Breaking News
Home / ਪੰਜਾਬ / ਤੀਜੀ ਜੁੱਤੀ – ਜਰਨੈਲ ਸਿੰਘ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਦਾ ਮਾਮਲਾ – ਕੇਜਰੀਵਾਲ ਨੂੰ ਕੀਤੀ ਨਾਂਹ

ਤੀਜੀ ਜੁੱਤੀ – ਜਰਨੈਲ ਸਿੰਘ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਦਾ ਮਾਮਲਾ – ਕੇਜਰੀਵਾਲ ਨੂੰ ਕੀਤੀ ਨਾਂਹ

ਤੀਜੀ ਜੁੱਤੀ ਉਹਦੇ ਜਾਣ ਬਾਅਦ ਹਾਕਮ ਦੇ ਮੂੰਹ ਤੇ….
ਪੱਤਰਕਾਰ ਜਰਨੈਲ ਸਿੰਘ ਜੀ ਦੀ ਅੰਤਮ ਅਰਦਾਸ ਸਮਾਗਮ ਤੇ ਅਜੇ ਮੁੱਖ ਮੰਤਰੀ ਸਟੇਜ ਤੋਂ ਜਰਨੈਲ ਸਿੰਘ ਜੀ ਬਾਰੇ ਬੋਲ ਕੇ ਜਾ ਹੀ ਰਹੇ ਸੀ, ਕਿ ਪਿਛੋਂ ਮਾਈਕ ਤੋਂ ਆਵਾਜ਼ ਪਈ, ” ਸ੍ਰੀ ਅਰਵਿੰਦ ਕੇਜਰੀਵਾਲ ਜੀ,! ਸੰਗਤ ਕੀ ਤਰਫ ਸੇ ਆਵਾਜ਼ ਆਈ ਹੈ । ਜ਼ਰਾ ਵਾਪਸ ਆ ਜਾਏੰ। ਪਰਵਾਰ ਕੇ ਕਿਸੇ ਸਦਸਯ ਕੇ ਲੀਏ ਨੌਕਰੀ ਕਾ ਬੋਲ ਕਰ ਜਾਏਂ।”

ਦੀਵਾਨ ਹਾਲ ਚੋਂ ਬਾਹਰ ਜਾ ਰਹੇ ਕੇਜਰੀਵਾਲ ਆਵਾਜ਼ ਪੈਣ ‘ਤੇ ਮੁੜ ਸਟੇਜ ਵੱਲ ਪਹੁੰਚ ਹੀ ਰਹੇ ਸੀ ਕਿ ਇਕਦਮ ਮਾਈਕ ਤੋਂ ਮੁੜ ਜੁਰਅੱਤ ਵਾਲੀ ਆਵਾਜ਼ ਆਈ,

“ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ
ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਕਿਸੇ ਨੌਕਰੀ ਦੀ ਲੋੜ ਨਹੀਂ । ਅਸੀਂ ਆਪ ਐਨੇ ਸਮਰਥ ਹਾਂ ਕਿ ਖ਼ੁਦ 4 ਬੰਦਿਆਂ ਨੂੰ ਨੌਕਰੀ ਦੇ ਸਕਦੇ ਹਾਂ । ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ ।”

ਇੰਨੇ ਨੂੰ ਸੰਗਤ ਚੋਂ ਨੌਜਵਾਨਾਂ ਨੇ ਜੋਸ਼ੀਲਾ ਜੈਕਾਰਾ ਛੱਡਿਆ, ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ।’
ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਆਵਾਜ਼ ਕਿਸਦੀ ਸੀ ?

ਉਹ ਜ਼ੁਰੱਅਰ ਵਾਲੀ ਅਾਵਾਜ਼ ਪੱਤਰਕਾਰ ਜਰਨੈਲ ਸਿੰਘ ਦੇ ਛੋਟੇ ਭਰਾ ਕਰਨੈਲ ਸਿੰਘ ਦੀ ਸੀ ਜਿਸਨੇ ਕਿ ਜਰਨੈਲ ਸਿੰਘ ਦੀ ਰਵਾਇਤ ਅੱਗੇ ਤੋਰਦੇ ਹੋਏ ਨੌਕਰੀ ਨਾ ਲੈਣ ਦਾ ਐਲਾਨ ਕਰ ਕੇ ਵਕਤ ਦੇ ਹਾਕਮ ਦੇ ਮੂੰਹ ਤੇ ਤੀਜੀ ਜੁੱਤੀ ਮਾਰ ਦਿਤੀ ।

ਪੱਤਰਕਾਰ ਜਰਨੈਲ ਸਿੰਘ ਕਹਿੰਦੇ ਹੁੰਦੇ ਸਨ, ‘ ਪਹਿਲੀ ਜੁੱਤੀ ਚਿਦੰਬਰਮ ਦੇ ਮਾਰੀ। ਦੂਜੀ ਜੁੱਤੀ ਕਿਤਾਬ ਲਿੱਖ ਕੇ ਮਾਰੀ ਹੈ ।’
ਤੇ ਤੀਜੀ ਜੁੱਤੀ——

ਗੁਰਦਵਾਰਾ ਬਾਲਾ ਸਾਹਿਬ ਤੋਂ
ਅਮਨਦੀਪ ਸਿੰਘ ,ਦਿੱਲੀ ,13 ਜੂਨ 2021

Check Also

ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ

ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ।ਪ੍ਰਕਾਸ਼ ਸਿੰਘ ਬਾਦਲ ਨੂੰ ਸੰਤਾਂ ਨੇ ਕਿਹੜੀ ਗੱਲ …

%d bloggers like this: