Breaking News
Home / ਅੰਤਰ ਰਾਸ਼ਟਰੀ / ਸਰੀ ਵਿਚ 30 ਸਾਲਾ ਨੌਜੁਆਨ ਦਾ ਗੋਲੀਆਂ ਮਾਰ ਕੇ ਕਤਲ

ਸਰੀ ਵਿਚ 30 ਸਾਲਾ ਨੌਜੁਆਨ ਦਾ ਗੋਲੀਆਂ ਮਾਰ ਕੇ ਕਤਲ

ਮੰਗਲ਼ਵਾਰ ਰਾਤ ਸਰੀ ਦੀ 139 ਸਟਰੀਟ ਅਤੇ 72 ਐਵੇਨਿਊ ਲਾਗੇ ਟਾਊਨਹਾਊਸ ਕੰਪਲੈਕਸ ‘ਚ ਗੋਲ਼ੀਆਂ ਮਾਰ ਕੇ ਮਾਰੇ ਗਏ ਤੀਹ ਸਾਲਾ ਨੌਜਵਾਨ ਦੀ ਪਛਾਣ ਅਮਰਿੰਦਰ ਵਿਜੈ ਕੁਮਾਰ ਵਜੋਂ ਹੋਈ ਹੈ।ਜਾਣਕਾਰਾਂ ਮੁਤਾਬਿਕ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਗੜ੍ਹਦੀਵਾਲਾ ਨਾਲ ਸਬੰਧਤ ਅਮਰਿੰਦਰ ਕੁਝ ਸਾਲ ਪਹਿਲਾਂ ਹੀ ਸਰੀ ਪੁੱਜਾ ਸੀ। ਉਹ ਗੜ੍ਹਦੀਵਾਲਾ ਦੇ ਮਸ਼ਹੂਰ ਡਾਕਟਰ ਵਿਜੈ ਕੁਮਾਰ ਦਾ ਬੇਟਾ ਸੀ। ਉਹ ਪੜ੍ਹਾਈ ਦੇ ਨਾਲ ਨਾਲ ਕੰਮ ਕਰਦਿਆਂ ਕੁਝ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਸੀ ਤੇ ਬਹੁਤ ਜਲਦ ਉਹ ਫੀਜ਼ੀਓਥੈਰੇਪਿਸਟ ਬਣਨ ਵਾਲਾ ਸੀ।ਹਾਲੇ ਜਨਵਰੀ ਮਹੀਨੇ ਹੀ ਪੰਜਾਬ ‘ਚ ਉਸਦਾ ਵਿਆਹ ਹੋਇਆ ਸੀ ਤੇ ਉਸਦੀ ਪਤਨੀ ਹਾਲੇ ਕੈਨੇਡਾ ਨਹੀਂ ਪੁੱਜੀ। ਜਾਣਕਾਰਾਂ ਮੁਤਾਬਿਕ ਉਹ ਸੋਚ ਵੀ ਨਹੀਂ ਸਕਦੇ ਕਿ ਅਮਰਿੰਦਰ ਕਿਸੇ ਗਲਤ ਕੰਮ ‘ਚ ਸ਼ਾਮਲ ਹੋ ਸਕਦਾ। ਉਸਦੇ ਇੱਕ ਜਾਣਕਾਰ ਨੇ ਦੱਸਿਆ ਕਿ ਅਮਰਿੰਦਰ ਬਹੁਤ ਹੀ ਸਾਊ ਸੁਭਾਅ ਦਾ, ਬਹੁਤ ਹੀ ਆਗਿਆਕਾਰੀ ਤੇ ਮਿਹਨਤੀ ਨੌਜਵਾਨ ਸੀ। ਜੇ ਉਸ ਵਰਗੇ ਨੌਜਵਾਨ ਨਾਲ ਇਹ ਵਾਪਰ ਸਕਦਾ ਤਾਂ ਸਮਝੋ ਸਰੀ ‘ਚ ਕਿਸੇ ਨਾਲ ਵੀ ਅਜਿਹਾ ਹੋ ਸਕਦਾ।ਪੁਲਿਸ ਦਾ ਕਹਿਣਾ ਹੈ ਕਿ ਅਮਰਿੰਦਰ ਦਾ ਨਾਂ ਤਾਂ ਕੋਈ ਅਪਰਾਧਿਕ ਰਿਕਾਰਡ ਸੀ ਤੇ ਨਾ ਹੀ ਉਸਦੀ ਕਿਸੇ ਗੈਂਗ ਨਾਲ ਸ਼ਮੂਲੀਅਤ ਲੱਭੀ ਹੈ। ਪੁਲਿਸ ਮੁਤਾਬਿਕ ਇਹ ਭੁਲੇਖੇ ਨਾਲ ਹੋਇਆ ਕਤਲ ਵੀ ਨਹੀਂ ਜਾਪਦਾ, ਉਹ ਇਸ ਵਾਰਦਾਤ ਦਾ ਕਾਰਨ ਲੱਭ ਰਹੀ ਹੈ।ਵਾਰਦਾਤ ਤੋਂ ਬਾਅਦ ਇੱਕ ਗੱਡੀ ਉੱਥੋਂ ਤੇਜ਼ੀ ਨਾਲ ਜਾਂਦੀ ਦੇਖੀ ਗਈ। ਚਾਲੀ ਕੁ ਮਿੰਟ ਬਾਅਦ 164 ਸਟਰੀਟ ਅਤੇ 92 ਐਵੇਨਿਊ ਲਾਗਿਓਂ ਇੱਕ ਸਾੜੀ ਗਈ ਗੱਡੀ ਬਰਾਮਦ ਹੋਈ, ਜੋ ਇਸ ਵਾਰਦਾਤ ਨਾਲ ਸਬੰਧਤ ਸਮਝੀ ਜਾ ਰਹੀ ਹੈ।ਸ਼ਹਿਰ ਵਿੱਚ ਇਹ ਇਸ ਸਾਲ ਦੀ 13ਵੀਂ ਗੋਲੀ ਚੱਲਣ ਦੀ ਘਟਨਾ ਹੈ। ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਇਸ ਕਤਲੇਆਮ ਨੂੰ ਠੱਲ੍ਹ ਨਹੀਂ ਪੈ ਰਹੀ।- ਗੁਰਪ੍ਰੀਤ ਸਿੰਘ ਸਹੋਤਾ

The man killed in a shooting at a townhouse complex near 139 street and 72 ave of Surrey, B.C., late Tuesday night has been identified as 30 year old Amrendra Vijay Kumar.He was from Garhdiwala, district Hoshiarpur (Punjab) and came here few year ago. His father Vijay Kumar is well known doctor in Garhdiwala.He just came back from Punjab after getting married in Jan 2019. Soon he was becoming physiotherapist. People known to him are very shocked and saying we can’t even imagine that Amrendra can be involved in any bad activity. He was working hard, studying and helping few charity organizations.
He was a casual employee at Hollyburn Family Services, which provides support to children and youth with special needs.IHIT said they do not believe Mr. Kumar’s shooting was a random act and their detectives are working hard to determine motive. He was not known to police and they haven’t uncovered any links to gang conflict so far.Police said a vehicle sped away from the scene immediately after the shooting. A car fire happened 40 minutes later near 164 Street and 92 Avenue, and is believed to be related to the shooting.

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: