Breaking News
Home / ਰਾਸ਼ਟਰੀ / ਇੱਕ ਹੋਰ ਹਿੰਦੂ ਅੱਤਵਾਦਣ ਨੇ ਹੇਮੰਤ ਕਰਕਰੇ ਨੂੰ ਨਸ਼ੇ ਵਿਚ ਟੱਲੀ ਦੱਸਿਆ

ਇੱਕ ਹੋਰ ਹਿੰਦੂ ਅੱਤਵਾਦਣ ਨੇ ਹੇਮੰਤ ਕਰਕਰੇ ਨੂੰ ਨਸ਼ੇ ਵਿਚ ਟੱਲੀ ਦੱਸਿਆ

ਕਰਕਰੇ ਦਾ ਭੂਤ ਭਗਵੇਂ ਅੱਤਵਾਦੀਆਂ ਨੂੰ ਮੌਤ ਤੋਂ ਕਈ ਸਾਲ ਪਿਛੋਂ ਵੀ ਤੰਗ ਕਰ ਰਿਹਾ ਹੈ । ਸਾਧਵੀ ਪ੍ਰਗਿਆ ਤੋਂ ਪਿੱਛੋਂ ਭਾਜਪਾ ਦੇ ਕਈ ਹੋਰ ਨਾਮੀਂ ਚਿਹਰੇ ਕਰਕਰੇ ਬਾਰੇ ਅਜੀਬੋ ਗਰੀਬ ਖੁਲਾਸੇ ਕਰ ਰਹੇ ਹਨ ।ਮਧੂ ਪੂਰਨੀਮਾ ਕਿਸ਼ਵਰ ਦੇ ਕਹਿਣ ਮੁਤਾਬਿਕ ਕਰਕਰੇ ਸ਼ਰਾਬ ਪੀਤੀ ਹੋਣ ਕਰਕੇ ਮਾਰਿਆ ਗਿਆ । ਮੁਕੇਸ਼ ਕੁਮਾਰ ਸ਼ਰਮਾ ਕਹਿੰਦੇ ਨੇ ਕਿ ਉਹ ਓਵਰ ਕਾਨਫੀਡੈਂਸ ਕਰਕੇ ਮਾਰਿਆ ਗਿਆ ।ਅਜਿਹੇ ਸਮਿਆਂ ‘ਚ who killed karkare ਦਾ ਪੰਜਾਬੀ ਅਨੁਵਾਦ ਕਰਕਰੇ ਦਾ ਕਾਤਲ ਕੌਣ? ਪੜ੍ਹਨਾ ਬੇਹੱਦ ਜ਼ਰੂਰੀ ਹੈ ।

ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਮੁੰਬਈ ਏ. ਟੀ. ਐੱਸ. ਦੇ ਮੁਖੀ ਰਹੇ ਸ਼ਹੀਦ ਹੇਮੰਤ ਕਰਕਰੇ ਵਿਰੁੱਧ ਦਿੱਤੇ ਬਿਆਨ ‘ਤੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਵਲੋਂ ਪ੍ਰਗਿਆ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਜਵਾਬ ਦੇਣ ਲਈ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਸੁਦਾਮ ਖਾੜੇ ਵਲੋਂ ਪ੍ਰਗਿਆ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਵੀਰਾਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਪ੍ਰਗਿਆ ਠਾਕੁਰ ਦਾ ਬਿਆਨ ਭਾਰਤੀ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਚੋਣ ਜ਼ਾਬਤੇ ਦੀਆਂ ਸ਼ਰਤਾਂ ਦੀ ਨਿਯਮਾਂ ਮੁਤਾਬਕ ਉਲੰਘਣਾ ਹੈ। ਜੇਕਰ ਦੋਹਾਂ ਵਲੋਂ ਤੈਅ ਸਮੇਂ ‘ਤੇ ਜਵਾਬ ਨਾ ਦਿੱਤਾ ਗਿਆ ਤਾਂ ਚੋਣ ਕਮਿਸ਼ਨ ਨੇ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।

Check Also

ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਜਦੋਂ ਤੋਂ ਟਵਿੱਟਰ ‘ਤੇ ਐਕਟਿਵ ਹੋਈ ਹੈ, ਉਦੋਂ ਤੋਂ …

%d bloggers like this: