ਨਵੀਂ ਦਿੱਲੀ, 8 ਅਪ੍ਰੈਲ- ਭਾਰਤੀ ਹਵਾਈ ਸੈਨਾ ਨੇ ਅਮਰੀਕੀ ਮੈਗਜ਼ੀਨ ‘ਚ ਛਪੀ ਰਿਪੋਰਟ ਦੈ ਦਾਅਵੇ ਨੂੰ ਖ਼ਾਰਜ ਕੀਤਾ ਹੈ। ਇਸ ਸੰਬੰਧੀ ਹਵਾਈ ਸੈਨਾ ਦੇ ਉਪ ਮਾਰਸ਼ਲ ਆਰ.ਜੀ.ਕੇ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਹੈ ਕਿ ਭਾਰਤੀ ਹਵਾਈ ਫੌਜ ਦੇ ਕੋਲ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਭਾਰਤ ਦੇ ਮਿਗ-21 ਵੱਲੋਂ ਜਵਾਬੀ ਕਾਰਵਾਈ ‘ਚ ਪਾਕਿਸਤਾਨ ਦੁਆਰਾ ਇਸਤੇਮਾਲ ਕੀਤੇ ਗਏ ਅਮਰੀਕੀ ਲੜਾਕੂ ਜਹਾਜ ਐਫ-16 ਸੁੱਟਿਆ ਗਿਆ ਸੀ। ਇਸ ਦੇ ਨਾਲ ਹੀ ਭਾਰਤੀ ਹਵਾਈ ਫੌਜ ਨੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਖ਼ਿਲਾਫ਼ ਕਈ ਮਿਸਾਈਲਾਂ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਦੀ ਜਵਾਬੀ ਕਾਰਵਾਈ ‘ਚ ਪਾਕਿਸਤਾਨ ਦੇ ਐਫ-16 ਨੂੰ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਆਪਣੇ ਮਿਗ-21 ਬਾਇਸਨ ਨਾਲ ਸੁੱਟਿਆ ਸੀ ਜਿਸ ਦੀਆਂ ਤਸਵੀਰਾਂ ਰਡਾਰ ਇਮੇਜ ‘ਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਐਫ-16 ਲੜਾਕੂ ਜਹਾਜ ਦੇ ਟੁਕੜੇ ਐਲ.ਓ.ਸੀ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਡਿੱਗੇ ਸਨ। ਇਸ ਜਵਾਬੀ ਕਾਰਵਾਈ ‘ਚ ਭਾਰਤ ਦਾ ਇਕ ਮਿਗ-21 ਵੀ ਹਾਦਸਾਗ੍ਰਸਤ ਹੋ ਗਿਆ ਸੀ।
ਭਾਰਤੀ ਏਅਰ ਫੋਰਸ ਨੇ ਸੋਮਵਾਰ ਨੂੰ ਰਡਾਰ ਤੋਂ ਲਈਆਂ ਗਈਆਂ ਤਸਵੀਰਾਂ ਜਾਰੀ ਕੀਤੀਆਂ ਹਨ।ਭਾਰਤ ਨੇ ਇਨ੍ਹਾਂ ਤਸਵੀਰਾਂ ਰਾਹੀਂ ਪਾਕਿਸਤਾਨ ਦੇ ਉਸ ਦਾਅਵੇ ਨੂੰ ਜਵਾਬ ਦਿੱਤਾ ਹੈ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ 27 ਫਰਵਰੀ ਨੂੰ ਉਸਦਾ ਕੋਈ ਵੀ F-16 ਲੜਾਕੂ ਜਹਾਜ਼ ਨਸ਼ਟ ਨਹੀਂ ਹੋਇਆ ਸੀ।ਭਾਰਤੀ ਏਅਰ ਫੋਰਸ ਨੇ ਉਦੋਂ ਕਿਹਾ ਸੀ ਕਿ ਉਸਨੇ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ।ਆਈਏਐਫ ਨੇ ਕਿਹਾ ਹੈ ਕਿ ਉਨ੍ਹਾਂ ਕੋਲ੍ਹ ਪੱਕੇ ਸਬੂਤ ਹਨ ਕਿ ਭਾਰਤ ਨੇ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ।ਹਾਲਾਂਕਿ ਏਅਰ ਵਾਇਸ ਮਾਰਸ਼ਲ ਆਰਜੀਵੀ ਕਪੂਰ ਨੇ ਕਿਹਾ ਕਿ ਆਈਏਐਫ ਹੋਰ ਸੂਚਨਾਵਾਂ ਜਨਤਾ ਨੂੰ ਨਹੀਂ ਦੱਸੇਗਾ ਕਿਉਂਕਿ ਉਸ ਨਾਲ ਸੁਰੱਖਿਆ ਤੇ ਗੁਪਤਤਾ ਵਰਗੀਆਂ ਸ਼ਰਤਾਂ ਦਾ ਉਲੰਘਣ ਹੋਵੇਗਾ।ਏਅਰ ਵਾਇਸ ਮਾਰਸ਼ਲ ਨੇ ਕਿਹਾ ਹੈ ਕਿ ਰਡਾਰ ਤੋਂ ਲਈਆਂ ਗਈਆਂ ਤਸਵੀਰਾਂ ਤੋਂ ਸਾਫ ਹੈ ਕਿ ਕੰਟਰੋਲ ਲਾਈਨ ਦੇ ਪੱਛਮ ਵਿੱਚ ਵਿੰਗ ਕਮਾਂਡਰ ਅਭਿਨੰਦਨ ਦਾ ਸਾਹਮਣਾ ਪਾਕਿਸਤਾਨ ਦੇ F-16 ਲੜਾਕੂ ਜਹਾਜ਼ਾਂ ਨਾਲ ਹੋਇਆ ਸੀ।ਦੂਜੀ ਤਸਵੀਰ ਪਾਕਿਸਤਾਨ ਦੇ ਇੱਕ F-16 ਲੜਾਕੂ ਜਹਾਜ਼ ਦੇ ਗਾਇਬ ਹੋਣ ਦੇ 10 ਸਕਿੰਟਾਂ ਬਾਅਦ ਲਈ ਗਈ ਸੀ। ਪਿਛਲੇ ਹਫਤੇ ਅਮਰੀਕੀ ਨਿਊਜ਼ ਪ੍ਰਕਾਸ਼ਨ ਫਾਰਨ ਪਾਲਿਸੀ ਨੇ ਅਮਰੀਕੀ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਸੀ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਜਿੰਨੇ ਵੀ F-16 ਲੜਾਕੂ ਜਹਾਜ਼ ਵੇਚੇ ਸੀ ਉਨ੍ਹਾਂ ‘ਚੋਂ ਕੋਈ ਵੀ ਲਾਪਤਾ ਨਹੀਂ ਹੈ।ਇਸ ਰਿਪੋਰਟ ਦੇ ਬਾਅਦ ਤੋਂ ਵਿਵਾਦ ਬਣ ਗਿਆ ਸੀ।ਵਾਇਸ ਮਾਰਸ਼ਲ ਕਪੂਲ ਨੇ ਕਿਹਾ ਕਿ 27 ਫਰਵਰੀ ਨੂੰ ਪਾਕਿਸਤਾਨ ਦੇ F-16 ਨੂੰ ਮਿਗ 21 ਬਾਇਸਨ ਨੇ ਮਾਰ ਗਿਰਾਇਆ ਸੀ।ਕਪੂਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 27 ਫਰਵਰੀ ਨੂੰ ਦੋ ਜਹਾਜ਼ ਡਿੱਗੇ ਸੀ। ਇਨ੍ਹਾਂ ‘ਚੋਂ ਇੱਕ ਭਾਰਤੀ ਏਅਰ ਫੋਰਸ ਦਾ ਮਿਗ ਬਾਇਸਨ ਤੇ ਦੂਜਾ ਪਾਕਿਸਤਾਨ ਦਾ F-16 ਸੀ।
#WATCH: Air Vice Marshal RGK Kapoor in the radar images shows the location of the shooting down of F-16 of Pakistan Air Force (PAF) by Indian Mig piloted by Wing Commander Abhinandan pic.twitter.com/CPuf2qf0nT
— ANI (@ANI) April 8, 2019