Breaking News
Home / ਪੰਥਕ ਖਬਰਾਂ / ਵਾਇਰਲ ਵੀਡੀਉ – ਸੰਤਾ ਨੇ ਭਵਿੱਖ ਦੱਸਣ ਆਈ ਵਿਦੇਸ਼ੀ ਜੋਤਿਸ਼ੀ ਨੂੰ ਕੀ ਜਵਾਬ ਦਿੱਤਾ

ਵਾਇਰਲ ਵੀਡੀਉ – ਸੰਤਾ ਨੇ ਭਵਿੱਖ ਦੱਸਣ ਆਈ ਵਿਦੇਸ਼ੀ ਜੋਤਿਸ਼ੀ ਨੂੰ ਕੀ ਜਵਾਬ ਦਿੱਤਾ

5 ਜੂਨ ਦੀ ਢਲਦਿਆਂ ਹੀ ਭਾਰਤ ਦੇ ਅਖੌਤੀ ਤਜਰਬੇਕਾਰ ਤਿੰਨੇ ਜਰਨੈਲ ਸੁੰਦਰਜੀ, ਬਰਾੜ ਤੇ ਦਿਆਲ ਇਕੱਠੇ ਹੋਏ ਜੋ ਹੁਣ ਤੱਕ ਹੋ ਚੁੱਕੇ ਨੁਕਸਾਨ ਤੋੰ ਭਾਰੀ ਚਿੰਤਾ ਵਿੱਚ ਸਨ। ਦੂਜੇ ਪਾਸੇ ਇੰਦਰਾ ਗਾਂਧੀ ਨਾਲ ਕੀਤੇ ਹੋਏ ਵਾਅਦੇ ਕਿ ਬਹੁਤ ਸੀਮਿਤ ਸਮੇੰ ਵਿੱਚ ਭਿੰਡਰਾਂਵਾਲੇ ਅਤੇ ਉਸਦੇ ਸਾਥੀਆਂ ਨੂੰ ਮਾ ਰ ਮੁ ਕਾ ਇ ਆ ਜਾਵੇਗਾ ਜਾਂ ਫੜ ਲਿਆ ਜਾਵੇਗਾ ਦੇ ਦਾਅਵਿਆਂ ਦੀ ਵੀ ਫੂਕ ਨਿਕਲ ਚੁੱਕੀ ਸੀ। ਹੁਣ ਇਨਾਂ ਦੇ ਟੈੰ ਕ ਅਤੇ ਬਖਤਰਬੰਦ ਗੱਡੀਆਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਲਿਆਉਣ ਦਾ ਫੈਸਲਾ ਲਿਆ।

ਸਭ ਤੋਂ ਪਹਿਲਾ ਇੱਕ ਬਖਤਰਬੰਦ ਗੱਡੀ ਅੱਗੇ ਲਾਈ ਗਈ ਅਤੇ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਤੋੰ ਗੁਰੂ ਰਾਮਦਾਸ ਲੰਗਰ ਦੇ ਅੱਗੋੰ ਦੀ ਪ੍ਰਕਰਮਾ ਵਿੱਚ ਦਾਖਲ ਹੋਣ ਲਈ ਇਸ ਪਾਸੇ ਨੂੰ ਮੋੜਿਆ ਗਿਆ। ਇਸਦੇ ਪਿੱਛੇ 4 ਟੈਂਕ ਸਨ ਜਿਉੰ ਹੀ ਲੰਗਰ ਸਾਹਿਬ ਵਾਲੀ ਪ੍ਰਕਰਮਾ ਦੀ ਡਿਊਢੀ ਦੇ ਸਾਹਮਣੇ ਇਹ ਬਖਤਰਬੰਦ ਗੱਡੀ ਪਹੁੰਚੀ ਤਾਂ ਲੰਗਰ ਹਾਲ ਦੇ ਜ਼ਮੀਨੀ ਮੋਰਚੇ ਤੋੰ ਰਾ ਕ ਟ ਲਾਂਚ ਰ ਨਾਲ ਇਸ ਉੱਪਰ ਫਾਇਰ ਕੀਤਾ ਗਿਆ ਜਿਸ ਕਾਰਨ ਇਹ ਗੱਡੀ ਇੱਥੇ ਹੀ ਰੁਕ ਗਈ ਅਤੇ ਕਾਫੀ ਸਮਾਂ ਰੁਕੀ ਰਹੀ ਫਿਰ ਇਕ ਟੈੰਕ ਨਾਲ ਇਸ ਨੂੰ ਰਸਤੇ ਤੋੰ ਹਟਾਇਆ ਗਿਆ।

ਇਸ ਦੌਰਾਨ ਭਾਰੀ ਗੋ ਲਾ ਬਾ ਰੀ ਹੁੰਦੀ ਰਹੀ, ਜਿਉੰ ਹੀ ਦੋ ਟੈੰਕ ਇਸ ਡਿਊਢੀ ਰਾਹੀੰ ਪ੍ਰਕਰਮਾ ਵਿੱਚ ਦਾਖਲ ਹੋਏ ਤਾਂ ਇਨਾਂ ਨੂੰ ਦੁੱਖ ਭੰਜਨੀ ਬੇਰੀ ਵੱਲ ਨੂੰ ਮੋੜਿਆ ਗਿਆ। ਇਸ ਤੋੰ ਥੋੜਾ ਅੱਗੇ ਰੋਕ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਦੇ ਮੂੰਹ ਸਿੱਧੇ ਕਰਕੇ ਟੈੰਕ ਦੀਆਂ ਸਰਚ ਲਾਈਟਾਂ ਜਗਾਈਆਂ ਗਈਆਂ। ਇਹ ਇੰਨੀਆਂ ਤੇਜ਼ ਸਨ ਕਿ ਕੀੜੀ ਚੱਲਦੀ ਵੀ ਨਜ਼ਰ ਆ ਸਕਦੀ ਸੀ। ਫੌ ਜ ਦਾ ਮਕਸਦ ਵੀ ਇਹੀ ਸੀ ਕਿ ਰਾਤ ਦੇ ਹਨੇਰੇ ਵਿੱਚ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੋ ਮੋਰਚਿਆਂ ਦਾ ਨਿਰੀਖਣ ਕੀਤਾ ਜਾ ਸਕੇ ਅਤੇ ਨਾਲ ਹੀ ਯੁੱ ਧ ਲ ੜ ਨ ਵਾਲੇ ਸਿੰਘਾਂ ਦੀਆਂ ਅੱਖਾਂ ਚੁੰਧਿਆਈਆਂ ਜਾਣ। ਕੁੱਝ ਹੀ ਪਲਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੋਰਚੇ ਤੋੰ ਇੱਕ ਜੋਰਦਾਰ ਧਮਾਕਾ ਹੋਇਆ ਤੇ ਨਾਲ ਹੀ ਟੈੰਕ ਦੀਆਂ ਲਾਈਟਾਂ ਬੰਦ ਹੋ ਗਈਆਂ।

ਅਸਲ ਵਿੱਚ ਸਿੰਘਾਂ ਨੇ ਜਨਰਲ ਸੁਬੇਗ ਸਿੰਘ ਦੀ ਸਿਖਲਾਈ ਸਦਕਾ ਰਾਕਟ ਲਾਂਚਰ ਰਾਹੀੰ ਟੈੰਕ ਦੀਆਂ ਲਾਈਟਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਫੌਜ ਨੇ ਦੂਜਾ ਟੈੰਕ ਲਿਆਂਦਾ ਗਿਆ। ਇਸੇ ਤਰਾਂ ਉਸ ਦੀਆਂ ਲਾਈਟਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਿੱਧੀਆਂ ਕਰਕੇ ਜਗਾਈਆਂ ਗਈਆਂ ਤਾਂ ਉਸ ਨਾਲ ਵੀ ਇਸ ਤਰਾਂ ਹੀ ਹੋਇਆ ਤੇ ਦੂਸਰੇ ਨਾਲ ਪਲਾਂ ਵਿੱਚ ਹੀ ਉਸਦੀਆਂ ਲਾਈਟਾਂ ਵੀ ਗੁੱਲ ਹੋ ਗਈਆਂ। ਫਿਰ ਤੀਸਰਾ ਟੈੰਕ ਲਿਆਂਦਾ ਪਰ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਿੱਧਿਆਂ ਕਰਨ ਦੀ ਬਜਾਇ ਦੱਖਣੀ ਘੰਟਾਘਰ ਵਾਲੇ ਪਾਸੇ ਨੂੰ ਸਿੱਧਾ ਕਰਕੇ ਲਾਈਟਾਂ ਜਗਾਈਆਂ ਗਈਆਂ।


ਪਰ ਪਲਾਂ ਵਿੱਚ ਹੀ ਇੰਨਾਂ ਕੁਝ ਵਾਪਰ ਜਾਣ ਕਾਰਨ ਜਨਰਲ ਬਰਾੜ ਸਮੇਤ ਫੌਜੀ ਅਫਸਰਾਂ ਦੀ ਹੋਸ਼ ਉਡ ਚੁੱਕੀ ਸੀ ਕਿ ਅਗਾਂਹ ਕੀ ਹੋਣ ਵਾਲਾ ਹੈ? ਕਿਉਂਕਿ ਉਨਾਂ ਨੇ ਅਜਿਹਾ ਕਦੇ ਵੀ ਸੋਚਿਆ ਨਹੀਂ ਸੀ ਕਿ ਅਜਿਹੇ ਹ ਥਿ ਆ ਰ ਜੁਝਾਰੂ ਸਿੰਘਾਂ ਕੋਲ ਵੀ ਹੋਣਗੇ ਜੋ ਸਿੱਧੇ ਟੈੰ ਕਾਂ ਤੇ ਵੀ ਮਾ ਰੂ ਸਾਬਤ ਹੋ ਸਕਦੇ ਹਨ।

~ ਕਿਤਾਬ ‘ਸੁਹਿਰਦ ਸੰਤ ਖਾਲਸਾ’ ਚੋੰ

ਇਹ ਜੰ ਗ ਸਿਰਫ ਹ ਥਿ ਆ ਰਾਂ ਨਾਲ ਨਹੀ ਸੀ ਲ ੜੀ ਗਈ, ਇਹ ਤੇ ਰੂਹਾਂ ਨਾਲ ਲੜੀ ਗਈ। ਗੁਰਬਾਣੀ ਦਾ ਤੇਜ ਪ੍ਰਤਾਪ ਅਤੇ ਸ਼ਹੀਦੀ ਫੌਜਾਂ ਦੇ ਪਹਿਰੇ ਵੀ ਸਿੰਘਾਂ ਨਾਲ ਸਹਾਈ ਹੋ ਰਹੇ ਸਨ। ਸ਼ਹੀਦ ਭਾਈ ਜਨਰਲ ਸ਼ੁਬੇਗ ਸਿੰਘ ਦੀ ਸਿਖਲਾਈ ਤਜ਼ਰਬੇ ਨੇ ਸਿੰਘਾਂ ਦੀ ਤਾਕਤ 100 ਗੁਣਾਂ ਕਰਤੀ ਸੀ। ਗਿਣਤੀ ਦੇ ਸਿੰਘਾਂ ਨੇ ਲੱਖਾਂ ਦੀ ਗਿਣਤੀ ਚ ਆਈ ਭਾਰਤੀ ਫੌਜ ਨਾਲ ਇਹ ਜੰ ਗ ਲ ੜ ਕੇ ਚਮਕੌਰ ਦੀ ਗੜੀ ਦਾ ਇਤਿਹਾਸ ਦੁਹਰਾਇਆ ਸੀ।

ਬੇਨਤੀ: 1984 ਦੇ ਸਮੂਹ ਸ਼ਹੀਦ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਦੀ ਯਾਦ ਚ ਵੱਧ ਤੋੰ ਵੱਧ ਬਾਣੀ ਪੜੋ ਜਾਂ ਬਾਣੀ ਸੁੱਣੋ ਜੀ।

Check Also

ਭੱਜੀ ਨੂੰ ਭਾਈ ਰਟੌਲ ਨੇ ਦੇਖੋ ਕਿਵੇਂ ਕਰਾਰਾ ਜਵਾਬ ਦਿੱਤਾ

ਮੈਂ ਸਿੱਖ ਹਾਂ ਨਵੇਂ ਜਮਾਨੇ ਦਾ, ਤੇ ਜਾਨ ਲੁਕਾਉਂਦਾ ਫਿਰਦਾ ਹਾਂ ਜੀਹਦੇ ਚੋਂ ਪੈਦਾ ਹੋਇਆ …

%d bloggers like this: