Breaking News
Home / ਰਾਸ਼ਟਰੀ / ਨਵਜੋਤ ਸਿੱਧੂ ਦੀਆਂ ਮੋਦੀ ਨੂੰ ਖਰੀਆਂ ਖਰੀਆਂ

ਨਵਜੋਤ ਸਿੱਧੂ ਦੀਆਂ ਮੋਦੀ ਨੂੰ ਖਰੀਆਂ ਖਰੀਆਂ

ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਯੂਪੀਏ ਚੇਅਰਮੈਨ ਸੋਨੀਆ ਗਾਂਧੀ ਤੋਂ ਰਾਸ਼ਟਰਵਾਦ ਸਿੱਖਣਾ ਚਾਹੀਦਾ ਹੈ, ਜੋ ਰਾਏਬਰੇਲੀ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਲੋਕ ਸਭਾ ਚੋਣਾਂ ਹਾਰ ਜਾਂਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣਗੇ।ਸਿੱਧੂ ਪਹਿਲਾਂ ਭਾਜਪਾ ਵਿਚ ਸਨ, ਪ੍ਰੰਤੂ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਮੰਤਰੀ ਹਨ। ਉਨ੍ਹਾਂ ਭਾਜਪਾ ਦੇ ਵਾਰ–ਵਾਰ ਦੁਹਰਾਏ ਗਏ ਦੋਸ਼ ਨੂੰ ਖਾਰਜ ਕਰ ਦਿੱਤਾ ਕਿ 70 ਸਾਲਾਂ ਵਿਚ ਕੋਈ ਆਰਥਿਕ ਵਿਕਾਸ ਨਹੀਂ ਹੋਇਆ।

ਇਨ੍ਹਾਂ ਸਾਲਾਂ ਵਿਚ ਸਭ ਤੋਂ ਜ਼ਿਆਦਾ ਸਮਾਂ ਕਾਂਗਰਸ ਦਾ ਹੀ ਸ਼ਾਸਨ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਦੇਸ਼ ਨੇ ਸੁਈ ਤੋਂ ਲੈ ਕੇ ਜਹਾਜ਼ ਤੱਕ ਸਭ ਕੁਝ ਬਣਾਇਆ। ਉਨ੍ਹਾਂ, ਪਤੀ ਰਾਜੀਵ ਗਾਂਧੀ ਦੇ ਕਤਲ ਬਾਅਦ ਕਾਂਗਰਸ ਦੀ ਅਗਵਾਈ ਕਰਨ ਲਈ ਸੋਨੀਆ ਗਾਂਧੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਦੇ ਕਾਰਨ ਕਾਂਗਰਸ ਕੇਂਦਰ ਵਿਚ 10 ਸਾਲ (2004–2014) ਤੱਕ ਸੱਤਾ ਬਰਕਰਾਰ ਰੱਖ ਸਕੀ।ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਿੱਧੂ ਨੇ ਕਿਹਾ ਕਿ ਜੋ ਵੀ ਇਸ ਦੇ ਪ੍ਰਤੀ ਵਫਾਦਾਰ ਰਹੇਗਾ, ਉਸ ਨੂੰ ਰਾਸ਼ਟਰਵਾਦੀ ਮੰਨਿਆ ਜਾਂਦਾ ਹੈ ਅਤੇ ਜੋ ਲੋਕ ਇਸ ਨੂੰ ਛੱਡ ਦਿੰਦੇ ਹਨ, ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਜਾਂਦਾ ਹੈ। ਸਾਬਕਾ ਕ੍ਰਿਕਟਰ ਨੇ ਇਹ ਵੀ ਕਿਹਾ ਕਿ ਰਾਫੇਲ ਸੌਦੇ ਦੇ ਵਿਵਾਦ ਨਾਲ ਆਮ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਰ ਹੋਵੇਗੀ।

ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰਾਏਬਰੇਲੀ ਲੋਕ ਸਭਾ ਖੇਤਰ ਵਿਚ ਕਾਂਗਰਸ ਉਮੀਦਵਾਰ ਸੋਨੀਆ ਗਾਂਧੀ ਲਈ ਪ੍ਰਚਾਰ ਕਰਨ ਆਏ। ਸਾਬਕਾ ਕ੍ਰਿਕਟਰ ਨੇ ਰਿਫਾਰਮ ਕਲੱਬ ਮੈਦਾਨ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕ੍ਰਿਕਟ ਦੀ ਭਾਸ਼ਾ ਵਿਚ ਕਿਹਾ, ਜੇਕਰ ਸੋਨਆ ਗਾਂਧੀ ਨੂੰ ਦੋ ਲੱਖ ਦੇ ਅੰਤਰ ਨਾਲ ਜਿਤਾਇਆ ਤਾਂ ਇਹ ਦੁਕੀ ਦੀ ਹੀ ਸ਼ੌਟ ਹੋਵੇਗੀ। ਅਤੇ ਚਾਰ ਲੱਖ ਦੇ ਮਾਰਜਨ ਨਾਲ ਜਿੱਤ ਚੌਕਾ ਹੋਵੇਗੀ ਪ੍ਰੰਤੂ ਪੰਜ ਲੱਖ ਤੋਂ ਜ਼ਿਆਦਾ ਦੀ ਜਿੱਤ ਸਿੱਧਾ ਛਿੱਕਾ ਹੋਵੇਗੀ ਅਤੇ ਰਾਏਬਰੇਲੀ ਦੀ ਜਨਤਾ ਨੇ ਇਹ ਸ਼ਾਟ ਜ਼ਰੂਰ ਖੇਡਣਾ ਹੈ।ਭਾਜਪਾ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨੂੰ ਨਿਸ਼ਾਨੇ ਉਤੇ ਲੈਂਦੇ ਹੋਏ ਕਿਹਾ ਕਿ ਇਹ ਜਦੋਂ ਸੋਨੀਆ ਗਾਂਧੀ ਦਾ ਨਹੀਂ ਹੋਏ ਤਾਂ ਰਾਏਬਰੇਲੀ ਦੀ ਜਨਤਾ ਦਾ ਕੀ ਹੋਵੇਗਾ। ਸਿੱਧੂ ਝੂਠ ਨਹੀਂ ਬੋਲਦਾ ਅਤੇ ਭਾਜਪਾ ਦਾ ਕੰਮ ਝੂਠ ਅਤੇ ਤਾਨਾਸ਼ਾਹੀ ਹੈ। ਗੱਲ ਕਰੋੜਾਂ ਦੀ, ਦੁਕਾਨ ਪਕੌੜਿਆਂ ਦੀਆਂ ਵੱਲੋਂ ਸੰਗਤ ਭਗੌੜੇ ਦੀ। ਸੋਨੀਆ ਗਾਂਧੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੋਨੀਆ ਗਾਂਧੀ ਸਨ ਜੋ ਦਸ ਸਾਲ ਖੁਦ ਪਿੱਛੇ ਰਹੀ ਅਤੇ ਕਾਬਲ ਲੋਕਾਂ ਨੂੰ ਲੈ ਕੇ ਆਈ। ਦੇਸ਼ ਤਰੱਕੀ ਦੀ ਕਗਾਰ ਉਤੇ ਆ ਕੇ ਖੜ੍ਹਾ ਹੋਇਆ।

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: