Breaking News
Home / ਸਾਹਿਤ / 4 ਜੁਲਾਈ 1955 ਦੀ ਇਤਿਹਾਸਕ ਘਟਨਾ

4 ਜੁਲਾਈ 1955 ਦੀ ਇਤਿਹਾਸਕ ਘਟਨਾ

1947 ਦੀ ਵੰਡ ਤੋਂ ਬਾਅਦ , ਭਾਰਤ ਵਿਚ ਬੋਲੀ ਦੇ ਆਧਾਰ ਤੇ , ਭਾਰਤੀ ਸਰਕਾਰ ਦੁਆਰਾ , ਸੂਬੇ ਬਣਾਉਣੇ ਸ਼ੁਰੂ ਕੀਤੇ ਗਏ ਤਾਂ ਪੰਜਾਬ ਦੇ ਮਸਲੇ ਤੇ ਜਵਾਹਰ ਲਾਲ ਨਹਿਰੂ ਅਤੇ ਕੰਪਨੀ ਵਿਟਰੀ ਹੋਈ ਸੀ । ਇਥੇ ਕਾਂਗਰਸ ਸਰਕਾਰ , ਜਨ ਸੰਘੀਆਂ ਤੇ ਆਰੀਆ ਸਮਾਜੀਆਂ ਦੁਆਰਾ , ਹਿੰਦੂਆਂ ਵਿਚ ਇਹ ਭੈਅ ਪੈਦਾ ਕੀਤਾ ਗਿਆ ਕਿ , ਸਿੱਖ ਪੰਜਾਬੀ ਸੂਬੇ ਦੀ ਆੜ ਵਿੱਚ ਸਿੱਖ ਸੂਬਾ ਚਾਹੁੰਦੇ ਹਨ , ਜਿੱਥੇ ਉਹ ਉਹਨਾਂ ਨਾਲ ਚੰਗੀ ਨਹੀਂ ਕਰਨਗੇ । ਪੰਜਾਬ ਦੇ ਹਲਾਤ ਤਨਾਅ ਪੂਰਨ ਬਣ ਰਹੇ ਸਨ ।ਸੁਹਿਰਦ ਹਿੰਦੂ ਵੀਰ ਸਿੱਖਾਂ ਨਾਲ ਸਹਿਮਤ ਸਨ।

ਭੀਮ ਸੈਨ ਸੱਚਰ ਦੀ ਹਕੂਮਤ ਨੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਨਾਅਰੇ ਤੇ ਪਾਬੰਦੀ ਲਾ ਦਿੱਤੀ । ਇਸ ਵਕਤ 9 ਮਈ 1955 ਨੂੰ ਲੁਧਿਆਣੇ ਆਲ ਪਾਰਟੀ ਕਨਵੈਨਸ਼ਨ ਜੋ ਲਾਲਾ ਕੇਦਾਰ ਨਾਥ ਸਹਿਗਲ ਦੀ ਪ੍ਰਧਾਨਗੀ ਹੇਠ ਸਭ ਨੇ ਅਕਾਲੀਆਂ ਦੀ ਹਮਾਇਤ ਦਾ ਮਤਾ ਪਾਸ ਕੀਤਾ । 10 ਮਈ ਨੂੰ ਮੰਜੀ ਸਾਹਿਬ ਭਾਰੀ ਦੀਵਾਨ ਸਜਿਆ । ਸਭ ਤੋਂ ਪਹਿਲਾਂ ਮਾਸਟਰ ਜੀ ਨੇ ਪੰਜਾਬੀ ਸੂਬੇ ਦੇ ਪ੍ਰਚਾਰ ਤੇ ਲੱਗੀ ਰੋਕ ਖਿਲਾਫ ਦਫਾ 44 ਤੋੜਦਿਆਂ 11 ਸਾਥੀਆਂ ਸਮੇਤ ਗ੍ਰਿਫਤਾਰੀ ਦਿੱਤੀ।

ਮੋਰਚੇ ਨੂੰ ਤਕਰੀਬਨ 2 ਮਹੀਨੇ ਚੱਲਦੇ ਹੋ ਗਏ ਸਨ ਤੇ 7 ਤੋਂ 8 ਹਜਾਰ ਸਿੱਖ ਮੋਰਚੇ ਵਿਚ ਗ੍ਰਿਫਤਾਰੀ ਦੇ ਚੁਕੇ ਸਨ ।ਜੇਲ੍ਹਾਂ ਵਿਚ ਥਾਂ ਨਹੀਂ ਸੀ ਤੇ ਉਧਰ ਅਕਾਲੀ ਵੀ ਝੁਕਣ ਲਈ ਤਿਆਰ ਨਹੀਂ ਸਨ , ਉਹਨਾਂ ਵਿੱਚ ਜੋਸ਼ ਠਾਠਾਂ ਮਾਰ ਰਿਹਾ ਸੀ।ਉਧਰ ਭੀਮ ਸੈਨ ਸੱਚਰ ਦੀਆਂ ਪ੍ਰੇਸ਼ਾਨੀਆਂ ਵੱਧ ਰਹੀਆਂ ਸਨ ਤਾਂ ਉਸ ਵਕਤ ਮਹਾਸ਼ਾ ਅਸ਼ਵਨੀ ਕੁਮਾਰ ਡੀ.ਆਈ.ਜੀ(ਫਿਰਕਾਪ੍ਰਸਤ) ਜਲੰਧਰ ਨੇ ਫੜ ਮਾਰੀ ਕੇ ਮੈਨੂੰ ਗਿਣਤੀ ਦੇ ਪੰਜ ਦਿਨ ਦੇਦੋ ।ਸਾਰਾ ਮਸਲਾ ਹਲ ਹੋ ਜਾਵੇਗਾ ।

ਸਰਾਂ ਵਾਲੀ ਸੜਕ ਤੋਂ ਬਾਹਰ , ਪ੍ਰੇਮ ਹੋਟਲ ਕੋਲ ਪੁਲਿਸ ਨੇ ਹੀ ਜੰਗਲਾ ਲਵਾਇਆ ਸੀ , ਪੁਲਿਸ ਉਸਤੋਂ ਚਾਰ ਕਰਮ ਪਿੱਛੇ ਰਹਿੰਦੀ ਸੀ ਤੇ ਉਹ ਜੰਗਲਾ ਕਮੇਟੀ ਦੇ ਮੁਲਾਜਮ ਹੀ ਸੰਭਾਲਦੇ ਸਨ। ਪੁਲਿਸ ਨੇ ਸਭ ਤੋਂ ਪਹਿਲਾਂ ਇਹ ਜੰਗਲਾ ਹਟਾਇਆ ਤੇ ਨਾਲ ਹੀ ਅਕਾਲੀ ਦਲ ਦੇ ਦਫ਼ਤਰ ਤਕ ਬਾਵਰਦੀ ਗਾਰਦ ਸ਼ੁਰੂ ਕੀਤੀ।ਇਸ ਵਕਤ ਹੀ ਬਿਨਾਂ ਕਿਸੇ ਅਗਾਂਹੂ ਇਤਲਾਹ ਦੇ , ਦਰਬਾਰ ਸਾਹਿਬ , ਅਕਾਲ ਤਖ਼ਤ ਸਾਹਿਬ ਤੇ ਕਮੇਟੀ ਦੇ ਦਫ਼ਤਰ ਦੇ 24 ਹ ਥਿ ਆ ਰਾਂ ਦੇ ਲਾਇਸੰਸ ਖਾਰਜ ਕਰ ਕੇ ਅਸਲਾ ਕਬਜੇ ਵਿਚ ਲੈ ਲਿਆ । ਇਸਦੇ ਨਾਲ ਹੀ ਮੋਰਚੇ ਦੇ ਹਮਾਇਤੀਆਂ ਦੇ ਹ ਥਿ ਆ ਰ ਵੀ ਕਬਜੇ ਵਿਚ ਲਏ ਗਏ। ਮਾਸਟਰ ਜੀ ਦੇ ਘਰੋਂ ਉਹਨਾਂ ਦੀ ਬੰ ਦੂ ਕ ਤੇ ਪਿ ਸ ਤੌ ਲ ਵੀ ਕਬਜੇ ਵਿਚ ਲੈ ਲਿਆ ਗਿਆ । ਪੁਲਿਸ ਨੇ ਇਹ ਹਰਕਤ ਤਾਂ ਕੀਤੀ , ਕਿ ਅਕਾਲੀ ਹੋਣ ਵਾਲੀ ਕਾਰਵਾਈ ਦਾ ਅੱਗੋਂ ਕੋਈ ਮੁਕਾਬਲਾ ਨ ਕਰ ਸਕਣ । (ਇਹੋ ਜਿਹੀ ਹਰਕਤ ਪੁਲਿਸ ਨੇ 84 ਵਿਚ ਕੀਤੀ ਦਿੱਲੀ ਵਰਗੇ ਸ਼ਹਿਰਾਂ ਵਿਚ , ਸੁਣਨ ਵਿਚ ਆਉਂਦਾ ਹੈ)

ਇਕ ਦਿਨ ਪੁਲਿਸ ਵਾਲਿਆਂ ਨੇ ਮੰਜੀ ਸਾਹਿਬ ਦੀਵਾਨ ਹਾਲ ਵੱਲ ਆਪਣੀ ਗਾਰਦ ਕੀਤੀ ਤਾਂ ਸੰਗਤ ਨੇ ਵੱਡਾ ਵਿਰੋਧ ਕੀਤਾ ਤੇ ਉਧਰੋਂ ਧੱ ਕੇ ਮਾ ਰ ਬਾਹਰ ਕੱਢ ਦਿੱਤਾ।ਇਸ ਰੋਸ ਵਿਚ 4-5 ਜੁਲਾਈ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਅਕਾਲੀਆਂ ਕੀਤਾ । ਪਰ ਅਸ਼ਵਨੀ ਕੁਮਾਰ ਨੇ ਆਪਣੀ ਫਿਰਕਾਪ੍ਰਸਤੀ ਦਾ ਸਬੂਤ ਦਿੰਦਿਆਂ 3-4 ਜੁਲਾਈ ਦੀ ਰਾਤ ਤੋਂ ਆਪਣਾ ਐਕਸ਼ਨ ਸ਼ੁਰੂ ਕੀਤਾ । ਸਭ ਤੋਂ ਪਹਿਲਾਂ ਬਿਨਾਂ ਵਾਰੰਟ ਤੋਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ , ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਅੱਛਰ ਸਿੰਘ, ਦਰਬਾਰ ਸਾਹਿਬ ਦੇ ਮੈਨੇਜਰ ਗੁਰਦਿਆਲ ਸਿੰਘ , ਸ਼੍ਰੋਮਣੀ ਕਮੇਟੀ ਸਕੱਤਰ ਗਿਆਨੀ ਤੇਜਾ ਸਿੰਘ ਤੇ ਪ੍ਰੋਫੈਸਰ ਹਰਭਜਨ ਸਿੰਘ ਆਦਿ ਨੂੰ ਉਹਨਾਂ ਦੇ ਘਰੋਂ ਅੱਧੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਕਾਨੂੰਨ ਛਿੱਕੇ ਤੇ ਟੰਗ ਕੇ , ਵਾਰੰਟਾਂ ਤੋਂ ਬਿਨਾਂ।

ਸਵੇਰੇ 3-4 ਵਜੇ ਸਰਾਂ ਵਾਲੀ ਸੜਕ ਤੇ ਪੁਲੀਸ ਦਾ ਪਹਿਰਾ ਲਾ ਕੇ ਕਮੇਟੀ ਤੇ ਅਕਾਲੀ ਦਲ ਦੇ ਦਫ਼ਤਰ ਤੇ ਹ ਮ ਲਾ ਕਰ ਦਿੱਤਾ । ਗੁਰੂ ਰਾਮਦਾਸ ਸਰ੍ਹਾਂ ਵਿਚਲੇ ਸ਼ਰਧਾਲੂ ਗ੍ਰਿਫ਼ਤਾਰ ਕਰ ਲਏ ਗਏ।ਇਹਨਾਂ ਪੰਜ ਛੇ ਸੌ ਸਿੰਘਾਂ ਨੂੰ ਟਰੱਕਾਂ ਵਿਚ ਬੈਠਾ ਕੇ ਕੋਤਵਾਲੀ ਭੇਜ ਦਿੱਤਾ ਤੇ ਉਥੋਂ ਜੇਲ ਭੇਜ ਦਿੱਤਾ।ਦਫ਼ਤਰ ਵਿਚੋਂ ਪ੍ਰਿੰਸੀਪਲ ਸਤਬੀਰ ਸਿੰਘ ਤੇ ਹੋਰ ਸੱਜਣ ਗ੍ਰਿਫ਼ਤਾਰ ਕਰ ਲਿਆ ਗਿਆ ।ਪ੍ਰਿੰਸੀਪਲ ਸਾਬ੍ਹ ਨੂੰ ਇਸ ਅਕਾਲੀ ਮੋਰਚੇ ਦਾ ਪੁਲੀਸ ਦਿਮਾਗ ਸਮਝਦੀ ਸੀ।ਅਗਲਾ ਹ ਮ ਲਾ ਮੰਜੀ ਸਾਹਿਬ ਹਾਲ ਤੇ ਅਸ਼ਵਨੀ ਕੁਮਾਰ ਨੇ ਕੀਤਾ । ਉਹ ਚਾਹੁੰਦਾ ਸੀ ਕਿ ਜੇ ਇਥੇ ਅਕਾਲੀ ਕੱਠੇ ਨ ਹੋਣ ਦਿੱਤੇ ਤਾਂ ਇਹ ਮੋਰਚਾ ਖਤਮ ਹੋ ਜਾਵੇਗਾ।ਧੁਪ ਵਿਚ ਸੰਗਤਾਂ ਜੋੜਾ ਘਰ ਤੋਂ ਦੀਵਾਨ ਹਾਲ ਤਕ ਬੈਠ ਗਈਆਂ ਤੇ ਸ਼ਬਦ ਪੜ੍ਹਨ ਲੱਗੀਆਂ।ਹੁਕਮ ਸਿੰਘ ਤੇ ਬਾਵਾ ਹਰਕਿਸ਼ਨ ਸਿੰਘ ਹੁਣੀ ਸੰਗਤ ਦੀ ਅਗਵਾਈ ਕਰ ਰਹੇ ਸਨ।ਇਸ ਵਕਤ ਫੌਜ ਤਾਂ ਪਿੱਛੇ ਹਟ ਗਈ, ਪਰ ਪੁਲਿਸ ਨੇ ਅੱਗੇ ਵਧਣਾ ਸ਼ੁਰੂ ਕੀਤਾ।

ਇਸ ਵਕਤ ਸ੍ਰਦਾਰ ਹੁਕਮ ਸਿੰਘ ਹੁਣਾ ਨੇ ਜੰਗਲੇ ਤੇ ਖੜ ਕੇ ਐਲਾਨ ਕੀਤਾ “ਸਿੰਘੋ ! ਹੁਣ ਪ੍ਰਤਖ ਮਲੂਮ ਹੁੰਦਾ ਹੈ ਕਿ ਸਾਨੂੰ ਅੱਜ ਗੋ ਲੀ ਆਂ ਖਾਣੀਆਂ ਪੈਣੀਆਂ ਹਨ, ਇਸ ਲਈ ਉਹ ਵੀਰ ਤੇ ਭੈਣਾਂ ਇਥੇ ਰਿਹਣ ਜੋ ਗੋ ਲੀ ਆਂ ਖਾਣ ਲਈ ਤਿਆਰ ਹੋਣ , ਬਾਕੀ ਚਲੇ ਜਾਣ।” ਸਾਰੀ ਸੰਗਤ ਹੀ ਡਟ ਗਈ ਤੇ ਕੋਈ ਵੀ ਉੱਠ ਕੇ ਨ ਗਿਆ ।ਟੀਅਰਗੈਸ ਦਾ ਪਹਿਲਾ ਗੋਲਾ ਉਥੇ ਸੁਟਿਆ ਗਿਆ , ਜਿੱਥੇ ਜੋੜਾ ਘਰ ਸੀ । ਨਾਲ ਹੀ ਲਾਠੀ ਚਾਰਜ ਸ਼ੁਰੂ ਕਰ ਦਿੱਤਾ ਪੁਲਿਸ ਨੇ।ਸਿੰਘ ਸਿੰਘਣੀਆਂ ਡਟੇ ਹੋਏ ਸਨ , ਪੁਲਿਸ ਆਪਣੀ ਕਰੂਪਤਾ ਦਾ ਰੂਪ ਦਿਖਾਉਂਦੀ ਮੰਜੀ ਹਾਲ ਤਕ ਪੁਜ ਗਈ।ਅਸ਼ਵਨੀ ਕੁਮਾਰ ਝੂਠ ਬੋਲ ਕੇ ਪੁਲੀਸੀਆਂ ਨੂੰ ਉਕਸਾ ਰਿਹਾ ਸੀ , ਸੰਗਤਾਂ ਤੇ ਅੰਨੇ ਤਸ਼ੱਦਦ ਲਈ। ਪੁਲਿਸ ਨੇ ਲੰਗਰ ਹਾਲ , ਪ੍ਰਕਾਸ਼ ਅਸਥਾਨ ਤੇ ਗਿਆਨੀ ਚੇਤ ਸਿੰਘ ਹੁਰਾਂ ਦੇ ਮਕਾਨ ਤੇ ਖੜ੍ਹ ਕੇ ਪ੍ਰਕਰਮਾ ਵਿਚ ਟੀਅਰ ਗੈਸ ਦੇ ਗੋ ਲੇ ਸੁਟੇ ਤੇ ਗੋ ਲੀ ਆਂ ਚਲਾਈਆਂ । ਗਿਆਨੀ ਚੇਤ ਸਿੰਘ ਹੁਣਾ ਦੇ ਪਰਿਵਾਰ ਨਾਲ ਵੀ ਬਦਤਮੀਜ਼ੀ ਕੀਤੀ ਗਈ।ਪੁਲਿਸ ਸੰਗਤਾਂ ਉਪਰ ਇੱਟਾਂ ਪੱਥਰ ਵੀ ਮਾਰ ਰਹੀ ਸੀ। ਇਸ ਧਕਮਧਕੀ ਵਿਚ ਪ੍ਰਕਰਮਾ ਵਿਚ ਇਕ ਕੰਧ ਡਿੱਗ ਪਈ , ਜਿਸ ਹੇਠਾਂ ਆ ਕੇ ਕਈ ਸਿੱਖ ਸੰਗਤਾਂ ਜਖਮੀ ਹੋ ਗਈਆਂ।ਗੋ ਲੀ ਆਂ ਵੀ ਪੁਲਿਸ ਨੇ ਚਲਾਈਆਂ । ਬਾਅਦ ਵਿਚ ਅਕਾਲੀ ਦਲ ਦੇ ਜਨਰਲ ਸਕੱਤਲ ਅਜਾਇਬ ਸਿੰਘ ਨੇ ਦੱਸਿਆ ਕਿ ਦੋ ਸਿੱਖ ਪੁਲਿਸ ਦੀਆਂ ਗੋ ਲੀ ਆਂ ਨਾਲ ਮਰੇ।ਟੀਅਰ ਗੈਸ ਦਰਬਾਰ ਸਾਹਿਬ ਦੀ ਹਰ ਮੰਜਿਲ ਤੇ ਪੁਜ ਗਈ।ਜਿਸ ਕਾਰਨ ਅਖੰਡ ਪਾਠੀਆਂ ਤੇ ਕੀਰਤਨੀ ਸਿੰਘਾਂ ਨੂੰ ਬੜੀ ਦਿੱਕਤ ਹੋਈ। ਗੋ ਲੀ ਆਂ ਦੀ ਮਾਰ ਅਕਾਲ ਤਖ਼ਤ ਸਾਹਿਬ ਤੱਕ ਹੋਈ। ਕੰਧਾਂ ਤੇ ਨਿਸ਼ਾਨ ਨਜ਼ਰ ਆਉਂਦੇ ਸਨ। ਆਜ਼ਾਦੀ ਪਿੱਛੋ , ਹਿੰਦ ਸਰਕਾਰ ਨੇ ਸਿੱਖਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਦਾ ਇਨਾਮ ਦਿੰਦਿਆਂ , ਉਹਨਾਂ ਦੇ ਸਭ ਤੋਂ ਮੁਬਾਰਕ ਸਥਾਨ ਦੀ ਬੇਹੁਰਮਤੀ ਕੀਤੀ ।

ਅਸ਼ਵਨੀ ਕੁਮਾਰ ਨੇ ਮੰਜੀ ਹਾਲ , ਪ੍ਰਕਰਮਾ ਵੱਲ ਜਾਣ ਵਾਲਾ ਹਰ ਰਾਹ, ਰੋਕ ਰੱਖਿਆ ਸੀ ।ਟੀਅਰ ਗੈਸ ਦੇ ਗੋਲੇ ਸੁਟੇ ਜਾ ਰਹੇ ਸਨ ਤੇ ਡਾਂਗ ਵੀ ਖੜਕ ਰਹੀ ਸੀ । ਬੰ ਦੂ ਕਾਂ ਵੀ ਤਾਣੀਆਂ ਹੋਈਆਂ ਸਨ। ਛੇਤੀ ਹੀ ਜੱਥੇਦਾਰ ਮੋਹਨ ਸਿੰਘ ਤੁੜ , ਜਥੇਦਾਰ ਬੂਟਾ ਸਿੰਘ, ਜੱਥੇਦਾਰ ਤਾਰਾ ਸਿੰਘ ਠੇਠਰ ਪਹੁੰਚ ਗਏ। ਉਹਨਾਂ ਨੇ ਮੋਰਚੇ ਵਿਚ ਜਾਣ ਵਾਲੇ ਜੱਥੇ ਨੂੰ ਅੱਗੇ ਆਉਣ ਲਈ ਕਿਹਾ। 63 ਨੌਜਵਾਨ ਅੱਗੇ ਵਧੇ , ਅਰਦਾਸ ਸੋਧੀ ਗਈ। ਇਹਨਾਂ ਸਿਰਲੱਥ ਯੋਧਿਆਂ ਨੂੰ ਤੱਕ ਸੰਗਤ ਜੈਕਾਰੇ ਗੁੰਜਾਉਣ ਲੱਗੀ। ਕਿਆ ਜਜ਼ਬਾ ਸੀ ਕੌਮ ਲਈ ਮਰ ਮਿਟਣ ਦਾ। ਇਹ ਨੌਜਵਾਨ ਕੰਧਾ ਟੱਪ ਕੇ ਮੰਜੀ ਸਾਹਿਬ ਹਾਲ ਪੁੱਜੇ ਤੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ , ਪੁਲਿਸ ਦੀਆਂ ਡਾਂਗਾਂ ਖਾਂਦੇ ਗ੍ਰਿਫਤਾਰੀ ਦਿੰਦੇ ਹਨ। ਇਸ ਰਾਤ ਪੰਥਕ ਅਖ਼ਬਾਰਾਂ ਦੇ ਦਫ਼ਤਰਾਂ ਤੇ ਵੀ ਪੁਲਿਸ ਨੇ ਹ ਮ ਲਾ ਕੀਤਾ ਤੇ ਆਪਣੀ ਜ਼ੋਰ ਅਜਮਾਈ ਕੀਤੀ।

ਇਸ ਹ ਮ ਲੇ ਦੀ ਹਰ ਪਾਸਿਓਂ ਨਿੰਦਾ ਹੋਈ।ਪੰਜਾਬ ਦੇ ਸਾਰੇ ਸਿੱਖ ਦੁਕਾਨਦਾਰਾਂ ਨੇ 5 ਜੁਲਾਈ ਨੂੰ ਦੁਕਾਨਾਂ ਬੰਦ ਰੱਖੀਆਂ। ਕਾਂਗਰਸ ਦੇ ਹਿਮਾਇਤੀਆਂ ਬਾਬਾ ਖੜਕ ਸਿੰਘ , ਈਥੋਪੀਆ ਦੇ ਸਾਬਕਾ ਸਫ਼ੀਰ ਸੰਤ ਸਿੰਘ , ਈਸ਼ਰ ਸਿੰਘ ਮਝੈਲ ਅਤੇ ਕੁਝ ਹੋਰਾਂ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ। ਚੀਫ ਖਾਲਸਾ ਦੀਵਾਨ ਨੇ ਵੀ ਇਸ ਹਮਲੇ ਵਿਰੁਧ ਮਤਾ ਪਾਸ ਕੀਤਾ । (ਇਸ ਮਤੇ ਦੀ ਮੁਖਾਲਫ਼ਤ ਉੱਜਲ ਸਿੰਘ ਨੇ ਕੀਤੀ ਸੀ) ।ਦਰਸ਼ਨ ਸਿੰਘ ਫੇਰੂਮਾਨ , ਪ੍ਰਤਾਪ ਸਿੰਘ ਕੈਰੋਂ ਅਤੇ ਗੁਰਬਚਨ ਸਿੰਘ ਬਾਜਵਾ ਨੇ ਇਸ ਦੀ ਹਮਲੇ ਦੀ ਹਮਾਇਤ ਕੀਤੀ।

12 ਜੁਲਾਈ ਨੂੰ ਨਾਹਰੇ ਤੇ ਲਾਈ ਪਾਬੰਦੀ ਖ਼ਤਮ ਕਰ ਦਿੱਤੀ ਗਈ। ਮਾਸਟਰ ਜੀ ਨੇ ਜੇਲ ਵਿਚੋਂ ਰਿਹਾ ਹੁਦਿਆਂ ਸਾਰ ਕਿਹਾ ਕਿ ” ਜਦੋਂ ਤਕ ਸਰਕਾਰ ਦਰਬਾਰ ਸਾਹਿਬ ਤੇ ਹ ਮ ਲੇ ਦੀ ਮੁਆਫੀ ਨਹੀਂ ਮੰਗਦੀ , ਸਿੱਖ ਆਰਾਮ ਨਾਲ ਨਹੀਂ ਬੈਠਣਗੇ।”

10 ਨਵੰਬਰ ਦੇ ਦਿਨ ਭੀਮ ਸੈਨ ਸੱਚਰ ਨੇ ਅਕਾਲ ਤਖ਼ਤ ਸਾਹਿਬ ਸਨਮੁੱਖ ਆ ਕਿ ਸਿੱਖ ਸੰਗਤਾਂ ਤੋਂ ਆਪਣੀ ਗ਼ਲਤੀ ਲਈ ਮੁਆਫੀ ਮੰਗੀ।ਸੱਚਰ ਦੇ ਇਸ ਐਕਸ਼ਨ ਤੋਂ ਬਾਅਦ ਆਰੀਆ ਸਮਾਜੀਏ ਤੇ ਜਨ ਸੰਘੀਏ ਕਾਫੀ ਔਖੇ ਹੋਏ। ਇਸ ਸਮੇਂ ਵਿਚ ਹੀ ਇਕ ਵਾਰ ਭੀਮ ਸੈਨ ਸੱਚਰ ਨੇ ਕਿਹਾ ਸੀ “ਸਿੱਖਾਂ ਵਿਚ ਰੋਸ ਦੀ ਵਜਹ ਪੰਜਾਬ ਦਾ ਫਿਰਕਾਪ੍ਰਸਤ ਹਿੰਦੂ ਹੈ।ਜੋ ਹਿੰਦੂ ਪੰਜਾਬੀ ਜ਼ੁਬਾਨ ਦਾ ਫਾਰਮੂਲਾ ਮਨਜ਼ੂਰ ਨਹੀਂ ਕਰਦੇ , ਉਹ ਕਾਂਗਰਸ ਛੱਡ ਕੇ ਆਰ ਐਸ ਐਸ ਵਿਚ ਸ਼ਾਮਲ ਹੋ ਜਾਣ।”

ਬਲਦੀਪ ਸਿੰਘ ਰਾਮੂੰਵਾਲੀਆ

Check Also

ਜਾਣੋ ਕਿਉਂ- ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ

ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ ਹੀ ਹੈ। ਸਿੱਖਾਂ ਨੇ ਹੀ …

%d bloggers like this: