Breaking News
Home / ਮੁੱਖ ਖਬਰਾਂ / ਸ੍ਰੀ ਦਰਬਾਰ ਸਾਹਿਬ ਵਿਖੇ ਟਿਕ ਟਾਕ ਵੀਡੀਉ ਬਣਾਉਣ ਵਾਲੇ 2 ਬੇਵਕੂਫ ਗ੍ਰਿਫ਼ਤਾਰ

ਸ੍ਰੀ ਦਰਬਾਰ ਸਾਹਿਬ ਵਿਖੇ ਟਿਕ ਟਾਕ ਵੀਡੀਉ ਬਣਾਉਣ ਵਾਲੇ 2 ਬੇਵਕੂਫ ਗ੍ਰਿਫ਼ਤਾਰ

ਅੱਜ-ਕੱਲ੍ਹ ਹਰ ਇਕ ਉਤੇ ਟਿਕ ਟਾਕ ਦਾ ਭੂਤ ਸਵਾਰ ਹੈ, ਪਰ ਟਿਕ ਟਾਕ ਦੇ ਨਸ਼ੇ ਵਿਚ ਕੁਝ ਅਨਸਰ ਧਾਰਮਿਕ ਮਾਣ ਮਰਿਆਦਾ ਵੀ ਭੁੱਲ ਜਾਂਦੇ ਹਨ। ਹੁਣ ਅਜਿਹੇ ਅਨਸਰ ਖ਼ਬਰਦਾਰ ਹੋ ਜਾਣ, ਕਿਉਂਕਿ ਹੁਣ ਅਜਿਹੇ ਅਨਸਰਾਂ ਦੀ ਖ਼ੈਰ ਨਹੀਂ ਹੈ। ਅਜਿਹੀ ਹੀ ਕਾਰਵਾਈ ਹੋਈ ਹੈ ਅੰਮ੍ਰਿਤਸਰ ਵਿਚ।

ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਪੰਜਾਬੀ ਗਾਣਿਆਂ ਉਤੇ ਟਿਕ ਟਾਕ ਵੀਡੀਉ ਬਣਾਉਣ ਵਾਲਿਆਂ ਉਤੇ ਪਹਿਲੀ ਵਾਰ ਕੇਸ ਦਰਜ ਹੋਇਆ। ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਉਤੇ ਕੇਸ ਦਰਜ ਕਰਨ ਦੇ ਬਾਅਦ ਹਰਿਆਣਾ ਦੇ ਯਮੁਨਾਨਗਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਦੱਸ ਦਈਏ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿਚ ਪੰਜਾਬੀ ਗੀਤ ਲਗਾ ਕੇ ਇਤਰਾਜ਼ਯੋਗ ਟਿਕ ਟਾਕ ਵੀਡੀਉ ਬਣਾਈ ਸੀ, ਜਿਸ ਦੇ ਆਧਾਰ ਉਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।ਐੱਸ ਜੀ ਪੀ ਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਵੀਡੀਓਗ੍ਰਾਫੀ ਨਾ ਕਰਨ ਦੀ ਅਪੀਲ ਕੀਤੀ ਗਈ ਹੈ

Check Also

ਕਿਸਾਨ ਸੰਘਰਸ਼ – ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ …

%d bloggers like this: