ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗ੍ਰਿਫਤਾਰੀ ਵਿਚ ਕਮੀ ਆਈ ਹੈ। ਕੈਲੀਫੋਰਨੀਆ ਵਿਚ ਅਮਰੀਕਾ–ਮੈਕਸਿਕੋ ਸੀਮਾ ਉਤੇ ਕੰਟ੍ਰੀਟ ਦੀ ਦੀਵਾਰ ਬਣਨ ਕਾਰਨ ਇਨ੍ਹਾਂ ਗ੍ਰਿਫਤਾਰੀਆਂ ਵਿਚ 56 ਫੀਸਦੀ ਤੱਕ ਦੀ ਕਮੀ ਆਈ ਹੈ। ਇਕ ਉਚ ਅਧਿਕਾਰੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਜਾਣਕਾਰੀ ਦਿੱਤੀ। ਟਰੰਪ ਪ੍ਰਸ਼ਾਸਨ ਦੇਸ਼ ਵਿਚ ਨਜਾਇਜ਼ ਪ੍ਰਵਾਸੀਆਂ ਨੂੰ ਆਉਣ ਤੋਂ ਰੋਕਣ ਲਈ ਦੱਖਣੀ ਮੈਕਸਿਕੋ ਸੀਮਾ ਉਤੇ ਕੰਧ ਬਣਾ ਰਿਹਾ ਹੈ।
ਡੇਲ ਰਿਪੋ ਸੈਕਟਰ ਦੇ ਚੀਫ ਪੈਟਰੋਲ ਏਜੰਟ ਫੇਲੀਕਸ ਸ਼ਾਵੇਜ ਨੇ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਵਿਚ ਗੱਲਬਾਤ ਦੌਰਾਨ ਟਰੰਪ ਨੂੰ ਦੱਸਿਆ ਕਿ ਉਨ੍ਹਾਂ ਦੇ ਖੇਤਰ ਵਿਚ ਫਰਵਰੀ ਤੋਂ ਅਕਤੂਬਰ ਤੱਕ ਅੱਠ ਮਹੀਨਿਆ ਵਿਚ ਸੀਮਾ ਉਤੇ ਦੀਵਾਰ ਬਣਾਈ ਗਈ। ਰਾਸ਼ਟਰਪਤੀ ਨੇ ਦੀਵਾਰ ਦਾ ਨਿਰੀਖਣ ਕਰਨ ਲਈ ਡੇਲ ਰਿਪੋ ਸੈਕਟਰ ਦਾ ਦੌਰਾ ਕੀਤਾ। ਸ਼ਾਵੇਜ ਨੇ ਦੱਸਿਆ ਕਿ ਦੀਵਾਰ ਬਣ ਜਾਣ ਨਾਲ ਦੂਜੇ ਦੇਸ਼ਾਂ ਦੇ ਲੋਕਾਂ ਦਾ ਨਜਾਇਜ਼ ਪ੍ਰਵੇਸ਼ 75 ਫੀਸਦੀ ਤੱਕ ਘੱਟ ਹੋ ਗਿਆ ਹੈ।
ਉਥੇ ਦੂਜੇ ਪਾਸੇ ਅਮਰੀਕਾ ਨੇ ਵਿੱਤੀ ਸਾਲ 2020 ਲਈ ਭਾਰਤੀਆਂ, ਪੇਸ਼ੇਵਰਾਂ ਸਮੇਤ ਵਿਦੇਸ਼ੀ ਨਾਗਰਿਕਾਂ ਨੂੰ ਹਰਮਨ ਪਿਆਰਾ ਐਚ–1 ਬੀ ਵੀਜਾ ਦਿੱਤੇ ਜਾਣ ਦੀ ਗਿਣਤੀ 65,000 ਤੱਕ ਸੀਮਤ ਕਰ ਦਿੱਤੀ ਹੈ। ਐਚ–1 ਬੀ ਵੀਜਾ ਗੈਰ ਪ੍ਰਵਾਸੀ ਵੀਜਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਖਾਸ ਤੌਰ ਉਤੇ ਤਕਨੀਕੀ ਮਾਹਰਾਂ ਵਾਲੇ ਪੇਸ਼ੇ ਵਿਚ ਨੌਕਰੀ ਦੇਣ ਦੀ ਆਗਿਆ ਦਿੰਦਾ ਹੈ। ਤਕਨੀਕੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਕਰਨ ਲਈ ਇਸ ਵੀਜੇ ਉਤੇ ਨਿਰਭਰ ਰਹਿੰਦੀਆਂ ਹਨ।ਵੀਜਾ ਦੇ ਆਵੇਦਨਾਂ ਨੂੰ ਮਨਜ਼ੂਰੀ ਦੇਣ ਦੇ ਕੰਮ ਨਾਲ ਜੁੜੀ ਸੰਘੀ ਏਜੰਸੀ ਅਮਰੀਕੀ ਨਾਗਰਿਕਤਾ ਤੇ ਪ੍ਰਵਾਸੀ ਸੇਵਾ (ਯੂਐਸਸੀਆਈਐਸ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਵਿੱਤੀ ਸਾਲ 2020 ਲਈ ਕਾਂਗਰਸ ਵੱਲੋਂ ਐਚ–1ਬੀ ਵੀਜੇ ਲਈ ਸੀਮਤ ਕੀਤੀ ਗਈ 65,000 ਦੀ ਗਿਣਤੀ ਲਈ ਯੋਗ ਬਿਨੈ ਪੱਤਰ ਮਿਲ ਚੁੱਕੇ ਹਨ।ਵਿੱਤੀ ਸਾਲ ਇਕ ਅਕਤੂਬਰ 2019 ਤੋਂ ਸੁਰੂ ਹੋਇਆ ਅਤੇ ਯੂਐਸਸੀਆਈਐਸ ਨੂੰ ਇਕ ਅਪ੍ਰੈਲ ਤੋਂ ਵੀਜੇ ਦੇ ਬਿਨੈ ਪੱਤਰ ਮਿਲਣੇ ਸ਼ੁਰੂ ਹੋ ਗਏ ਹਨ। ਫਿਲਹਾਲ, ਏਜੰਸੀ ਨੇ ਇਹ ਨਹੀਂ ਦੱਸਿਆ ਕਿ ਉਸ ਤੋਂ ਪਹਿਲਾਂ ਪੰਜ ਦਿਨਾਂ ਵਿਚ ਕਿੰਨੇ ਬਿਨੈ ਪੱਤਰ ਮਿਲੇ।