Breaking News
Home / ਮੁੱਖ ਖਬਰਾਂ / ਫੇਸਬੁੱਕ ਨੇ ਕਾਂਗਰਸ ਨਾਲ ਜੁੜੇ ਕਈ ਪੇਜ ਹਟਾਏ

ਫੇਸਬੁੱਕ ਨੇ ਕਾਂਗਰਸ ਨਾਲ ਜੁੜੇ ਕਈ ਪੇਜ ਹਟਾਏ

ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੇ ਭਾਰਤ ‘ਚ ਆਮ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਿਆ ਹੈ। ਫੇਸਬੁੱਕ ਨੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨਾਲ ਜੁੜੇ 600 ਤੋਂ ਵਧੇਰੇ ਅਕਾਊਂਟ ਅਤੇ ਅਤੇ ਲਿੰਕ ਵੈੱਬਸਾਈਟ ਤੋਂ ਹਟਾਏ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ ਫੇਸਬੁੱਕ ਨੇ ਕਾਂਗਰਸ ਨਾਲ ਜੁੜੇ 687 ਪੇਜ ਅਤੇ ਲਿੰਕ ਹਟਾਏ ਹਨ। ਇਸ ਤੋਂ ਇਲਾਵਾ ਫੇਸਬੁੱਕ ਨੇ ਪਾਕਿਸਤਾਨੀ ਫੌਜ ਦੇ ਕਰਮਚਾਰੀਆਂ ਦੇ 103 ਅਕਾਊਂਟ ਵੀ ਬੰਦ ਕੀਤੇ ਹਨ। ਫੇਸਬੁੱਕ ਮੁਤਾਬਕ ਕਾਂਗਰਸ ਪਾਰਟੀ ਦੇ ਇਨ੍ਹਾਂ ਪੇਜਾਂ ਨੂੰ ਝੂਠੀਆਂ ਖ਼ਬਰਾਂ ਕਾਰਨ ਬੰਦ ਕੀਤਾ ਗਿਆ ਹੈ। ਫੇਸਬੁੱਕ ਨੇ ਦੁਨੀਆ ‘ਚ ਪਹਿਲੀ ਵਾਰ ਕਿਸੇ ਪਾਰਟੀ ਵਿਰੁੱਧ ਇੰਨਾ ਵੱਡਾ ਕਦਮ ਚੁੱਕਿਆ ਹੈ।

ਫੇਸਬੁੱਕ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਇਨ੍ਹਾਂ ਪੇਜਾਂ ਤੋਂ ਗ਼ੈਰ-ਪ੍ਰਣਾਣਿਤ ਸੂਚਨਾਵਾਂ ਦਿੱਤੀਆਂ ਜਾ ਰਹੀਆਂ ਹਨ। ਫੇਸਬੁੱਕ ਵੱਲੋਂ ਚੁੱਕਿਆ ਇਹ ਕਦਮ ਕਾਫ਼ੀ ਅਜੀਬ ਲੱਗ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ 300 ਮਿਲੀਅਨ ਤੋਂ ਜ਼ਿਆਦਾ ਯੂਜ਼ਰ ਹਨ। ਫੇਸਬੁੱਕ ਨੇ ਕਿਹਾ ਹੈ ਕਿ ਇਸ ਦੀ ਜਾਂਚ ‘ਚ ਪਾਇਆ ਗਿਆ ਹੈ ਕਿ ਵਿਅਕਤੀਆਂ ਨੇ ਫਰਜ਼ੀ ਖਾਤਿਆਂ ਦਾ ਇਸਤੇਮਾਲ ਕੀਤਾ ਹੈ। ਆਪਣੇ ਕੰਟੈਂਟ ਨੂੰ ਫੈਲਾਉਣ ਤੇ ਆਪਣੀ ਪੋਸਟ ‘ਤੇ ਇੰਟ੍ਰੈਕਸ਼ਨ ਹਾਸਲ ਕਰਨ ਲਈ ਕੁਝ ਗਰੁੱਪਾਂ ਨੂੰ ਜੁਆਇਨ ਕੀਤਾ ਹੈ। ਇਨ੍ਹਾਂ ਪੋਸਟਾਂ ‘ਚ ਲੋਕਲ ਖ਼ਬਰਾਂ ਸ਼ਾਮਲ ਹਨ ਅਤੇ ਇਨ੍ਹਾਂ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਵਰਗੇ ਰਾਜਨੀਤਕ ਵਿਰੋਧੀਆਂ ਦੀ ਆਲੋਚਨਾ ਕੀਤੀ ਗਈ ਹੈ।

Check Also

ਕਿਸਾਨ ਸੰਘਰਸ਼ – ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ …

%d bloggers like this: