Breaking News
Home / ਪੰਥਕ ਖਬਰਾਂ / ਭਾਰਤ ਸਰਕਾਰ ਵਲੋਂ ਪੈਸੇ ਕਮਾਉਣ ਲਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਰਤੀ ਜਾ ਰਹੀ

ਭਾਰਤ ਸਰਕਾਰ ਵਲੋਂ ਪੈਸੇ ਕਮਾਉਣ ਲਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਰਤੀ ਜਾ ਰਹੀ

ਦੋਹਰਾ ਹੱਲਾ
1 ਜੂਨ 1984 ਨੂੰ ਜਦ ਸ੍ਰੀ ਦਰਬਾਰ ਸਾਹਿਬ ਸਮੂਹ ‘ਤੇ ਭਾਰਤੀ ਫੌਜ ਨੇ ਹ-ਮ-ਲਾ ਆਰੰਭਿਆ ਤਾਂ ਪਹਿਲੇ ਹੀ ਦਿਨ 32 ਤੋਂ ਵਧੇਰੇ ਗੋ-ਲੀ-ਆਂ ਦੇ ਨਿਸ਼ਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਤੇ ਮੌਜੂਦ ਸਨ। ਮਾਇਕੀ ਮੁਫ਼ਾਦ ਲਈ ਭਾਰਤ ਵਲੋਂ ਸੈਰ ਸਪਾਟੇ ਦੇ ਨੁਕਤੇ ਵਜੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਰਤਕੇ ਜਿੱਥੇ ਬੇਅਦਬੀ ਕੀਤੀ ਜਾਂਦੀ ਹੈ, ਉਥੇ ਹੀ ਛਲ ਭਰਿਆ ਪ੍ਰਭਾਵ ਬਰਾਬਰਤਾ ਦਾ ਦਿੱਤਾ ਜਾਂਦਾ ਹੈ। ਜੋ ਕਿ 1 ਫੀਸਦ ਵੀ ਸਹੀ ਨਹੀਂ ਹੈ। ਜੇ ਭਾਰਤ ‘ਚ ਕੋਈ ਵਾਕਇ ਸੁਰੱਖਿਅਤ ਹੈ ਤਾਂ ਉਹ ਹਿੰਦੂ ਬਹੁਤਗਿਣਤੀ ਹੈ।

ਕੀ ਇੰਦਰਾ ਗਾੰਧੀ ਨੂੰ ਸਲਾਹਕਾਰਾੰ ਨੇ ਇਹ ਨਹੀੰ ਦਸਿਆ ਕਿ ਬੀਬੀ, ਅਜ ਪੰਜਵੇੰ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਇਹ ਕੰਮ ਨਹੀੰ ਕਰਨਾ ?

ਇਹ ਸਵਾਲ 1984 ਤੋੰ ਹੀ ਕੀਤਾ ਜਾ ਰਿਹਾ ਹੈ |


ਪਰ ਸਵਾਲ ਕਰਨ ਵਾਲੇ ਭੋਲੇ ਲੋਕਾੰ ਨੂੰ ਇਹ ਪਤਾ ਹੀੰ ਨਹੀੰ ਕਿ ਇੰਦਰਾ ਗਾੰਧੀ ਨੂੰ ਨਾ ਸਿਰਫ ਇਸ ਤੱਥ ਦਾ ਪੂਰਾ ਗਿਆਨ ਸੀ ਬਲਕਿ ਉਹ ਤਾੰ ਅਜਿਹੇ ਦਿਨ ਦੀ ਭਾਲ ਵਿਚ ਸੀ !

ਹੋਰ ਵੀ ਅਗੇ ਪਹੁੰਚ ਕੇ ਉਸ ਨੂੰ ਇਹ ਜਾਣਕਾਰੀ ਵੀ ਸੀ ਕਿ ਜਰਮਨ ਡਿਕਟੇਟਰ ਅਡੌਲਫ ਹਿਟਲਰ ਨੇ ਯਹੂਦੀਆੰ ਦਾ ਵ ਢਾੰ ਗਾ ਵੀ ਉਸ ਕੌਮ ਦੇ ਇਕ ਪਵਿਤਰ ਦਿਹਾੜੇ ਤੋੰ ਹੀ ਸ਼ੁਰੂ ਕੀਤਾ ਸੀ !

ਹਰ ਡਿਕਟੇਟਰ ਤਕੜਾ ਮਨੋਵਿਗਿਆਨੀ ਵੀ ਹੁੰਦਾ ਹੈ | ਕੌਮਾੰ ਨੂੰ ਸਬਕ ਸਿਖਾਉਣ ਦੀ ਮਨਸ਼ਾ ਦੀ ਪੂਰਤੀ ਲਈ ਅਜਿਹੇ ਸੋਗਮਈ ਜਾੰ ਖੁਸ਼ੀ ਦੇ ਦਿਹਾੜੇ ਜਾਣ ਬੁਝ ਕੇ ਚੁਣੇ ਜਾੰਦੇ ਹਨ |

Check Also

ਭੱਜੀ ਨੂੰ ਭਾਈ ਰਟੌਲ ਨੇ ਦੇਖੋ ਕਿਵੇਂ ਕਰਾਰਾ ਜਵਾਬ ਦਿੱਤਾ

ਮੈਂ ਸਿੱਖ ਹਾਂ ਨਵੇਂ ਜਮਾਨੇ ਦਾ, ਤੇ ਜਾਨ ਲੁਕਾਉਂਦਾ ਫਿਰਦਾ ਹਾਂ ਜੀਹਦੇ ਚੋਂ ਪੈਦਾ ਹੋਇਆ …

%d bloggers like this: