Breaking News
Home / ਮੁੱਖ ਖਬਰਾਂ / ਸਵਾਲਾਂ ਦੇ ਜਵਾਬ ਦੇਣ ਤੋਂ ਭੱਜੀ ਹਰਸਿਮਰਤ ਬਾਦਲ

ਸਵਾਲਾਂ ਦੇ ਜਵਾਬ ਦੇਣ ਤੋਂ ਭੱਜੀ ਹਰਸਿਮਰਤ ਬਾਦਲ

ਇਹ ਘਟਨਾ ਬੁਢਲਾਡਾ ਦੇ ਪਿੰਡ ਧਰਮਪੁਰਾ ਦੀ ਹੈ ਜਿਥੇ ਸਵਾਲਾਂ ਦੇ ਜਵਾਬ ਦੇਣ ਹਰਸਿਮਰਤ ਕੌਰ ਬਾਦਲ ਕਤਰਾ ਗਈ ਹੈ। ਇਹ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਹਰਸਿਮਰਤ ਬਾਦਲ ਅੱਜਕਲ ਚੋਣ ਪ੍ਰਚਾਰ ਕਰ ਰਹੀ ਹੈ। ਦੇਖੋ ਵੀਡੀਉ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣਾਂ ਲੜ ਰਹੇ ਹਨ। ਦੋਵਾਂ ਜੀਆਂ ਨੇ ਅੱਜ ਫ਼ਿਰੋਜ਼ਪੁਰ ਤੇ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ। ਮੀਆਂ-ਬੀਵੀ ਵੱਲੋਂ ਚੋਣ ਕਮਿਸ਼ਨ ਨੂੰ ਦੱਸੀ ਜਾਣਕਾਰੀ ਮੁਤਾਬਕ ਦੋਵੇਂ 217 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਹਨ। ਬਾਦਲ ਪਰਿਵਾਰ ‘ਹਿੰਦੂ ਅਨਡਿਵਾਈਡਿਡ ਫੰਡ (ਐਚਯੂਐਫ)’ ਖਾਤਿਆਂ ਤਹਿਤ ਕਾਫੀ ਲੈਣ-ਦੇਣ ਕਰਦਾ ਹੈ, ਜੋ ਆਮਦਨ ਕਰ ਤੋਂ ਛੋਟ ਲੈਣ ਦਾ ਪ੍ਰਚਲਿਤ ਸਾਧਨ ਹੈ।

ਨਕਦ ਰੁਪਏ: ਹਰਸਿਮਰਤ ਕੌਰ ਬਾਦਲ – 16,424 ਰੁਪਏ,ਸੁਖਬੀਰ ਸਿੰਘ ਬਾਦਲ – 33,936 ਰੁਪਏ,ਸੁਖਬੀਰ ਸਿੰਘ ਬਾਦਲ – 1,09,860 ਰੁਪਏ (ਐਚਯੂਐਫ ਖਾਤਾ), ਐਫਡੀਆਰ ਤੇ ਬੈਂਕ ਖਾਤੇ:ਹਰਸਿਮਰਤ ਕੌਰ ਬਾਦਲ – 5 ਲੱਖ 92 ਹਜ਼ਾਰ ਰੁਪਏ,ਸੁਖਬੀਰ ਸਿੰਘ ਬਾਦਲ – 34 ਲੱਖ 44 ਹਜ਼ਾਰ ਰੁਪਏ,ਸੁਖਬੀਰ ਸਿੰਘ ਬਾਦਲ – 72 ਹਜ਼ਾਰ ਰੁਪਏ (ਐਚਯੂਐਫ ਖਾਤਾ), ਬਾਂਡ, ਸ਼ੇਅਰ, ਮਿਊਚੁਅਲ ਫੰਡ:ਹਰਸਿਮਰਤ ਕੌਰ ਬਾਦਲ – 12 ਕਰੋੜ 84 ਲੱਖ ਰੁਪਏ,ਸੁਖਬੀਰ ਸਿੰਘ ਬਾਦਲ – 15 ਕਰੋੜ 56 ਲੱਖ ਰੁਪਏ, ਸੁਖਬੀਰ ਸਿੰਘ ਬਾਦਲ – 32 ਕਰੋੜ 07 ਲੱਖ ਰੁਪਏ, ਗਹਿਣਾ-ਗੱਟਾ:ਹਰਸਿਮਰਤ ਕੌਰ ਬਾਦਲ – 07 ਕਰੋੜ 03 ਲੱਖ ਰੁਪਏ,ਸੁਖਬੀਰ ਸਿੰਘ ਬਾਦਲ – 09 ਲੱਖ ਰੁਪਏ

ਹਰਸਿਮਰਤ ਬਾਦਲ ਦੀ ਜਾਇਦਾਦ ਵਿਚ ਪੰਜ ਵਰ੍ਹਿਆਂ ਵਿਚ 7.80 ਕਰੋੜ ਦਾ ਵਾਧਾ ਹੋਇਆ ਹੈ। ਹਰਸਿਮਰਤ ਦੇ ਪਰਿਵਾਰ ਦੀ ਚੱਲ-ਅਚੱਲ ਸੰਪਤੀ ਹੁਣ 115.95 ਕਰੋੜ ਹੋ ਗਈ ਹੈ, ਜੋ ਕਿ ਮਈ 2014 ਵਿਚ 108 ਕਰੋੜ ਦੀ ਸੀ। ਸੁਖਬੀਰ ਬਾਦਲ (ਐੱਚ.ਯੂ.ਐੱਫ) ਵਾਲੇ ਕਾਲਮ ਵਿਚ ਵੱਖਰੀ 217.95 ਕਰੋੜ ਦੀ ਸੰਪਤੀ ਦਿਖਾਈ ਗਈ ਹੈ ਅਤੇ ਇਹ ਕਾਲਮ ਪਹਿਲੀ ਵਾਰ ਸ਼ਾਮਲ ਹੋਇਆ ਹੈ। ਦਸ ਵਰ੍ਹਿਆਂ ਵਿਚ ਗਹਿਣਿਆਂ ਵਿਚ 5.09 ਕਰੋੜ ਦਾ ਵਾਧਾ ਹੋਇਆ ਹੈ। ਉਨ੍ਹਾਂ ਨੂੰ ਦੋ ਪਿੰਡਾਂ ਵਿਚ ਤੋਹਫ਼ੇ ਵਿਚ ਜ਼ਮੀਨ ਵੀ ਮਿਲੀ ਹੈ, ਜਿਸ ਵਿਚ ਸਿਰਸਾ ਜ਼ਿਲ੍ਹੇ ਦੇ ਪਿੰਡ ਮੁਹੰਮਦ ਪੂਰੀਆ ਵਿਚ 47 ਕਨਾਲ ਜ਼ਮੀਨ ਸ਼ਾਮਲ ਹੈ। ਸਿਰਸਾ ਦੇ ਬਾਲਾਸਰ ਵਿਚ ਹੀ ਗ਼ੈਰ ਖੇਤੀ ਵਾਲੀ 240 ਕਨਾਲ ਜ਼ਮੀਨ ਦਾ ਵੀ ਤੋਹਫ਼ਾ ਮਿਲਿਆ ਹੈ।

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: