Breaking News
Home / ਰਾਸ਼ਟਰੀ / ਹਿੰਦੂ ਅੱਤਵਾਦਣ ਸਾਧਵੀ ਪ੍ਰਗਿਆ ਨੂੰ ਭਾਜਪਾ ਨੇ ਭੋਪਾਲ ਤੋਂ ਦਿੱਤੀ ਟਿਕਟ

ਹਿੰਦੂ ਅੱਤਵਾਦਣ ਸਾਧਵੀ ਪ੍ਰਗਿਆ ਨੂੰ ਭਾਜਪਾ ਨੇ ਭੋਪਾਲ ਤੋਂ ਦਿੱਤੀ ਟਿਕਟ

ਦਿੱਲੀ, 17 ਅਪ੍ਰੈਲ- ਲੋਕ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਮੱਧ ਪ੍ਰਦੇਸ਼ ਦੇ ਚਾਰ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਭਾਜਪਾ ਨੇ ਹਾਲ ਹੀ ‘ਚ ਪਾਰਟੀ ‘ਚ ਸ਼ਾਮਲ ਹੋਈ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਸੂਬੇ ਦੀ ‘ਹੌਟ ਸੀਟ’ ਭੋਪਾਲ ਤੋਂ ਟਿਕਟ ਦਿੱਤੀ ਹੈ। ਉੱਥੇ ਹੀ ਇਸ ਹਲਕੇ ਤੋਂ ਕਾਂਗਰਸ ਨੇ ਦਿੱਗਜ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।

ਇੱਥੇ ਦੋਹਾਂ ਨੇਤਾਵਾਂ ਮੁਕਾਬਲਾ ਕਾਫ਼ੀ ਦਿਲਚਸਪ ਹੋਵੇਗਾ। ਸਾਧਵੀ ਤੋਂ ਇਲਾਵਾ ਇਸ ਸੂਚੀ ‘ਚ ਸਾਗਰ ਤੋਂ ਰਾਜ ਬਹਾਦਰ ਸਿੰਘ, ਗੁਨਾ ਤੋਂ ਕੇਪੀ ਯਾਦਵ ਅਤੇ ਵਿਦਿਸ਼ਾ ਤੋਂ ਰਮਾਕਾਂਤ ਭਾਰਗਵ ਦੇ ਨਾਂ ਸ਼ਾਮਲ ਹਨ।ਸਾਧਵੀ ਪ੍ਰਗਿਆ ਮਾਲੇਗਾਂਓ ਬਲਾਸਟ ਮਾਮਲੇ ਵਿੱਚ ਮੁਲਜ਼ਮ ਹਨ ਅਤੇ ਇਸ ਵੇਲੇ ਜ਼ਮਾਨਤ ‘ਤੇ ਬਾਹਰ ਹਨ।ਭਾਜਪਾ ਪ੍ਰਦੇਸ਼ ਮੀਡੀਆ ਇੰਚਾਰਜ ਲੋਕੇਂਦਰ ਪਾਰਾਸ਼ਰ ਨੇ ਦੱਸਿਆ ਕਿ ਸਾਧਵੀਂ ਪ੍ਰਗਿਆ ਨੇ ਪਾਰਟੀ ਦੀ ਰਸਮੀ ਤੌਰ ਉਤੇ ਮੈਂਬਰਸ਼ਿਪ ਲੈ ਲਈ ਹੈ। ਅੱਜ ਉਹ ਪਾਰਟੀ ਦੇ ਦਫ਼ਤਰ ਵੀ ਆਈ ਸੀ। ਸਮਝਿਆ ਜਾ ਰਿਹਾ ਹੈ ਕਿ ਪਾਰਟੀ ਵਿਚ ਭੋਪਾਲ ਲੋਕ ਸਭਾ ਖੇਤਰ ਤੋਂ ਸਾਧਵੀਂ ਪ੍ਰਗਿਆ ਨੂੰ ਆਪਣਾ ਉਮੀਦਵਾਰ ਬਣਾਏ ਜਾਣ ਉਤੇ ਸਹਿਮਤੀ ਬਣ ਚੁੱਕੀ ਹੈ। ਉਨ੍ਹਾਂ ਦੇ ਨਾਮ ਦੇ ਐਲਾਨ ਦਾ ਰਸ਼ਮੀ ਤੌਰ ਉਤੇ ਬਾਕੀ ਰਹਿ ਗਿਆ ਹੈ। ਕਾਂਗਰਸ ਨੇ ਇੱਥੋਂ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਸਾਧਵੀਂ ਪ੍ਰਗਿਆ ਚੋਣ ਵਿਚ ਦਿਗਵਿਜੇ ਸਿੰਘ ਨੂੰ ਚੁਣੌਤੀ ਦੇਵੇਗੀ।
ਜਪਾ ਵਿਚ ਸ਼ਾਮਲ ਹੋਣ ਬਾਅਦ ਪ੍ਰਗਿਆ ਨੇ ਭਾਜਪਾ ਦਫ਼ਤਰ ਤੋਂ ਬਾਹਰ ਆਉਂਦਿਆਂ ਹੀ ਮੀਡੀਆਂ ਨੂੰ ਦੱਸਿਆ ਕਿ ਮੈਂ ਦਿਗਵਿਜੇ ਸਿੰਘ ਦੇ ਖਿਲਾਫ ਭੋਪਾਲ ਸੀਟ ਤੋਂ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਇਹ ਚੋਣ ਮੈਂ ਜਿੱਤਾਂਗੀ ਵੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੇਰੇ ਨਾਲ ਹਨ।ਇਸ ਵਿਚਕਾਰ ਭੋਪਾਲ ਦੇ ਮੌਜੂਦਾ ਭਾਜਪਾ ਲੋਕ ਸਭਾ ਮੈਂਬਰ ਆਲੋਕ ਸੰਜਰ ਨੇ ਕਿਹਾ ਕਿ ਪ੍ਰਗਿਆ ਦਾ ਨਾਮ ਲਗਭਗ ਤੈਅ ਹੋ ਗਿਆ ਹੈ ਅਤੇ ਪਾਰਟੀ ਉਸਦਾ ਨਾਮ ਭੋਪਾਲ ਲੋਕ ਸਭਾ ਸੀਟ ਦੇ ਉਮੀਦਵਾਰ ਵਜੋਂ ਕਿਸੇ ਵੀ ਸਮੇਂ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ 2008 ਦੇ ਮਾਲੇਂਗਾਵ ਬੰਬ ਧਮਾਕੇ ਮਾਮਲੇ ਵਿਚ ਗ੍ਰਿਫਤਾਰੀ ਦੇ ਬਾਅਦ ਸਾਧਵੀਂ ਪ੍ਰਗਿਆ ਸਿੰਘ ਠਾਕੁਰ ਦਾ ਨਾਮ ਪਹਿਲੀ ਵਾਰ ਚਰਚਾਵਾਂ ਵਿਚ ਆਇਆ ਸੀ। ਇਸ ਮਾਮਲੇ ਵਿਚ ਉਹ ਜੇਲ੍ਹ ਵਿਚ ਵੀ ਰਹੀ।

Check Also

ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਜਦੋਂ ਤੋਂ ਟਵਿੱਟਰ ‘ਤੇ ਐਕਟਿਵ ਹੋਈ ਹੈ, ਉਦੋਂ ਤੋਂ …

%d bloggers like this: