Breaking News
Home / ਰਾਸ਼ਟਰੀ / ਟੀ.ਵੀ ਦੇ ਲਾਈਵ ਸ਼ੋਅ ਵਿਚ ਕਾਂਗਰਸੀ ਨੇਤਾ ਨੇ ਭਾਜਪਾ ਨੇਤਾ ਤੇ ਸੁੱਟਿਆ ਪਾਣੀ ਦਾ ਗਿਲਾਸ

ਟੀ.ਵੀ ਦੇ ਲਾਈਵ ਸ਼ੋਅ ਵਿਚ ਕਾਂਗਰਸੀ ਨੇਤਾ ਨੇ ਭਾਜਪਾ ਨੇਤਾ ਤੇ ਸੁੱਟਿਆ ਪਾਣੀ ਦਾ ਗਿਲਾਸ

ਹੁਣ ਜਿਵੇਂ–ਜਿਵੇਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ; ਚੋਣ–ਮੈਦਾਨ, ਬਹਿਸ–ਮੁਬਾਹਿਸੇ ਤੇ ਵਿਚਾਰ–ਵਟਾਂਦਰੇ ਲਗਾਤਾਰ ਭਖਦੇ ਜਾ ਰਹੇ ਹਨ। ਇਨ੍ਹਾਂ ਬਹਿਸਾਂ ਦੌਰਾਨ ਵੱਖੋ–ਵੱਖਰੀਆਂ ਸਿਆਸੀ ਪਾਰਟੀਆਂ ਦੇ ਆਗੂ ਇੱਕ–ਦੂਜੇ ਉੱਤੇ ਤਿੱਖੇ ਹਮਲੇ ਵੀ ਕਰ ਰਹੇ ਹਨ। ਅਜਿਹਾ ਇੱਕ ਹਮਲਾ ਅੱਜ ਕਾਂਗਰਸ ਦੇ ਬੁਲਾਰੇ ਆਲੋਕ ਸ਼ਰਮਾ ਨੇ ਉਸ ਵੇਲੇ ਕੀਤਾ, ਜਦੋਂ ਇੱਕ ਟੀਵੀ (TV) ਚੈਨਲ ਉੱਤੇ ਸਿੱਧੇ ਪ੍ਰਸਾਰਣ (LIVE Telecast – ਲਾਈਵ ਟੈਲੀਕਾਸਟ) ਦੀ ਬਹਿਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਤਰਜਮਾਨ ਕੇ.ਕੇ. ਸ਼ਰਮਾ ਨੇ ਉਨ੍ਹਾਂ ਨੂੰ ‘ਗ਼ੱਦਾਰ’ ਆਖ ਦਿੱਤਾ।


ਕਾਂਗਰਸੀ ਆਗੂ ਵੱਲੋਂ ਭਾਜਪਾ ਆਗੂ ਉੱਤੇ ਪਾਣੀ ਵਾਲਾ ਗਿਲਾਸ ਸੁੱਟਣ ਵਾਲੀ ਵਿਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ। ਦਰਅਸਲ, ਭਾਜਪਾ ਆਗੂ ਨੇ ਕਾਂਗਰਸੀ ਆਗੂ ਨੂੰ ਪਹਿਲਾਂ ਇੱਕ ਵਾਰ ਨਹੀਂ, ਸਗੋਂ ਕਈ ਵਾਰ ‘ਗ਼ੱਦਾਰ’ ਆਖਿਆ ਸੀ। ਤਦ ਕਾਂਗਰਸੀ ਆਗੂ ਸ੍ਰੀ ਆਲੋਕ ਸ਼ਰਮਾ ਨੂੰ ਰੋਹ ਚੜ੍ਹ ਗਿਆ ਤੇ ਉਨ੍ਹਾਂ ਸਾਹਮਣੇ ਬੈਠੇ ਭਾਜਪਾ ਆਗੂ ਉੱਤੇ ਪਾਣੀ ਦਾ ਗਿਲਾਸ ਸੁੱਟ ਦਿੱਤਾ।ਗਿਲਾਸ ਦਾ ਪਾਣੀ ਮੇਜ਼ਬਾਨ ਐਂਕਰ ਦੀ ਜੈਕੇਟ ਉੱਤੇ ਡਿੱਗਾ। ਐਂਕਰ ਨੂੰ ਬਾਕੀ ਰਹਿੰਦਾ ਆਪਣਾ ਪ੍ਰੋਗਰਾਮ ਪੇਸ਼ ਕਰਨ ਲਈ ਆਪਣੇ ਕੱਪੜੇ ਬਦਲਣੇ ਪਏ। ਭਾਵੇਂ ਉਸ ਘਟਨਾ ਦੌਰਾਨ ਕੋਈ ਸੱਟ–ਫੇਟ ਲੱਗਣ ਤੋਂ ਬਚਾਅ ਹੋ ਗਿਆ ਪਰ ਸਟੂਡੀਓ ’ਚ ਇੱਧਰ–ਉੱਧਰ ਕੱਚ ਦੇ ਟੁਕੜੇ ਫੈਲੇ ਵਿਖਾਈ ਦਿੱਤੇ।ਭਾਜਪਾ ਦੇ ਤਰਜਮਾਨ ਨੇ ਸ੍ਰੀ ਆਲੋਕ ਸ਼ਰਮਾ ਨੂੰ ਇਸ ਲਈ ਮੁਆਫ਼ੀ ਮੰਗਣ ਲਈ ਆਖਿਆ ਪਰ ਸ੍ਰੀ ਸ਼ਰਮਾ ਆਪਣੇ ਸਟੈਂਡ ਉੱਤੇ ਕਾਇਮ ਰਹੇ; ਸਗੋਂ ਉਨ੍ਹਾਂ ਨੂੰ ‘ਗ਼ੱਦਾਰ’ ਆਖਣ ਲਈ ਮੁਆਫ਼ੀ ਮੰਗਣ ਵਾਸਤੇ ਕਿਹਾ।

Check Also

ਪੁਲਵਾਮਾ ਮਾਮਲਾ- Nation Wants To know ਮੋਦੀ ਨੇ ਫੋਜੀ ਜਵਾਨ ਚੋਣਾਂ ਜਿੱਤਣ ਨੂੰ ਆਪ ਮ ਰ ਵਾ ਏ ?

ਟੀਆਰਪੀ ਸਕੈਮ: ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ ਹੋਈ ਲੀਕ, NIA ਨੂੰ ਅਰਨਬ ਗੋਸਵਾਮੀ …

%d bloggers like this: