Breaking News
Home / ਮੁੱਖ ਖਬਰਾਂ / ਹਰਸਿਮਰਤ ਬਾਦਲ ਪੰਜਾਬ ਤੋਂ ਐਮ.ਪੀ ਹੋ ਕੇ ਮਸਲੇ ਹਿੰਦੀ ਵਿਚ ਹਲ੍ਹ ਕਰਾਉਂਦੀ ਹੋਈ ਦੀ ਵਾਇਰਲ ਵੀਡੀਉ

ਹਰਸਿਮਰਤ ਬਾਦਲ ਪੰਜਾਬ ਤੋਂ ਐਮ.ਪੀ ਹੋ ਕੇ ਮਸਲੇ ਹਿੰਦੀ ਵਿਚ ਹਲ੍ਹ ਕਰਾਉਂਦੀ ਹੋਈ ਦੀ ਵਾਇਰਲ ਵੀਡੀਉ

ਹਰਸਿਮਰਤ ਬਾਦਲ ਦੀ ਇਕ ਵੀਡੀਉ ਵਾਇਰਲ ਹੋ ਗਈ ਹੈ ਜਿਸ ਵਿਚ ਉਹ ਹਿੰਦੀ ਵਿਚ ਪੰਜਾਬ ਦੀਆ ਸੱਮਸਿਆਵਾਂ ਦਾ ਹਲ੍ਹ ਲੱਭ ਰਹੀ ਹੈ। ਪੰਜਾਬੀਆਂ ਨੇ ਕੁਰਬਾਨੀਆਂ ਕਰ ਕੇ ਪੰਜਾਬੀ ਨੂੰ ਸਰਕਾਰੇ ਦਰਬਾਰੇ ਰਾਜ ਭਾਸ਼ਾ ਦਾ ਦਰਜਾ ਦਿਵਾਇਆ ਸੀ । ਹਜਾਰਾਂ ਪੰਜਾਬੀਆਂ ਨੇ ਜੇਲ੍ਹਾ ਕੱਟੀਆਂ ਸੀ । ਕੀ ਇਹ ਪੰਜਾਬ ਸਟੇਟ ਰਾਜ ਭਾਸ਼ਾ ਅੈਕਟ ਦੀ ਉਲੰਘਣਾ ਨਹੀਂ ਕਿ ਪੰਜਾਬੀਆਂ ਦੀਆਂ ਵੋਟਾਂ ਨਾਲ ਚੁਣੀ ਹੋਈ MP ਪੰਜਾਬ ਚ ਤੈਨਾਤ ਅਫਸਰਾਂ ਨਾਲ ਹਿੰਦੀ ‘ਚ ਗੱਲ ਕਰੇ । ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਜਿਹੇ ਹਰਸਿਮਰਤ ਨੇ ਟੀ ਵੀ ਚੈਨਲ ਨਾਲ ਖਾਸ ਗੱਲਬਾਤ ਕਰਦਿਆਂ ਉਨ੍ਹਾਂ ਨੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ‘ਤੇ ਲੱਗੇ ਇਲਜ਼ਾਮਾਂ ਬਾਰੇ, ਡੇਰੇ ਤੋਂ ਵੋਟਾਂ ਮੰਗਣ ਬਾਰੇ, ਕਰਤਾਰਪੁਰ ਲਾਂਘੇ ਦੀ ਉਸਾਰੀ ‘ਤੇ ਹੁੰਦੀ ਸਿਆਸਤ ਅਤੇ ਹੋਰ ਮੁੱਦਿਆਂ ਬਾਰੇ ਗੱਲਬਾਤ ਕੀਤੀ।

ਟੀ ਵੀ ਨਾਲ ਖਾਸ ਗੱਲਬਾਤ ਕਰਦਿਆਂ ਉਨ੍ਹਾਂ ਨੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ‘ਤੇ ਲੱਗੇ ਇਲਜ਼ਾਮਾਂ ਬਾਰੇ, ਡੇਰੇ ਤੋਂ ਵੋਟਾਂ ਮੰਗਣ ਬਾਰੇ, ਕਰਤਾਰਪੁਰ ਲਾਂਘੇ ਦੀ ਉਸਾਰੀ ‘ਤੇ ਹੁੰਦੀ ਸਿਆਸਤ ਅਤੇ ਹੋਰ ਮੁੱਦਿਆਂ ਬਾਰੇ ਗੱਲਬਾਤ ਕੀਤੀ।ਬੇਅਦਬੀ ਦੇ ਮਾਮਲਿਆਂ ਤੇ ਬੋਲਦਿਆ ਕਿਹਾ ਕਿ ਨੁਕਸਾਨ ਤਾਂ ਸਾਡਾ ਹੋਇਆ ਅਤੇ ਫਾਇਦਾ ਉਨ੍ਹਾਂ ਦਾ ਹੋਇਆ ਜਿਨ੍ਹਾਂ ਦੀਆਂ ਸਰਕਾਰਾਂ ਬਣ ਗਈਆਂ।ਜਦੋਂ ਕਾਂਗਰਸ ਦੀ ਸਰਕਾਰ ਬਣੀ ਕਿੰਨੀ ਵਾਰ ਗੁਰੂ ਸਾਹਿਬ ਦੀ ਬੇਅਦਬੀ ਹੋਈ ਲੇਕਿਨ ਕਿਸੇ ਨੇ ਚੂੰ ਤੱਕ ਨਹੀਂ ਕੀਤੀ। ਅੱਜ ਵੀ ਕਾਂਗਰਸ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਅਕਾਲੀ ਦਲ ਨੂੰ ਹੀ ਭੰਡੀ ਜਾ ਰਹੀ ਹੈ।ਪਹਿਲਾਂ ਗਰਮ ਖਿਆਲੀਆਂ ਨੂੰ ਸਰਕਾਰੀ ਧਰਨੇ ਵਿੱਚ ਬਿਠਾ ਦਿਉ। ਕਾਂਗਰਸ ਦੀ ਸਾਜ਼ਿਸ਼ ਦੇ ਨਾਲ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਸਵੇਰ ਤੋਂ ਸ਼ਾਮ ਤੱਕ ਅਕਾਲੀਆਂ ਨੂੰ ਭੰਡਦੇ ਰਹਿਣ।ਜਦੋਂ ਦੇਖਿਆ ਕਿ ਮਾਹੌਲ ਖਰਾਬ ਹੋ ਰਿਹਾ ਹੈ ਤੇ ਇੰਝ ਲੱਗ ਰਿਹਾ ਹੈ ਅੱਤਵਾਦ ਦੇ ਦਿਨ ਵਾਪਿਸ ਆ ਰਹੇ ਹਨ ਤੇ ਫਿਰ ਚੁਟਕੀ ਮਾਰੀ ਅਤੇ ਉਨ੍ਹਾਂ ਨੂੰ ਉਠਾ ਦਿੱਤਾ।ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ 9 ਘੰਟੇ ਅਸੈਂਬਲੀ ਵਿੱਚ ਬਹਿਸ ਚੱਲੀ ਤੇ ਅਕਾਲੀਆਂ ਨੂੰ ਭੰਡਿਆ ਗਿਆ। ਜੇ ਉਸ ਵਿੱਚ ਕੁਝ ਵੀ ਹੁੰਦਾ ਤਾਂ ਅਕਾਲੀਆਂ ਨੂੰ ਜੇਲ੍ਹ ਵਿੱਚ ਬੰਦ ਕਰਨਾ ਸੀ।ਜਦੋਂ ਦੋ ਸਾਲ ਬਾਅਦ ਕੁਝ ਨਹੀਂ ਮਿਲਿਆ ਤਾਂ ਤੀਜੀ ਕਮਿਸ਼ਨ ਆਪਣੇ ਪੁਲਿਸ ਅਫਸਰ ਦੀ ਬਿਠਾਈ।


ਪਾਕਿਸਤਾਨ ਜਾਣ ਤੇ ਨਵਜੋਤ ਸਿੱਧੂ ਨੂੰ ਗੱਦਾਰ ਕਹਿਣ ਵਾਲੀ ਹਰਸਿਮਰਤ ਨੇ ਸਫਾਈ ਦਿੰਦਿਆ ਕਿਹਾ ਕਿ ਮੈਂ ਉਸ ਪ੍ਰਧਾਨ ਮੰਤਰੀ ਅਤੇ ਆਰਮੀ ਜਰਨਲ ਨਾਲ ਦੋਸਤੀ ਨਿਭਾਉਣ ਨਹੀਂ ਗਈ ਸੀ ਜਿਹੜੇ ਸਾਡੇ ਜਵਾਨਾਂ ਨੂੰ ਸ਼ਹੀਦ ਕਰ ਰਿਹਾ ਹੈ। ਉਸ ਲਈ ਤਾਂ ਕਾਂਗਰਸ ਦਾ ਉਹ ਮੰਤਰੀ ਗਿਆ ਸੀ।ਕੌਰੀਡੋਰ ਜੋ ਮੋਦੀ ਸਾਹਿਬ ਬਣਾ ਰਹੇ ਹਨ ਇੱਥੋ ਲੈ ਕੇ ਪਾਕਿਸਤਾਨ ਤੱਕ ਕੀ ਉਹ ਵੀ ਪਾਕਿਸਤਾਨ ਦੀ ਦੇਣ ਹੈ ਜਾਂ ਕਾਂਗਰਸ ਦੇ ਉਸ ਮੰਤਰੀ ਦੀ ਦੇਣ ਹੈ?ਇਹ ਕਾਂਗਰਸ ਦੀ ਦੇਣ ਹੈ ਕਿ ਗੁਰੂ ਨਾਨਕ ਨਾਲ ਜੁੜੇ ਜਿੰਨੇ ਵੀ ਅਸਥਾਨ ਹਨ ਭਾਵੇਂ ਨਨਕਾਨਾ ਸਾਹਿਬ ਹੋਵੇ, ਭਾਵੇਂ ਕਰਤਾਰਪੁਰ ਸਾਹਿਬ ਉਹ ਬਾਰਡਰ ਦੇ ਉਸ ਪਾਸੇ ਹਨ।ਸਾਡੀ ਮੰਗ ਪ੍ਰਧਾਨ ਮੰਤਰੀ ਮੋਦੀ ਨੇ ਮੰਨੀ। ਉਹ ਹਮੇਸ਼ਾ ਮੈਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਮੇਰੀ ਜ਼ੁਬਾਨ ਤੁਹਾਡੀ ਕੌਮ ਦੇ ਨਾਲ ਹੈ ਅਤੇ ਮੈਂ ਲਾਂਘਾ ਬਣਾ ਕੇ ਦੇਵਾਂਗਾ।

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: