Breaking News
Home / ਮੁੱਖ ਖਬਰਾਂ / ਭਾਈ ਮਿੰਟੂ ਨੂੰ ਜੇਲ ਵਿਚ ਸ਼ਹੀਦ ਕਰਨ ਵਾਲਾ ਸੁਪਰਡੈਂਟ ਕਰਦਾ ਸੀ ਜੇਲ ਵਿਚ ਔਰਤਾਂ ਨਾਲ

ਭਾਈ ਮਿੰਟੂ ਨੂੰ ਜੇਲ ਵਿਚ ਸ਼ਹੀਦ ਕਰਨ ਵਾਲਾ ਸੁਪਰਡੈਂਟ ਕਰਦਾ ਸੀ ਜੇਲ ਵਿਚ ਔਰਤਾਂ ਨਾਲ

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਥੇਦਾਰ ਹਰਮਿੰਦਰ ਸਿੰਘ ਮਿੰਟੂ (ਬਾਬਾ ਨਿਹੰਗ) ਨੂੰ ਸ਼ਹੀਦ ਕਰਨ ਵਾਲਿਆਂ ਵਿਚ ਸ਼ਾਮਲ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਰਾਜਨ ਕਪੂਰ ਨੂੰ ਕੈਦੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।ਪਟਿਆਲਾ ਜੇਲ੍ਹ ਵਿਚ ਬੰਦ ਕੁਝ ਗੈਂਗਸਟਰਾਂ ਵੱਲੋਂ ਜੇਲ੍ਹ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਜੇਲ੍ਹ ਦੇ ਬੰਦੀਆਂ ਨੂੰ ਅਣਮਨੁੱਖੀ ਤਸੀਹੇ ਦੇਣ ਅਤੇ ਉਨ੍ਹਾਂ ਨਾਲ਼ ਗੈਰ-ਕੁਦਰਤੀ ਕਿਰਿਆਵਾਂ ਕਰਨ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੀ ਘਟਨਾ ਸਬੰਧੀ ਅੱਜ ਇੱਥੋਂ ਦੇ ਚਾਰ ਜੇਲ੍ਹ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

ਜੇਲ੍ਹ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਕਿਰਪਾ ਸ਼ੰਕਰ ਸਰੋਜ ਵੱਲੋਂ ਇਹ ਹੁਕਮ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ (ਓਕੂ) ਦੇ ਆਈ.ਜੀ. ਕੰਵਰ ਵਿਜੈ ਪ੍ਰਤਾਪ (ਆਈਪੀਐੱਸ) ਵੱਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਦੇ ਆਧਾਰ ’ਤੇ ਜਾਰੀ ਕੀਤੇ ਗਏ ਹਨ।

ਬਰਖ਼ਾਸਤ ਕੀਤੇ ਗਏ ਇਨ੍ਹਾਂ ਜੇਲ੍ਹ ਅਧਿਕਾਰੀਆਂ ਵਿਚ ਇਨ੍ਹਾਂ ਘਟਨਾਵਾਂ ਦੌਰਾਨ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਵਜੋਂ ਤਾਇਨਾਤ ਰਹੇ ਅਤੇ ਹੁਣ ਪੰਜਾਬ ਜੇਲ੍ਹ ਟਰੇਨਿੰਗ ਸਕੂਲ ਪੰਜਾਬ ਦੇ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਰਾਜਨ ਕਪੂਰ (ਪੀਪੀਐੱਸ), ਪਟਿਆਲਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟ ਵਿਕਾਸ ਸ਼ਰਮਾ ਤੇ ਸੁਖਜਿੰਦਰ ਸਿੰੰਘ ਸਮੇਤ ਜੇਲ੍ਹ ਦੇ ਸੁਰੱਖਿਆ ਦਸਤੇ ਵਿਚ ਤਾਇਨਾਤ ਹੌਲਦਾਰ ਪਰਗਨ ਸਿੰਘ ਸ਼ਾਮਲ ਹਨ। ਇਹ ਮਾਮਲਾ ਬਾਹਰਲੇ ਸੂਬੇ ਵਿਚ ਸ਼ੈਲਟਰ ਹੋਮ ਵਿਚਲੀਆਂ ਲੜਕੀਆਂ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਪਟਿਆਲਾ ਜੇਲ੍ਹ ਵਿਚ ਹਵਾਲਾਤੀ ਵਜੋਂ ਬੰਦ ਮੁਲਜ਼ਮ ਸਮੇਤ ਚੈੱਕ ਬਾਊਂਸ ਦੇ ਮਾਮਲੇ ਵਿਚ ਜੇਲ੍ਹ ਵਿਚ ਰਹੇ ਪਟਿਆਲਾ ਵਾਸੀ ਨਾਲ ਜੁੜਿਆ ਹੋਇਆ ਹੈ। ਦੋਵਾਂ ਦਾ ਕਹਿਣਾ ਸੀ ਕਿ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੁਝ ਗੈਂਗਸਟਰਾਂ ਨੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਕ੍ਰਮਵਾਰ ਪੰਦਰਾਂ ਲੱਖ ਅਤੇ ਸੱਤ ਲੱਖ ਰੁਪਏ ਲਏ ਸਨ। ਇਸੇ ਦੌਰਾਨ ਰਾਜਨ ਕਪੂਰ ਤੇ ਹੋਰਨਾਂ ਨੇ ਆਪਣੇ ਉਪਰ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ।

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: