Breaking News
Home / ਅੰਤਰ ਰਾਸ਼ਟਰੀ / Wikileaks ਦੇ ਸਹਿ ਸੰਸਥਾਪਕ ਜੂਲੀਅਨ ਅਸਾਂਜ ਨੂੰ ਲੰਡਨ ਵਿਚ ਕੀਤਾ ਗ੍ਰਿਫ਼ਤਾਰ

Wikileaks ਦੇ ਸਹਿ ਸੰਸਥਾਪਕ ਜੂਲੀਅਨ ਅਸਾਂਜ ਨੂੰ ਲੰਡਨ ਵਿਚ ਕੀਤਾ ਗ੍ਰਿਫ਼ਤਾਰ

ਵਿਕੀਲੀਕਸ ਦੇ ਸਹਿ-ਬਾਨੀ ਤੇ ਖੋਜੀ ਪੱਤਰਕਾਰ ਜੂਲੀਅਨ ਅਸਾਂਜ ਨੂੰ ਲੰਡਨ ਵਿਚ ਇਕਵਾਡੌਰ ਦੇ ਦੂਤਾਵਾਸ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅਸਾਂਜ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸੱਤ ਸਾਲ ਪਹਿਲਾਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸਨ ਅਤੇ ਉਹ ਆਪਣੇ ਨੂੰ ਸਵੀਡਨ ਹਵਾਲੇ ਕੀਤੇ ਜਾਣ ਦੇ ਡਰੋਂ ਇਕਵਾਡੌਰ ਦੇ ਦੂਤਾਵਾਸ ਵਿਚ ਰਹਿ ਰਿਹਾ ਸੀ।ਮੈਟਰੋਪੋਲਿਟਨ ਪੁਲਿਸ ਨੇ ਕਿਹਾ ਹੈ ਕਿ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਜਿੰਨੀ ਜਲਦੀ ਹੋ ਸਕੇਗਾ ਵੈਸਟ ਮਨਿਸਟਰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਵਿਕੀਲੀਕਸ ਨੇ ਟਵੀਟ ਕਰਕੇ ਕਿਹਾ ਹੈ ਕਿ ਇਕਵਾਡੌਰ ਨੇ ਅਸਾਂਜ ਦੀ ਸਿਆਸੀ ਸ਼ਰਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਖ਼ਤਮ ਕਰਕੇ ‘ਕੌਮਾਂਤਰੀ ਕਾਨੂੰਨਾਂ’ ਦੀ ਉਲੰਘਣਾ ਕੀਤੀ ਹੈ।
ਬ੍ਰਿਟੇਨ ਦੇ ਗ੍ਰਹਿ ਸਕੱਤਰ ਸਾਜ਼ਿਦ ਜਾਵੇਦ ਨੇ ਟਵੀਟ ਕਰਕੇ ਕਿਹਾ, ”ਮੈਂ ਜੂਲੀਅਨ ਅਸਾਂਜ ਨੂੰ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕਰਦਾ ਹਾਂ, ਉਸ ਨੂੰ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ।”
”ਮੈਂ ਇਕਵਾਡੌਰ ਵਲੋਂ ਦਿੱਤੇ ਸਹਿਯੋਗ ਅਤੇ ਮੈਟਰੋਪੋਲੀਟਨ ਪੁਲਿਸ ਦੇ ਪੇਸ਼ੇਵਾਰੀ ਪਹੁੰਚ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।”47 ਸਾਲਾ ਅਸਾਂਜ ਨੇ ਇਹ ਕਹਿ ਕੇ ਦੂਤਾਵਾਸ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਨੂੰ ਪੁੱਛਗਿੱਛ ਲਈ ਅਮਰੀਕਾ ਹਵਾਲੇ ਕਰ ਦਿੱਤਾ ਜਾਵੇਗਾ।

ਜੂਲੀਅਨ ਨਾਲ ਨੇੜਿਓਂ ਕੰਮ ਕਰਨ ਵਾਲਿਆਂ ਮੁਤਾਬਕ ਉਹ ਬਹੁਤ ਹੀ ਤੀਖਣ ਬੁੱਧੀ ਵਾਲੇ ਹਨ ਅਤੇ ਉਨ੍ਹਾਂ ਵਿੱਚ ਔਖੇ ਤੋਂ ਔਖਾ ਕੰਪਿਊਟਰ ਕੋਡ ਕਰੈਕ ਕਰਨ ਦੀ ਅਸਧਾਰਣ ਸਮਰੱਥਾ ਹੈ।ਉਨ੍ਹਾਂ ਨੇ ਸਾਲ 2006 ਵਿੱਚ ਵਿਕੀਲੀਕਸ ਦਾ ਮੁੱਢ ਬੰਨ੍ਹਿਆ। ਇਸੇ ਵੈਬਸਾਈਟ ਰਾਹੀਂ ਉਨ੍ਹਾਂ ਨੇ ਸਾਲ 2010 ਵਿੱਚ ਅਮਰੀਕੀ ਫੌਜੀਆਂ ਦੀ ਇੱਕ ਫੋਟੋ ਪ੍ਰਕਾਸ਼ਿਤ ਕੀਤੀ। ਫੋਟੋ ਵਿੱਚ ਉਹ ਫੌਜੀ ਹੈਲੀਕਾਪਟਰ ਵਿੱਚੋਂ 18 ਇਰਾਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਫੋਟੇ ਨਾਲ ਉਹ ਇੱਕਦਮ ਚਰਚਾ ਵਿੱਚ ਆ ਗਏ।ਅਗਲੇ ਹੀ ਸਾਲਾ ਸਵੀਡਨ ਨੇ ਉਨ੍ਹਾਂ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ ਇਲਜ਼ਮਾਂ ਤਹਿਤ ਕੌਮਾਂਤਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ।
ਸਵੀਡਨ ਉਨ੍ਹਾਂ ਖ਼ਿਲਾਫ ਦੋ ਔਰਤਾਂ ਵੱਲੋਂ ਲਾਏ ਗਏ ਜਿਣਸੀ ਸ਼ੋਸ਼ਣ (ਸਾਲ 2010) ਦੇ ਇਲਜ਼ਾਮਾਂ ਸੰਬੰਧੀ ਪੁੱਛਗਿਛ ਕਰਨੀ ਚਾਹੁੰਦਾ ਸੀ। ਇਸ ਘਟਨਾ ਸਮੇਂ ਉਹ ਸਟਾਕਹੋਮ ਵਿੱਚ ਇੱਕ ਭਾਸ਼ਣ ਲਈ ਗਏ ਹੋਏ ਸਨ ਅਸਾਂਜ ਦਾ ਕਹਿਣਾ ਹੈ ਕਿ ਦੋਵਾਂ ਮਾਮਲਿਆਂ ਵਿੱਚ ਜੋ ਵੀ ਹੋਇਆ ਉਹ ਆਪਸੀ ਸਹਿਮਤੀ ਨਾਲ ਕੀਤਾ ਗਿਆ।

ਪਿਛਲੇ ਲਗਪਗ 7 ਸਾਲਾਂ ਤੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਲੰਡਨ ਵਿੱਚ ਇਕੁਵਾਡੋਰ ਦੇ ਦੂਤਾਵਾਸ ਵਿੱਚ ਰਹਿ ਰਹੇ ਸਨ।
11 ਅਪ੍ਰੈਲ ਨੂੰ ਇਕਵਾਡੋਰ ਵਲੋਂ ਦੂਤਾਵਾਸ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਬਰਤਾਨੀਆ ਦੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।ਉਹ ਇਸ ਦੂਤਾਵਾਸ ਵਿੱਚ ਜੂਨ 2012 ਵਿੱਚ ਸਿਆਸੀ ਪਨਾਹ ਦੀ ਦਰਖ਼ਾਸਤ ਨਾਲ ਦਾਖ਼ਲ ਹੋਏ ਸਨ ਅਤੇ ਲਗਾਤਾਰ ਕਹਿੰਦੇ ਆ ਰਹੇ ਸਨ ਕਿ ਜੇ ਉਨ੍ਹਾਂ ਨੂੰ ਬਾਹਰ ਭੇਜਿਆ ਗਿਆ ਤਾਂ ਗ੍ਰਿਫ਼ਤਾਰ ਕਰ ਲਏ ਜਾਣਗੇ। ਅਗਲੇ ਹੀ ਮਹੀਨੇ ਬਰਤਾਨੀਆ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਹਵਾਲਗੀ ਨੂੰ ਪ੍ਰਵਾਨਗੀ ਦੇ ਦਿੱਤੀ।

ਉਨ੍ਹਾਂ ਦਾ ਕਹਿਣਾ ਸੀ ਕਿ ਸਵੀਡਨ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕਰ ਦੇਵੇਗਾ ਜਿੱਥੇ ਉਨ੍ਹਾਂ ‘ਤੇ ਗੁਪਤ ਦਸਤਾਵੇਜ਼ ਪ੍ਰਕਾਸ਼ਿਤ ਕਰਨ ਦਾ ਮੁਕੱਦਮਾ ਚਲਾਇਆ ਜਾਵੇਗਾ।

Check Also

ਪ੍ਰਿੰਸ ਫਿਲਿਪ ਅਤੇ ਐਲਿਜ਼ਾਬੈਥ ਨੂੰ ਕਿਵੇਂ ਮਿਲੇ ਸਨ – ਦੇਖੋ ਵਿਆਹ ਦੀ ਵੀਡੀਉ

ਪ੍ਰਿੰਸ ਫਿਲਿਪ: ਐਲਿਜ਼ਾਬੈਥ ਨੂੰ ਕਿਵੇਂ ਮਿਲੇ ਸਨ ਤੇ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਕੀ ਅਫ਼ਸੋਸ ਰਿਹਾ …

%d bloggers like this: