Breaking News
Home / ਪੰਜਾਬ / ਬਰਾੜ ਨੇ ਕਿਹਾ ਕਿ ਭਿੰਡਰਾਵਾਲਾ ਤਾਂ ਦੋ ਘੰਟਿਆਂ ਵਿੱਚ ਗੋਡਿਆਂ ਪਰਨੇ ਹੋ ਜਾਵੇਗਾ…

ਬਰਾੜ ਨੇ ਕਿਹਾ ਕਿ ਭਿੰਡਰਾਵਾਲਾ ਤਾਂ ਦੋ ਘੰਟਿਆਂ ਵਿੱਚ ਗੋਡਿਆਂ ਪਰਨੇ ਹੋ ਜਾਵੇਗਾ…


7 ਜੂਨ 1984 ( ਜੂਨ 84 ਦੀ ਪੱਤਰਕਾਰੀ ਕਿਤਾਬ ਵਿਚੋਂ)
70-72 ਘੰਟੇ ਚੱਲਦੀ ਰਹੀ ਸੀ ਫੌ ਜੀ ਕਾਰਵਾਈ

ਆਲ ਇੰਡੀਆ ਰੇਡੀਓ ਨੇ 7 ਜੂਨ ਨੂੰ ਐਲਾਨ ਕੀਤਾ ਕਿ ਸੰਤ ਭਿੰਡਰਾਵਾਲੇ ਕਾ ‘ਸ਼ ਵ’ ਏਕ ਇਮਾਰਤ ਸੇ ਮਿਲ ਗਯਾ ।
(ਜਦੋ ਕਿ ਫੌ ਜੀ ਐਕਸ਼ਨ ਦੇ ਮੁਖੀ ਬਰਾੜ ਨੇ ਕਿਹਾ ਕਿ ਭਿੰਡਰਾਵਾਲਾ ਤਾਂ ਦੋ ਘੰਟਿਆਂ ਵਿੱਚ ਗੋਡਿਆਂ ਪਰਨੇ ਹੋ ਜਾਵੇਗਾ)

ਜੂਨ 84 ਦੀ ਪੱਤਰਕਾਰੀ ਵਿੱਚੋਂ 7 ਜੂਨ ਬਾਰੇ ਜੋ ਕਿਤਾਬ ਦੇ ਲੇਖਕ ਜਸਪਾਲ ਸਿੰਘ ਨੇ ਲਿਖਿਆ ਸਫਾ ਨੰਬਰ 144 ‘ਤੇ ਲਿਖਿਆ ਹੈ ਉਸ ਦੇ ਐਨ ਹੇਠਾ ਇਕ ਵੇਰਵਾ ਦਿੱਤਾ ਹੋਇਆ ਹੈ ਜੋ ਇਸ ਤਰ੍ਹਾਂ ਹੈ;
“ਸਾਕਾ ਨੀਲਾ ਤਾਰਾ ਉ ਪ ਰੇ ਸ਼ ਨ ਸ਼ੁਰੂ ਹੋਣ ਦੇ ਕੁਝ ਘੰਟੇ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਨੂੰ ਫ਼ੌ ਜੀ ਐ ਕ ਸ਼ ਨ ਦੇ ਮੁੱਖੀ ਜਨਰਲ ਕੁਲਦੀਪ ਸਿਮਘ ਬਰਾੜ ਨੇ ਕਿਹਾ ਸੀ , “ ਜਦੋਂ ਟੈਂ ਕ ਗਰ ਜਦੇ ਨੇ, ਜ਼ਹਾਜ ਗੂੰਜਦੇ ਨੇ, ਧਰਤੀ ‘ਤੇ ਅੱ ਗ ਦੀਆਂ ਲਾ ਟਾਂ ਉਠਦੀਆਂ ਨੇ ਤਾਂ ਵੱਡੇ ਵੱਡੇ ਜ ਰ ਨ ਲਾਂ ਦੀਆਂ ਲੱ ਤਾਂ ਕੰ ਬ ਣ ਲੱਗ ਜਾਂਦੀਆਂ ਹਨ। ਇਹ ਆਦਮੀ ( ਭਿੰਡਰਾਵਾਲਾ ) ਤਾਂ ਦੋ ਘੰਟਿਆਂ ਵਿੱਚ ਗੋਡਿਆ ਪਰਨੇ ਹੋ ਜਾਵੇਗਾ।”

ਸੱਤ ਜੂਨ ਨੂੰ ਸਵੇਰੇ ਅੱਠ ਕੁ ਵਜੇ ਆਲ ਇੰਡੀਆ ਰੇਡੀਓ ਨੇ ਐਲਾਨ ਕੀਤਾ, “ ਸੰਤ ਭਿੰਡਰਾਵਾਲੇ ਕਾ ‘ਸ਼ ਵ’ ) ਏਕ ਇਮਾਰਤ ਸੇ ਮਿਲ ਗਯਾ । ਉਸਕੇ ਸਾਥ ਹੀ ਮੇਜਰ ਜਨਰਲ ਸੁਬੇਗ ਸਿੰਘ ਕਾ ‘ਸ਼ ਵ’ ਵੀ ਥਾ” ਸਿੱਖਾਂ ਨੂੰ ਇਹ ਖ਼ਬਰ ‘ਬਿਜਲੀ ਦੇ ਕ ਰੰ ਟ ਵਾਂਗ ਵੱ ਜੀ।ਬਾਵਾ ਦੌੜੇ ਦੌੜੇ ਮੇਰੇ ਦਫ਼ਤਰ ਵਿੱਚ ਆਏ , ਦੂਜਾ ਬੰਦਾ ਬਾਹਦਰ ਦਿੱਲੀ ਦਰਬਾਰ ਨੇ ਕ-ਤ-ਲ ਕਰ ਦਿੱਤਾ…। ਸਿੱਖਾਂ ਦਾ ਹੁਣ ਕੀ ਬਣੇਗਾ…ਕੌਮ ਦੀ ਵਾਂਗਡੋਰ ਹੁਣ ਕੌਣ ਸੰਭਾਲੇਗਾ?” ਇਹ ਕਹਿੰਦਿਆ-ਕਹਿੰਦਿਆ ਉਹ ਬੱਚਿਆਂ ਵਾਂਗ ਰੋ ਣ ਲੱਗ ਪਿਆ।

ਉਸ ਦਿਨ ਕ-ਰ-ਫ਼ਿ-ਊ ਵਿੱਚ ਢਿੱਲ ਵੇਲੇ ਮੈਂ ਅਤੇ ਬ੍ਰਹਮ ਚੇਲਾਨੀ (ਏਪੀ ਦਾ ਪੱਤਰਕਾਰ) ਸਰਕਾਰੀ ਅਫਸਰ ਕਾਲੋਨੀ ਵਿੱਚ ਗਿੱਲ (ਟ੍ਰਿਬਿਊਨ ਦਾ ਪੱਤਰਕਾਰ) ਨੂੰ ਮਿਲਣ ਚਲੇ ਗਏ ਸਾ। ਐਧਰੋ-ਉਧਰੋ ਪਹੁੰਚੀਆਂ ਸੂਚਨਾਵਾਂ ਤੋਂ ਸਾਨੂੰ ਪਤਾ ਲੱਗਿਆ ਕਿ ਜਦੋਂ ਅਕਾਲ ਤਖਤ ਦੀਆਂ ਉਪਰਲੀਆਂ ਮੰਜ਼ਲਾਂ ਫ਼ੌ ਜ ਨੇ ਛੇ ਜੂਨ ਨੂੰ ਸਵੇਰੇ 9 ਵਜੇ ਤੱਕ ਉਡਾ ਦਿੱਤੀਆਂ ਸਨ, ਉਸ ਸਮੇਂ ਅੰਦਰੋ ਮੁ ਕਾ ਬ ਲਾ ਮੁਸ਼ਕਲ ਸੀ ਅਤੇ ਭੋਰੇ ਅੰਦਰ ਵੀ ਗੋ ਲੇ ਡਿੱਗਣੇ ਸ਼ੁਰੂ ਹੋ ਗਏ ।

ਉਦੋਂ ਸੰਤ, ਭਾਈ ਅਮਰੀਕ ਸਿੰਘ ਅਤੇ ਕਈ ਸਿੱਘ ਅਕਾਲ ਤਖਤ ਅੰਦਰੋ ਨਿਕਲੇ ਅਤੇ ਸ੍ਰੀ ਹਰਿਮੰਦਰ ਸਾਹਿਬ ਅੱਗੇ ਨਤਮਸਤਕ ਹੋ ਰਹੇ ਸਨ ਕਿ ਉਨ੍ਹਾ ‘ਤੇ ਗੋ ਲੀ ਆਂ ਦੀ ਵ ਛਾ ੜ ਹੋਈ। ਉਨਾਂ੍ਹ ਦੀਆਂ ਲਾ ਸ਼ਾਂ ਮੀਰੀ-ਪੀਰੀ ਨਿ ਸ਼ਾ ਨ ਸਾਹਿਬ ਦੇ ਲਾਗੇ ਮਿਲੀਆਾਂ ਸਨ।

ਬਾਅਦ ਵਿੱਚ ਸੰਤ ਦੀ ਲਾ ਸ਼ ਨੂੰ ਘੰਟਾ ਘਰ ਵਾਲੇ ਵੱਡੇ ਦਰਵਾਜੇ ਵਿੱਚ ਰੱਖ ਦਿੱਤਾ ਗਿਆ0 ਸਰਕਾਰੀ ਅਫ਼ਸਰਾਂ ਨੇ ਦੱਸਿਆ ਕਿ ਅਕਾਲ ਤਖ਼ਤ ਅੰਦਰੋ ਗੋ ਲੀ ਆਂ 10-11 ਵਜੇ ਆਉਣੀਆਂ ਬੰ ਦ ਹੋ ਗਈਆਂ ਸਨ। ਸਮਝੋ ਛੇ ਤਰੀਖ਼ ਨੂੰ ਦੁਪਹਿਰ ਤੱਕ ਦਰਬਾਰ ਸਾਹਿਬ a r m y ਦੇ ਕ-ਬ-ਜ਼ੇ ਵਿੱਚ ਸੀ । ਫ਼ੌ ਜੀ ਕਰਵਾਈ ਤਕਰੀਬਨ 70-72 ਘੰਟੇ ਚੱਲੀ ਸੀ’

Check Also

ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ

ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ।ਪ੍ਰਕਾਸ਼ ਸਿੰਘ ਬਾਦਲ ਨੂੰ ਸੰਤਾਂ ਨੇ ਕਿਹੜੀ ਗੱਲ …

%d bloggers like this: