Breaking News
Home / ਅੰਤਰ ਰਾਸ਼ਟਰੀ / ਸਿੱਖੀ ਭੇਸ ਵਿੱਚ ਸਿੱਖਾਂ ਦੀ ਜੜਾਂ ਕੁਤਰਨ ਵਾਲਾ ਰਾਅ ਦਾ ਜਾਸੂਸ ਜੋੜਾ ਜਰਮਨ ਵਿੱਚ ਕਾਬੂ

ਸਿੱਖੀ ਭੇਸ ਵਿੱਚ ਸਿੱਖਾਂ ਦੀ ਜੜਾਂ ਕੁਤਰਨ ਵਾਲਾ ਰਾਅ ਦਾ ਜਾਸੂਸ ਜੋੜਾ ਜਰਮਨ ਵਿੱਚ ਕਾਬੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਹਥਿਆਰਬੰਦ ਸਿੱਖ ਸੰਘਰਸ਼ ਵਿੱਚ ਆਈ ਖੜੋਤ ਬਾਅਦ ਕੁੱਝ ਅਖੌਤੀ ਨਕਲੀ ਜੁਝਾਰੂਆਂ ਦਾ ਭਾਰਤ ਮਾਤਾ ਨਾਲ ਮੋਹ ਮੁੜ ਜਾਗ ਪਿਆ ਸੀ। ਕੁੱਝ ਵੱਖ-ਵੱਖ ਸਿਆਸੀ ਦਲਾਂ ਦੀ ਛਤਰੀ ਹੇਠ ਜਾ ਖਲੋਏ ਤੇ ਕਈ ਭਾਰਤ ਮਾਤਾ ਲਈ ਸੇਵਾ ਨਿਭਾਉਣ ਲੱਗ ਪਏ ਤੇ ਉਸੇ ਕੌਂਮ ਦੀਆਂ ਜੜਾਂ ਕੁਤਰਨ ਲਈ ਸਰਗਰਮ ਹੋ ਗਏ ਜਿਸ ਦੇ ਨਿਆਰੇ ਸਰੂਪ ਕਾਰਨ ਹੀ ਪੱਛਮੀ ਮੁਲਕਾਂ ਵਿੱਚ ਰਾਜਨੀਤਿਕ ਸ਼ਰਨ ਲੈ ਪੱਕੇ ਹੋਏ ਸੀ। ਕੁੱਝ ਸਾਲ ਪਹਿਲਾਂ ਵੀ ਜਰਮਨ ਪੁਲਿਸ ਨੇ ਰਣਜੀਤ ਸਿੰਘ ਨਾਂ ਦੇ ਸਖਸ਼ ਨੂੰ ਕਾਬੂ ਕੀਤਾ ਸੀ ਜੋ ਭਾਰਤ ਮਾਤਾ ਲਈ ਸੇਵਾ ਭਾਵਨਾਂ ਹੇਠ ਕੰਮ ਕਰਦਾ ਹੋਇਆ ਜਰਮਨ ਵਿੱਚ ਸਰਗਰਮ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਗਤੀਵਿਧੀਆਂ ਦੀ ਜਾਣਕਾਰੀ ਭਾਰਤੀ ਦੂਤਘਰ ਨੂੰ ਦਿੰਦਾਂ ਸੀ। ਕੁੱਝ ਦਿਨ ਪਹਿਲਾਂ ਫਿਰ ਮਨਮੋਹਨ ਸਿੰਘ ਅਤੇ ਕੰਵਲਜੀਤ ਕੌਰ ਨੂੰ ਵੀ ਇਸੇ ਜੁਰਮ ਹੇਠ ਜਰਮਨ ਸੁਰੱਖਿਆ ਇਜੰਸੀਆਂ ਨੇ ਕਾਬੂ ਕੀਤਾ ਹੈ ਕਿ ਉਹ ਜਰਮਨ ਰਹਿੰਦੇਂ ਸਿੱਖਾਂ ਦੇ ਮੁੱਢਲੇ ਅਧਿਕਾਰਾਂ ਦਾ ਉਲੰਘਣ ਕਰਦੇ ਹੋਏ ਉਹਨਾਂ ਵੱਲੋਂ ਸਾਂਤਮਈ ਤਰੀਕੇ ਨਾਲ ਕੀਤੀਆਂ ਜਾਂਦੀਆਂ ਸਰਗਰਮੀਆਂ ਦੀ ਪਲ-ਪਲ ਦੀ ਜਾਣਕਾਰੀ ਜਰਮਨ ਵਿਚਲੇ ਭਾਰਤੀ ਦੂਤਘਰ ਵਿਚਲੇ ਰਾਅ ਅਧਿਕਾਰੀਆਂ ਨੂੰ ਦਿੰਦੇਂ ਸਨ। ਅਪਣੀ ਹੀ ਕੌਂਮ ਦੀਆਂ ਜੜਾਂ ਵਿੱਚ ਤੇਲ ਚੋਣ ਬਦਲੇ ਇਸ ਜੋੜੇ ਨੂੰ ਭਾਰਤ ਸਰਕਾਰ ਵੱਲੋਂ ਮਾਇਆ ਦੇ ਗੱਫੇ ਵੀ ਦਿੱਤੇ ਜਾਂਦੇ ਸਨ ਜਿਨ੍ਹਾਂ ਵਿੱਚ ਕੁੱਝ ਦਾ ਸਬੂਤਾਂ ਸਮੇਤ ਖੁਲਾਸਾ ਵੀ ਹੋਇਆ ਹੈ।

ਜਰਮਨ ਸਮੇਤ ਵਾਸਿੰਗਟਨ ਪੋਸਟ ਵਰਗੇ ਚੋਟੀ ਦੇ ਅਖ਼ਬਾਰਾਂ ਨੇ ਪੁਸਟੀ ਕਰਦਿਆਂ ਲਿਖਿਆ ਹੈ ਕਿ ਫਰੈਂਕਫਰਟ ਦੀ ਇੱਕ ਅਦਾਲਤ ਵਿੱਚ ਅਪਣਾ ਪੱਖ ਰਖਦਿਆ ਫੈਡਰਲ ਅਟਾਰਨੀ ਜਰਨਲ ਨੇ ਦੱਸਿਆ ਕਿ ਇਹ ਜੋੜਾ 2015 ਤੋਂ ਭਾਰਤੀ ਇਜੰਸੀ ਰਾਅ ਲਈ ਕੰਮ ਕਰ ਰਿਹਾ ਸੀ ਜੋ ਉਹਨਾਂ ਦੀਆਂ ਮਹੀਨਾਂਵਾਰ ਬੈਠਕਾਂ ਵਿੱਚ ਵੀ ਸਾਮਲ ਹੁੰਦਾਂ ਸੀ ਤੇ 2017 ਵਿੱਚ ਇਹਨਾਂ ਨੇ ਸਰਗਰਮ ਸਿੱਖਾਂ ਦੀਆਂ ਕਈ ਅਹਿਮ ਜਾਣਕਾਰੀਆਂ ਰਾਅ ਨੂੰ ਮੁਹੱਈਆ ਕਰਵਾਈਆਂ ਤੇ ਇਸ ਜੋੜੇ ਨੂੰ 200 ਯੂਰੋ ਮਹੀਨਾਂ ਮਿਹਨਤਾਨਾਂ ਇਸ ਨੇਕ ਕਾਰਜ ਬਦਲੇ ਭਾਰਤੀ ਇਜੰਸੀਆਂ ਵੱਲੋਂ ਮਿਲਿਆ ਹੈ ਤੇ ਦਿੱਤੇ ਗਏ 7200 ਯੂਰੋ ਦੇ ਸਬੂਤ ਵੀ ਮਿਲੇ ਹਨ।

ਜਿਕਰਯੋਗ ਹੈ ਕਿ ਇਹ ਮਨਮੋਹਨ ਸਿੰਘ ਬੱਬਰ ਖਾਲਸਾ ਇੰਟਰਨੈਂਸਨਲ ਜਥੇਬੰਦੀ ਦਾ ਮੈਂਬਰ ਹੋਣ ਵਜੋਂ ਰਾਜਨੀਤਿਕ ਸ਼ਰਨ ਲੈ ਕੇ ਜਰਮਨ ਵਿੱਚ ਪੱਕਾ ਹੋਇਆ ਸੀ ਤੇ ਕੁੱਝ ਸਾਲਾਂ ਤੱਕ ਸਿੱਖ ਜਥੇਬੰਦੀਆਂ ਵਿੱਚ ਸਰਗਰਮ ਭੂਮਿਕਾ ਵੀ ਨਿਭਾਉਦਾ ਰਿਹਾ ਜੋ ਬਾਅਦ ਵਿੱਚ ਦਲ ਬਦਲਦਾ ਹੋਇਆ ਅਕਾਲੀ ਤੇ ਕਾਂਗਰਸ ਪਾਰਟੀ ਵਿੱਚ ਵੀ ਗਿਆ। ਪੰਜਾਬੀ ਮਾਂ ਬੋਲੀ ਦੀ ਸੇਵਾ ਹੇਠ ਮਨਮੋਹਨ ਸਿੰਘ ਹੋਰੀਂ ਇੱਕ ਇੰਟਰਨੈਟ ਪੰਜਾਬੀ ਅਖ਼ਬਾਰ ਪੰਜਾਬੀਟਾਈਮਜ਼ ਵੀ ਚਲਾ ਰਹੇ ਸਨ।
[su_youtube_advanced url=”https://youtu.be/ImmKbBL5PwQ”]

Check Also

ਪ੍ਰਿੰਸ ਫਿਲਿਪ ਅਤੇ ਐਲਿਜ਼ਾਬੈਥ ਨੂੰ ਕਿਵੇਂ ਮਿਲੇ ਸਨ – ਦੇਖੋ ਵਿਆਹ ਦੀ ਵੀਡੀਉ

ਪ੍ਰਿੰਸ ਫਿਲਿਪ: ਐਲਿਜ਼ਾਬੈਥ ਨੂੰ ਕਿਵੇਂ ਮਿਲੇ ਸਨ ਤੇ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਕੀ ਅਫ਼ਸੋਸ ਰਿਹਾ …

%d bloggers like this: