Breaking News
Home / ਪੰਥਕ ਖਬਰਾਂ / ਜਦੋਂ 1947 ਦੀ ਆਜ਼ਾਦੀ ਤੋਂ ਬਾਅਦ ਹਿੰਦੁਸੰਤਾਨ ਦੀਆ ਅੱਖਾਂ ਬਦਲ ਗਈਆਂ

ਜਦੋਂ 1947 ਦੀ ਆਜ਼ਾਦੀ ਤੋਂ ਬਾਅਦ ਹਿੰਦੁਸੰਤਾਨ ਦੀਆ ਅੱਖਾਂ ਬਦਲ ਗਈਆਂ

1947 ‘ਚ ਪੰਜਾਬ ਵੰਡਿਆ ਗਿਆ। ਹਿੰਦੂਆਂ ਨੂੰ ਹਿੰਦੋਸਤਾਨ ਮਿਲ ਗਿਆ ਤੇ ਮੁਸਲਮਾਨਾਂ ਨੂੰ ਪਾਕਿਸਤਾਨ। ਸਿੱਖਾਂ ਨੇ ਨਹਿਰੂ ਕਿਆਂ ਨੂੰ ਪੁਛਿਆ ਕਿ ਜੇ ਪੰਜਾਬ ਵਿਚ ਪੰਜਾਬੀ ਨਹੀਂ ਬੋਲੀ ਜਾ ਸਕਦੀ, ਗੁਰਮੁਖੀ ਨਹੀਂ ਲਿਖੀ ਜਾ ਸਕਦੀ, ਤਾਂ ਅਸੀਂ “ਆਜਾਦੀ” ਲਈ ਕੁੱ ਟ ਕਿਉਂ ਖਾਧੀ? ਫਾਂ ਸੀ ਆਂ ਕਿਉਂ ਲਈਆਂ? ਘੱਟੋ ਘੱਟ ਪੰਜਾਬ ਤਾਂ ਪੰਜਾਬੀ, ਗੁਰਮੁਖੀ ਤੇ ਸਿੱਖਾਂ ਲਈ ਰਾਖਵਾਂ ਕਰ ਦਿਉ। ਤਾਂ ਕਿ ਉਹ ਆਪਣੇ ਧਾਰਮਿਕ ਸਮਾਜਿਕ ਤੇ ਭਾਸ਼ਾਈ ਕਰਤਵ ਆਪਣੇ ਅਕੀਦੇ ਮੂਜਬ ਕਰ ਸਕਣ।

ਪਰ ਹਿੰਦੋਸਤਾਨ ਦੀਆਂ ਅੱਖਾਂ ਬਦਲ ਚੁਕੀਆਂ ਸਨ। ਅੰਗਰੇਜ ਸੁੱਤਿਆਂ ਦੇ ਸਿਰਾਹਣੇ ਰਾਜਭਾਗ ਰੱਖ ਕੇ ਚਲੇ ਗਏ ਸਨ। ਹਜਾਰਾਂ ਸਾਲਾਂ ਦੀ ਗੁਲਾਮੀ ਚੋਂ ਇਕ ਦਮ ਅਜਾਦ ਹੋਇਆ ਜਾਨਵਰ ਕੰਧਾਂ ਕੋਲਿਆ ‘ਚ ਵੱਜਦਾ ਹੈ।

ਦਿੱਲੀ ਨੇ ਪੰਜਾਬੀ ਸੂਬੇ ਦੀ ਵਿਧਾਨਿਕ ਮੰਗ ਦਾ ਜੁਆਬ ਰੱਬ ਦੇ ਸਭ ਤੋਂ ਪਵਿੱਤਰ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜਾਂ ਚਾੜ ਕੇ ਦਿੱਤਾ। ਇਹ 1955 ਦੀ ਗੱਲ ਹੈ। ਸਿਰਫ ਅੱਠ ਸਾਲ ਪਹਿਲਾਂ ਆਜਾਦੀ ਲਈ ਡੁੱਲਾ ਸਿੱਖਾਂ ਦਾ ਖੂਨ ਅਜੇ ਗਿੱਲਾ ਈ ਸੀ। ਅਜੇ ਊਧਮ ਸਿੰਘ ਦੇ ਖੂਨ ਦੀ ਮਹਿਕ ਫਾਂ ਸੀ ਖਾ ਨੇ ਚੋਂ ਗਈ ਨਹੀਂ ਸੀ। ਜਦੋਂ ਊਧਮ ਸਿੰਘ ਦੀਆਂ ਨਜ਼ਰਾਂ ‘ਚ ਸਭ ਤੋਂ ਸੁੱਚੇ ਦਰ ‘ਤੇ ਫੌ ਜ ਆ ਚੜ੍ਹੀ। ‘ਤੇ ਉਦੋਂ ਦਰਬਾਰ ਸਾਹਿਬ ਦੇ ਅੰਦਰ ਸੰਤ ਭਿੰਡਰਾਵਾਲੇ ਨਹੀਂ ਸਨ।

ਫੋਟੋਗ੍ਰਾਫਰ ਗੁਰਦਿਆਲ ਸਿੰਘ ਦੀਆਂ ਅੱਖਾਂ ਰਾਹੀ ਵੇਖੋ ਸਾਰਾ ਸਾਕਾ।
#ਮਹਿਕਮਾ_ਪੰਜਾਬੀ

Check Also

ਪਰਿਕਰਮਾ ਵਿੱਚ ਬੱਚਾ ਮ ਰੀ ਮਾਂ ਦਾ ਦੁੱਧ ਚੁੰ ਘ ਦਾ ਰਿਹਾ.. ਫਿਰ 9 ਮਹੀਨੇ ਦੇ ਬੱਚੇ ਨੂੰ ਮੇਰੇ ਸਾਹਮਣੇ ਗੋ ਲੀ ਮਾ ਰੀ ਗਈ

ਜੂਨ 1984 ਚ ਵਾਪਰੇ ਘੱ ਲੂ ਘਾ ਰੇ ਦਾ ਦੁੱ ਖ ਅੱਜ ਵੀ ਸਿੱਖ ਆਪਣੇ …

%d bloggers like this: