Breaking News
Home / ਮੁੱਖ ਖਬਰਾਂ / ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਕਾਰ ਸੇਵਾ ਵਾਲੇ ਜਗਤਾਰ ਨੂੰ ਫੇਸਬੁੱਕ ਤੇ ਪਈਆਂ ਲਾਹਣਤਾਂ ਹੀ ਲਾਹਣਤਾਂ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਕਾਰ ਸੇਵਾ ਵਾਲੇ ਜਗਤਾਰ ਨੂੰ ਫੇਸਬੁੱਕ ਤੇ ਪਈਆਂ ਲਾਹਣਤਾਂ ਹੀ ਲਾਹਣਤਾਂ

ਕਾਰ ਸੇਵਾ ਵਾਲੇ ਬੁਲਡੋਜ਼ਰ ਬਾਬਿਆਂ ਅਤੇ ਸ਼ਰੋਮਣੀ ਕਮੇਟੀ ਦੇ ਮਸੰਦ ਅਹੁਦੇਦਾਰਾਂ ਨੂੰ ਯੂਰਪ ਅਤੇ ਨੌਰਥ ਅਮਰੀਕਾ ਲਿਆ ਕੇ ਹਜ਼ਾਰਾਂ ਸਾਲਾਂ ਤੋਂ ਸਾਂਭੀਆਂ ਇਮਾਰਤਾਂ ਦਿਖਾਉਣੀਆਂ ਪੈਣਗੀਆਂ, ਤਾਂ ਜਾ ਕੇ ਸ਼ਾਇਦ ਇਹ ‘ਖੂਹ ਦੇ ਡੱਡੂ’ ਸਮਝ ਸਕਣ ਕਿ ਇਨ੍ਹਾਂ ਦੀ ਮਹੱਤਤਾ ਕੀ ਹੁੰਦੀ ਹੈ।ਅਸਲੀਅਤ ਇਹ ਹੈ ਕਿ ਇਨ੍ਹਾਂ ਦੀ ਰੋਜ਼ੀ-ਰੋਟੀ ਅਤੇ ਤਾਣਾ-ਬਾਣਾ ਚਲਦਾ ਹੀ ਕਾਰ ਸੇਵਾ ਸਿਰ ‘ਤੇ ਹੈ। ਇਨ੍ਹਾਂ ਲਈ ਕਾਰ ਸੇਵਾ ਦਾ ਮਤਲਬ ਕੁਝ ਨਵਾਂ ਉਸਾਰਨਾ ਜਾਂ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ਨਹੀਂ, ਕੇਵਲ ਤੇ ਕੇਵਲ ਪੁਰਾਣਾ ਢਾਹ ਕੇ ਨਵਾਂ ਬਣਾਉਣਾ ਹੀ ਹੈ। ਵਰਨਾ ਇਨ੍ਹਾਂ ਦਾ ਲਾਮ-ਲਸ਼ਕਰ ਮਸ਼ੀਨਰੀ ਸਮੇਤ ਵਿਹਲਾ ਰਹਿੰਦਾ, ਇਨ੍ਹਾਂ ਦੇ ਠੇਕੇਦਾਰਾਂ ਨੂੰ ਕਮਿਸ਼ਨ ਨੀ ਮਿਲਦਾ, ਸ਼ਰੋਮਣੀ ਕਮੇਟੀ ਦੇ ਮਸੰਦ ਅਹੁਦੇਦਾਰਾਂ ਨੂੰ ਜਾਂਦਾ ਹਿੱਸਾ ਬੰਦ ਹੋ ਜਾਂਦਾ।ਸਵਰਗਵਾਸੀ ਸ. ਕੁਲਬੀਰ ਸਿੰਘ ਕੌੜਾ ਦੀ ਕਿਤਾਬ ‘…ਤੇ ਸਿੱਖ ਵੀ ਨਿਗਲਿਆ ਗਿਆ’ ਵਿੱਚ ਕਾਰ ਸੇਵਾ ਦੇ ਧੰਦੇ ਦਾ ਪੂਰਾ ਵਰਨਣ ਹੈ ਕਿ ਇਹ ਕਿੱਦਾਂ ਚਲਦਾ। ਰਾਜਸਥਾਨ ਦੇ ਮਕਰਾਣੇ ਤੋਂ ਇਹ ਪੱਥਰ ਲਿਆਉਂਦੇ ਨੇ, ਚਿੱਟੇ ਦੁੱਧ ਕੱਪੜੇ ਪਾ ਕੇ ਚਲੇ ਜਾਓ, ਦੁਕਾਨਦਾਰ ਸਟੀਲ ਦੇ ਗਿਲਾਸ ‘ਚ ਸੁੱਚਮ ਨਾਲ ਦੁੱਧ ਗਰਮ ਕਰਕੇ ਲਿਆਊਣਗੇ, ਏਨਾ ਪਤਾ ਉਨ੍ਹਾਂ ਨੂੰ ਇਨ੍ਹਾਂ ਦੇ ਬਾਰੇ।

ਕਿਤੇ ਨਾ ਕਿਤੇ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ ਇਸਦੇ, ਜੋ ਇਨ੍ਹਾਂ ਨੂੰ ਦਾਨ ਦਿੰਦੇ ਹਾਂ। ਮਿਹਨਤਾਂ ਕਰਕੇ ਪਾਲ਼ੀ ਫਸਲ ਚੁੱਕਣ ਵੇਲੇ ਇਨ੍ਹਾਂ ਨੂੰ ਬੋਰੀਆਂ ਭਰਾ ਕੇ ਦਿੰਦੇ ਰਹੇ ਹਾਂ। ਬਾਹਰ ਆਇਆਂ ਨੂੰ ਲਿਫਾਫਿਆਂ ‘ਚ ਪਾ ਕੇ ਡਾਲਰ-ਪੌਂਡ ਦਿੰਦੇ ਹਾਂ।ਪੰਜਾਬ ਦਾ ਸਿੱਖਿਆ ਢਾਂਚਾ ਹੀ ਐਸਾ ਹੈ ਕਿ ਉਹ ਵਿਰਾਸਤਾਂ ਨੂੰ ਸਾਂਭਣ ਬਾਰੇ ਕੋਈ ਜਾਣਕਾਰੀ ਨਹੀਂ ਦਿੰਦਾ ਵਰਨਾ ਅਸੀਂ ਆਪਣੇ ਪੁਰਖਿਆਂ ਦੇ ਸੰਦੂਕ, ਚਰਖੇ, ਕਹੇਂ-ਪਿੱਤਲ ਦੇ ਭਾਂਡੇ ਹੀ ਸਾਂਭ ਲੈਂਦੇ। ਉਹ ਤਾਂ ਘਰੇਲੂ ਵਿਰਾਸਤਾਂ ਸਨ, ਜੋ ਅਸੀਂ ਖੁਦ ਬਿਨਾ ਕੁਝ ਕੀਤਿਆਂ ਸਾਂਭ ਸਕਦੇ ਸਾਂ।ਸੰਤੁਸ਼ਟੀ ਇਸ ਗੱਲ ਦੀ ਹੈ ਕਿ ਲੋਕ ਹੁਣ ਇਸ ਬੁਰਾਈ ਖਿਲਾਫ ਖੁੱਲ੍ਹ ਕੇ ਬੋਲਣ ਲੱਗੇ ਹਨ। ਜਦ ਲੋਕ ਜਾਗ ਪੈਣ ਤਾਂ ਇਸ ਵਰਤਾਰੇ ਨੂੰ ਵੀ ਠੱਲ੍ਹ ਜ਼ਰੂਰ ਪਵੇਗੀ। ਤਰਨਤਾਰਨ ਦੀ ਦਰਸ਼ਨੀ ਡਿਓਢੀ ਨੂੰ ‘ਸ਼ਹੀਦ ਕਰਨ’ ਵਾਲੇ ਬੁਲਡੋਜ਼ਰ ਜਗਤਾਰ ਸਿੰਘ ਦੇ ਪੇਜ ‘ਤੇ ਪਈਆਂ ਪੋਸਟਾਂ ਹੇਠਾਂ ਲੋਕ ਅੱਜ ਲਾਹਣਤਾਂ ਪਾ ਰਹੇ ਹਨ।
ਗੁਰਪ੍ਰੀਤ ਸਿੰਘ ਸਹੋਤਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਲੌਂਗੋਵਾਲ ਨੂੰ ਅੱਜ ਸਾਰਾ ਦਿਨ ਸੰਗਤਾਂ ਫੇਸਬੁੱਕ ਤੇ ਲਾਹਨਤਾਂ ਪਾਉਂਦੀਆਂ ਰਹੀਆਂ । ਪ੍ਰਧਾਨ ਦੀ ਇਹ ਪ੍ਰਾਪਤੀ ਰਹੀ ਕਿ ਉਹਨੇ ਪਿਛਲੇ ੧੧ ਘੰਟਿਆਂ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਟਿੱਪਣੀਆਂ ਡਿਲੀਟ ਕੀਤੀਆਂ । “ਬਹੁਤ ਚੰਗਾ ਕੀਤਾ ਜੀ” ਵਾਲੀਆਂ ਕੁਝ ਟਿੱਪਣੀਆਂ ਪੇਜ ਉੱਤੇ ਸਾਂਭੀਆਂ ਪਈਆਂ ਹਨ । ਮਹਿਕਮਾ ਪੰਜਾਬੀ ਦੀ ਟੀਮ ਵੱਲੋਂ ਕਮੇਟੀ ਨੂੰ ਕੁਝ ਸਵਾਲ ਉਨ੍ਹਾਂ ਦੇ ਪੇਜ ਤੇ ਪੁੱਛੇ ਗਏ ਜਿਨ੍ਹਾਂ ਦਾ ਜਵਾਬ ਦੇਣ ਦੀ ਬਜਾਏ ਲੌਂਗੋਵਾਲ ਨੇ ਡਲੀਟ ਕਰ ਦਿੱਤੇ ।
ਸਵਾਲ ਇਹ ਸਨ :੧. ਗੁਰੂ ਕਾਲ, ਮਿਸਲਾਂ , ਖ਼ਾਲਸਾ ਰਾਜ ਤੇ ਅੰਗਰੇਜ਼ੀ ਰਾਜ ਦੇ ਵੱਖ ਵੱਖ ਸਮਿਆਂ ਵਿੱਚ ਬਣੀਆਂ ਇਮਾਰਤਾਂ ਬਾਰੇ ਸ਼੍ਰੋਮਣੀ ਕਮੇਟੀ ਕੋਲ ਕੀ ਤਫਸੀਲ ਮੌਜੂਦ ਹੈ ?੨. ਸ਼੍ਰੋਮਣੀ ਕਮੇਟੀ ਨੇ ਕਿੰਨੀਆਂ ਇਮਾਰਤਾਂ ਨੂੰ ਵਿਰਾਸਤੀ ਦਰਜਾ ਦਿੱਤਾ ਹੋਇਆ ਹੈ ਜਾਂ ਉਨ੍ਹਾਂ ਨਾਲ ਛੇੜਛਾੜ ਕਰਨ ਦੀ ਮਨਾਹੀ ਹੈ ?੩ ਕਮੇਟੀ ਕੋਲ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਦੇ ਕੀ ਪ੍ਰਬੰਧ ਨੇ ?੪ . ਕੀ ਕਾਰ ਸੇਵਾ ਸਮੇਂ ਕੋਈ ਇਮਾਰਤ ਢਾਹੁਣ ਤੋਂ ਪਹਿਲਾਂ ਕਿਸੇ ਮਾਹਰ ਨਾਲ ਉਸਦੀ ਮਜਬੂਤੀ ਕਾਇਮ ਕਰਨ ਬਾਰੇ ਕੋਈ ਸਲਾਹ ਕੀਤੀ ਜਾਂਦੀ ਹੈ ?੫. ਕਾਰ ਸੇਵਾ ਵਾਲੇ ਬਾਬਿਆਂ ਕੋਲ ਕਿਹੜੇ ਮਾਹਰ ਹੁੰਦੇ ਨੇ ਜੋ ਇਹ ਕਹਿ ਦਿੰਦੇ ਨੇ ਕਿ ਇਮਾਰਤ ਦੀ ਮੁਰੰਮਤ ਨਹੀਂ ਹੋ ਸਕਦੀ ਇਹ ਢਾਹੁਣੀ ਪਵੇਗੀ ?
੬. ਜਦੋਂ ਜਗਤਾਰ ਕਾਰ ਸੇਵਾ ਵਾਲੇ ਨੇ ਕਿਹਾ ਕਿ ਡਿਉਢੀ ਮੁਰੰਮਤ ਨਹੀਂ ਹੋ ਸਕਦੀ ਇਹ ਢਾਹੁਣੀ ਪਵੇਗੀ ਤਾਂ ਸ਼੍ਰੋਮਣੀ ਕਮੇਟੀ ਨੇ ਮੁਰੰਮਤ ਲਈ ਮਾਹਰ ਲੱਭਣ ਥਾਵੇਂ ਤੋੜਨ ਦੀ ਪ੍ਰਵਾਨਗੀ ਕਿਉਂ ਦਿੱਤੀ ?੭. ਸੰਗਤਾਂ ਦੇ ਵਿਰੋਧ ਪਿੱਛੋਂ ਡਿਓੜੀ ਢਾਹੁਣ ਦਾ ਕੰਮ ਰੁਕਣ ਬਾਅਦ ਵੀ ਅੱਠ ਮਹੀਨੇ ਬੀਤ ਗਏ ਪਰ ਸ਼੍ਰੋਮਣੀ ਕਮੇਟੀ ਨੇ ਮੁਰੰਮਤ ਦਾ ਕੰਮ ਸ਼ੁਰੂ ਕਿਉਂ ਨਹੀਂ ਕਰਵਾਇਆ ?੮ ਜੇ ਜਗਤਾਰ ਦੇ ਗੁੰਡੇ ਕਮੇਟੀ ਦੀ ਮਰਜ਼ੀ ਤੋਂ ਬਿਨਾਂ ਡਿਊੜੀ ਤੋੜ ਗਏ ਤਾਂ ਅੱਜ ਉਨ੍ਹਾਂ ਖਿਲਾਫ ਪਰਚਾ ਕਿਉਂ ਨਾ ਕਰਵਾਇਆ ਗਿਆ ? ਜਗਤਾਰ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ?-ਸ਼੍ਰੋਮਣੀ ਕਮੇਟੀ ਜੁਆਬ ਦੇਣ ਦੀ ਥਾਂ ਤੇ ਸਾਡੇ ਇਹ ਸਵਾਲ ਮਿਟਾ ਦਿੰਦੀ ਹੈ । #ਮਹਿਕਮਾ_ਪੰਜਾਬੀ

Check Also

ਜੂਨ 1984 : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਫੌ ਜੀ ਕਹਿਰ ਦੀ ਦਾਸਤਾਨ

ਜੂਨ 1984 ਵਿੱਚ ਭਾਰਤੀ ਫੌ ਜ ਵਲੋਂ ਕੇਵਲ ਸ੍ਰੀ ਦਰਬਾਰ ਸਾਹਿਬ ‘ਤੇ ਹੀ ਹ-ਮ-ਲਾ ਨਹੀਂ …

%d bloggers like this: