Breaking News
Home / ਪੰਥਕ ਖਬਰਾਂ / ਦਿਲਜੀਤ ਸਿੰਘ ਖਾਲਸਾ ਦੀ ਕਹਾਣੀ ਇੱਕ ਵਾਰ ਜ਼ਰੂਰ ਸੁਣੋ

ਦਿਲਜੀਤ ਸਿੰਘ ਖਾਲਸਾ ਦੀ ਕਹਾਣੀ ਇੱਕ ਵਾਰ ਜ਼ਰੂਰ ਸੁਣੋ

ਇਹ ਖਬਰ ਦੇਖ ਕੇ ਤੁਹਾਡੀਆਂ ਅੱਖਾਂ ਸਾਹਮਣੇ ਪੰਜਾਬ ਦਾ ਉਹੀ ਕਾਲਾ ਦੋਰ ਆ ਜਾਂਦਾ ਹੈ ਜਿਸ ਚ ਸਿੱਖ ਨੌਜਵਾਨੀ ਦੇ ਖੂ ਨ ਨਾਲ ਪੁਲਿਸ ਵਲੋਂ ਹੋਲੀ ਖੇਡੀ ਗਈ ਜਿਸ ਦਾ ਸੰਤਾਪ ਪੰਜਾਬ ਅੱਜ ਤੱਕ ਭੁਗਤ ਰਿਹਾ ਹੈ ਜਿਸ ਦੀ ਨਾ ਕੋਈ ਸੁਣਵਾਈ ਹੋਈ ਨਾ ਕੋਈ ਇਨਸਾਫ਼ ਨਾ ਕੋਈ ਉਜੜਿਆਂ ਘਰਾਂ ਨੂੰ ਮੁਆਵਜ਼ਾ ਪਰ ਆਪਣੀਆਂ ਰਹਿੰਦੀਆਂ ਖੁਹਦੀਆਂ ਜਾਇਦਾਦਾਂ ਗਹਿਣੇ ਰੱਖ ਦੋ ਸ਼ੀ ਆਂ ਖਿਲਾਫ ਕੇਸ ਲੜ ਰਹੇ ਮਾਂ ਪਿਉ ਜਰੂਰ ਇਸ ਦੁਨੀਆਂ ਤੋਂ ਚਲੇ ਗਏ ਪਰ ਇਨਸਾਫ਼ ਨਹੀਂ ਮਿਲਿਆ ਖਾੜਕੂ ਲੀਡਰ ਵੀ ਅਖਬਾਰਾਂ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਖਿਲਾਫ ਅਵਾਜ਼ ਉਠਾਉਂਦੇ ਰਹੇ ਪੁਲਿਸ ਨੂੰ ਤਾੜਨਾ ਵੀ ਕਰਦੇ ਰਹੇ ਪਰ ਬੂ ਚ ੜ ਪੁਲਿਸ ਅਫਸਰਾਂ ਦੇ ਕੰਨ ਉੱਤੇ ਜੂੰ ਨਾ ਸਰਕੀ ਕਿਉਂਕਿ ਦਿੱਲੀ ਹਕੂਮਤ ਨੇ ਪੂਰੀ ਖੁੱਲ ਦਿੱਤੀ ਹੋਈ ਸੀ,

ਪੰਜਾਬ ਪੁਲਿਸ ਦੇ ਮੁਖੀ ਵਜੋਂ ਮਾਰਚ 1986 ਵਿੱਚ ਜਦੋਂ ਜੀ ਐਫ ਰਿਬੈਰੋ ਨੇ ਅਹੁਦਾ ਸੰਭਾਲਿਆ ਤਾਂ ਉਸ ਦੇ ਨੋ ਮਹੀਨਿਆਂ ਦੇ ਚਾਰਜ ਅੰਦਰ ਸਰਕਾਰੀ ਅੰਕੜਿਆਂ ਦੇ ਮੁਤਾਬਿਕ 50 ਖਾੜਕੂ ਪੁਲਿਸ ਹੱਥੋ ਮਾਰੇ ਗਏ ਤੇ 1987 ਵਿੱਚ ਇਹ ਅੰਕੜੇ ਵੱਧ ਕੇ 345′ ਖਾੜਕੂ ਮਾਰੇ ਜਾਣ ਤੱਕ ਜਾ ਪਹੁੰਚੇ ਅਪ੍ਰੈਲ 1988 ਚ ਉਸ ਦਾ ਕਾਰਜਕਾਲ ਖਤਮ ਹੋਇਆ ਤੇ ਉਸ ਆਖਰੀ ਚਾਰ ਮਹੀਨਿਆਂ ਵਿੱਚ 70 ਖਾੜਕੂ ਮਾਰੇ ਗਏ,

ਸੰਨ 1988 ਵਿੱਚ ਕੇ ਪੀ ਐਸ ਗਿੱਲ ਨੇ ਪੁਲਿਸ ਮੁਖੀ ਦਾ ਅਹੁਦਾ ਸੰਭਾਲਿਆ ਤੇ ਕਾਲੀ ਗਰਜ ਉਪਰੇਸ਼ਨ ਕੀਤਾ ਸਰਕਾਰੀ ਅੰਕੜਿਆ ਮੁਤਾਬਿਕ ਉਸ ਦੇ ਆਪਣੇ ਪਹਿਲੇ ਅੱਠ ਮਹੀਨਿਆਂ ਵਿੱਚ 300 ਖਾੜਕੂ ਮਾਰੇ ਗਏ ਤੇ ਸੰਨ 1989 ਵਿੱਚ 703 ਖਾੜਕੂ ਮਾਰੇ ਗਏ ਜਿਨ੍ਹਾਂ ਮਾਰੇ ਗਏ ਖਾੜਕੂਆਂ ਦੀ ਗਿਣਤੀ ਅੰਤ ਤੱਕ 1308 ਤੱਕ ਜਾ ਪਹੁੰਚੀ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇਹਨਾਂ ਸਰਕਾਰੀ ਅੰਕੜਿਆਂ ਨੂੰ ਸੱਚ ਮੰਨ ਲਈਏ ਤਾਂ ਜਦ ਕਿ ਇਹ ਸਹੀ ਨਹੀ ਦਿੱਤੇ ਗਏ ਪਰ ਫਿਰ ਜੇ ਮੰਨ ਲਈਏ ਕਿ ਹ ਥਿ ਆ ਰ ਚੱਕ ਜੂਝਣ ਵਾਲੇ ਜੁਝਾਰੂ ਇੰਨੇ ਸਨ ਤਾਂ ਫਿਰ ਤਾਂ ਸਿੱਖ ਕੌਮ ਨੇ ਹੁਣ ਤੱਕ ਪੰਜਾਬ ਦੇ ਕਬਜਾ ਕਰ ਲੈਣਾ ਸੀ ਪਰ ਨਹੀ ਇਹ ਉਹ ਨਿਰਦੋਸ਼ ਸਿੱਖ ਸਨ ਜਿਨ੍ਹਾਂ ਨੂੰ ਚੌਕਾਂ ਚੋਰਾਹਿਆਂ ਗਲੀਆਂ ਮੁਹੱਲਿਆਂ ਵਿਚੋਂ ਚੁੱਕ ਚੁੱਕ ਕੇ ਮਾਰਿਆ ਗਿਆ ਜਿਨ੍ਹਾਂ ਦਾ ਕੋਈ ਥੋਹ ਪਤਾ ਨਹੀਂ ਨਿਕਲਣ ਦਿੱਤਾ ਜਿਨ੍ਹਾਂ ਨੂੰ ਅੱਜ ਵੀ ਬੁੱਢੇ ਮਾਪੇ ਘਰਾਂ ਵਿੱਚ ਉਡੀਕ ਰਹੇ ਨੇ ਕਿ ਆਕਾਸ਼ ਸਾਡੇ ਪੁੱਤ ਮੁੜ ਘਰਾਂ ਨੂੰ ਪਰਤ ਆਉਣਗੇ।

Check Also

ਪਰਿਕਰਮਾ ਵਿੱਚ ਬੱਚਾ ਮ ਰੀ ਮਾਂ ਦਾ ਦੁੱਧ ਚੁੰ ਘ ਦਾ ਰਿਹਾ.. ਫਿਰ 9 ਮਹੀਨੇ ਦੇ ਬੱਚੇ ਨੂੰ ਮੇਰੇ ਸਾਹਮਣੇ ਗੋ ਲੀ ਮਾ ਰੀ ਗਈ

ਜੂਨ 1984 ਚ ਵਾਪਰੇ ਘੱ ਲੂ ਘਾ ਰੇ ਦਾ ਦੁੱ ਖ ਅੱਜ ਵੀ ਸਿੱਖ ਆਪਣੇ …

%d bloggers like this: