Breaking News
Home / ਮੁੱਖ ਖਬਰਾਂ / ਮਾਲਵਿੰਦਰ ਤੇ ਸ਼ਿਵਿੰਦਰ ਜਾਣਗੇ ਜੇਲ੍ਹ

ਮਾਲਵਿੰਦਰ ਤੇ ਸ਼ਿਵਿੰਦਰ ਜਾਣਗੇ ਜੇਲ੍ਹ

ਸੁਪਰੀਮ ਕੋਰਟ ਨੇ ਦਾਈਈਚਿ ਸੈਂਕਯੋ ਨੂੰ 4000 ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਸਬੰਧ ਚ ਠੋਸ ਯੋਜਨਾ ਪੇਸ਼ ਕਰਨ ਦੇ ਆਪਣੇ ਹੁਕਮ ’ਤੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਦੇ ਜਵਾਬ ’ਤੇ ਸ਼ੁੱਕਰਵਾਰ ਨੂੰ ਨਿਰਾਸ਼ਾ ਜ਼ਾਹਿਰ ਕੀਤੀ।ਸਿੰਘਾਪੁਰ ਦੇ ਇਕ ਟ੍ਰਿਬਿਊਨਲ ਨੇ ਸਿੰਘ ਭਰਾਵਾਂ ਨੂੰ ਦਾਈਈਚਿ ਸੈਂਕਯੋ ਨੂੰ ਚਾਰ ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਫੈਸਲਾ ਸੁਣਾਇਆ ਸੀ। ਇਸ ਸਬੰਧ ਚ ਸੁਪਰੀਮ ਕੋਰਟ ਨੇ 14 ਮਾਰਚ ਨੂੰ ਦੋਨਾਂ ਭਰਾਵਾਂ ਨੂੰ ਕਿਹਾ ਸੀ ਕਿ ਉਹ ਭੁਗਤਾਨ ਸਬੰਧੀ ਠੋਸ ਯੋਜਨਾ ਪੇਸ਼ ਕਰਨ।

ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਇਕ ਬੈਂਚ ਨੇ ਕਿਹਾ ਕਿ ਹੁਣ ਦਾਈਈਚਿ ਸੈਂਕਯੋ ਨੂੰ ਭੁਗਤਾਨ ਕਰਨ ਨੂੰ ਲੈ ਕੇ ਸਿੰਘ ਭਰਾਵਾਂ ਖਿਲਾਫ਼ ਮਾਣਹਾਨੀ ਦੀ ਸੁਣਵਾਈ ਕੀਤੀ ਜਾਵੇਗੀ। ਬੈਂਚ ਨੇ ਕਿਹਾ ਕਿ ਜੇਕਰ ਕਿਸੇ ਹੁਕਤ ਦੀ ਅਣਗਹਿਲੀ ਪਾਈ ਗਈ ਤਾਂ ਦੋਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।ਇਸ ਬੈਂਚ ਚ ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਵੀ ਸ਼ਾਮਲ ਰਹੇ। ਬੈਂਚ ਨੇ ਮਾਣਹਾਨੀ ਮਾਮਲੇ ਦੀ ਸੁਣਵਾਈ ਲਈ 11 ਅਪ੍ਰੈਲ ਦੀ ਤਾਰੀਖ਼ ਤੈਅ ਕੀਤੀ ਹੈ। ਬੈਂਚ ਨੇ ਕਿਹਾ, ਹੋ ਸਕਦਾ ਹੈ ਕਿ ਤੁਸੀਂ ਅੱਧੀ ਦੁਨੀਆ ਦੇ ਮਾਲਕ ਹੋਵੋ ਪਰ ਤੁਹਾਡੇ ਕੋਲ ਇਸ ਬਾਰੇ ਚ ਕੋਈ ਠੋਸ ਯੋਜਨਾ ਨਹੀਂ ਹੈ ਕਿ ਤੁਸੀਂ ਪੰਚਾਟ ਦੇ ਫੈਸਲੇ ਦੀ ਰਕਮ ਕਿੱਥੋਂ ਇਕੱਠੀ ਕਰੋਗੇ। ਤੁਸੀਂ ਕਿਹਾ ਕਿ ਕਿਸੇ ਕੋਲ ਤੁਹਾਡੇ 6000 ਕਰੋੜ ਰੁਪਏ ਬਕਾਇਆ ਹਨ ਪਰ ਇਹ ਰਕਮ ਨਾ ਇੱਥੇ ਹੈ ਨਾ ਉੱਥੇ ਹੈ।
ਦਾਈਈਚਿ ਸੈਂਕਯੋ ਨੇ ਸਾਲ 2008 ਚ ਰੈਨਬੈਕਸੀ ਨੂੰ ਖਰੀਦਿਆ ਸੀ। ਬਾਅਦ ਚ ਦਾਈਈਚਿ ਸੈਂਕਯੋ ਨੇ ਸਿੰਘਾਪੁਰ ਪੰਚਾਟ ਚ ਸ਼ਿਕਾਇਤ ਕੀਤੀ ਸੀ ਕਿ ਸਿੰਘ ਭਰਾਵਾਂ ਨੇ ਰੈਨਬੈਕਸੀ ਖਿਲਾਫ਼ ਅਮਰੀਕਾ ਦੇ ਖਾਦ ਤੇ ਜੜੀਬੂਟੀ ਵਿਭਾਗ ਦੀ ਚੱਲ ਰਹੀ ਜਾਂਚ ਦੀ ਗੱਲ ਲੁਕਾਈ ਸੀ।

Check Also

ਭਾਰਤੀ ਮੀਡੀਆ ਦੇ ਪੇਸ਼ਕਾਰੀ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਗੁੱਸਾ ਵੀ।

ਭਾਰਤੀ ਮੀਡੀਆ ਨੇ ਕਿਸਾਨ ਮੋਰਚੇ ਨੂੰ ਲੈ ਕੇ ਟਵਿਟਰ ਖਿਲਾਫ ਉਗਲਿਆ ਜਹਿਰ, ਕਿਹਾ ਭਾਰਤ ਖਿਲਾਫ …

%d bloggers like this: