ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ’ਚ ਐਤਵਾਰ ਨੂੰ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰ ਆਖ਼ਰਕਾਰ ਇਸਲਾਮਿਕ ਸਟੇਟ (ISIS) ਨੇ ਲੈ ਲਈ ਹੈ।ਉਂਝ ਇਸ ਜ਼ਿੰਮੇਵਾਰੀ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ।
ਇਹ ਘਿਨਾਉਣਾ ਕਾਰਾ ਦਰਅਸਲ ਹੁਣ ਨਿਊ ਜ਼ੀਲੈਂਡ ’ਚ ਕ੍ਰਾਈਸਟਚਰਚ ਵਿਖੇ ਬੀਤੀ 15 ਮਾਰਚ ਨੂੰ ਇੱਕ ਮਸਜਿਦ ਵਿੱਚ ਹੋਏ 50 ਵਿਅਕਤੀਆਂ ਦੇ ਵਹਿਸ਼ੀਆਨਾ ਕਤਲ ਦੀ ਜਵਾਬੀ ਕਾਰਵਾਈ ਮੰਨਿਆ ਜਾ ਰਿਹਾ ਹੈ। ਸ੍ਰੀ ਲੰਕਾ ਦੇ ਧਮਾਕਿਆਂ ਨੇ 321 ਵਿਅਕਤੀਆਂ ਦੀ ਜਾਨ ਲੈ ਲਈ ਸੀ। ਇਨ੍ਹਾਂ ਧਮਾਕਿਆਂ ਦੇ ਸਿਲਸਿਲੇ ਵਿੱਚ ਦਰਜਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
[su_dailymotion url=”https://www.dailymotion.com/video/x76ec9x” quality=”240″]
ਉਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਉੱਤੇ ਸ੍ਰੀ ਲੰਕਾ ਦੇ ਉੱਪ–ਰੱਖਿਆ ਮੰਤਰੀ ਨੇ ਸ੍ਰੀ ਲੰਕਾ ਦੀਆਂ ਹਿੰਸਕ ਕਾਰਵਾਈਆਂ ਨੂੰ ਅੱਤਵਾਦੀਆਂ ਦੀ ਜਵਾਬੀ ਕਾਰਵਾਈ ਦੱਸਿਆ ਸੀ।ਸ੍ਰੀ ਲੰਕਾ ’ਚ ਬੀਤੇ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਘਿਨਾਉਣੀ ਹਿੰਸਕ ਵਾਰਦਾਤ ਪਿਛਲੇ ਕਾਰਨ ਸਾਹਮਣੇ ਆਉਣ ਲੱਗ ਪਏ ਹਨ। ਸ੍ਰੀ ਲੰਕਾ ਦੇ ਉੱਪ–ਰੱਖਿਆ ਮੰਤਰੀ ਰੁਵਾਨ ਵਿਜੇਵਰਦਨੇ ਨੇ ਅੱਜ ਸੰਸਦ ਨੂੰ ਦੱਸਿਆ ਕਿ ਮਸੀਹੀ ਤਿਉਹਾਰ ਈਸਟਰ ਮੌਕੇ ਜਿਹੜੇ ਅੱਤਵਾਦੀ ਹਮਲਿਆਂ ਦੌਰਾਨ 321 ਵਿਅਕਤੀ ਮਾਰੇ ਗਏ ਸਨ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਸਨ; ਇਹ ਵਾਰਦਾਤ ਦਰਅਸਲ ਬੀਤੀ 15 ਮਾਰਚ ਨੂੰ ਨਿਊ ਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਮਸਜਿਦ ’ਚ ਹੋਏ ਕਤਲੇਆਮ ਦੇ ਜਵਾਬ ਵਿੱਚ ਅੱਤਵਾਦੀਆਂ ਵੱਲੋਂ ਕੀਤੀ ਗਈ ਕਾਰਵਾਈ ਸੀ।ਨਿਊ ਜ਼ੀਲੈਂਡ ’ਚ ਇੱਕ ਸਿਰ–ਫਿਰੇ ਵਿਅਕਤੀ ਨੇ ਮਸਜਿਦ ਵਿੱਚ ਅੰਨ੍ਹੇਵਾਹ ਗੋਲ਼ੀਬਾਰੀ ਕਰ ਕੇ 50 ਮੁਸਲਿਮ ਸ਼ਰਧਾਲੂਆਂ ਦੀ ਜਾਨ ਲੈ ਲਈ ਸੀ। ਮੰਤਰੀ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਇਹੋ ਸਾਹਮਣੇ ਆਇਆ ਹੈ ਕਿ ਨਿਊ ਜ਼ੀਲੈਂਡ ਦੇ ਕਤਲੇਆਮ ਲਈ ਸ੍ਰੀ ਲੰਕਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
