Breaking News
Home / ਪੰਥਕ ਖਬਰਾਂ / ਜਦੋਂ ਜ਼ੈਲ ਸਿੰਘ ਤੇ ਚੱਲੀਆਂ ਗੋ ਲੀ ਆਂ

ਜਦੋਂ ਜ਼ੈਲ ਸਿੰਘ ਤੇ ਚੱਲੀਆਂ ਗੋ ਲੀ ਆਂ

8 ਜੂਨ 1984 ਨੂੰ, ਕਹਿਣ ਨੂੰ ਭਾਰਤ ਦਾ ਰਾਸ਼ਟਰਪਤੀ, ਭਾਰਤੀ ਫੌਜਾਂ ਦਾ ਮੁਖੀ, ਇੰਦਰਾ ਦਾ ਚੱਪਲ-ਝਾੜ ਜ਼ੈਲ ਸਿੰਘ 8 ਜੂਨ ਨੂੰ ਦਰਬਾਰ ਸਾਹਿਬ ਆਇਆ। ਹਿੱਕ ‘ਤੇ ਗੁਲਾਬ ਦਾ ਫੁੱਲ ਲਾ ਕੇ ਰੱਖਣ ਦਾ ਸ਼ੌਕੀਨ ਜ਼ੈਲ ਸਿੰਘ ਪਰਕਰਮਾ ਵਿਚ ਵੜਿਆ ਹੀ ਸੀ ਕਿ ਰਾਮਗੜੀਏ ਬੁੰਗੇ ਵਿਚੋਂ ਇਕ ਗੋ ਲੀ ਸ਼ੂਕਦੀ ਹੋਈ ਉਸਦੇ ਸਿਰ ਵੱਲ ਵਧੀ, ਪਰ ਉਹ ਬਚ ਗਿਆ। ਪਰ ਇਹ ਗੋ ਲੀ ਜ਼ੈਲ ਸਿੰਘ ਦੇ ਇਕ ਬਾਡੀਗਾਰਡ ਕਰਨਲ ਦੇ ਲੱਗੀ ਤੇ ਓਹ ਓਥੇ ਹੀ ਢੇਰੀ ਹੋ ਗਿਆ। ਫ ੜਾਂ ਮਾ ਰ ਨ ਵਾਲੇ ਫੌਜੀ ਜਰਨੈਲਾਂ ਨੂੰ ਫਿਰ ਹੱਥਾਂ-ਪੈਰਾਂ ਦੀ ਪੈ ਗਈ।

ਇਹ ਸੂਰਮਾ ਸੀ ਭਾਈ ਮੇਜਰ ਸਿੰਘ ਨਾਗੋਕੇ, ਜੋ ਰਾਮਗੜ੍ਹੀਆ ਬੁੰਗੇ ਵਿਚ ਜ਼ਖਮੀ ਹਾਲਤ ‘ਚ ਪਿਆ ਸੀ। ਕਈ ਘੰਟੇ ਫੌਜ ਨਾਲ ਜੂਝਣ ਤੋਂ ਬਾਅਦ ਭਾਈ ਮੇਜਰ ਸਿੰਘ ਨਾਗੋਕੇ ਨੂੰ ਕਾਬੂ ਕਰਨ ਲਈ ਬੁੰਗੇ ‘ਤੇ ਜ਼ ਹਿ ਰੀ ਲੀ ਗੈਸ ਵਾਲੇ ਗੋਲੇ ਛੱਡੇ ਗਏ। ਸਿੰਘ ਨੇ ਸ਼ਹੀਦੀ ਪਾਈ ਪਰ ਜਾਂਦਾ ਹੋਇਆ ਇੱਕ ਵਾਰ ਜ਼ੈਲ ਸਿੰਘ ਨੂੰ ਉਸਦੀ ਕਰਤੂਤ ਮਹਿਸੂਸ ਕਰਵਾ ਗਿਆ।

ਭਾਈ ਮੇਜਰ ਸਿੰਘ ਨਾਗੋਕੇ ਚਾਹੁੰਦੇ ਤਾਂ ਚੁੱਪ ਚਾਪ ਬੁੰਗੇ ਤੋਂ ਖਿਸਕ ਸਕਦੇ ਸਨ ਪਰ ਆਖਰੀ ਦਮ ਤੱਕ ਜੂਝ ਕੇ ਸ਼ਹੀਦੀ ਪਾਈ ਤੇ ਇਹ ਸੁਨੇਹਾ ਦਿੱਤਾ ਕਿ ਜੰ ਗ ਹਾਲੇ ਜਾਰੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਅੱਡ-ਅੱਡ ਰੂਪਾਂ ‘ਚ ਇਹ ਜੰ ਗ ਨਿਰੰਤਰ ਲ ੜੀ ਜਾ ਰਹੀ ਹੈ, ਜਿਸ ਬਾਰੇ ਉਹ ਜਾਣਦੇ ਹਨ, ਜੋ ਲੜ ਰਹੇ ਹਨ ਜਾਂ ਜਿਨ੍ਹਾਂ ਨਾਲ ਲ ੜੀ ਜਾ ਰਹੀ ਹੈ।

ਉਸ ਦਿਨ ਦੋ ਘੰਟਿਆਂ ਦੇ ਅੰਦਰ-ਅੰਦਰ ਜ਼ੈਲ ਸਿੰਘ ਨੂੰ ਰੋਂਦਿਆਂ ਬਾਹਰ ਲਿਜਾਇਆ ਗਿਆ। ਕੁਝ ਅਹਿਸਾਸ ਉਸਨੂੰ ਮੌਕੇ ‘ਤੇ ਕੀਤਾ ਤ ਬਾ ਹੀ ਤੱਕ ਕੇ ਹੋ ਗਿਆ ਕਿ ਉਹ ਕਿੱਡੀ ਵੱਡੀ ਗਲਤੀ ‘ਚ ਭਾਈਵਾਲ ਬਣਿਆ ਤੇ ਬਾਕੀ ਅਹਿਸਾਸ ਉਸੇ ਸਾਲ ਨਵੰਬਰ ‘ਚ ਕਾ ਤ ਲ ਭੀੜਾਂ ਨੇ ਉਸਦੀ ਕਾਰ ਨੂੰ ਨਿਸ਼ਾਨਾ ਬਣਾ ਕੇ ਦਿੱਤਾ, ਜਦ ਉਹ ਦਿੱਲੀ ‘ਚ ਸਿੱਖਾਂ ਦਾ ਸ਼ਿਕਾਰ ਕਰ ਰਹੇ ਸਨ।

ਅਖੀਰ ਜ਼ੈਲ ਸਿੰਘ ਨੂੰ ਇੱਕ ਟਰੱਕ-ਕਾਰ ਹਾਦਸੇ ‘ਚ ਸਦਾ ਦੀ ਨੀਂਦ ਸੁਆ ਦਿੱਤਾ ਗਿਆ। ਸਾਰੇ ਭੇਤ ਦਫ਼ਨ ਕਰ ਦਿੱਤੇ ਗਏ, ਇਸ ਡਰੋਂ ਕਿ ਸਿੱਖ ਹੈ, ਕਿਤੇ ਜ਼ਮੀਰ ਜਾਗ ਨਾ ਪਵੇ।
ਇਤਿਹਾਸ ‘ਚ ਜ਼ੈਲ ਸਿੰਘ ਆਪਣਾ ਨਾਮ ਉਨ੍ਹਾਂ ਲੋਕਾਂ ‘ਚ ਸ਼ੁਮਾਰ ਕਰਾ ਗਿਆ, ਜੋ ਸਿੱਖਾਂ ਲਈ ਸਦਾ ਘ੍ਰਿਣਾ ਦੇ ਪਾਤਰ ਬਣੇ ਰਹਿਣਗੇ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

ਕੇਜਰੀਵਾਲ ਨੇ ਲਾਏ ਲਕਸ਼ਮੀ ਕਾਂਤਾ ਚਾਵਲੇ ਦੇ ਪੈਰੀਂ ਹੱਥ

ਸਿੱਖਾਂ ਦੇ ਝੂਠੇ ਮੁ ਕਾ ਬ ਲੇ ਬਣਾਉਣ ਵਾਲੇ ਕੇਪੀ ਗਿੱਲ ਤੇ ਅਜੀਤ ਸੰਧੂ ਦੀ …

%d bloggers like this: