Breaking News
Home / ਮੁੱਖ ਖਬਰਾਂ / ਅਮਰੀਕਾ ਨੇ ਪਾਕਿਸਤਾਨ ਦੇ ਐੱਫ਼-16 ਲੜਾਕੂ ਜਹਾਜ਼ਾਂ ਦੀ ਗਿਣਤੀ ਕੀਤੀ ਹੈ ਅਤੇ ਉਹ ਪੂਰੇ

ਅਮਰੀਕਾ ਨੇ ਪਾਕਿਸਤਾਨ ਦੇ ਐੱਫ਼-16 ਲੜਾਕੂ ਜਹਾਜ਼ਾਂ ਦੀ ਗਿਣਤੀ ਕੀਤੀ ਹੈ ਅਤੇ ਉਹ ਪੂਰੇ

ਅਮਰੀਕਾ ਦੇ ਇੱਕ ਵੱਡੇ ਮੈਗਜ਼ੀਨ ‘ਫੌਰਨ ਪਾਲਿਸੀ’ਦਾ ਦਾਅਵਾ ਹੈ ਕਿ ਅਮਰੀਕੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਦਿਨੀਂ ਪਾਕਿਸਤਾਨ ਦੇ ਐੱਫ਼-16 ਲੜਾਕੂ ਜਹਾਜ਼ਾਂ ਦੀ ਗਿਣਤੀ ਕੀਤੀ ਹੈ ਅਤੇ ਉਹ ਪੂਰੇ ਹਨ।ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਕਿਹਾ, ‘ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੇ ਨੁਕਸਾਨ ਦਾ ਸੱਚ ਦੱਸੇ’।ਮੈਗਜ਼ੀਨ ਮੁਤਾਬਕ ਦੋ ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਐੱਫ਼-16 ਲੜਾਕੂ ਜਹਾਜ਼ਾਂ ਦੀ ਨਰੀਖਣ ਕੀਤਾ ਅਤੇ ਉਹ ਪੂਰੇ ਦੇ ਪੂਰੇ ਸੁਰੱਖਿਅਤ ਪਾਏ ਗਏ।ਇਸ ਪੜਤਾਲ ਦੇ ਨਤੀਜੇ ਭਾਰਤੀ ਹਵਾਈ ਫੌਜ ਦੇ ਉਸ ਦਾਅਵੇ ਦੇ ਉਲਟ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਆਪਣੇ ਜਹਾਜ਼ ਡਿੱਗਣ ਤੋਂ ਪਹਿਲਾਂ ਇੱਕ ਪਾਕਿਸਤਾਨੀ ਐੱਫ਼-16 ਜਹਾਜ਼ ਮਾਰ ਸੁੱਟਿਆ ਸੀ।ਇਸ ਦੌਰਾਨ ਭਾਰਤੀ ਹਵਾਈ ਫ਼ੌਜ ਨੇ ਅਮਰੀਕੀ ਮੈਗਜ਼ੀਨ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਹੈ, ‘ਸਾਡੇ ਕੋਲ ਇਸ ਦਾਅਵੇ ਦੇ ਸਬੂਤ ਹਨ ਕਿ ਫਰਬਰੀ ਦੀ ਝੜਪ ਦੌਰਾਨ ਪਾਕਿਸਤਾਨ ਦਾ ਐੱਫ-16 ਜਹਾਜ਼ ਡੇਗਿਆ ਗਿਆ ਸੀ।’ਪਾਕਿਸਾਤਨੀ ਮਿਜ਼ਾਈਲ ਨਾਲ ਅਭਿਨੰਦਨ ਦਾ ਲੜਾਕੂ ਜਹਾਜ਼ ਨਸ਼ਟ ਹੋ ਗਿਆ ਸੀ। ਪਾਕਿਸਤਾਨ ਕਈ ਵਾਰ ਇਸ ਦਾਅਵੇ ਨੂੰ ਰੱਦ ਕਰ ਚੁੱਕਾ ਹੈ। ਸ਼ੁੱਕਰਵਾਰ ਨੂੰ ਪਾਕਿਸਾਤਨੀ ਫੌਜ ਦੇ ਬੁਲਾਰੇ ਨੇ ਇਸ ਰਿਪੋਰਟ ਉੱਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ‘ਇਹ ਪਾਕਿਸਤਾਨ ਦਾ ਰੁਖ਼ ਹੈ ਅਤੇ ਇਹੀ ਸੱਚ ਹੈ’।ਅਮਰੀਕੀ ਅਧਿਕਾਰੀਆਂ ਨੇ ਫੌਰਨ ਪਾਲਿਸੀ ਨੂੰ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਦਿਨੀ ਹੋਏ ਵਿਵਾਦ ਦੇ ਕਾਰਨ ਕੁਝ ਜਹਾਜ਼ਾਂ ਨੂੰ ਤੁਰੰਤ ਜਾਂਚ ਲਈ ਉਪਲੱਬਧ ਨਹੀਂ ਕਰਵਾਇਆ ਗਿਆ ਸੀ। ਇਸ ਲਈ ਗਿਣਤੀ ਕਰਨ ਵਿਚ ਕੁਝ ਹਫ਼ਤੇ ਲੱਗ ਗਏ।ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਕ ਜਨਰਲ ਆਸਿਫ਼ ਗਫੂਰ ਕਹਿੰਦੇ ਹਨ, ” ਭਾਰਤ ਦੇ ਹਮਲੇ ਅਤੇ ਉਸ ਦੇ ਅਸਰ ਦਾ ਦਾਅਵਾ ਵੀ ਝੂਠਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਨੂੰ ਆਪਣੇ ਖ਼ੁਦ ਦੇ ਨੁਕਸਾਨ, ਜਿਸ ਵਿਚ ਪਾਕਿਸਤਾਨ ਦੇ ਆਪਣੇ ਹੋਰ ਜਹਾਜ਼ਾਂ ਨੂੰ ਮਾਰ ਸੁੱਟਣ ਦੀ ਸੱਚਾਈ ਵੀ ਸ਼ਾਮਲ ਹੈ, ਬਾਰੇ ਵੀ ਦੱਸਣਾ ਚਾਹੀਦਾ ਹੈ।”

ਫੌਰਨ ਪਾਲਿਸੀ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਇਹ ਹੋ ਸਕਦਾ ਹੈ ਕਿ ਮਿਗ 21 ਉਡਾਉਣ ਵਾਲੇ ਪਾਇਲਟ ਅਭਿਨੰਦਨ ਨੇ ਪਾਕਿਸਤਾਨੀ ਐੱਫ਼-16 ਜਹਾਜ਼ ਨੂੰ ਨਿਸ਼ਾਨਾਂ ਬਣਾਇਆ ਹੋਵੇ, ਫਾਇਰ ਵੀ ਕੀਤਾ ਹੋਵੇ ਤੇ ਮੰਨ ਲਿਆ ਹੋਵੇ ਕਿ ਨਿਸ਼ਾਨਾਂ ਟਿਕਾਣੇ ਉੱਤੇ ਲੱਗਿਆ ਹੋਵੇ।ਪਰ ਅਮਰੀਕੀ ਅਧਿਕਾਰੀਆਂ ਦੀ ਪਾਕਿਸਤਾਨੀ ਜਹਾਜ਼ਾਂ ਬਾਰੇ ਜਾਂਚ ਭਾਰਤ ਦੇ ਦਾਅਵਿਆਂ ਉੱਤੇ ਸ਼ੰਕੇ ਖੜ੍ਹੇ ਕਰਦੀ ਹੈ। ਇਹ ਵੀ ਦਾਅਵਾ ਕੀਤਾ ਗਿਆ ਕਿ ‘ਇਹ ਵੀ ਹੋ ਸਕਦਾ ਹੈ ਕਿ ਇਸ ਬਾਰੇ ਭਾਰਤੀ ਅਧਿਕਾਰੀਆਂ ਨੇ ਕੌਮਾਂਤਰੀ ਭਾਈਚਾਰੇ ਨੂੰ ਗੁਮਰਾਹ ਕੀਤਾ ਹੋਵੇ’। ਮੈਗਜ਼ੀਨ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤੀ ਕਿ ਘਟਨਾ ਤੋਂ ਬਾਅਦ ਪਾਕਿਸਤਾਨ ਨੇ ਐੱਫ਼-16 ਜਹਾਜ਼ਾਂ ਦੀ ਗਿਣਤੀ ਲਈ ਅਮਰੀਕਾ ਨੂੰ ਸੱਦਾ ਦਿੱਤਾ ਸੀ।ਐੱਫ਼-16 ਜਹਾਜ਼ਾਂ ਦੇ ਸੌਦੇ ਦੌਰਾਨ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋਇਆ ਕਿ ਸੁਰੱਖਿਆ ਕਾਰਨ ਅਮਰੀਕਾ ਕਦੇ ਵੀ ਜਹਾਜ਼ਾਂ ਦੀ ਜਾਂਚ ਕਰ ਸਕਦਾ ਹੈ।ਭਾਰਤੀ ਹਵਾਈ ਫ਼ੌਜ ਨੇ ਅਮਰੀਕੀ ਮੈਗਜ਼ੀਨ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਹੈ, ‘ਸਾਡੇ ਕੋਲ ਇਸ ਦਾਅਵੇ ਦੇ ਸਬੂਤ ਹਨ ਕਿ ਫਰਬਰੀ ਦੀ ਝੜਪ ਦੌਰਾਨ ਪਾਕਿਸਤਾਨ ਦਾ ਐੱਫ-16 ਜਹਾਜ਼ ਡੇਗਿਆ ਗਿਆ ਸੀ।’ਆਪਣੇ ਪ੍ਰੈਸ ਬਿਆਨ ਵਿਚ ਭਾਰਤੀ ਹਵਾਈ ਫੌਜ ਨੇ ਕਿਹਾ ਕਿ ”ਉਸ ਦਿਨ ਦੋਵਾਂ ਉੱਤੇ ਪਾਇਲਟਾਂ ਨੂੰ ਜਹਾਜ਼ ਛੱਡ ਕੇ ਬਾਹਰ ਆਉਣਾ ਪਿਆ, ਇਨ੍ਹਾਂ ਦੋਵਾਂ ਥਾਵਾਂ ਦਾ ਆਪਸ ਵਿਚ ਫਾਸਲਾ 8-10 ਕਿਲੋਮੀਟਰ ਸੀ ।ਇਨ੍ਹਾਂ ਦੋਵਾਂ ਜਹਾਜ਼ਾਂ ਵਿੱਚੋਂ ਇੱਕ ਭਾਰਤੀ ਹਵਾਈ ਫੌਜ ਦਾ ਮਿਗ 21 ਸੀ ਅਤੇ ਦੂਜਾ ਪਾਕਿਸਤਾਨੀ ਏਅਰ ਕਰਾਫਟ ਸੀ। ਇਸ ਦੇ ਇਲੈਟ੍ਰੋਨਿਕ ਸਿਗਨੇਚਰ ਜੋ ਭਾਰਤੀ ਹਵਾਈ ਫੌਜ ਨੂੰ ਮਿਲੇ ਉਸ ਮੁਤਾਬਕ ਇਹ ਜਹਾਜ਼ ਐਫ਼-16ਸੀ।

Check Also

ਭਾਰਤੀ ਮੀਡੀਆ ਦੇ ਪੇਸ਼ਕਾਰੀ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਗੁੱਸਾ ਵੀ।

ਭਾਰਤੀ ਮੀਡੀਆ ਨੇ ਕਿਸਾਨ ਮੋਰਚੇ ਨੂੰ ਲੈ ਕੇ ਟਵਿਟਰ ਖਿਲਾਫ ਉਗਲਿਆ ਜਹਿਰ, ਕਿਹਾ ਭਾਰਤ ਖਿਲਾਫ …

%d bloggers like this: