Breaking News
Home / ਮੁੱਖ ਖਬਰਾਂ / 1955 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਅ ਟੈ ਕ ਹੋਇਆ, ਓਦੋਂ ਕਿਹੜੀ ਮੋਰਚਾਬੰਦੀ ਸੀ ਅੰਦਰ ?

1955 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਅ ਟੈ ਕ ਹੋਇਆ, ਓਦੋਂ ਕਿਹੜੀ ਮੋਰਚਾਬੰਦੀ ਸੀ ਅੰਦਰ ?

1947 ‘ਚ ਪੰਜਾਬ ਵੰਡਿਆ ਗਿਆ। ਹਿੰਦੂਆਂ ਨੂੰ ਹਿੰਦੋਸਤਾਨ ਮਿਲ ਗਿਆ ਤੇ ਮੁਸਲਮਾਨਾਂ ਨੂੰ ਪਾਕਿਸਤਾਨ। ਸਿੱਖਾਂ ਨੇ ਨਹਿਰੂ ਕਿਆਂ ਨੂੰ ਪੁਛਿਆ ਕਿ ਜੇ ਪੰਜਾਬ ਵਿਚ ਪੰਜਾਬੀ ਨਹੀਂ ਬੋਲੀ ਜਾ ਸਕਦੀ, ਗੁਰਮੁਖੀ ਨਹੀਂ ਲਿਖੀ ਜਾ ਸਕਦੀ, ਤਾਂ ਅਸੀਂ “ਆਜਾਦੀ” ਲਈ ਕੁੱਟ ਕਿਉਂ ਖਾਧੀ? ਫਾਂਸੀਆਂ ਕਿਉਂ ਲਈਆਂ? ਘੱਟੋ ਘੱਟ ਪੰਜਾਬ ਤਾਂ ਪੰਜਾਬੀ, ਗੁਰਮੁਖੀ ਤੇ ਸਿੱਖਾਂ ਲਈ ਰਾਖਵਾਂ ਕਰ ਦਿਉ। ਤਾਂ ਕਿ ਉਹ ਆਪਣੇ ਧਾਰਮਿਕ ਸਮਾਜਿਕ ਤੇ ਭਾਸ਼ਾਈ ਕਰਤਵ ਆਪਣੇ ਅਕੀਦੇ ਮੂਜਬ ਕਰ ਸਕਣ।
ਪਰ ਹਿੰਦੋਸਤਾਨ ਦੀਆਂ ਅੱਖਾਂ ਬਦਲ ਚੁਕੀਆਂ ਸਨ। ਅੰਗਰੇਜ ਸੁੱਤਿਆਂ ਦੇ ਸਿਰਾਹਣੇ ਰਾਜਭਾਗ ਰੱਖ ਕੇ ਚਲੇ ਗਏ ਸਨ। ਹਜਾਰਾਂ ਸਾਲਾਂ ਦੀ ਗੁਲਾਮੀ ਚੋਂ ਇਕ ਦਮ ਅਜਾਦ ਹੋਇਆ ਜਾਨਵਰ ਕੰਧਾਂ ਕੋਲਿਆ ‘ਚ ਵੱਜਦਾ ਹੈ।

ਦਿੱਲੀ ਨੇ ਪੰਜਾਬੀ ਸੂਬੇ ਦੀ ਵਿਧਾਨਿਕ ਮੰਗ ਦਾ ਜੁਆਬ ਰੱਬ ਦੇ ਸਭ ਤੋਂ ਪਵਿੱਤਰ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜਾਂ ਚਾੜ ਕੇ ਦਿੱਤਾ। ਇਹ 1955 ਦੀ ਗੱਲ ਹੈ। ਸਿਰਫ ਅੱਠ ਸਾਲ ਪਹਿਲਾਂ ਆਜਾਦੀ ਲਈ ਡੁੱਲਾ ਸਿੱਖਾਂ ਦਾ ਖੂ ਨ ਅਜੇ ਗਿੱਲਾ ਈ ਸੀ। ਅਜੇ ਊਧਮ ਸਿੰਘ ਦੇ ਖੂਨ ਦੀ ਮਹਿਕ ਫਾਂ ਸੀ ਖਾ ਨੇ ਚੋਂ ਗਈ ਨਹੀਂ ਸੀ। ਜਦੋਂ ਊਧਮ ਸਿੰਘ ਦੀਆਂ ਨਜ਼ਰਾਂ ‘ਚ ਸਭ ਤੋਂ ਸੁੱਚੇ ਦਰ ‘ਤੇ ਫੌ ਜ ਆ ਚੜ੍ਹੀ। ‘ਤੇ ਉਦੋਂ ਦਰਬਾਰ ਸਾਹਿਬ ਦੇ ਅੰਦਰ ਸੰਤ ਭਿੰਡਰਾਵਾਲੇ ਨਹੀਂ ਸਨ।
ਫੋਟੋਗ੍ਰਾਫਰ ਗੁਰਦਿਆਲ ਸਿੰਘ ਦੀਆਂ ਅੱਖਾਂ ਰਾਹੀ ਵੇਖੋ ਸਾਰਾ ਸਾਕਾ।
#ਮਹਿਕਮਾ_ਪੰਜਾਬੀ

1955 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਅ ਟੈ ਕ ਹੋਇਆ, ਓਦੋਂ ਕਿਹੜੀ ਮੋਰਚਾਬੰਦੀ ਸੀ ਅੰਦਰ ?
3 ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹ ਮ ਲਾ ।
ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹ ਮ ਲਾ ਕੀਤਾ ਗਿਆ ਸੀ । ਪਰ ਅਖੌਤੀ ਆਜ਼ਾਦੀ ਦੇ (1947) ਦੇ ਕਰੀਬ 8 ਸਾਲਾਂ (ਜੁਲਾਈ 1955) ਬਾਅਦ ਹੀ ਭਾਰਤੀ-ਰਾਜ ਨੇ ਦਰਬਾਰ ਸਾਹਿਬ ਉੱਤੇ ਹੱਲਾ ਬੋਲ ਦਿੱਤਾ ਸੀ । ਇਹ ਹ ਮ ਲਾ ਪੰਜਾਬੀ ਸੂਬਾ ਮੋਰਚੇ ਨੂੰ ਕੁਚਲਣ ਲਈ ਕੀਤਾ ਗਿਆ ਸੀ । ਉਸ ਵੇਲੇ ਹਕੂਮਤ ਦੀ ਮਸ਼ੀਨਰੀ ਵਲੋਂ ਦਰਬਾਰ ਸਾਹਿਬ ਕੰਪਲੈਕਸ ਵਿਚ ਕ ਹਿ ਰ ਢਾਹਿਆ ਗਿਆ।

ਪੁਲੀਸ ਨੇ ਬਿਨਾਂ ਪੇਸ਼ਬੰਦੀ ਦੇ ਤੌਰ ਉਪਰ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀਆਂ 24 ਬੰ ਦੂ ਕਾਂ ਦੇ ਲਾਇਸੰਸ ਜ਼ ਬ ਤ ਕਰਕੇ ਪੁਲੀਸ ਉਹਨਾਂ ਨੂੰ ਚੁੱਕ ਕੇ ਲੈ ਗਈ । ਗੁਰਦੁਆਰਾ ਪ੍ਰਬੰਧ ਤੇ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਸਾਰੇ ਵਰਕਰਾਂ ਦੀਆਂ ਬੰ ਦੂ ਕਾਂ ਤੇ ਪਿ ਸ ਤੌ ਲਾਂ ਪੁਲੀਸ ਨੇ ਜ਼ ਬ ਤ ਕਰ ਲਈਆਂ । ਮਾਸਟਰ ਤਾਰਾ ਸਿੰਘ ਦੀ ਬੰ ਦੂ ਕ ਤੇ ਪਿ ਸ ਤੌ ਲ ਵੀ ਪੁਲੀਸ ਉਹਨਾਂ ਦੇ ਮਕਾਨ ਤੋਂ ਚੁੱਕ ਕੇ ਲੈ ਗਈ । ਇਹ ਸਾਰੀ ਕਾਰਵਾਈ ਇਸ ਲਈ ਕੀਤੀ ਗਈ ਕਿ ਪੁਲੀਸ ਦੇ ਹਮਲੇ ਸਮੇਂ ਕਿਧਰੇ ਇਹਨਾਂ ਹ ਥਿ ਆ ਰਾਂ ਨਾਲ ਉਸ ਦਾ ਮੁਕਾਬਲਾ ਹੀ ਸ਼ੁਨਾ ਕਰ ਦਿੱਤਾ ਜਾਵੇ ।

ਡਿਪਟੀ ਇੰਸਪੈਕਟਰ ਜਨਰਲ ਪੁਲੀਸ ਮਹਾਸ਼ਾ ਅਸ਼ਵਨੀ ਕੁਮਾਰ ਦਾ ਪੁਲੀਸ ਐਕਸ਼ਨ 3 ਤੇ 4 ਜੁਲਾਈ ਅੱਧੀ ਰਾਤ ਨੂੰ ਸ਼ੁਰੂ ਹੋ ਗਿਆ । ਜਦਕਿ ਪੁਲੀਸ ਦੀਆਂ ਵੱਖ-ਵੱਖ ਟੋਲੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ, ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਗਿਆਨੀ ਗੁਰਦਿਆਲ ਸਿੰਘ, ਸ਼੍ਰੋਮਣੀ ਕਮੇਟੀ ਦੇ ਕਾਇਮ-ਮੁਕਾਮ ਸਕੱਤਰ ਗਿਆਨੀ ਤੇਜਾ ਸਿੰਘ ਅਤੇ ਸਕੱਤਰ ਪ੍ਰੋਫ਼ੈਸਰ ਹਰਭਜਨ ਸਿੰਘ ਜੀ ਆਦਿ ਦੇ ਮਕਾਨਾਂ ਉਪਰ ਛਾਪੇ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ।

ਇਸ ਸਬੰਧ ਵਿੱਚ ਸਵਾਦੀ ਗੱਲ ਇਹ ਹੈ ਕਿ ਪੁਲੀਸ ਪਾਸ ਇਹਨਾਂ ਜ਼ੁੰਮੇਵਾਰਾਂ ਵਿਚੋਂ ਕਿਸੇ ਦੀ ਗ੍ਰਿਫਤਾਰੀ ਦੇ ਵੀ ਵ ਰੰ ਟ ਨਹੀਂ ਸਨ । ਜਦ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਰਾਤ ਦੇ ਸਾਢੇ ਬਾਰਾਂ ਵਜੇ ਪੁਲੀਸ ਉਹਨਾਂ ਦੇ ਮਕਾਨ ਉਪਰ ਪੁੱਜੀ ਤਾਂ ਉਹਨਾਂ ਪੁੱਛਿਆ ‘ਮੇਰੇ ਵ ਰੰ ਟ ਕਿੱਥੇ ਹਨ”, ਉੱਤਰ ਵਿੱਚ ਪੁਲੀਸ ਪਾਰਟੀ ਦੇ ਇੰਚਾਰਜ ਥਾਣੇਦਾਰ ਨੇ ਕਿਹਾ ‘ਮੈਂ ਆਪ ਹੀ ਵਰੰਟ ਹਾਂ ।”

ਇਤਿਹਾਸ ਵਿੱਚ ਪਹਿਲੀ ਵਾਰ ਮੁਗਲ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੂਜਾ ਮੌਕਾ ਹੁਣ ਇਤਿਹਾਸ ਵਿੱਚ ਇਹ ਆਇਆ ਜਦਕਿ ਵਰਤਮਾਨ ਹੈੱਡ ਗ੍ਰੰਥੀ ਅਤੇ ਉਹਨਾਂ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਨੂੰ ਕਾਂਗਰਸ ਸਰਕਾਰ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣਾ ਜ਼ਰੂਰੀ ਸਮਝਿਆ। ਵਾਹਿਗੁਰੂ ਦੇ ਰੰਗ ਨੇ !

ਅਸਲ ਵੱਡਾ ਐਕਸ਼ਨ ਸਵੇਰੇ ਤਿੰਨ-ਚਾਰ ਵਜੇ ਸ਼ੁਰੂ ਹੋਇਆ, ਜਦਕਿ ਹਜ਼ਾਰਾਂ ਦੀ ਗਿਣਤੀ ਵਿਚ ਹ ਥਿ ਆ ਰਬੰਦ ਪੁਲਸੀਆਂ ਨੂੰ ਲੈ ਕੇ ਮਹਾਸ਼ਾ ਅਸ਼ਵਨੀ ਕੁਮਾਰ ਨੇ ਆਪ ਧਾਵਾ ਬੋਲ ਦਿੱਤਾ । ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਗੁਰੂ ਰਾਮਦਾਸ ਸਰਾਂ ਦੇ ਸਾਰੇ ਨਾਕੇ ਰੋਕ ਲਏ ਗਏ। ਉਹਨਾਂ ਪੁਰ ਪੁਲੀਸ ਦਾ ਸਖ਼ਤ ਪਹਿਰਾ ਬਿਠਾ ਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਉਪਰ ਇੱਕੋ ਵਾਰ ਹ ਮ ਲਾ ਕਰ ਦਿੱਤਾ ਗਿਆ।

ਮਹਾਸ਼ਾ ਅਸ਼ਵਨੀ ਕੁਮਾਰ ਨੇ ਇਹ ਪੁਲੀਸ ਐਕਸ਼ਨ ਇਸ ਲਈ ਕੀਤਾ ਸੀ ਕਿ ਅੰਮ੍ਰਿਤਸਰ ਵਿੱਚ ਪੁੱਜੇ ਹੋਏ ਸਾਰੇ ਸਤਿਆਗ੍ਰਹੀ ਜਥੇ ਗਿਫ਼ਤਾਰ ਕਰ ਲਏ ਜਾਣ, ਤਾਂ ਜੋ ਘਟੋ-ਘੱਟ ਉਸ ਦਿਨ ਸਤਿਆਗ੍ਰਹਿ ਨਾ ਹੋਵੇ ਤੇ ਉਹ ਮੋਰਚੇ ਨੂੰ ਕੁ ਚ ਲ ਣ ਦਾ ਐਲਾਨ ਕਰ ਸਕੇ, ਪ੍ਰੰਤੂ ਉਹ ਸਮਝਦਾ ਸੀ ਕਿ ਜਦ ਤਕ ਦੀਵਾਨ ਨੂੰ ਨਾ ਰੋਕਿਆ ਜਾਵੇ । ਮੋਰਚੇ ਨੂੰ ਫੇਲ੍ਹ ਨਹੀਂ ਕੀਤਾ ਜਾ ਸਕਦਾ । ਇਸ ਲਈ ਉਸ ਨੇ ਅਗਲਾ ਕਦਮ ਮੰਜੀ ਸਾਹਿਬ ਦੇ ਦੀਵਾਨ ਅਸਥਾਨ ‘ਤੇ ਕਬਜ਼ਾ ਕਰਨ ਲਈ ਪੁਲੀਸ ਐਕਸ਼ਨ ਨੂੰ ਹੋਰ ਅੱਗੇ ਵਧਾਉਣਾ ਸ਼ਕਰ ਦਿੱਤਾ । ਸਿਖ਼ਰ ਦੁਪਹਿਰੇ ਲਾਠੀਆਂ, ਬੰ ਦੂ ਕਾਂ, ਪਿ ਸ ਤੌ ਲਾਂ ਅਤੇ ਟੀਅਰ ਗੈਸ ਨਾਲ ਲੈਸ ਹੋ ਕੇ ਪੁਲੀਸ ਦੇ ਹਜ਼ਾਰਾਂ ਆਦਮੀ ਇਸ ਧਾਵੇ ਲਈ ਪੁੱਜ ਗਏ ।

ਪ੍ਰਾਪੇਗੰਡਾ ਵੈਨ ਦੁਆਰਾ ਐਲਾਨ ਕਰ ਦਿੱਤਾ ਗਿਆ ਕਿ ਮੰਜੀ ਸਾਹਿਬ ‘ਤੇ ਦਫ਼ਾ 144 ਲੱਗੀ ਹੋਈ ਹੈ,ਇਸ ਲਈ ਉਸ ਥਾਂ ਦੀਵਾਨ ਨਹੀਂ ਹੋਣ ਦਿੱਤਾ ਜਾਵੇਗਾ । ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਕਠੀਆਂ ਹੋ ਚੁੱਕੀਆਂ ਸਨ । ਪੁਲੀਸ ਦੀ ਇਸ ਭਿਆਨਕ ਕਿਸਮ ਦੀ ਇਸ਼ਤਿਆਲ ਅੰਗੇਜ਼ੀ ਕਾਰਨ ਉਹਨਾਂ ਵਿੱਚ ਗਮ ਤੇ ਗੁੱਸੇ ਦੀ ਜ਼ ਬ ਰ ਦ ਸ ਤ ਲਹਿਰ ਪੈਦਾ ਹੋ ਚੁੱਕੀ ਸੀ। ਘਬਰਾਹਟ ਪੈਦਾ ਕਰਨ ਅਤੇ ਲੋਕਾਂ ਨੂੰ ਡਰਾਉਣ ਲਈ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਫੌਜ ਵਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਸੀ ।

ਪ੍ਰੰਤੂ ਸਰਦਾਰ ਹੁਕਮ ਸਿੰਘ ਨੇ ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਉਹਨਾਂ ਨੂੰ ਸ਼ਾਂਤੀ ਰੱਖਣ ਅਤੇ ਸ਼ਬਦ ਪੜ੍ਹੀ ਜਾਣ ਲਈ ਕਿਹਾ, ਜਿਸ ਉਪਰ ਹਜ਼ਾਰਾਂ ਦੀ ਗਿਣਤੀ ਵਿਚ ਸਿੰਘ ਤੇ ਬੀਬੀਆਂ ਸਖ਼ਤ ਧੁੱਪ ਵਿੱਚ ਜੋੜਿਆਂ ਵਾਲੀ ਥਾਂ ਤੋਂ ਲੈ ਕੇ ਦੀਵਾਨ ਅਸਥਾਨ ਤੱਕ ਬੈਠ ਗਈਆਂ ਅਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਪੁਲੀਸ ਮੰਜੀ ਸਾਹਿਬ ਤੇ ਦਰਬਾਰ ਸਾਹਿਬ ਵੱਲ ਹੋਰ ਪੇਸ਼ਕਦਮੀ ਉਹਨਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਹੀ ਕਰ ਸਕਦੀ ਹੈ।

ਪੁਲੀਸ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ, ਪ੍ਰੰਤੂ ਸਾਰਾ ਰਾਹ ਸਿੰਘਾਂ ਤੇ ਸਿੰਘਣੀਆਂ ਨੇ ਰੋਕਿਆ ਹੋਇਆ ਸੀ। ਉਹ ਪੁਲੀਸ ਨੂੰ ਮੰਜੀ ਸਾਹਿਬ ਤੋਂ ਅੱਗੇ ਵੱਧਣ ਤੋਂ ਰੋਕਣ ਲਈ ਹਰ ਤਸ਼ੱਦਦ ਦਾ ਸ਼ਾਂਤਮਈ ਮੁਕਾਬਲਾ ਕਰਨ ਲਈ ਤਿਆਰ ਸਨ। ਪੁਲੀਸ ਨੇ ਅੱਗੇ ਵੱਧ ਕੇ ਗੈਸਾਂ ਤੇ ਡਾਂਗਾਂ ਦੀ ਵਰਤੋਂ ਕਰਨੀ ਸ਼ਕਰ ਦਿੱਤੀ । ਟੀਅਰ ਗੈਸ ਦਾ ਪਹਿਲਾ ਬੰ ਬ ਉਸ ਥਾਂ ਛੱਡਿਆ ਗਿਆ ਜਿੱਥੇ ਕਿ ਸੰਗਤਾਂ ਜੋੜੇ ਰੱਖਦੀਆਂ ਸਨ, ਜਿਸ ਨਾਲ ਭਗਦੜ ਮੱਚਣੀ ਕੁਦਰਤੀ ਸੀ, ਫੇਰ ਵੀ ਬੈਠੇ ਹੋਏ ਸਿੰਘ ਤੇ ਬੀਬੀਆਂ ਡਟੇ ਰਹੇ।

ਪੁਲੀਸ ਨੇ ਉਹਨਾਂ ਨੂੰ ਉੱਥੋਂ ਹਟਾਉਣ ਲਈ ਬਹੁਤ ਸਾਰੇ ਹੋਰ ਟੀਅਰ ਗੈਸ ਦੇ ਬੰ ਬ ਸੁੱਟੇ ਅਤੇ ਅੰਧਾਧੁੰਦ ਲਾਠੀਚਾਰਜ ਕਰਨਾ ਸ਼ਕਰ ਦਿੱਤਾ। ਇਸ ਤਰ੍ਹਾਂ ਤਸ਼ੱਦਦ ਕਰਦੀ ਹੋਈ ਪੁਲੀਸ ਮੰਜੀ ਸਾਹਿਬ ਦੇ ਦੀਵਾਨ ਸਥਾਨ ਪੁਰ ਪੁੱਜ ਗਈ ਅਤੇ ਉੱਥੇ ਭੀ ਅੰਧਾਧੁੰਦ ਗੈਸੀ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ। ਬਹੁਤ ਸਾਰੇ ਲੋਕ ਪੁਲੀਸ ਦੇ ਇਸ ਤਸ਼ੱਦਦ ਨਾਲ ਜ਼ਖ਼ਮੀ ਹੋਏ। ਪੁਲੀਸ ਨੇ ਸੰਗਤਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵੱਲ ਪਿੱਛੇ ਹਟਾਉਣ ਸ਼ਕਰ ਦਿੱਤਾ। ਵੱਡੇ ਦਰਵਾਜ਼ੇ ਦੇ ਅੰਦਰ ਹੋ ਕੇ ਸੰਗਤਾਂ ਫਿਰ ਡੱਟ ਗਈਆਂ।

ਦੂਜੇ ਪਾਸੇ ਮਹਾਸ਼ਾ ਅਸ਼ਵਨੀ ਕੁਮਾਰ ਅੱਜ ਆਪਣੀ ਆਈ ਪੁਰ ਆਏ ਹੋਏ ਸਨ। ਮੰਜੀ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਤਿਕਾਰ ਦੀ ਰਤਾ ਵੀ ਪ੍ਰਵਾਹ ਨਾ ਕਰ ਕੇ ਉਸ ਨੇ ਪੁਲੀਸ ਨੂੰ ਆਪਣਾ ਤ ਸ਼ੱ ਦ ਦ ਜਾਰੀ ਰੱਖਣ ਦਾ ਹੁਕਮ ਦਿੱਤਾ। ਉਸ ਨੇ ਕਿਹਾ ਪੁਲੀਸ ਉਪਰ ਪ੍ਰਕਰਮਾ ਵਿਚੋਂ ਇੱਟਾ ਪਈਆਂ ਹਨ। ਉਸ ਦਾ ਰਵੱਈਆਂ ਇਸ ਸਮੇਂ ਬਹੁਤ ਹੀ ਅਜੀਬ ਸੀ।

ਉਹ ਕਦੇ ਇਹ ਕਹਿੰਦਾ ਕਿ ਇੱਟਾਂ-ਪੱਥਰ ਵੱਜ ਰਹੇ ਹਨ ਤੇ ਕਦੇ ਕਹਿੰਦਾ ਕਿ ਅੰਦਰੋਂ ਪੁਲੀਸ ਉਪਰ ਪਿ ਸ ਤੌ ਲ ਨਾਲ ਸੱਤ ਗੋ ਲੀ ਆਂ ਚਲਾਈਆਂ ਗਈਆਂ ਹਨ। ਪ੍ਰੰਤੂ ਗੋਲੀ ਨਾਲ ਕਿਸੇ ਪੁਲੀਸੀਏ ਨੂੰ ਜ਼ਖ਼ਮ ਨਹੀਂ ਆਇਆ, ਜਿਸ ਤਰ੍ਹਾਂ ਉਹ ਗੋ ਲੀ ਆਂ ਨਹੀਂ, ਫੁੱਲ ਹੋਣ। ਜਿੱਥੋਂ ਤੱਕ ਇੱਟਾਂ-ਵੱਟਿਆਂ ਦਾ ਸਬੰਧ ਹੈ, ਹੋ ਸਕਦਾ ਹੈ ਕਿ ਭ ੜ ਕੀ ਹੋਈ ਭੀ ੜ ਵਿੱਚੋ ਕਿਸੇ ਨੇ ਕੋਈ ਮਾ ਰ ਦਿੱਤਾ ਹੋਵੇ, ਪ੍ਰੰਤੂ ਗੋ ਲੀ ਆਂ ਦੀ ਗੱਲ ਬਿਲਕੁਲ ਝੂਠੀ ਸੀ ਅਤੇ ਕੇਵਲ ਹੋਰ ਪੁਲੀਸ ਤਸ਼ੱਦਦ ਲਈ ਬਹਾਨਾ ਪ੍ਰਾਪਤ ਕਰਨ ਲਈ ਹੀ ਘੜੀ ਗਈ ਸੀ।

ਪੁਲੀਸ ਸ਼੍ਰੀ ਗੁਰੂ ਰਾਮਦਾਸ ਲੰਗਰ, ਪ੍ਰਕਾਸ਼ ਅਸਥਾਨ ਅਤੇ ਉਸ ਦੇ ਅੱਗੇ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਚੇਤ ਸਿੰਘ ਹੋਰਾਂ ਦੇ ਮਕਾਨ ਉਪਰ ਜਾ ਚੜ੍ਹੀ । ਗਿਆਨੀ ਚੇਤ ਸਿੰਘ ਹੁਰਾਂ ਦੇ ਮਕਾਨ ਵਿੱਚ ਵੀ ਟੀਅਰ ਗੈਸ ਦੇ ਬੰ ਬ ਸੁੱਟੇ ਗਏ ਅਤੇ ਉਹਨਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੇਸ਼ਾਨ ਬੇਇੱਜ਼ਤ ਕਰਕੇ ਮਕਾਨ ਵਿਚੋਂ ਕੱਢ ਦਿੱਤਾ ਗਿਆ।

ਕਤ ਤਿੰਨ ਥਾਵਾਂ ਤੋਂ ਖੜ੍ਹੇ ਹੋ ਕੇ ਪੁਲੀਸ ਅਫਸਰਾਂ ਤੇ ਸਿਪਾਹੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਟੀਅਰ ਗੈਸ ਦੇ ਬੰ ਬ ਸੁੱਟੇ, ਗੋ ਲੀ ਆਂ ਚਲਾਈਆਂ ਅਤੇ ਇੱਟਾਂ-ਪੱਥਰ ਵੀ ਮਾਰੇ।

ਇਹ ਗੱਲ ਪਹਿਲੀ ਵਾਰ ਵੇਖੀ ਗਈ ਕਿ ਪੁਲੀਸ ਵਾਲੇ ਆਮ ਲੋਕਾਂ ਨੂੰ ਇੱਟਾ-ਵੱਟੇ ਵੀ ਮਾਰਿਆ ਕਰਦੇ ਹਨ। ਇਸ ਧੱਕਮ-ਧੱਕੀ ਵਿੱਚ ਪ੍ਰਕਰਮਾ ਵਿੱਚ ਇਕ ਦੀਵਾਰ ਡਿੱਗ ਪਈ, ਜਿਸ ਦੇ ਹੇਠਾਂ ਆ ਕੇ ਬਹੁਤ ਸਾਰੇ ਲੋਕ ਜ਼ਖ਼ਮੀ ਹੋਏ।

ਜੋ ਗੋ ਲੀ ਆਂ ਚਲਾਈਆ ਗਈਆਂ, ਉਹਨਾਂ ਨਾਲ ਵੀ ਕਈ ਸਿੰਘ ਜ਼ਖ਼ਮੀ ਹੋਏ, ਜੋ ਹਸਪਤਾਲ ਦਾਖਲ ਕੀਤੇ ਗਏ। ਸ਼੍ਰ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ਼ ਅਜਾਇਬ ਸਿੰਘ ਨੇ ਪ੍ਰੈੱਸ ਦੇ ਨਾਮ ਇੱਕ ਬਿਆਨ ਵਿੱਚ ਦੱਸਿਆ ਕਿ ਘੱਟੋ-ਘੱਟ ਦੋ ਸਿੱਖ ਪੁਲੀਸ ਦੀਆਂ ਗੋ ਲੀ ਆਂ ਨਾਲ ਮਰ ਗਏ ਹਨ, ਜਿਸ ਦੀ ਸਰਕਾਰ ਜਾਂ ਪੁਲੀਸ ਵਲੋਂ ਕੋਈ ਤਰਦੀਦ ਨਾ ਕੀਤੀ ਗਈ ।

ਗੈਸੀ ਗੋ ਲੇ ਪ੍ਰਕਰਮਾ ਵਿੱਚ ਅੰਧਾਧੁੰਦ ਛੱਡੇ ਗਏ । ਗੈਸ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਹੇਠਲੀ ਅਤੇ ਉਤਲੀ ਮੰਜ਼ਲ ਵਿਚ ਵੀ ਪੁੱਜ ਗਈ ਤੇ ਕੀਰਤਨ ਤੇ ਅਖੰਡ ਪਾਠ ਕਰਨ ਵਾਲਿਆਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਗੋ ਲੀ ਆਂ ਦੀ ਮਾਰ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਗਈ । ਜਿਨ੍ਹਾਂ ਦੇ ਨਿਸ਼ਾਨੇ ਮਗਰੋਂ ਵੀ ਕੰਧਾਂ ਵਿਚ ਲੱਗੇ ਹੋਏ ਸਾਫ਼ ਨਜ਼ਰ ਆਉਂਦੇ ਰਹੇ ।

ਮਹਾਸ਼ਾ ਅਸ਼ਵਨੀ ਕੁਮਾਰ ਨੇ ਮੁਗ਼ਲ ਰਾਜ ਦੇ ਪਿੱਛੋਂ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਅਤੇ ਉਹ ਅੱਤਿਆਚਾਰ ਕੀਤੇ ਕਿ ਜਿਸ ਨਾਲ ਸਾਰਾ ਸਿੱਖ ਜਗਤ ਤ ੜ ਪ ਉਠਿਆ ।

4 ਜੁਲਾਈ 1955 ਦੀ ਇਤਿਹਾਸਕ ਘਟਨਾ
1947 ਦੀ ਵੰਡ ਤੋਂ ਬਾਅਦ , ਭਾਰਤ ਵਿਚ ਬੋਲੀ ਦੇ ਆਧਾਰ ਤੇ , ਭਾਰਤੀ ਸਰਕਾਰ ਦੁਆਰਾ , ਸੂਬੇ ਬਣਾਉਣੇ ਸ਼ੁਰੂ ਕੀਤੇ ਗਏ ਤਾਂ ਪੰਜਾਬ ਦੇ ਮਸਲੇ ਤੇ ਜਵਾਹਰ ਲਾਲ ਨਹਿਰੂ ਅਤੇ ਕੰਪਨੀ ਵਿਟਰੀ ਹੋਈ ਸੀ । ਇਥੇ ਕਾਂਗਰਸ ਸਰਕਾਰ , ਜਨ ਸੰਘੀਆਂ ਤੇ ਆਰੀਆ ਸਮਾਜੀਆਂ ਦੁਆਰਾ , ਹਿੰਦੂਆਂ ਵਿਚ ਇਹ ਭੈਅ ਪੈਦਾ ਕੀਤਾ ਗਿਆ ਕਿ , ਸਿੱਖ ਪੰਜਾਬੀ ਸੂਬੇ ਦੀ ਆੜ ਵਿੱਚ ਸਿੱਖ ਸੂਬਾ ਚਾਹੁੰਦੇ ਹਨ , ਜਿੱਥੇ ਉਹ ਉਹਨਾਂ ਨਾਲ ਚੰਗੀ ਨਹੀਂ ਕਰਨਗੇ । ਪੰਜਾਬ ਦੇ ਹਲਾਤ ਤਨਾਅ ਪੂਰਨ ਬਣ ਰਹੇ ਸਨ ।ਸੁਹਿਰਦ ਹਿੰਦੂ ਵੀਰ ਸਿੱਖਾਂ ਨਾਲ ਸਹਿਮਤ ਸਨ।
ਭੀਮ ਸੈਨ ਸੱਚਰ ਦੀ ਹਕੂਮਤ ਨੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਨਾਅਰੇ ਤੇ ਪਾਬੰਦੀ ਲਾ ਦਿੱਤੀ । ਇਸ ਵਕਤ 9 ਮਈ 1955 ਨੂੰ ਲੁਧਿਆਣੇ ਆਲ ਪਾਰਟੀ ਕਨਵੈਨਸ਼ਨ ਜੋ ਲਾਲਾ ਕੇਦਾਰ ਨਾਥ ਸਹਿਗਲ ਦੀ ਪ੍ਰਧਾਨਗੀ ਹੇਠ ਸਭ ਨੇ ਅਕਾਲੀਆਂ ਦੀ ਹਮਾਇਤ ਦਾ ਮਤਾ ਪਾਸ ਕੀਤਾ । 10 ਮight=”720″ class=”aligncenter size-full wp-image-29276″ />ਈ ਨੂੰ ਮੰਜੀ ਸਾਹਿਬ ਭਾਰੀ ਦੀਵਾਨ ਸਜਿਆ । ਸਭ ਤੋਂ ਪਹਿਲਾਂ ਮਾਸਟਰ ਜੀ ਨੇ ਪੰਜਾਬੀ ਸੂਬੇ ਦੇ ਪ੍ਰਚਾਰ ਤੇ ਲੱਗੀ ਰੋਕ ਖਿਲਾਫ ਦਫਾ 44 ਤੋੜਦਿਆਂ 11 ਸਾਥੀਆਂ ਸਮੇਤ ਗ੍ਰਿਫਤਾਰੀ ਦਿੱਤੀ।
ਮੋਰਚੇ ਨੂੰ ਤਕਰੀਬਨ 2 ਮਹੀਨੇ ਚੱਲਦੇ ਹੋ ਗਏ ਸਨ ਤੇ 7 ਤੋਂ 8 ਹਜਾਰ ਸਿੱਖ ਮੋਰਚੇ ਵਿਚ ਗ੍ਰਿਫਤਾਰੀ ਦੇ ਚੁਕੇ ਸਨ ।ਜੇਲ੍ਹਾਂ ਵਿਚ ਥਾਂ ਨਹੀਂ ਸੀ ਤੇ ਉਧਰ ਅਕਾਲੀ ਵੀ ਝੁਕਣ ਲਈ ਤਿਆਰ ਨਹੀਂ ਸਨ , ਉਹਨਾਂ ਵਿੱਚ ਜੋਸ਼ ਠਾਠਾਂ ਮਾਰ ਰਿਹਾ ਸੀ।ਉਧਰ ਭੀਮ ਸੈਨ ਸੱਚਰ ਦੀਆਂ ਪ੍ਰੇਸ਼ਾਨੀਆਂ ਵੱਧ ਰਹੀਆਂ ਸਨ ਤਾਂ ਉਸ ਵਕਤ ਮਹਾਸ਼ਾ ਅਸ਼ਵਨੀ ਕੁਮਾਰ ਡੀ.ਆਈ.ਜੀ(ਫਿਰਕਾਪ੍ਰਸਤ) ਜਲੰਧਰ ਨੇ ਫੜ ਮਾਰੀ ਕੇ ਮੈਨੂੰ ਗਿਣਤੀ ਦੇ ਪੰਜ ਦਿਨ ਦੇਦੋ ।ਸਾਰਾ ਮਸਲਾ ਹਲ ਹੋ ਜਾਵੇਗਾ ।

ਸਰਾਂ ਵਾਲੀ ਸੜਕ ਤੋਂ ਬਾਹਰ , ਪ੍ਰੇਮ ਹੋਟਲ ਕੋਲ ਪੁਲਿਸ ਨੇ ਹੀ ਜੰਗਲਾ ਲਵਾਇਆ ਸੀ , ਪੁਲਿਸ ਉਸਤੋਂ ਚਾਰ ਕਰਮ ਪਿੱਛੇ ਰਹਿੰਦੀ ਸੀ ਤੇ ਉਹ ਜੰਗਲਾ ਕਮੇਟੀ ਦੇ ਮੁਲਾਜਮ ਹੀ ਸੰਭਾਲਦੇ ਸਨ। ਪੁਲਿਸ ਨੇ ਸਭ ਤੋਂ ਪਹਿਲਾਂ ਇਹ ਜੰਗਲਾ ਹਟਾਇਆ ਤੇ ਨਾਲ ਹੀ ਅਕਾਲੀ ਦਲ ਦੇ ਦਫ਼ਤਰ ਤਕ ਬਾਵਰਦੀ ਗਾਰਦ ਸ਼ੁਰੂ ਕੀਤੀ।ਇਸ ਵਕਤ ਹੀ ਬਿਨਾਂ ਕਿਸੇ ਅਗਾਂਹੂ ਇਤਲਾਹ ਦੇ , ਦਰਬਾਰ ਸਾਹਿਬ , ਅਕਾਲ ਤਖ਼ਤ ਸਾਹਿਬ ਤੇ ਕਮੇਟੀ ਦੇ ਦਫ਼ਤਰ ਦੇ 24 ਹ ਥਿ ਆ ਰਾਂ ਦੇ ਲਾਇਸੰਸ ਖਾਰਜ ਕਰ ਕੇ ਅਸਲਾ ਕਬਜੇ ਵਿਚ ਲੈ ਲਿਆ । ਇਸਦੇ ਨਾਲ ਹੀ ਮੋਰਚੇ ਦੇ ਹਮਾਇਤੀਆਂ ਦੇ ਹ ਥਿ ਆ ਰ ਵੀ ਕਬਜੇ ਵਿਚ ਲਏ ਗਏ। ਮਾਸਟਰ ਜੀ ਦੇ ਘਰੋਂ ਉਹਨਾਂ ਦੀ ਬੰ ਦੂ ਕ ਤੇ ਪਿ ਸ ਤੌ ਲ ਵੀ ਕਬਜੇ ਵਿਚ ਲੈ ਲਿਆ ਗਿਆ । ਪੁਲਿਸ ਨੇ ਇਹ ਹਰਕਤ ਤਾਂ ਕੀਤੀ , ਕਿ ਅਕਾਲੀ ਹੋਣ ਵਾਲੀ ਕਾਰਵਾਈ ਦਾ ਅੱਗੋਂ ਕੋਈ ਮੁਕਾਬਲਾ ਨ ਕਰ ਸਕਣ । (ਇਹੋ ਜਿਹੀ ਹਰਕਤ ਪੁਲਿਸ ਨੇ 84 ਵਿਚ ਕੀਤੀ ਦਿੱਲੀ ਵਰਗੇ ਸ਼ਹਿਰਾਂ ਵਿਚ , ਸੁਣਨ ਵਿਚ ਆਉਂਦਾ ਹੈ)

ਇਕ ਦਿਨ ਪੁਲਿਸ ਵਾਲਿਆਂ ਨੇ ਮੰਜੀ ਸਾਹਿਬ ਦੀਵਾਨ ਹਾਲ ਵੱਲ ਆਪਣੀ ਗਾਰਦ ਕੀਤੀ ਤਾਂ ਸੰਗਤ ਨੇ ਵੱਡਾ ਵਿਰੋਧ ਕੀਤਾ ਤੇ ਉਧਰੋਂ ਧੱਕੇ ਮਾਰ ਬਾਹਰ ਕੱਢ ਦਿੱਤਾ।ਇਸ ਰੋਸ ਵਿਚ 4-5 ਜੁਲਾਈ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਅਕਾਲੀਆਂ ਕੀਤਾ । ਪਰ ਅਸ਼ਵਨੀ ਕੁਮਾਰ ਨੇ ਆਪਣੀ ਫਿਰਕਾਪ੍ਰਸਤੀ ਦਾ ਸਬੂਤ ਦਿੰਦਿਆਂ 3-4 ਜੁਲਾਈ ਦੀ ਰਾਤ ਤੋਂ ਆਪਣਾ ਐਕਸ਼ਨ ਸ਼ੁਰੂ ਕੀਤਾ । ਸਭ ਤੋਂ ਪਹਿਲਾਂ ਬਿਨਾਂ ਵਾਰੰਟ ਤੋਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ , ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਅੱਛਰ ਸਿੰਘ, ਦਰਬਾਰ ਸਾਹਿਬ ਦੇ ਮੈਨੇਜਰ ਗੁਰਦਿਆਲ ਸਿੰਘ , ਸ਼੍ਰੋਮਣੀ ਕਮੇਟੀ ਸਕੱਤਰ ਗਿਆਨੀ ਤੇਜਾ ਸਿੰਘ ਤੇ ਪ੍ਰੋਫੈਸਰ ਹਰਭਜਨ ਸਿੰਘ ਆਦਿ ਨੂੰ ਉਹਨਾਂ ਦੇ ਘਰੋਂ ਅੱਧੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਕਾਨੂੰਨ ਛਿੱਕੇ ਤੇ ਟੰਗ ਕੇ , ਵਾਰੰਟਾਂ ਤੋਂ ਬਿਨਾਂ।

ਸਵੇਰੇ 3-4 ਵਜੇ ਸਰਾਂ ਵਾਲੀ ਸੜਕ ਤੇ ਪੁਲੀਸ ਦਾ ਪਹਿਰਾ ਲਾ ਕੇ ਕਮੇਟੀ ਤੇ ਅਕਾਲੀ ਦਲ ਦੇ ਦਫ਼ਤਰ ਤੇ ਹ ਮ ਲਾ ਕਰ ਦਿੱਤਾ । ਗੁਰੂ ਰਾਮਦਾਸ ਸਰ੍ਹਾਂ ਵਿਚਲੇ ਸ਼ਰਧਾਲੂ ਗ੍ਰਿਫ਼ਤਾਰ ਕਰ ਲਏ ਗਏ।ਇਹਨਾਂ ਪੰਜ ਛੇ ਸੌ ਸਿੰਘਾਂ ਨੂੰ ਟਰੱਕਾਂ ਵਿਚ ਬੈਠਾ ਕੇ ਕੋਤਵਾਲੀ ਭੇਜ ਦਿੱਤਾ ਤੇ ਉਥੋਂ ਜੇਲ ਭੇਜ ਦਿੱਤਾ।ਦਫ਼ਤਰ ਵਿਚੋਂ ਪ੍ਰਿੰਸੀਪਲ ਸਤਬੀਰ ਸਿੰਘ ਤੇ ਹੋਰ ਸੱਜਣ ਗ੍ਰਿਫ਼ਤਾਰ ਕਰ ਲਿਆ ਗਿਆ ।ਪ੍ਰਿੰਸੀਪਲ ਸਾਬ੍ਹ ਨੂੰ ਇਸ ਅਕਾਲੀ ਮੋਰਚੇ ਦਾ ਪੁਲੀਸ ਦਿਮਾਗ ਸਮਝਦੀ ਸੀ।ਅਗਲਾ ਹ ਮ ਲਾ ਮੰਜੀ ਸਾਹਿਬ ਹਾਲ ਤੇ ਅਸ਼ਵਨੀ ਕੁਮਾਰ ਨੇ ਕੀਤਾ । ਉਹ ਚਾਹੁੰਦਾ ਸੀ ਕਿ ਜੇ ਇਥੇ ਅਕਾਲੀ ਕੱਠੇ ਨ ਹੋਣ ਦਿੱਤੇ ਤਾਂ ਇਹ ਮੋਰਚਾ ਖਤਮ ਹੋ ਜਾਵੇਗਾ।ਧੁਪ ਵਿਚ ਸੰਗਤਾਂ ਜੋੜਾ ਘਰ ਤੋਂ ਦੀਵਾਨ ਹਾਲ ਤਕ ਬੈਠ ਗਈਆਂ ਤੇ ਸ਼ਬਦ ਪੜ੍ਹਨ ਲੱਗੀਆਂ।ਹੁਕਮ ਸਿੰਘ ਤੇ ਬਾਵਾ ਹਰਕਿਸ਼ਨ ਸਿੰਘ ਹੁਣੀ ਸੰਗਤ ਦੀ ਅਗਵਾਈ ਕਰ ਰਹੇ ਸਨ।ਇਸ ਵਕਤ ਫੌਜ ਤਾਂ ਪਿੱਛੇ ਹਟ ਗਈ, ਪਰ ਪੁਲਿਸ ਨੇ ਅੱਗੇ ਵਧਣਾ ਸ਼ੁਰੂ ਕੀਤਾ।

ਇਸ ਵਕਤ ਸ੍ਰਦਾਰ ਹੁਕਮ ਸਿੰਘ ਹੁਣਾ ਨੇ ਜੰਗਲੇ ਤੇ ਖੜ ਕੇ ਐਲਾਨ ਕੀਤਾ “ਸਿੰਘੋ ! ਹੁਣ ਪ੍ਰਤਖ ਮਲੂਮ ਹੁੰਦਾ ਹੈ ਕਿ ਸਾਨੂੰ ਅੱਜ ਗੋ ਲੀ ਆਂ ਖਾਣੀਆਂ ਪੈਣੀਆਂ ਹਨ, ਇਸ ਲਈ ਉਹ ਵੀਰ ਤੇ ਭੈਣਾਂ ਇਥੇ ਰਿਹਣ ਜੋ ਗੋ ਲੀ ਆਂ ਖਾਣ ਲਈ ਤਿਆਰ ਹੋਣ , ਬਾਕੀ ਚਲੇ ਜਾਣ।” ਸਾਰੀ ਸੰਗਤ ਹੀ ਡਟ ਗਈ ਤੇ ਕੋਈ ਵੀ ਉੱਠ ਕੇ ਨ ਗਿਆ ।ਟੀਅਰਗੈਸ ਦਾ ਪਹਿਲਾ ਗੋਲਾ ਉਥੇ ਸੁਟਿਆ ਗਿਆ , ਜਿੱਥੇ ਜੋੜਾ ਘਰ ਸੀ । ਨਾਲ ਹੀ ਲਾਠੀ ਚਾਰਜ ਸ਼ੁਰੂ ਕਰ ਦਿੱਤਾ ਪੁਲਿਸ ਨੇ।ਸਿੰਘ ਸਿੰਘਣੀਆਂ ਡਟੇ ਹੋਏ ਸਨ , ਪੁਲਿਸ ਆਪਣੀ ਕਰੂਪਤਾ ਦਾ ਰੂਪ ਦਿਖਾਉਂਦੀ ਮੰਜੀ ਹਾਲ ਤਕ ਪੁਜ ਗਈ।ਅਸ਼ਵਨੀ ਕੁਮਾਰ ਝੂਠ ਬੋਲ ਕੇ ਪੁਲੀਸੀਆਂ ਨੂੰ ਉਕਸਾ ਰਿਹਾ ਸੀ , ਸੰਗਤਾਂ ਤੇ ਅੰਨੇ ਤਸ਼ੱਦਦ ਲਈ। ਪੁਲਿਸ ਨੇ ਲੰਗਰ ਹਾਲ , ਪ੍ਰਕਾਸ਼ ਅਸਥਾਨ ਤੇ ਗਿਆਨੀ ਚੇਤ ਸਿੰਘ ਹੁਰਾਂ ਦੇ ਮਕਾਨ ਤੇ ਖੜ੍ਹ ਕੇ ਪ੍ਰਕਰਮਾ ਵਿਚ ਟੀਅਰ ਗੈਸ ਦੇ ਗੋਲੇ ਸੁਟੇ ਤੇ ਗੋ ਲੀ ਆਂ ਚਲਾਈਆਂ । ਗਿਆਨੀ ਚੇਤ ਸਿੰਘ ਹੁਣਾ ਦੇ ਪਰਿਵਾਰ ਨਾਲ ਵੀ ਬਦਤਮੀਜ਼ੀ ਕੀਤੀ ਗਈ।ਪੁਲਿਸ ਸੰਗਤਾਂ ਉਪਰ ਇੱਟਾਂ ਪੱਥਰ ਵੀ ਮਾਰ ਰਹੀ ਸੀ। ਇਸ ਧਕਮਧਕੀ ਵਿਚ ਪ੍ਰਕਰਮਾ ਵਿਚ ਇਕ ਕੰਧ ਡਿੱਗ ਪਈ , ਜਿਸ ਹੇਠਾਂ ਆ ਕੇ ਕਈ ਸਿੱਖ ਸੰਗਤਾਂ ਜਖਮੀ ਹੋ ਗਈਆਂ।ਗੋ ਲੀ ਆਂ ਵੀ ਪੁਲਿਸ ਨੇ ਚਲਾਈਆਂ । ਬਾਅਦ ਵਿਚ ਅਕਾਲੀ ਦਲ ਦੇ ਜਨਰਲ ਸਕੱਤਲ ਅਜਾਇਬ ਸਿੰਘ ਨੇ ਦੱਸਿਆ ਕਿ ਦੋ ਸਿੱਖ ਪੁਲਿਸ ਦੀਆਂ ਗੋ ਲੀ ਆਂ ਨਾਲ ਮਰੇ।ਟੀਅਰ ਗੈਸ ਦਰਬਾਰ ਸਾਹਿਬ ਦੀ ਹਰ ਮੰਜਿਲ ਤੇ ਪੁਜ ਗਈ।ਜਿਸ ਕਾਰਨ ਅਖੰਡ ਪਾਠੀਆਂ ਤੇ ਕੀਰਤਨੀ ਸਿੰਘਾਂ ਨੂੰ ਬੜੀ ਦਿੱਕਤ ਹੋਈ। ਗੋ ਲੀ ਆਂ ਦੀ ਮਾਰ ਅਕਾਲ ਤਖ਼ਤ ਸਾਹਿਬ ਤੱਕ ਹੋਈ। ਕੰਧਾਂ ਤੇ ਨਿਸ਼ਾਨ ਨਜ਼ਰ ਆਉਂਦੇ ਸਨ। ਆਜ਼ਾਦੀ ਪਿੱਛੋ , ਹਿੰਦ ਸਰਕਾਰ ਨੇ ਸਿੱਖਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਦਾ ਇਨਾਮ ਦਿੰਦਿਆਂ , ਉਹਨਾਂ ਦੇ ਸਭ ਤੋਂ ਮੁਬਾਰਕ ਸਥਾਨ ਦੀ ਬੇਹੁਰਮਤੀ ਕੀਤੀ ।

ਅਸ਼ਵਨੀ ਕੁਮਾਰ ਨੇ ਮੰਜੀ ਹਾਲ , ਪ੍ਰਕਰਮਾ ਵੱਲ ਜਾਣ ਵਾਲਾ ਹਰ ਰਾਹ, ਰੋਕ ਰੱਖਿਆ ਸੀ ।ਟੀਅਰ ਗੈਸ ਦੇ ਗੋਲੇ ਸੁਟੇ ਜਾ ਰਹੇ ਸਨ ਤੇ ਡਾਂਗ ਵੀ ਖੜਕ ਰਹੀ ਸੀ । ਬੰਦੂਕਾਂ ਵੀ ਤਾਣੀਆਂ ਹੋਈਆਂ ਸਨ। ਛੇਤੀ ਹੀ ਜੱਥੇਦਾਰ ਮੋਹਨ ਸਿੰਘ ਤੁੜ , ਜਥੇਦਾਰ ਬੂਟਾ ਸਿੰਘ, ਜੱਥੇਦਾਰ ਤਾਰਾ ਸਿੰਘ ਠੇਠਰ ਪਹੁੰਚ ਗਏ। ਉਹਨਾਂ ਨੇ ਮੋਰਚੇ ਵਿਚ ਜਾਣ ਵਾਲੇ ਜੱਥੇ ਨੂੰ ਅੱਗੇ ਆਉਣ ਲਈ ਕਿਹਾ। 63 ਨੌਜਵਾਨ ਅੱਗੇ ਵਧੇ , ਅਰਦਾਸ ਸੋਧੀ ਗਈ। ਇਹਨਾਂ ਸਿਰਲੱਥ ਯੋਧਿਆਂ ਨੂੰ ਤੱਕ ਸੰਗਤ ਜੈਕਾਰੇ ਗੁੰਜਾਉਣ ਲੱਗੀ। ਕਿਆ ਜਜ਼ਬਾ ਸੀ ਕੌਮ ਲਈ ਮਰ ਮਿਟਣ ਦਾ। ਇਹ ਨੌਜਵਾਨ ਕੰਧਾ ਟੱਪ ਕੇ ਮੰਜੀ ਸਾਹਿਬ ਹਾਲ ਪੁੱਜੇ ਤੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ , ਪੁਲਿਸ ਦੀਆਂ ਡਾਂਗਾਂ ਖਾਂਦੇ ਗ੍ਰਿਫਤਾਰੀ ਦਿੰਦੇ ਹਨ। ਇਸ ਰਾਤ ਪੰਥਕ ਅਖ਼ਬਾਰਾਂ ਦੇ ਦਫ਼ਤਰਾਂ ਤੇ ਵੀ ਪੁਲਿਸ ਨੇ ਹ ਮ ਲਾ ਕੀਤਾ ਤੇ ਆਪਣੀ ਜ਼ੋਰ ਅਜਮਾਈ ਕੀਤੀ।

ਇਸ ਹ ਮ ਲੇ ਦੀ ਹਰ ਪਾਸਿਓਂ ਨਿੰਦਾ ਹੋਈ।ਪੰਜਾਬ ਦੇ ਸਾਰੇ ਸਿੱਖ ਦੁਕਾਨਦਾਰਾਂ ਨੇ 5 ਜੁਲਾਈ ਨੂੰ ਦੁਕਾਨਾਂ ਬੰਦ ਰੱਖੀਆਂ। ਕਾਂਗਰਸ ਦੇ ਹਿਮਾਇਤੀਆਂ ਬਾਬਾ ਖੜਕ ਸਿੰਘ , ਈਥੋਪੀਆ ਦੇ ਸਾਬਕਾ ਸਫ਼ੀਰ ਸੰਤ ਸਿੰਘ , ਈਸ਼ਰ ਸਿੰਘ ਮਝੈਲ ਅਤੇ ਕੁਝ ਹੋਰਾਂ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ। ਚੀਫ ਖਾਲਸਾ ਦੀਵਾਨ ਨੇ ਵੀ ਇਸ ਹਮਲੇ ਵਿਰੁਧ ਮਤਾ ਪਾਸ ਕੀਤਾ । (ਇਸ ਮਤੇ ਦੀ ਮੁਖਾਲਫ਼ਤ ਉੱਜਲ ਸਿੰਘ ਨੇ ਕੀਤੀ ਸੀ) ।ਦਰਸ਼ਨ ਸਿੰਘ ਫੇਰੂਮਾਨ , ਪ੍ਰਤਾਪ ਸਿੰਘ ਕੈਰੋਂ ਅਤੇ ਗੁਰਬਚਨ ਸਿੰਘ ਬਾਜਵਾ ਨੇ ਇਸ ਦੀ ਹਮਲੇ ਦੀ ਹਮਾਇਤ ਕੀਤੀ।
12 ਜੁਲਾਈ ਨੂੰ ਨਾਹਰੇ ਤੇ ਲਾਈ ਪਾਬੰਦੀ ਖ਼ਤਮ ਕਰ ਦਿੱਤੀ ਗਈ। ਮਾਸਟਰ ਜੀ ਨੇ ਜੇਲ ਵਿਚੋਂ ਰਿਹਾ ਹੁਦਿਆਂ ਸਾਰ ਕਿਹਾ ਕਿ ” ਜਦੋਂ ਤਕ ਸਰਕਾਰ ਦਰਬਾਰ ਸਾਹਿਬ ਤੇ ਹਮਲੇ ਦੀ ਮੁਆਫੀ ਨਹੀਂ ਮੰਗਦੀ , ਸਿੱਖ ਆਰਾਮ ਨਾਲ ਨਹੀਂ ਬੈਠਣਗੇ।”

10 ਨਵੰਬਰ ਦੇ ਦਿਨ ਭੀਮ ਸੈਨ ਸੱਚਰ ਨੇ ਅਕਾਲ ਤਖ਼ਤ ਸਾਹਿਬ ਸਨਮੁੱਖ ਆ ਕਿ ਸਿੱਖ ਸੰਗਤਾਂ ਤੋਂ ਆਪਣੀ ਗ਼ਲਤੀ ਲਈ ਮੁਆਫੀ ਮੰਗੀ।ਸੱਚਰ ਦੇ ਇਸ ਐਕਸ਼ਨ ਤੋਂ ਬਾਅਦ ਆਰੀਆ ਸਮਾਜੀਏ ਤੇ ਜਨ ਸੰਘੀਏ ਕਾਫੀ ਔਖੇ ਹੋਏ। ਇਸ ਸਮੇਂ ਵਿਚ ਹੀ ਇਕ ਵਾਰ ਭੀਮ ਸੈਨ ਸੱਚਰ ਨੇ ਕਿਹਾ ਸੀ “ਸਿੱਖਾਂ ਵਿਚ ਰੋਸ ਦੀ ਵਜਹ ਪੰਜਾਬ ਦਾ ਫਿਰਕਾਪ੍ਰਸਤ ਹਿੰਦੂ ਹੈ।ਜੋ ਹਿੰਦੂ ਪੰਜਾਬੀ ਜ਼ੁਬਾਨ ਦਾ ਫਾਰਮੂਲਾ ਮਨਜ਼ੂਰ ਨਹੀਂ ਕਰਦੇ , ਉਹ ਕਾਂਗਰਸ ਛੱਡ ਕੇ ਆਰ ਐਸ ਐਸ ਵਿਚ ਸ਼ਾਮਲ ਹੋ ਜਾਣ।”
ਬਲਦੀਪ ਸਿੰਘ ਰਾਮੂੰਵਾਲੀਆ

Check Also

ਹਸਪਤਾਲ ਸਿੱਖ ਬਣਾਉਣ ਤੇ ਸਰਕਾਰ ਕੀ ਕਰੇ ?

ਗੁਰਦੁਆਰਾ ਨਾਂਦੇੜ ਸਾਹਿਬ ਦੀ ਸੋਨਾ ਦਾਨ ਕਰਕੇ ਹਸਪਤਾਲ ਬਣਾਉਣ ਦੀ ਝੂਠੀ ਖਬਰ ਪਿੱਛੋਂ ਗੁਰਦੁਆਰਾ ਕਮੇਟੀਆਂ …

%d bloggers like this: