Breaking News
Home / ਮੁੱਖ ਖਬਰਾਂ / ਅੱਖੀਂ_ਡਿੱਠਾ_ਕਹਿਰ : ਕਰੇ ਪਾਕਿਸਤਾਨ ਤੱਕ ਮਾਰ , ਰਲਗੇ ਕੁੱਤੀ ਚੋਰ ਤੇ ਜਗਤਾਰ

ਅੱਖੀਂ_ਡਿੱਠਾ_ਕਹਿਰ : ਕਰੇ ਪਾਕਿਸਤਾਨ ਤੱਕ ਮਾਰ , ਰਲਗੇ ਕੁੱਤੀ ਚੋਰ ਤੇ ਜਗਤਾਰ

ਸੰਨ 2005 ਵਿਚ ਪਰਮਜੀਤ ਸਰਨੇ ਵੱਲੋਂ ਨਨਕਾਣਾ ਸਾਹਿਬ ਸੇਵਾ ਲਈ ਇਕ ਸੋਨੇ ਦੀ ਪਾਲਕੀ ਤਿਆਰ ਕੀਤੀ ਗਈ ਸੀ । ਜਿਸਨੂੰ ਕੈਪਟਨ ਅਮਰਿੰਦਰ ਸਿੰਘ ਲੈ ਕੇ ਨਨਕਾਣਾ ਸਾਹਿਬ ਪਹੁੰਚਿਆ । “ਸਰਕਾਰ” ਸੇਵਾ ਵਾਲਾ ਡਾਕੂ ਜਗਤਾਰ ਸਿੰਘ ਵੀ ਨਾਲ ਸੀ ਤੇ ਕਸ਼ਮੀਰ ਸਿੰਘ ਵੀ। ਦਰਅਸਲ ਸੋਨੇ ਦੀ ਪਾਲਕੀ ਦੀ ਸੇਵਾ ਸਿਰਫ ਸੰਗਤਾਂ ਦਾ ਧਿਆਨ ਖਿੱਚਣ ਲਈ ਸੀ ਪਰ ਇਸ ਸੇਵਾ ਦੇ ਪਿੱਛੇ ਇਹਨਾਂ ਦੀ ਸ਼ਾਜਿਸ਼ ਨਨਕਾਣਾ ਸਾਹਿਬ ਦੀ ਮੁੱਖ ਇਮਾਰਤ (ਜਿਸਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ) ਨੂੰ ਢਾਹ ਕੇ ਨਵੇਂ ਸਿਰਿਉਂ ਬਣਾਉਣ ਦੀ ਸੀ । ਇਸ ਸਾਰੀ ਕਾਰਵਾਈ ਲਈ ਕਾਰ ਸੇਵਾ ਵਾਲੇ ਡਾਕੂ ਜਗਤਾਰ ਨੂੰ ਚੁਣਿਆ ਗਿਆ ਸੀ ।

ਹੋਇਆ ਇੰਝ ਕਿ ਜਦ ਕੈਪਟਨ ਅਮਰਿੰਦਰ ਸੋਨੇ ਦੀ ਪਾਲਕੀ ਲੈ ਕੇ ਨਨਕਾਣਾ ਸਾਹਿਬ ਪਹੁੰਚੇ ਤਾਂ ਉੱਥੇ ਡਾਕੂ ਜਗਤਾਰ ਸਿੰਘ ਵੱਲੋਂ ਇਹ ਕਿਹਾ ਗਿਆ ਕਿ ਸੋਨੇ ਦੀ ਪਾਲਕੀ ਵੱਡੀ ਹੈ ਪਰ ਗੁਰੂ ਘਰ ਦੀ ਇਮਾਰਤ ਦੇ ਦਰਵਾਜੇ ਛੋਟੇ ਹੋਣ ਕਰਕੇ ਅੰਦਰ ਨਹੀ ਜਾ ਸਕਦੀ । ਅਸੀਂ ਇਹਨੂੰ ਢਾਹ ਕੇ ਥੋੜਾ ਖੁੱਲਾ ਕਰਕੇ ਵਧੀਆ ਤਰੀਕੇ ਨਾਲ ਬਣਾ ਦਿੰਦੇ ਹਾਂ । ਪਰ ਮੌਕੇ ਤੇ ਸੰਗਤਾਂ ਵੱਲੋਂ ਕੀਤੇ ਗਏ ਵਿਰੋਧ ਕਰਕੇ ਇਹਨਾਂ ਦੀ ਇਹ ਸ਼ਾਜਿਸ਼ ਘੜੀ ਘੜਾਈ ਰਹਿ ਗਈ । ਫਿਰ ਸੋਨੇ ਦੀ ਪਾਲਕੀ ਨੂੰ ਨਨਕਾਣਾ ਸਾਹਿਬ ਅੰਦਰ ਸ਼ੁਸ਼ੋਭਿਤ ਸ਼ਹੀਦੀ ਜੰਡ ਦੇ ਨਾਲ ਇਕ ਸ਼ੀਸ਼ਿਆਂ ਵਾਲਾ ਕਮਰਾ ਬਣਾ ਕੇ ਉਸਦੇ ਅੰਦਰ ਰੱਖਿਆ ਗਿਆ । ਇਹ ਪਾਲਕੀ ਹੁਣ ਵੀ ਉਸੇ ਕਮਰੇ ਦੇ ਵਿਚ ਹੈ ।ਕੱਲਾ ਏਥੇ ਹੀ ਬੱਸ ਨਹੀ । ਫਿਰ ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਕੀਮਤ ਵਸੂਲ ਕੇ ਡਾਕੂ ਜਗਤਾਰ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਨਵ ਉਸਾਰੀ ਲਈ ਸੇਵਾ ਦਿੱਤੀ ਗਈ । ਇਸਨੇ ਫਿਰ ਸ਼ੇਖੂਪੁਰਾ ਸ੍ਰੀ ਨਾਨਕਾਣਾ ਸਾਹਿਬ ਵਿਚ ਸ਼ੁਸ਼ੋਭਿਤ ਹੋਰ ਗੁਰਦੁਆਰੇ ਬਾਲ ਲੀਲਾ ਸਾਹਿਬ, ਤੰਬੂ ਸਾਹਿਬ, ਅਤੇ ਲਾਹੌਰ ਵਿਚ ਸ਼ਸ਼ੁੋਭਿਤ ਗੁਰਦੁਆਰਾ ਡੇਰਾ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਨਵੇਂ ਸਿਰਿਉ ਬਣਾ ਦਿੱਤਾ । ਇਹਨਾਂ ਸਾਰੇ ਗੁਰੂ ਘਰਾਂ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਸੀ ਅਤੇ ਇਹ ਚੰਗੀ ਭਲੀ ਹਾਲਤ ਵਿਚ ਸਨ ।

ਜਦ ਗੁਰੂ ਘਰ ਡੇਰਾ ਸਾਹਿਬ ਨੂੰ ਇਹ ਡਾਕੂ ਮੰਡਲੀ ਢਾਹੁਣ ਲੱਗੀ ਸੀ ਤਾਂ ਸੰਗਤ ਵੱਲੋਂ ਵਿਰੋਧ ਕਰਨ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਕ ਛੋਟੀ ਜਿਹੇ ਪੁਰਾਤਨ ਕਮਰੇ ਨੂੰ ਉਵੇਂ ਰਹਿਣ ਦਿੱਤਾ ਗਿਆ ਬਾਕੀ ਇਸਦੇ ਆਸੇ ਪਾਸੇ ਜੋ ਹਾਲ, ਤੇ ਬਰਾਂਡੇ ਚੰਗੀ ਹਾਲਤ ਵਿਚ ਸਨ, ਸਭ ਮਲੀਆਮੇਟ ਕਰ ਦਿੱਤੇ ਗਏ ।ਫਿਰ ਇਹ ਨਵੇਂ ਸਿਰਿਉਂ ਇਸ ਤਰਾਂ ਬਣਾਏ ਗਏ ਕਿ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਛੱਡੇ ਗਏ ਪੁਰਾਤਨ ਕਮਰੇ ਦੀ ਬਾਹਰੀ ਦਿੱਖ ਖਤਮ ਕਰ ਦਿੱਤੀ ਗਈ । ਸੰਗਮਰਮਰ ਲਾ ਦਿੱਤਾ । ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਮਾਰਤ ਤੇ ਨਕਸ਼ਾਨਵੀਸੀ ਮਾਹਰ ਜਦੋਂ ਲਾਹੌਰ ਗਏ ਤਾਂ ਉਨ੍ਹਾਂ ਜਗਤਾਰ ਦੇ ਗੁੰਡਿਆਂ ਨੂੰ ਨਾਨਲਸ਼ਾਹੀ ਇੱਟਾਂ ਤੇ ਪੱਥਰ ਲਾਉਣੋਂ ਟੋਕਿਆ ਤਾਂ ਗੁੰਡੇ ਗਲ ਪੈ ਗਏ ।ਅੱਜਕੱਲ ਇਹ ਡਾਕੂ ਮੰਡਲੀ ਗੁਰਦੁਆਰਾ ਕਿਆਰਾ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧ ਉਪਰ ਹਥੌੜੇ ਚਲਾਉਣ ਦੀ ਤਿਆਰੀ ਕਰ ਰਹੀ ਹੈ ।ਇਥੋਂ (ਅਸਟ੍ਰੇਲੀਆ) ਸਾਡਾ ਇਕ ਵੀਰ ਆਏ ਸਾਲ ਜੱਥੇ ਨਾਲ ਨਨਕਾਣਾ ਸਾਹਿਬ ਜਾਂਦਾ ਹੈ ।

ਉਹ ਦੱਸਦਾ ਹੈ ਕਿ ਲਹਿੰਦੇ ਪੰਜਾਬ ਵਾਲੇ ਕਹਿੰਦੇ ਨੇ ਕਿ ਅਸੀਂ ਤਾਂ ਇਹ ਗੁਰੂ ਘਰਾਂ ਦੀਆਂ ਪੁਰਾਤਨ ਇਮਾਰਤਾਂ ਸਿੱਖ ਭਰਾਵਾਂ ਦੀਆਂ ਨਿਸ਼ਾਨੀਆਂ ਵਜੋਂ ਸਾਂਭ ਕੇ ਰੱਖੀਆਂ ਸਨ , ਕਿ ਉਹ ਆਪੇ ਸਾਂਭ ਲੈਣਗੇ ਇਕ ਦਿਨ । ਢਾਹੁਣ ਨੂੰ ਤਾਂ ਅਸੀਂ ਵੀ ਢਾਹ ਸਕਦੇ ਸੀ ਪਰ ਸ਼ਾਬਾਸ਼ ਤੁਹਾਡੇ ਕਿ ਤੁਸੀਂ ਸਾਡੇ ਇਸ ਅਹਿਸਾਨ ਦਾ ਧੰਨਵਾਦ ਖੁਦ ਆਪਣੇ ਗੁਰੂ ਘਰ ਢਾਹ ਕੇ ਕਰ ਰਹੇ ਔਂ ..!ਬੇਨਤੀ ਆ ਸਾਰੀ ਸਿੱਖ ਸੰਗਤ ਅੱਗੇ ਕਿ ਇਹਨਾਂ ਸਰ_ਕਾਰ ਸੇਵਾ ਵਾਲੇ ਡਾਕੂਆਂ ਤੋਂ ਸੁਚੇਤ ਹੋਵੋ । ਕਾਰ ਸੇਵਾ ਦੇ ਨਾਂ ਤੇ ਇਹਨਾਂ ਨੂੰ ਪੈਸਾ ਦੇਣਾ ਬੰਦ ਕਰੋ । ਜੇ ਇਹ ਕਿਤੇ ਪਿੰਡਾਂ ਵਿਚ ਕਾਰ ਸੇਵਾ ਦੇ ਨਾਂ ਤੇ ਪੈਸਾ, ਕਣਕ, ਚੌਲ ਜਾ ਕੁਝ ਵੀ ਲੈਣ ਆਉਂਦੇ ਨੇ ਤਾਂ ਇਹਨਾਂ ਦੀ “ਸੇਵਾ” ਕਰਿਉ । ਤੁਹਾਡੇ ਵੱਲੋਂ ਕਾਰ ਸੇਵਾ ਦੇ ਨਾਂ ਦੇ ਦਿੱਤੇ ਪੈਸੇ ਦੀ ਇਹ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਦੀ ਮਾਨਸਿਕ ਨਸਲਕੁਸ਼ੀ ਲਈ ਜਹਿਰ ਤਿਆਰ ਕਰ ਰਹੇ ਨੇ ।
(ਅੱਖੀਂ ਡਿਠਾ ਹਾਲ ਅਸਟ੍ਰੇਲੀਆ ਤੋਂ ਇਕ ਵੀਰ ਨੇ ਲਿਖ ਭੇਜਿਆ )
ਤਸਵੀਰ ਗੁਰਦਵਾਰਾ ਬਾਲ ਲੀਲਾ ਸਾਹਿਬ ੧. ਨਵੀਂ ੨ ਪੁਰਾਣੀ
#ਮਹਿਕਮਾ_ਪੰਜਾਬੀ

Check Also

ਭਾਰਤੀ ਮੀਡੀਆ ਦੇ ਪੇਸ਼ਕਾਰੀ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਗੁੱਸਾ ਵੀ।

ਭਾਰਤੀ ਮੀਡੀਆ ਨੇ ਕਿਸਾਨ ਮੋਰਚੇ ਨੂੰ ਲੈ ਕੇ ਟਵਿਟਰ ਖਿਲਾਫ ਉਗਲਿਆ ਜਹਿਰ, ਕਿਹਾ ਭਾਰਤ ਖਿਲਾਫ …

%d bloggers like this: