Breaking News
Home / ਪੰਥਕ ਖਬਰਾਂ / ਸੰਤਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਅਧਿਕਾਰੀ ਜੋ ਹੁਣ ਭਾਜਪਾ ਨੇਤਾ ਹਨ ਤੋਂ ਸੁਣੋ ਸੰਤਾਂ ਦੀਆਂ ਸਿਫ਼ਤਾਂ।

ਸੰਤਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਅਧਿਕਾਰੀ ਜੋ ਹੁਣ ਭਾਜਪਾ ਨੇਤਾ ਹਨ ਤੋਂ ਸੁਣੋ ਸੰਤਾਂ ਦੀਆਂ ਸਿਫ਼ਤਾਂ।

ਸੰਤਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਅਧਿਕਾਰੀ ਤੋਂ ਸੁਣੋ ਸੰਤਾਂ ਦੀਆਂ ਸਿਫ਼ਤਾਂ। ਸੁਣੋ ਕਿਵੇਂ ਟਾਲਿਆ ਜਾ ਸਕਦਾ ਸੀ ਦਰਬਾਰ ਸਾਹਿਬ ’ਤੇ ਹ ਮ ਲਾ।

ਕੀ ਇੰਦਰਾ ਗਾੰਧੀ ਨੂੰ ਸਲਾਹਕਾਰਾੰ ਨੇ ਇਹ ਨਹੀੰ ਦਸਿਆ ਕਿ ਬੀਬੀ, ਅਜ ਪੰਜਵੇੰ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਇਹ ਕੰਮ ਨਹੀੰ ਕਰਨਾ ?
ਇਹ ਸਵਾਲ 1984 ਤੋੰ ਹੀ ਕੀਤਾ ਜਾ ਰਿਹਾ ਹੈ |

ਪਰ ਸਵਾਲ ਕਰਨ ਵਾਲੇ ਭੋਲੇ ਲੋਕਾੰ ਨੂੰ ਇਹ ਪਤਾ ਹੀੰ ਨਹੀੰ ਕਿ ਇੰਦਰਾ ਗਾੰਧੀ ਨੂੰ ਨਾ ਸਿਰਫ ਇਸ ਤੱਥ ਦਾ ਪੂਰਾ ਗਿਆਨ ਸੀ ਬਲਕਿ ਉਹ ਤਾੰ ਅਜਿਹੇ ਦਿਨ ਦੀ ਭਾਲ ਵਿਚ ਸੀ !

ਹੋਰ ਵੀ ਅਗੇ ਪਹੁੰਚ ਕੇ ਉਸ ਨੂੰ ਇਹ ਜਾਣਕਾਰੀ ਵੀ ਸੀ ਕਿ ਜਰਮਨ ਡਿਕਟੇਟਰ ਅਡੌਲਫ ਹਿਟਲਰ ਨੇ ਯਹੂਦੀਆੰ ਦਾ ਵਢਾੰਗਾ ਵੀ ਉਸ ਕੌਮ ਦੇ ਇਕ ਪਵਿਤਰ ਦਿਹਾੜੇ ਤੋੰ ਹੀ ਸ਼ੁਰੂ ਕੀਤਾ ਸੀ !

ਹਰ ਡਿਕਟੇਟਰ ਤਕੜਾ ਮਨੋਵਿਗਿਆਨੀ ਵੀ ਹੁੰਦਾ ਹੈ | ਕੌਮਾੰ ਨੂੰ ਸਬਕ ਸਿਖਾਉਣ ਦੀ ਮਨਸ਼ਾ ਦੀ ਪੂਰਤੀ ਲਈ ਅਜਿਹੇ ਸੋਗਮਈ ਜਾੰ ਖੁਸ਼ੀ ਦੇ ਦਿਹਾੜੇ ਜਾਣ ਬੁਝ ਕੇ ਚੁਣੇ ਜਾੰਦੇ ਹਨ |

ਜਦ ਕੋਈ ਫੌਜ ਕਿਸੇ ਅਪਰੇਸ਼ਨ ਦੀ ਯੋਜਨਾ ਬਣਾਉੰਦੀ ਹੈ ਤਾੰ ਬਹੁਤ ਸਾਰੇ ਅਫਸਰ ਕਈ ਕਈ ਵਾਰ ਸਿਰ ਜੋੜ ਕੇ ਬੈਠਦੇ ਹਨ, ਕੀਤੀ ਜਾਣ ਵਾਲੀ ਕਾਰਵਾਈ ਦੇ ਹਰ ਪੱਖ ਨੂੰ ਵਿਚਾਰਦੇ ਹਨ, ਪੈਦਾ ਹੋਣ ਵਾਲੀਆੰ ਰੁਕਾਵਟਾੰ ਅਤੇ ਨਿਕਲਣ ਵਾਲੇ ਨਤੀਜਿਆੰ ਦੇ ਲੱਖਣ ਵੀ ਲਾਉੰਦੇ ਹਨ ਅਤੇ ਸੰਭਾਵਤ ਬਾਨਣੂੰ ਵੀ ਬੰਨਦੇ ਹਨ |

ਮੇਰੇ ਕੋਲ ਇਹ ਵਿਸ਼ਵਾਸ ਕਰਨ ਦੇ ਕਾਰਨ ਹਨ ਕਿ ਇੰਦਰਾ ਗਾੰਧੀ ਸਰਕਾਰ ਨੇ ਦਰਬਾਰ ਸਾਹਿਬ ਵਾਲੇ ਹ ਮ ਲੇ ਪਿਛੋੰ ਸਿਖ ਤਹਿਰੀਕ ਦੇ ਗੁਰੀਲਾ ਯੁੱਧ ਵਿਚ ਪਲਟ ਜਾਣ ਦਾ ਅਗਾਊੰ ਅੰਦਾਜ਼ਾ ਲਾ ਲਿਆ ਸੀ |

ਇਸੇ ਲਈ ਹ ਮ ਲੇ ਤੋੰ ਤੁਰਤ ਪਿਛੋੰ ਦੇ ਦਿਨੀੰ ਸਰਗਰਮ ਸਿਖ ਵਰਕਰਾੰ ਦੀ ਵਡੀ ਪੱਧਰ ਤੇ ਫੜੋ ਫੜੀ ਸ਼ੁਰੂ ਹੋ ਗਈ ਸੀ | ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀੰ ਸੀ |

ਕੇੰਦਰੀ ਸਰਕਾਰ ਦੀ ਸੋਚ ਅਤੇ ਤਿਆਰੀ ਦਾ ਵਡਾ ਸੰਕੇਤ ਜੋ ਮੇਰੇ ਧਿਆਨ ਵਿਚ ਆਇਆ , ਉਸ ਦਾ ਪਤਾ ਸਬੱਬ ਨਾਲ ਮੈਨੂੰ ਮੇਰੇ ਚੰਡੀਗੜ ਨਿਵਾਸ ਦੇ ਨੇੜਿਉੰ ਹੀ ਲਗਾ |

ਹੋਇਆ ਇਹ ਕਿ ਇਕ ਦਿਨ ਇੰਟੈਲੀਜੈੰਸ ਬਿਉਰੋ ਦੇ ਦੋ ਤਿੰਨ ਏਜੰਟ ਅਰਜਨ ਦਾਸ ਮਲਿਕ ਨਾੰ ਦੇ (ਮੇਰੇ ਗੁਆੰਢੀ) ਦੇ ਘਰ ਆਣ ਧਮਕੇ | ਮਲਿਕ ਹਰਿਆਣੇ ਦਾ ਆਈ. ਏ.ਐਸ. ਅਫਸਰ ਸੀ | ਉਹ ਅਤੇ ਉਨਾੰ ਦੀ ਪਤਨੀ ਇਕ ਦੰਮ ਘਬਰਾ ਗਏ |

ਉਨਾੰ ਦੇ ਸਾਹ ਵਿਚ ਸਾਹ ਤਦ ਆਇਆ ਜਦ ਏਜੰਟਾੰ ਨੇ ਪੁਛਿਆ ਕਿ ਕੀ ਮਲਿਕ ਕੋਲੋੰ SIKH GORILLA WARFARE ਨਾੰ ਦੀ ਉਸ ਦੀ ਲਿਖੀ ਕਿਤਾਬ ਮਿਲ ਸਕਦੀ ਹੈ | ਮਲਿਕ ਨੇ ਇਹ ਕਿਤਾਬ ਕਈ ਸਾਲ ਪਹਿਲਾੰ ਲਿਖੀ ਸੀ | ਉਹ ਇਹ ਭੁਲ ਭੁਲਾਈ ਬੈਠਾ ਸੀ | ਪਹਿਲਾ ਐਡੀਸ਼ਨ ਵਿਕ ਗਿਆ ਸੀ, ਦੂਜੇ ਦੀ ਕੋਈ ਖਾਸ ਮੰਗ ਨਹੀੰ ਸੀ ਉਠੀ | ਉਸ ਕੋਲ ਘਰ ਵਿਚ ਇਕ ਕਾਪੀ ਮੌਜੂਦ ਸੀ ਜੋ ਉਸ ਨੇ ਆਏ ਮਹਿਮਾਨਾੰ ਦੇ ਮੱਥੇ ਮਾਰੀ |


ਬਲੂ ਸਟਾਰ ਪਿਛੇ ਭਾਰਤੀ ਸਟੇਟ ਦਾ ਮੂਲ ਨਿਸ਼ਾਨਾ ਪਰੰਪਰਾਗਤ ਅਕਾਲੀ ਤਹਿਰੀਕ ਨੁੰ ਕੁਚਲਣਾ ਸੀ | ਪਰ ਇਤਹਾਸ ਨੇ ਸਬੱਬੀ ਪਰਬੰਧ ਅਜਿਹਾ ਬਣਾਇਆ ਕਿ ਰਾਜਨੀਤੀ ਵਿਚ ਮੰਝੇ ਅਕਾਲੀ ਸਾਫ ਪਾਸਾ ਵੱਟ ਘਰੋ ਘਰੀ ਚਲੇ ਗਏ ਜਾਂ ਸਟੇਟ ਦੇ ਸੂਹੀਏ ਬਣ ਗਏ | ਇੰਦਰਾ ਗਾਂਧੀ,ਜੋ ਫੌਜੀ ਹ ਮ ਲੇ ਦੀ ਘਟੋ ਘਟ ਤਿੰਨ ਸਾਲਾਂ ਤੋਂ ਤਿਆਰੀ ਕਰਦੀ ਆ ਰਹੀ ਸੀ, ਨੇ ਕਦੇ ਦਬਕੇ ਮਾਰ ਕੇ, ਕਦੇ ਲਾਲਚ ਦੇ ਕੇ ਸੰਤਾਂ ਨੂੰ ਅਕਾਲੀ ਤਹਿਰੀਕ ਤੋਂ ਪਾਸੇ ਕਰਨ ਦੇ ਬਥੇਰੇ ਯਤਨ ਕੀਤੇ ਪਰ ਸੰਤ ਭਿੰਡਰਾਂਵਾਲੇ ਨੇ ਦਿ੍ੜ ਸੰਕਲਪ ਹੋ ਬੜੀ ਸੂਰਮਗਤੀ ਨਾਲ ਅਕਾਲੀਆਂ ਦੀ ਛਡੀ ਪੰਥਕ ਥਾਂ ਆਪ ਭਰਨ ਦਾ ਫੈਸਲਾ ਕਰ ਲਿਆ | ਇਸ ਅਸਲ ਸਚਾਈ ਨੂੰ ਛਡ ਕੇ ਸਟੇਟ ਨੇ ਅਪਣੇ ਪਰਚਾਰ ਸਾਧਨਾਂ ਰਾਹੀਂ ਨਵੇਂ ਨਵੇਂ ਨੈਰੇਟਿਵ ਸਿਰਜ ਲਏ …

Sukhdev Singh

Check Also

ਭੱਜੀ ਨੂੰ ਭਾਈ ਰਟੌਲ ਨੇ ਦੇਖੋ ਕਿਵੇਂ ਕਰਾਰਾ ਜਵਾਬ ਦਿੱਤਾ

ਮੈਂ ਸਿੱਖ ਹਾਂ ਨਵੇਂ ਜਮਾਨੇ ਦਾ, ਤੇ ਜਾਨ ਲੁਕਾਉਂਦਾ ਫਿਰਦਾ ਹਾਂ ਜੀਹਦੇ ਚੋਂ ਪੈਦਾ ਹੋਇਆ …

%d bloggers like this: