ‘ਚ ਮਾਨ ਨੇ ਪੰਜਾਬ ਅਤੇ ਸੰਗਰੂਰ ਨੂੰ ਲੈ ਕੇ ਕੋਈ ਮੁੱਦਾ ਨਹੀਂ ਚੁੱਕਿਆ । ਪੂਰੇ ਦੇਸ਼ ਨੂੰ ਮਾਨ ਬਾਰੇ ਪਤਾ ਚੱਲ ਚੁੱਕਿਆ ਹੈ ਕਿ ਉਹ ਕਿਸ ਕਿਸਮ ਦੇ ਵਿਅਕਤੀ ਹਨ । ਮੈਨੂੰ ਇਸ ਤੋਂ ਜ਼ਿਆਦਾ ਕੁਝ ਕਹਿਣ ਦੀ ਜ਼ਰੂਰਤ ਨਹੀਂ।ਕੇਵਲ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਪੰਜਾਬ ਵਿਚ ਹੁਣ 6 ਧੜਿਆਂ ‘ਚ ਵੰਡ ਕੇ ਰਹਿ ਗਈ ਹੈ ਜੋ ਆਪਣੀ ਕੁਰਸੀ ਦੀ ਖਾਤਰ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਲੱਗੇ ਹੋਏ ਹਨ। ਪੰਜਾਬ ਦੇ ਲੋਕਾਂ ਨੇ ਤਾਂ 2017 ਵਿਚ ਹੀ ਆਮ ਆਦਮੀ ਪਾਰਟੀ ਦੀਆਂ ਚਾਲਾਂ ਨੂੰ ਸਮਝਦੇ ਹੋਏ ਉਨ੍ਹਾਂ ਦੀ ਵਧਦੀ ਰਫਤਾਰ ‘ਤੇ ਬਰੇਕਾਂ ਲਾ ਦਿੱਤੀਆਂ ਸਨ ਅਤੇ ਹੁਣ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਸਫਾਇਆ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਲੋਕਾਂ ਅਤੇ ਪ੍ਰਦੇਸ਼ ਦੀ ਬਿਹਤਰੀ ਲਈ ਕੋਈ ਮੁੱਦਾ ਨਹੀਂ ਹੈ।ਵਿਧਾਇਕ ਬਲਬੀਰ ਸਿੰਘ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੂੰ ਹੀ ਜਨਤਾ ਨੇ ਨਕਾਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੰਭੀਰ ਕਦਮ ਚੁੱਕੇ ਹਨ ਅਤੇ 23 ਮਈ ਨੂੰ ਪਤਾ ਚੱਲ ਜਾਵੇਗਾ ਕਿ ਲੋਕ ਕਿਸਦਾ ਸਾਥ ਦਿੰਦੇ ਹਨ।
