Breaking News
Home / ਪੰਥਕ ਖਬਰਾਂ / ਭੱਜੀ ਨੂੰ ਭਾਈ ਰਟੌਲ ਨੇ ਦੇਖੋ ਕਿਵੇਂ ਕਰਾਰਾ ਜਵਾਬ ਦਿੱਤਾ

ਭੱਜੀ ਨੂੰ ਭਾਈ ਰਟੌਲ ਨੇ ਦੇਖੋ ਕਿਵੇਂ ਕਰਾਰਾ ਜਵਾਬ ਦਿੱਤਾ

ਮੈਂ ਸਿੱਖ ਹਾਂ ਨਵੇਂ ਜਮਾਨੇ ਦਾ, ਤੇ ਜਾਨ ਲੁਕਾਉਂਦਾ ਫਿਰਦਾ ਹਾਂ
ਜੀਹਦੇ ਚੋਂ ਪੈਦਾ ਹੋਇਆ ਉਹ, ਕਿਰਪਾਨ ਲੁਕਾਉਂਦਾ ਫਿਰਦਾ ਹਾਂ

ਬੇਕਦਰਿਆਂ ਦੇ ਨਾਲ ਰਹਿ ਰਹਿ ਕੇ, ਸਿੱਖੀ ਦੀ ਕਦਰ ਭੁਲਾ ਬੈਠਾ,
ਜੋ ਬਖਸ਼ੀ ਕਲਗੀਆਂ ਵਾਲੇ ਨੇ, ਉਹ ਸ਼ਾਨ ਲੁਕਾਉਂਦਾ ਫਿਰਦਾ ਹਾਂ।

ਇਨਸਾਫ਼ ਦੇ ਕਾ-ਤ-ਲ ਲੋਕਾਂ ਤੋਂ, ਨਿੱਤ ਫੋਕੀ ਵਾਹ ਵਾਹ ਸੁਣ ਸੁਣ ਕੇ,
ਗੁਰੂਆਂ ਦਾ ਦਿੱਤਾ ਸਿੱਖ ਵਾਲਾ, ਸਨਮਾਨ ਲੁਕਾਉਂਦਾ ਫਿਰਦਾ ਹਾਂ।

ਕੁਝ ਵੱਖਰਾ ਕਰਨ ਦੇ ਚੱਕਰ ਵਿਚ, ਮੈਂ ਵੀਰਾਂ ਤੋਂ ਵੱਖ ਹੋ ਗਿਆ ਹਾਂ,
ਵੱਖਰੀ ਆਪਣੀ ਸਰਦਾਰੀ ਦੀ, ਪਹਿਚਾਨ ਲੁਕਾਉਂਦਾ ਫਿਰਦਾ ਹਾਂ।

ਜਦ ਤੱਕ ਭੱਠੀ ਵਿਚ ਪੈਂਦਾ ਨਹੀਂ, ਕਦੀ ਸੋਨਾ ਕੁੰਦਨ ਬਣਦਾ ਨਹੀਂ,
ਗੁਰਬਾਣੀ ਸ਼ਸਤਰ ਵਿੱਦਿਆ ਤੋਂ, ਸੰਤਾਨ ਲੁਕਾਉਂਦਾ ਫਿਰਦਾ ਹਾਂ।

ਸੱਚ ਧਰਮ ਕੀਮਤੀ ਸੁੱਟ ਦਿੱਤਾ, ਬੰਨ੍ਹ ਪੰਡਾਂ ਲ‌ਈਆਂ ਕੂੜ ਦੀਆਂ,
ਪੱਤ ਢੱਕਣੀ ਆਖਰ ਜਿਨ੍ਹਾਂ ਨੇ, ਉਹ ਥਾਨ ਲੁਕਾਉਂਦਾ ਫਿਰਦਾ ਹਾਂ।

ਮੈਂ ਸਿੱਖ ਹਾਂ ਨਵੇਂ ਜਮਾਨੇ ਦਾ ਤੇ ਜਾਨ ਲੁਕਾਉਂਦਾ ਫਿਰਦਾ ਹਾਂ
ਜੀਹਦੇ ਚੋਂ ਪੈਦਾ ਹੋਇਆ ਉਹ, ਕਿਰਪਾਨ ਲੁਕਾਉਂਦਾ ਫਿਰਦਾ ਹਾਂ

ਲੇਖਕ: ਸੁਖਵਿੰਦਰ ਸਿੰਘ ਰਟੌਲ


ਸੰਨ ਸਤ ਸੌ ਗਿਆਰਾਂ ਵਿੱਚ ਅਰਬਾਂ ਨੇ ਸਪੇਨ ਤੇ ਕ ਬ ਜਾ ਕਰ ਆਵਦਾ ਇਸਲਾਮੀ ਰਾਜ ਸਥਾਪਿਤ ਕੀਤਾ ।ਸ਼ੁਰੂਆਤੀ ਦੌਰ ਵਿੱਚ ਇਹ ਰਾਜ ਇੱਕ ਲਿਬਰਲ ਰਾਜ ਸੀ ਅਤੇ ਹੋਰ ਧਰਮਾਂ ਨੂੰ ਕਾਫੀ ਖੁੱਲ ਸੀ ਪਰ ਸਮੇਂ ਨਾਲ ਸੰਕੀਰਣਤਾ ਆਉਂਦੀ ਗਈ ।1066 ਚ ਯਹੂਦੀਆਂ ਦਾ ਅਰਬੀ ਰਾਜ ਵਿੱਚ ਪਹਿਲਾ mas sa cre ਹੋਇਆ । ਇਹਨਾਂ ਹਾਲਾਤਾਂ ਵਿੱਚ ਯਹੂਦੀਆਂ ਨੂੰ ਆਵਦਾ ਧਰਮ ਛੱਡ ਇਸਲਾਮ ਕਬੂਲ ਕਰਨ ਦਾ ਦਬਾਅ ਪੈਣ ਲੱਗਾ ਜਿਸ ਕਰਕੇ ਓਹਨਾ ਆਵਦਾ ਧਰਮ follow ਕਰਨ ਵਿੱਚ ਦਿੱਕਤਾਂ ਆਉਣ ਲੱਗੀਆਂ ।

ਕੋਰਦੋਬਾ ਦੇ ਨਜ਼ਦੀਕ ਦੇ ਯਹੂਦੀਆਂ ਨੇ ਇਸ ਦਬਾਅ ਤੋਂ ਬਚਣ ਲਈ ਇਕ unique ਤਰੀਕਾ ਅਪਣਾਇਆ ।ਓਹਨਾਂ ਘਰੋਂ ਬਾਹਰ ਪਹਿਰਾਵਾ ਅਤੇ ਤੌਰ ਤਰੀਕਾ ਪੂਰੀ ਤੌਰ ਤੇ ਇਸਲਾਮੀ ਕਰ ਲਿਆ ਪਰ ਆਵਦੇ ਮੁਹੱਲੇ ਅਤੇ ਘਰ ਵਿੱਚ ਯਹੂਦੀ ਸੱਭਿਆਚਰਕ ਤੌਰ ਤਰੀਕਾ ਹੀ ਅਪਣਾਈ ਰੱਖਦੇ ।

ਜੱਦ ਓਹਨਾ ਨੂ ਮਸਜਿਦ ਜਾਣਾ ਪੈਂਦਾ ਅਤੇ ਨਮਾਜ਼ ਅਦਾ ਕਰਦੇ ਤਾਂ ਪਹਿਲਾਂ ਉੱਚੀ ਦੇਣੇ ਕੁਰਾਨ ਦੀ ਆਯਾਤ ਬੋਲਦੇ ਤੇ ਫੇਰ ਨਾਲਦੀ ਨਾਲ ਹੀ ਆਵਦੇ ਪਾਠ ਪੂਜਾ ਦਾ ਇੱਕ ਵਾਕ ।

ਇੱਸ ਤਰੀਕੇ ਨਾਲ ਓਹਨਾਂ ਅਰਬੀ ਰਾਜ ਦੇ ਅੰ ਤ ਹੋਣ ਤੱਕ ਚਾਰ ਸੌ ਸਾਲ ਆਵਦੇ ਆਪ ਨੂੰ ਬਚਾਈ ਰੱਖਿਆ ਅਤੇ ਆਵਦੇ ਧਰਮ ਅਤੇ ਸੱਭਿਆਚਾਰ ਨਾਲ ਜੁੜੇ ਰਹੇ । ਪਰ ਇਸ anomaly ਦਾ ਪਰਭਾਵ ਇਹ ਪਿਆ ਕਿ ਅੱਜ ਓਹ ਨਾਂ ਪੂਰੇ ਯਹੂਦੀ ਹਣ ਅਤੇ ਨਾਂ ਹੀ ਪੂਰੇ ਤੌਰ ਤੇ ਮੁਸਲਮਾਨ ਬੱਸ ਬੇਰਅੜੇ ਜਿਹੇ ਬਣ ਕਿ ਰਹਿ ਗਏ ।ਕੁਰਾਨ ਵੀ ਪੜ ਦੇ ਹਨ ਤੇ ਆਵਦੀ ਪਾਠ ਪੂਜਾ ਵੀ ਨਾਲ ਨਾਲ ਕਰਦੇ ਹਨ ।

ਹਰਭਜਨ ਸਿਆਂ ਹਲ਼ ਅਖੀਰ ਇੱਕ ਪਾਸਾ ਕਰਨ ਨਾਲ ਹੀ ਹੋਣਾ ਹੈ ਨਹੀਂ ਤਾਂ ਆਪਣਾ ਹਾਲ ਵੀ ਇਹਨਾਂ ਯੁਹਦੀਆਂ ਵਰਗਾ ਹੋ ਨਿਬੇੜਨਾ ਹੈ ਕੁਝ ਦਹਾਕਿਆਂ ਵਿੱਚ ।
Ajaypal Singh

Check Also

ਕੇਜਰੀਵਾਲ ਨੇ ਲਾਏ ਲਕਸ਼ਮੀ ਕਾਂਤਾ ਚਾਵਲੇ ਦੇ ਪੈਰੀਂ ਹੱਥ

ਸਿੱਖਾਂ ਦੇ ਝੂਠੇ ਮੁ ਕਾ ਬ ਲੇ ਬਣਾਉਣ ਵਾਲੇ ਕੇਪੀ ਗਿੱਲ ਤੇ ਅਜੀਤ ਸੰਧੂ ਦੀ …

%d bloggers like this: