Breaking News
Home / ਪੰਜਾਬ / ਲੁਧਿਆਣਾ ‘ਚ ਡੋਲੀ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੀ ਸਣੇ 4 ਦੀ ਮੌਤ

ਲੁਧਿਆਣਾ ‘ਚ ਡੋਲੀ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੀ ਸਣੇ 4 ਦੀ ਮੌਤ

ਫੁੱਲਾਂ ਨਾਲ ਸੱਜੀ ਕਾਰ ਦੇ ਉੱਡੇ ਪਰਖੱਚੇ…. ਚੀਖ-ਚੀਖ ਕੇ ਦੱਸ ਰਹੇ ਨੇ, ਇੱਥੇ ਸਿਰਫ ਹਾਦਸਾ ਨਹੀਂ ਹੋਇਆ ਸਗੋਂ ਕਿਸੇ ਦੇ ਸੁਪਨੇ, ਕਿਸੇ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਹੈ। ਲੁਧਿਆਣਾ ਦੇ ਢੰਡਾਰੀ ਕਲਾਂ ਵਿਖੇ ਅੱਜ ਸਵੇਰੇ ਲਗਭਗ 7.30 ਵਜੇ ਡੋਲੀ ਵਾਲੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ… ਜਿਸ ਵਿਚ ਲਾੜੀ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ….. ਜਦੋਂ ਕਿ ਲਾੜੇ ਸਮੇਤ ਤਿੰਨ ਲੋਕ ਗੰਭੀਰ ਜ਼ਖਮੀ ਨੇ…. ਹਾਦਸਾ ਵਿਆਹ ਵਾਲੀ ਬਲੈਰੋ ਕਾਰ ਤੇ ਕੰਬਾਈਨ ਦੇ ਆਪਸ ਵਿਚ ਭਿੜਨ ਕਰਕੇ ਹੋਇਆ। ਬਾਰਾਤ ਹਰਿਆਣਾ ਦੇ ਯਮੁਨਾ ਨਗਰ ਤੋਂ ਲੁਧਿਆਣਾ ਦੇ ਟਿੱਬਾ ਰੋਡ ਵਾਪਸ ਆ ਰਹੀ ਸੀ… ਜਿਸ ਦੌਰਾਨ ਇਹ ਰੂਹ ਨੂੰ ਕੰਬਾਉਣ ਵਾਲਾ ਹਾਦਸਾ ਵਾਪਰਿਆ।

ਲੁਧਿਆਣਾ ਦੇ ਢੰਡਾਰੀ ਕਲਾਂ ਨੇੜੇ ਇਕ ਬਾਰਾਤ ਵਾਲੀ ਗੱਡੀ ਦੀ ਕੰਬਾਈਨ ਨਾਲ ਟੱਕਰ ਹੋ ਗਈ। ਸੋਮਵਾਰ ਸਵੇਰੇ ਲਗਭਗ 7:30 ਵਜੇ ਇਸ ਹਾਦਸੇ ਵਿਚ ਲਾੜੀ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ ਲਾੜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸਨੂੰ ਲੁਧਿਆਣਾ ਦੇ ਐੱਸ. ਪੀ. ਐੱਸ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਇਹ ਹਾਦਸਾ ਕੰਬਾਈਨ ਅਤੇ ਬੋਲੈਰੋ ਕਾਰ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ। ਬਰਾਤ ਹਰਿਆਣਾ ਦੇ ਯਮੁਨਾ ਨਗਰ ਤੋਂ ਲੁਧਿਆਣਾ ਦੇ ਟਿੱਬਾ ਰੋਡ ਵਾਪਿਸ ਆ ਰਹੀ ਸੀ ਪਰ ਢੰਡਾਰੀ ਕਲਾਂ ਕੋਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਮਰਨ ਵਾਲਿਆਂ ‘ਚ ਲਾੜੀ ਹੀਨਾ ਸਣੇ ਜਰੀਨਾ, ਜਮਸ਼ੇਦ ਆਲਮ ਅਤੇ ਇਕ ਹੋਰ ਵਿਅਕਤੀ ਸ਼ਾਮਿਲ ਹੈ। ਜਾਣਕਾਰੀ ਮੁਤਾਬਕ ਜਮਸ਼ੇਦ ਆਲਮ ਬਲੈਰੋ ਕਾਰ ਚਲਾ ਰਿਹਾ ਸੀ। ਤਿੰਨ ਜ਼ਖਮੀਆਂ ਦੇ ਵਿਚ ਕੰਬਾਈਨ ਦਾ ਡਰਾਈਵਰ ਵੀ ਸ਼ਾਮਿਲ ਹੈ।

ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਉਧਰ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਹ ਸਵੇਰੇ 5 ਵਜੇ ਬਾਰਾਤ ਲੈ ਕੇ ਯਮੁਨਾਨਗਰ ਜਗਾਧਰੀ ਤੋਂ ਲੁਧਿਆਣਾ ਲਈ ਨਿਕਲੇ ਸਨ ਪਰ ਢੰਡਾਰੀ ਕਲਾਂ ਦੇ ਕੋਲ ਆ ਕੇ ਇਕਦਮ ਕੰਬਾਈਨ ਵਾਲੇ ਨੇ ਮੋੜ ਕੱਟ ਦਿੱਤਾ ਅਤੇ ਉਨ੍ਹਾਂ ਦੀ ਕਾਰ ਕੰਬਾਈਨ ਦੇ ਪਿੱਛੇ ਜਾ ਕੇ ਜਾ ਵਜੀ ਜਿਸ ਨਾਲ ਇਹ ਹਾਦਸਾ ਹੋ ਗਿਆ।

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: